PUNJABMAILUSA.COM

ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿੱਢੇ ਅੰਦੋਲਨ ਤਹਿਤ ਅੰਦੋਲਨਕਾਰੀਆਂ ਨੇ ਪੰਚਾਇਤ ਦਫ਼ਤਰ ਸਾੜਿਆ

ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿੱਢੇ ਅੰਦੋਲਨ ਤਹਿਤ ਅੰਦੋਲਨਕਾਰੀਆਂ ਨੇ ਪੰਚਾਇਤ ਦਫ਼ਤਰ ਸਾੜਿਆ

ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿੱਢੇ ਅੰਦੋਲਨ ਤਹਿਤ ਅੰਦੋਲਨਕਾਰੀਆਂ ਨੇ ਪੰਚਾਇਤ ਦਫ਼ਤਰ ਸਾੜਿਆ
July 16
04:33 2017

ਦਾਰਜੀਲਿੰਗ (ਪੱਛਮੀ ਬੰਗਾਲ), 15 ਜੁਲਾਈ (ਪੰਜਾਬ ਮੇਲ)– ਪੱਛਮੀ ਬੰਗਾਲ ਦੇ ਦਾਰਜੀਲਿੰਗ ਖਿੱਤੇ ਵਿੱਚ ਵੱਖਰੇ ਸੂਬੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਵਿੱਢੇ ਅੰਦੋਲਨ ਤਹਿਤ ਅੱਜ 31ਵੇਂ ਦਿਨ ਵੀ ਕੁਝ ਥਾਵਾਂ ’ਤੇ ਭੰਨ-ਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣੀ ਰਹੀ। ਗੋਰਖਾ ਜਨਮੁਕਤੀ ਮੋਰਚਾ ਦੀ ਅਗਵਾਈ ਵਿੱਚ ਅੰਦੋਲਨਕਾਰੀਆਂ ਨੇ ਕੁਰਸਿਓਂਗ ਵਿੱਚ ਪੰਚਾਇਤ ਦਫ਼ਤਰ ਅਤੇ ਸਰਕਾਰੀ ਵਾਹਨ ਨੂੰ ਨੁਕਸਾਨ ਪਹੁੰਚਾਇਆ। ਦਾਰਜੀਲਿੰਗ, ਕਲਿਮਪੌਂਗ ਤੇ ਸੋਨਾਡਾ ਵਿੱਚ ਫ਼ੌਜ ਤਾਇਨਾਤ ਹੋਣ ਦੇ ਬਾਵਜੂਦ ਪਹਾੜੀ ਖੇਤਰ ਵਿੱਚ ਹਿੰਸਾ ਨਹੀਂ ਰੁਕ ਰਹੀ ਹੈ। ਅੱਜ ਸ਼ਾਮ ਨੂੰ ਕੁਰਸਿਓਂਗ ਕਸਬੇ ਵਿੱਚ ਹਿੰਸਾ ਭੜਕਣ ਤੋਂ ਬਾਅਦ ਫ਼ੌਜ ਨੇ ਚੌਕਸੀ ਵਧਾ ਦਿੱਤੀ।
ਦੱਸਣਯੋਗ ਹੈ ਕਿ ਵੱਖਰੇ ਸੂਬੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਗੋਰਖਾ ਜਨਮੁਕਤੀ ਮੋਰਚਾ ਦੀ ਅਗਵਾਈ ਵਿੱਚ ਪਹਾੜੀ ਖਿੱਤੇ ਵਿੱਚ ਬੇਮਿਆਦੀ ਅੰਦੋਲਨ ਚੱਲ ਰਿਹਾ ਹੈ। ਇਸ ਦੌਰਾਨ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ 25 ਜੁਲਾਈ ਤੱਕ ਵਧ ਦਿੱਤੀ ਹੈ। ਇਹ ਪਾਬੰਦੀ 18 ਜੂਨ ਨੂੰ ਲਾਈ ਗਈ ਸੀ। ਇਸ ਦੌਰਾਨ ਮੈਡੀਕਲ ਸਟੋਰਾਂ ਨੂੰ ਛੱਡ ਕੇ ਦੁਕਾਨਾਂ, ਹੋਟਲ, ਰੈਸਤਰਾਂ ਤੇ ਵਿਦਿਅਕ ਅਦਾਰੇ ਲਗਾਤਾਰ ਬੰਦ ਹਨ।
ਉਧਰ, ਗੋਰਖਾਲੈਂਡ ਜਨਮੁਕਤੀ ਮੋਰਚਾ ’ਤੇ ਮਾਓਵਾਦੀਆਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਦੋਸ਼ ਲੱਗ ਰਹੇ ਹਨ, ਜਦੋਂਕਿ ਮੋਰਚੇ ਦੇ ਆਗੂ ਇਨ੍ਹਾਂ ਦੋਸ਼ਾਂ ਨੂੰ ਨਕਾਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਸਰਕਾਰ ਅਜਿਹੇ ਦੋਸ਼ਾਂ ਨੂੰ ਸਿੱਧ ਕਰਕੇ ਦਿਖਾਵੇ।
ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਤੇ ਪੁਲੀਸ-ਪ੍ਰਸ਼ਾਸਨ ਪਹਾੜੀ ਖਿੱਤੇ ਦੇ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਹਨ।

About Author

Punjab Mail USA

Punjab Mail USA

Related Articles

ads

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article
    ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

Read Full Article
    ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

Read Full Article
    ਇਰਾਕ ਵਲੋਂ ਅਮਰੀਕੀ ਕੈਦੀਆਂ  ਨੂੰ ਰਿਹਾਅ ਕਰਨ ਦੀ ਮੰਗ ਖਾਰਜ

ਇਰਾਕ ਵਲੋਂ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਖਾਰਜ

Read Full Article
    ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

Read Full Article
    ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

Read Full Article
    ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

Read Full Article
    ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

Read Full Article
    ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article

Latest Posts

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article