ਘੁਸਪੈਠ ਦੀ ਤਾਕ ਵਿਚ ਅੱਤਵਾਦੀ, ਪਠਾਨਕੋਟ ਪੁਲਿਸ ਅਨਰਟ ’ਤੇ

74
Share

ਪਠਾਨਕੋਟ, 28 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਗੁਰਦਾਸਪੁਰ ਵਿਚ ਵਾਰ ਵਾਰ ਡਰੋਨ ਦੀ ਘੁਸਪੈਠ ਅਤੇ ਪਠਾਨਕੋਟ ਏਅਰਬੇਸ ਹਮਲੇ ਦੀ ਪੰਜਵੀਂ ਬਰਸੀ ’ਤੇ ਪਠਾਨਕੋਟ ਪੁਲਿਸ ਅਨਰਟ ’ਤੇ ਹੈ। ਜ਼ਿਲ੍ਹਾ ਪੁਲਿਸ , ਡੈਲਟਾ ਕਮਾਂਡੋ ਅਤੇ ਬੀਐਸਐਫ ਅਤੇ ਘਾਤਕ ਕਮਾਂਡੋ ਸਣੇ ਹੋਰ ਸੁਰੱਖਿਆ ਬਲਾਂ ਦੇ ਦਸਤਿਆਂ ਨੇ ਭਾਰਤ-ਪਾਕਿ ਸਰਹੱਦ ਦੇ ਕਈ ਪਿੰਡਾਂ ਅਤੇ ਜ਼ੀਰੋ ਲਾਈਨ ਦੇ ਆਸ ਪਾਸ ਸਰਚ ਅਪਰੇਸ਼ਨ ਚਲਾਇਆ। 50 ਤੋਂ ਜ਼ਿਆਦਾ ਇਨ੍ਹਾਂ ਸਪੈਸ਼ਲ ਕਮਾਂਡੋ ਨੇ ਸਰਹੱਦੀ ਇਲਾਕੇ ਅਤੇ ਉਜ ਨਦੀ ਦੇ ਕਿਨਾਰੇ ਖ਼ਾਸ ਤੌਰ ’ਤੇ ਸਰਚ ਮੁਹਿੰਮ ਚਲਾਈ।

ਜ਼ੀਰੋ ਲਾਈਨ ਨਾਲ ਲੱਗਦੇ ਪਿੰਡਾਂ ਵਿਚ ਬਖਤਰਬੰਦ ਗੱਡੀਆਂ ਨਾਲ ਨਿਗਰਾਨੀ ਕੀਤੀ  ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਆਗਾਹ ਕੀਤਾ ਗਿਆ ਕਿ  ਉਹ ਕੌਮਾਂਤਰੀ ਸਰਹੱਦ ਦੇ Îਇੱਕ ਕਿਲੋਮੀਟਰ ਦੇ ਦਾਇਰੇ ਵਿਚ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾ ਜਾਣ। ਨਰੋਟ ਜੈਮਲ ਸਿੰਘ ਅਤੇ ਬਮਿਆਲ ਵਿਚ ਵੀ ਬੀਐਸਐਫ ਨੇ ਚੌਕਸੀ ਵਧਾ ਦਿੱਤੀ ਹੈ। ਨਰੋਟ ਜੈਮਲ ਸਿੰਘ ਅਤੇ ਬਮਿਆਲ ਵਿਚ ਬੀਐਸਐਫ ਨੇ ਪੁਲਿਸ ਦੇ ਨਾਲ ਖੇਤ, ਰਾਵੀ ਨਦੀ ਅਤੇ ਚੌਕ ਇਲਾਕੇ ਵਿਚ ਛਾਣਬੀਣ ਕੀਤੀ।
ਪੁਲਿਸ ਨੇ ਪਠਾਨਕੋਟ ਸ਼ਹਿਰ ਖੇਤਰ ਵਿਚ  32 ਥਾਵਾਂ ’ਤੇ ਨਾਕੇ ਲਗਾਏ ਹਨ। ਇਨ੍ਹਾਂ ਵਿਚ 18 ਨਾਕੇ ਸਿਟੀ ਜਦ ਕਿ 14 ਨਾਕੇ ਸਰਹੱਦੀ ਇਲਾਕਿਆਂ ਵਿਚ ਬਣਾਏ ਗਏ ਹਨ। ਸਾਰੇ ਜ਼ਿਲ੍ਹੇ ਦੀ ਸੁਰੱਖਿਆ ਦੀ ਕਮਾਨ 350 ਪੁਲਿਸ ਜਵਾਨਾਂ ਨੂੰ ਸੌਂਪੀ ਗਈ ੲੈ। ਇਸ ਦੇ ਨਾਲ ਜੰਮੂ ਕਸ਼ਮੀਰ ਦੇ ਪ੍ਰਵੇਸ਼ ਦੁਆਰ ਮਾਧੋਪੁਰ ਨਾਲ ਪੰਜਾਬ ਦੀ ਸਰਹੱਦ ਲੱਗਦੀ ਹੈ। ਇਹੀ ਕਾਰਨ ਹੈ ਕਿ ਪੁਲਿਸ ਸੁਰਖਿਆ ਅਤੇ ਇੱਥੇ ਦੁੱਗਣੀ ਕਰ ਦਿੱਤੀ ਗਈ ਹੈ। ਮਾਧੋਪੁਰ ਸਥਿਤ ਟੀ ਪੁਆਇੰਟਾਂ ਅਤੇ ਹੋਰ ਵਿਭਿੰਨ ਥਾਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਐਸਪੀ ਅਪਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਕਿਹਾ ਕਿ ਗੁਰਦਾਸਪੁਰ ਵਿਚ ਭਾਰਤ-ਪਾਕਿ ਸਰਹੱਦ ’ਤੇ ਸਾਹਮਣੇ ਆ ਰਹੀ ਸਰਗਰਮੀਆਂ ਨੂ ੰਦੇਖਦੇ ਹੋਏ ਪੁਲਿਸ ਨੇ ਖੇਤਰ ਵਿਚ ਸੁਰਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ। ਚੱਪੇ ਚੱਪੇ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।


Share