PUNJABMAILUSA.COM

ਘੋਰ ਕਲਯੁਗ: ਜੀਵਨ ਖਰਚਾ ਖ੍ਰੀਦਣ ਲਈ ਵੇਚਦੀ ਰਹੀ ਆਪਣੀ ਧੀ

ਘੋਰ ਕਲਯੁਗ: ਜੀਵਨ ਖਰਚਾ ਖ੍ਰੀਦਣ ਲਈ ਵੇਚਦੀ ਰਹੀ ਆਪਣੀ ਧੀ

ਘੋਰ ਕਲਯੁਗ: ਜੀਵਨ ਖਰਚਾ ਖ੍ਰੀਦਣ ਲਈ ਵੇਚਦੀ ਰਹੀ ਆਪਣੀ ਧੀ
April 18
02:38 2018

ਫੀਜ਼ੀ ਮੂਲ ਦੀ ਕਲਯੁਗੀ ਮਾਂ ਨੇ ਆਪਣੀ ਧੀ ਦਾ 15ਵੇਂ ਜਨਮ ਦਿਨ ਉਤੇ ਕੀਤਾ ਸੀ ਪਹਿਲਾ ਸੌਦਾ
– 18 ਮਹੀਨਿਆਂ ਦੇ ਵਿਚ 1000 ਤੋਂ ਵੱਧ ਵਾਰ ਗੁਲਾਮੀ ਝਲਦਾ ਸਰੀਰ ਵਿਕਿਆ
-36 ਸਾਲਾ ਇਸ ਮਾਂ ਨੂੰ 6 ਸਾਲ 11 ਮਹੀਨੇ ਦੀ ਸਜ਼ਾ
-18 ਸਾਲਾਂ ਦੀ ਧੀ ਲਈ ਪੁਰਸ਼ਾਂ ਦੇ ਅਰਥ ਬਦਲੇ

