PUNJABMAILUSA.COM

ਗੌਂਡਰ ਦੀ ਮਾਂ ਪੁੱਤਰ ਦੀ ਲਾਸ਼ ਵੇਖਣ ਨੂੰ ਤਰਸੀ

ਗੌਂਡਰ ਦੀ ਮਾਂ ਪੁੱਤਰ ਦੀ ਲਾਸ਼ ਵੇਖਣ ਨੂੰ ਤਰਸੀ

ਗੌਂਡਰ ਦੀ ਮਾਂ ਪੁੱਤਰ ਦੀ ਲਾਸ਼ ਵੇਖਣ ਨੂੰ ਤਰਸੀ
January 27
21:58 2018

ਸਰਾਵਾਂ ਬੋਦਲਾ/ਮਲੋਟ, 27 ਜਨਵਰੀ (ਪੰਜਾਬ ਮੇਲ)- ਜਿਸਦੇ ਪੁੱਤਰ ਦੀ ਦਹਿਸ਼ਤ ਦਾ ਕੋਈ ਟਿਕਾਣਾ ਨਹੀਂ ਸੀ, ਅੱਜ ਉਹੀ ਮਾਂ ਆਪਣੇ ਪੁੱਤਰ ਦੀ ਲਾਸ਼ ਵੇਖਣ ਲਈ ਤਰਸ ਰਹੀ ਸੀ। ਇਸ ਪਿੰਡ ਦੀ ਢਾਣੀ ਵਿੱਚ ਬੈਠੀ ਮਾਂ ਜਸਵਿੰਦਰ ਕੌਰ ਵਰ੍ਹਿਆਂ ਤੋਂ ਪੁੱਤਰ ਦਾ ਰਾਹ ਵੇਖ ਰਹੀ ਸੀ। ਗੈਂਗਸਟਰ ਵਿੱਕੀ ਗੌਂਡਰ ਤਾਂ ਮੁੱਕ ਗਿਆ, ਪਰ ਉਸ ਦੀ ਮਾਂ ਲਈ ਇਹ ਦੁੱਖ ਛੇਕੜਲਾ ਨਹੀਂ। ਗੈਂਗਸਟਰ ਦੇ ਘਰ ਅੱਜ ਦੁੱਖਾਂ ਦਾ ਪਹਿਰਾ ਸੀ ਜਦਕਿ ਬਾਹਰ ਚਾਰੇ ਪਾਸੇ ਪੁਲੀਸ ਦੀ ਤਾਇਨਾਤੀ ਸੀ। ਵਿੱਕੀ ਗੌਂਡਰ ਦੇ ਮੁੱਕਣ ਮਗਰੋਂ ਵੀ ਪਿੰਡ ’ਤੇ ਪੁਲੀਸ ਦਹਿਸ਼ਤ ਦਾ ਪਰਛਾਵਾਂ ਸੀ। ਪੂਰੇ ਪਿੰਡ ਵਿੱਚ ਅੱਜ ਅਫ਼ਸੋਸ ’ਤੇ ਦਹਿਸ਼ਤ ਭਾਰੂ ਦਿਖੀ। ਸਭ ਨੂੰ ਇਹੀ ਅਫ਼ਸੋਸ ਸੀ ਕਿ ਜਿਸ ਰਾਹ ’ਤੇ ਗੌਂਡਰ ਤੁਰਿਆ, ਉਹ ਸਲਾਮਤੀ ਵਾਲੇ ਨਹੀਂ ਹਨ। ਭਾਵੇਂ ਪੰਜਾਬ ਦੀ ਦਹਿਸ਼ਤ ਦਾ ਅੰਤ ਰਾਜਸਥਾਨ ਵਿੱਚ ਹੋ ਗਿਆ, ਪਰ ਸਰਾਵਾਂ ਬੋਦਲਾਂ ਵਿੱਚ ਹਾਲੇ ਵੀ ਭੈਅ ਦਾ ਪਹਿਰਾ ਹੈ।
ਵਿੱਕੀ ਗੌਂਡਰ ਦਾ ਪਰਿਵਾਰ ਛੋਟੀ ਕਿਸਾਨੀ ’ਚੋਂ ਹੈ। ਅੱਜ ਇਸ ਪਿੰਡ ਦੀ ਢਾਣੀ ਵਿੱਚ ਗੌਂਡਰ ਦੇ ਘਰ ਵਿੱਚ ਮਾਂ ਜਸਵਿੰਦਰ ਕੌਰ ਵਾਰ-ਵਾਰ ਇਹੀ ਤਰਲੇ ਪਾ ਰਹੀ ਸੀ,‘‘ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਓ, ਪੁੱਤ ਦੀ ਮਿੱਟੀ ਤਾਂ ਸਮੇਟ ਲਵਾਂ, ਵਰ੍ਹੇ ਹੋ ਗਏ ਨੇ ਦੇਖੇ ਨੂੰ।’’ ਪਿੰਡ ਸਰਾਵਾਂ ਬੋਦਲਾ ਦੀ ਢਾਣੀ ਵੱਲ ਜਾਂਦੇ ਦੋ ਰਸਤਿਆਂ ’ਤੇ ਤਿੰਨ ਥਾਵਾਂ ’ਤੇ ਪੁਲੀਸ ਪਹਿਰਾ ਸੀ। ਗੌਂਡਰ ਦੇ ਘਰ ਅਫ਼ਸੋਸ ’ਤੇ ਜਾਣ ਵਾਲਿਆਂ ਨੂੰ ਪਹਿਲਾਂ ਤਲਾਸ਼ੀ ਦੇਣੀ ਪੈਂਦੀ ਸੀ ਅਤੇ ਪੁਲੀਸ ਪੁੱਛਗਿੱਛ ਮਗਰੋਂ ਸਭ ਨੂੰ ਭੇਜ ਰਹੀ ਸੀ। ਸ਼ਮਸ਼ਾਨਘਾਟ ਦੇ ਨੇੜੇ ਵੀ ਪੁਲੀਸ ਦਾ ਪਹਿਰਾ ਸੀ ਅਤੇ ਪਿੰਡ ਦੇ ਬਾਹਰ ਵੀ ਪੁਲੀਸ ਦੀ ਤਾਇਨਾਤੀ ਸੀ। ਵਿੱਕੀ ਗੌਂਡਰ ਦੇ ਘਰ 50 ਕੁ ਜਣੇ ਸੱਥਰ ’ਤੇ ਬੈਠੇ ਸਨ। ਘਰ ਵਿਚ ਅੱਜ ਵਿੱਕੀ ਦੀਆਂ ਦੋ ਭੈਣਾਂ ਸਨ, ਜਿਨ੍ਹਾਂ ’ਚੋਂ ਇੱਕ ਵਿਆਹੀ ਹੋਈ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਪਰਿਵਾਰ ਕੋਲ ਸਵਾ ਦੋ ਏਕੜ ਜ਼ਮੀਨ ਹੈ ਤੇ ਚਾਰ-ਪੰਜ ਮੱਝਾਂ ਹਨ। ਚਾਚੇ-ਤਾਏ ਆਖ ਰਹੇ ਸਨ ਕਿ ਉਹ ਪਹਿਲਾਂ ਵੰਡ ਵੇਲੇ ਉਜੜ ਕੇ ਇੱਥੇ ਆਏ ਸਨ ਤੇ ਹੁਣ ਦੁਬਾਰਾ ਉਜੜ ਗਏ ਹਨ। ਪਿੰਡ ਦੇ ਇੱਕ ਦੁਕਾਨਦਾਰ ਨੇ ਵਿੱਕੀ ਦੇ ਸੁਭਾਅ ਦੀ ਉਸਤਤ ਕੀਤੀ ਜਦਕਿ ਉਸ ਦੇ ਜਮਾਤੀ ਨੇ ਕਿਹਾ ਕਿ ਜਲੰਧਰ ਜਾਣ ਮਗਰੋਂ ਉਹ ਗ਼ਲਤ ਰਾਹ ਪੈ ਗਿਆ ਸੀ। ਇੱਕ ਹੋਰ ਜਮਾਤੀ ਨੇ ਕਿਹਾ ਕਿ ਜੇਕਰ ਨੌਕਰੀ ਮਿਲ ਜਾਂਦੀ ਤਾਂ ਸ਼ਾਇਦ ਉਹ ਗ਼ਲਤ ਰਾਹ ਨਾ ਪੈਂਦਾ। ਪਿੰਡ ਦੇ ਬਹੁਤੇ ਲੋਕ ਅੱਜ ਵੀ ਪੁਲੀਸ ਦੇ ਡਰੋਂ ਸੱਥਰ ’ਤੇ ਜਾਣ ਤੋਂ ਝਿਜਕ ਰਹੇ ਸਨ। ਬਹੁਤੇ ਇਹੀ ਆਖ ਰਹੇ ਸਨ ਕਿ ਉਹ ਸਿੱਧਾ ਸ਼ਮਸ਼ਾਨਘਾਟ ਹੀ ਜਾਣਗੇ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article