ਘਰੇਲੂ ਹਵਾਈ ਯਾਤਰਾ ਸ਼ੁਰੂ ਹੋਣ ਉਪਰੰਤ 20 ਲੱਖ ਤੋਂ ਜ਼ਿਆਦਾ ਯਾਤਰੀ ਕਰ ਚੁੱਕੇ ਨੇ ਹਵਾਈ ਸਫਰ

183
Share

ਨਵੀਂ ਦਿੱਲੀ, 29 ਜੂਨ (ਪੰਜਾਬ ਮੇਲ)- ਘਰੇਲੂ ਯਾਤਰੀ ਜਹਾਜ਼ ਸੇਵਾ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 20 ਲੱਖ ਤੋਂ ਜ਼ਿਆਦਾ ਯਾਤਰੀ ਹਵਾਈ ਸਫ਼ਰ ਕਰ ਚੁੱਕੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 761 ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ ਵਿਚ 68,394 ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ।
2 ਮਹੀਨੇ ਦੇ ਅੰਤਰਾਲ ਦੇ ਬਾਅਦ ਦੇਸ਼ ‘ਚ ਘਰੇਲੂ ਯਾਤਰੀ ਜਹਾਜ਼ ਸੇਵਾ 25 ਮਈ ਨੂੰ ਦੁਬਾਰਾ ਸ਼ੁਰੂ ਹੋਈ ਸੀ। ਸ਼ੁਰੂਆਤ ਦੇ ਬਾਅਦ ਪਹਿਲੇ 34 ਦਿਨਾਂ ‘ਚ ਹਵਾਈ ਯਾਤਰੀਆਂ ਦੀ ਗਿਣਤੀ 20 ਲੱਖ ਦੇ ਪਾਰ ਪਹੁੰਚ ਗਈ ਹੈ। 27 ਜੂਨ ਤੱਕ ਕੁੱਲ 22,842 ਉਡਾਣਾਂ ‘ਚ 20,24,697 ਯਾਤਰੀ ਸਫ਼ਰ ਕਰ ਚੁੱਕੇ ਹਨ। ਸਰਕਾਰ ਨੇ ਦੁਬਾਰਾ ਯਾਤਰੀ ਉਡਾਣਾਂ ਦੀ ਇਜਾਜ਼ਤ ਦਿੰਦੇ ਸਮੇਂ ਪਿਛਲੇ ਸਾਲ ਦੇ ਸ਼ਡਿਊਲ ਦੀ ਤੁਲਨਾ ਵਿਚ 33 ਫ਼ੀਸਦੀ ਉਡਾਣਾਂ ਦੇ ਸੰਚਾਲਲ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਤੱਕ ਉਡਾਣਾਂ ਦੀ ਗਿਣਤੀ 25 ਫ਼ੀਸਦੀ ਦੇ ਆਸਪਾਸ ਹੀ ਹੈ।


Share