ਔਕਲੈਂਡ, 18 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਜੇਕਰ ਦੁਨੀਆ ਦਾ ਸਭ ਤੋਂ ਪਵਿੱਤਰ ਸ਼ਬਦ ਲੱਭਿਆ ਜਾਵੇ ਤਾਂ ਲੋਕਾਂ ਦੀ ਜ਼ੁਬਾਨ ਉਤੇ ਸਿਰਫ ‘ਮਾਂ’ ਸ਼ਬਦ ਹੀ ਆਉਂਦਾ ਹੈ, ਪਰ ਦੁਨੀਆ ਦੇ ਵਿਚ ਅਜਿਹੀਆਂ ਮਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੇ ਇਸ ‘ਮਾਂ’ ਦੇ ਸ਼ੁੱਧਤਾ ਭਰੇ ਅਰਥਾਂ ਨੂੰ ਮਲੀਨ ਕਰਕੇ ਰੱਖ ਦਿੱਤਾ ਹੈ। ਇਹ ਮਲੀਨਤਾ ਜੇਕਰ ਭਾਰਤੀ ਪਿਛੋਕੜ ਵਾਲੇ ਰੱਖਦੇ ਹੋਣ ਤਾਂ ਵਿਦੇਸ਼ਾਂ ਦੇ ਵਿਚ ਪ੍ਰਵਾਸੀ ਭਾਰਤੀਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਗੱਲ ਹੋਵੇਗੀ। ਇਕ ਅਜਿਹੀ ਹੀ ਕਲਯੁਗੀ ਸੋਚ ਰੱਖਣ ਵਾਲੀ ਮਾਂ ਕਸ਼ਮੀਰ ਲਤਾ ਨੇ ਆਪਣੀ ਹੀ ਧੀ ਨੂੰ ਗੁਲਾਮਾਂ ਬਣਾਇਆ ਅਤੇ ਉਸਨੂੰ ਆਪਣਾ ਸਰੀਰ ਵੇਚਣ ਲਈ ਮਜ਼ਬੂਰ ਕਰ ਦਿੱਤਾ। ਇਹ ਵੀ ਉਦੋਂ ਸ਼ੁਰੂ ਕੀਤਾ ਗਿਆ ਜਦੋਂ ਇਹ ਆਪਣਾ 15ਵਾਂ ਜਨਮ ਦਿਨ ਮਨਾ ਰਹੀ ਸੀ। ਇਸ ਔਰਤ ਨੇ ਲਗਪਗ ਡੇਢ ਸਾਲ ਆਪਣੀ ਹੀ ਧੀ ਨੂੰ ਖੁਦ ਜਿਸਮ ਫਰੋਸ਼ੀ ਦੇ ਅੱਡਿਆਂ ਉਤੇ ਲਿਜਾ ਕੇ 1000 ਤੋਂ ਵੱਧ ਵਾਰ ਵੇਚਿਆ ਤਾਂ ਕਿ ਆਪਣਾ ਜੀਵਨ ਨਿਰਬਾਹ ਚਲਾ ਸਕੇ ਅਤੇ ਜੀਵਨ ਖਰਚਾ ਖ੍ਰੀਦ ਸਕੇ। ਇਕ ਦਿਨ ਦੇ ਵਿਚ ਉਸਨੇ ਆਪਣੀ ਧੀ ਦਾ ਪੰਜ ਵਾਰ ਤੱਕ ਦਾ ਸੌਦਾ ਕੀਤਾ ਅਤੇ ਇਕ ਘੰਟੇ ਬਦਲੇ 200 ਡਾਲਰ ਉਹ ਕਮਾਉਂਦੀ ਸੀ। ਉਸਨੇ ਅਖਬਾਰਾਂ ਵਿਚ ਇਸ਼ਤਿਹਾਰ ਦਿੱਤੇ ਅਸ਼ਲੀਲ ਫੋਟੋਆਂ ਪਾਈਆਂ। ਇਸ ਕਲਯੁਗੀ ਮਾਂ ਨੂੰ ਅੱਜ 6 ਸਾਲ 11 ਮਹੀਨੇ ਦੀ ਸਜ਼ਾ ਹਾਈ ਕੋਰਟ ਆਕਲੈਂਡ ਵੱਲੋਂ ਸੁਣਾਈ ਗਈ ਹੈ। ਇਸ ਕੇਸ ਦੇ ਵਿਚ ਉਸਦਾ ਪਤੀ ਅਵਨੀਸ਼ ਸਹਿਗਲ ਵੀ ਸਹਿਯੋਗੀ ਰਿਹਾ ਹੈ ਅਤੇ ਉਸਨੂੰ ਅਗਲੇ ਹਫਤੇ ਬਹਿਸ ਤੋਂ ਬਾਅਦ ਸਜ਼ਾ ਸੁਣਾਈ ਜਾ ਸਕਦੀ ਹੈ। ਉਹ ਘੱਟ ਉਮਰ ਦੇ ਗਾਹਕਾਂ ਨਾਲ ਜਿਸਮ ਫਰੋਸ਼ੀ ਬਾਰੇ ਗਲਬਾਤ ਕਰਦਾ ਹੁੰਦਾ ਸੀ। ਨਿਊਜ਼ੀਲੈਂਡ ਇਤਿਹਾਸ ਦੇ ਵਿਚ ਕ੍ਰਾਈਮ ਐਕਟ ਦੀ ਇਸ ਧਾਰਾ ਦਾ ਇਹ ਪਹਿਲਾ ਕੇਸ ਮੰਨਿਆ ਜਾ ਰਿਹਾ ਹੈ। ਆਪਣੀ ਧੀ ਦੇ ਜਿਸਮ ਨੂੰ ਵੇਚ ਕੇ ਉਸਦੀ ਮਾਂ ਨੇ ਇਕ ਲੱਖ ਡਾਲਰ ਤੱਕ ਕਮਾਇਆ ਜਿਸ ਵਿਚੋਂ ਉਸਨੇ ਅੱਧਾ ਆਪ ਰੱਖਿਆ। ਇਹ ਔਰਤ ਆਪਣੇ ਭਰਾਵਾਂ ਸਮੇਤ ਫੀਜ਼ੀ ਤੋਂ ਆਈ ਸੀ। ਇਸ ਸਾਰੇ ਕਾਰੇ ਤੋਂ ਦੁਖੀ ਹੋਈ ਇਸਦੀ ਧੀ ਇਸਦੇ ਚੁੰਗਲ ਵਿਚੋਂ ਨਵੰਬਰ 2016 ‘ਚ ਨਿਕਲਣ ਵਿਚ ਕਾਮਯਾਬ ਹੋ ਗਈ ਸੀ ਅਤੇ ਪੁਲਿਸ ਨੂੰ ਸਾਰੀ ਦੁੱਖਭਰੀ ਕਹਾਣੀ ਨਾਲ ਸੂਚਿਤ ਕੀਤਾ ਸੀ। ਇਸ ਜਿਸਮ ਵੇਚਣ ਵਾਲੇ ਧੰਦੇ ਵਿਚ ਧਕੇਲੀ ਗਈ ਇਹ ਅਭਾਗਣ ਧੀ 2015 ਦੇ ਵਿਚ ਇਕ ਵਾਰ ਗਰਭਵਤੀ ਵੀ ਹੋ ਗਈ ਸੀ ਅਤੇ ਉਸਦਾ ਗਰਭਪਾਤ ਵੀ ਕਰਵਾਇਆ ਗਿਆ। ਉਦੋਂ ਉਸਨੂੰ ਹੋਰ ਜਿਆਦਾ ਇਹ ਧੰਦਾ ਕਰਨਾ ਪਿਆ ਕਿਉਂਕਿ ਗਰਭਪਾਤ ਵਾਸਤੇ ਪੈਸੇ ਚਾਹੀਦੇ ਸਨ। ਇਸ ਧੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਜਿਸ ਉਮਰ ਦੇ ਵਿਚ ਉਸਨੂੰ ਆਪਣੀ ਮਾਂ ਦੀ ਲੋੜ ਸੀ, ਉਸਦਾ ਪਿਆਰ ਚਾਹੀਦਾ ਸੀ ਉਸ ਸਮੇਂ ਉਸਨੂੰ ਜਿਸਮ ਵੇਚਣ ਲਈ ਗੁਲਾਮ ਬਣਾ ਲਿਆ ਗਿਆ। ਹੁਣ ਉਸਦੇ ਪੇਟ ਵਿਚ ਦਰਦ ਰਹਿੰਦੀ ਹੈ ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਹੈ। ਉਸਦੇ ਲਈ ਪੁਰਸ਼ਾਂ ਦੇ ਅਰਥ ਬਦਲ ਗਏ ਹਨ ਹਰ ਪੁਰਸ਼ ਉਸਨੂੰ ਇੰਝ ਲਗਦਾ ਹੈ ਜਿਵੇਂ ਉਹ ਕੁਝ ਮੰਗ ਰਿਹਾ ਹੋਵੇ। ਇਹ ਲੜਕੀ ਭੱਜਣ ਤੋਂ ਬਾਅਦ ਇਕੱਲੀ ਰਹਿੰਦੀ ਹੈ ਉਸਦੀ ਪੜ੍ਹਾਈ ਛੁੱਟ ਗਈ ਹੈ। ਨਿਆਂਵਿਭਾਗ ਵੱਲੋਂ ਉਸਦਾ ਨਾਂਅ ਹਮੇਸ਼ਾਂ ਲਈ ਗੁਪਤ ਰੱਖਿਆ ਗਿਆ ਹੈ। ਇਹ ਪਰਿਵਾਰ ਵੀਜ਼ਾ ਮਿਆਦ ਤੋਂ ਬਾਅਦ ਗੈਰ ਕਾਨੂੰਨੀ ਤੌਰ ‘ਤੇ ਇਥੇ ਰਹਿ ਰਿਹਾ ਹੈ। ਅੰਤ ਦੁਨੀਆ ਐਨੀ ਕਠੋਰ ਹੋ ਗਈ ਹੈ ਕਿ ਉਸ ਲਈ ਪੈਸਾ ਕਮਾਉਣ ਲਈ ਕੋਈ ਵੀ ਧੰਦਾ ਜ਼ਾਇਜ ਲਗਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article
    ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

Read Full Article
    ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

Read Full Article
    ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

Read Full Article
    ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

Read Full Article
    ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

Read Full Article
    ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

Read Full Article
    ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Read Full Article
    ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

Read Full Article
    ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

Read Full Article