PUNJABMAILUSA.COM

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

 Breaking News

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ

ਗੈਰ ਕਾਨੂੰਨੀ ਪ੍ਰਵਾਸ ਨੇ ਉਜਾੜੇ ਮੂੰਹ ਪਾਇਆ ਪੰਜਾਬ
October 23
10:17 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ :916-320-9444
ਪਿਛਲੇ ਕੁੱਝ ਮਹੀਨਿਆਂ ਵਿਚ ਵੱਡੀਆਂ ਰਕਮਾਂ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ। ਪਿਛਲੇ ਹਫਤੇ ਅਜਿਹੇ ਹੀ ਗੈਰ ਕਾਨੂੰਨੀ ਢੰਗ ਨਾਲ ਮੈਕਸੀਕੋ ਆ ਵੜੇ 311 ਪੰਜਾਬੀ ਮੁੰਡਿਆਂ ਨੂੰ ਮੈਕਸੀਕੋ ਦੀ ਸਰਕਾਰ ਨੇ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੈ। ਅਮਰੀਕਾ ਅਤੇ ਮੈਕਸੀਕੋ ਤੋਂ ਵਾਪਸ ਭੇਜੇ ਗਏ 18 ਤੋਂ 35 ਸਾਲ ਦੀ ਉਮਰ ਦੇ ਇਹ ਬਹੁਤੇ ਨੌਜਵਾਨ ਪੰਜਾਬੀ ਹਨ। ਇਨ੍ਹਾਂ ਵਿਚੋਂ ਅੱਧ ਦੇ ਕਰੀਬ ਪੰਜਾਬ ਵਾਸੀ ਹਨ, ਜਦਕਿ ਬਾਕੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਦੀ ਪੰਜਾਬੀ ਵਸੋਂ ਨਾਲ ਸੰਬੰਧਤ ਹਨ। ਇਨ੍ਹਾਂ ਨੌਜਵਾਨਾਂ ਦੀ ਤ੍ਰਾਸਦੀ ਇਹ ਹੈ ਕਿ ਚੰਗੇ ਭਵਿੱਖ ਅਤੇ ਪੈਸੇ ਕਮਾਉਣ ਦੇ ਲਾਲਚਵੱਸ ਹੋ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਗੈਰ ਕਾਨੂੰਨੀ ਢੰਗ ਨਾਲ ਇਥੇ ਪਹੁੰਚੇ ਸਨ। ਅਮਰੀਕਾ ਤੋਂ ਪਿਛਲੇ ਕਈ ਮਹੀਨਿਆਂ ਤੋਂ ਅਦਾਲਤਾਂ ਵੱਲੋਂ ਸਿਆਸੀ ਸ਼ਰਨ ਦੇ ਕੇਸ ਰੱਦ ਕਰਕੇ ਅਜਿਹੇ ਨੌਜਵਾਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਦਬਾਅ ਹੇਠ ਆ ਕੇ ਮੈਕਸੀਕੋ ਸਰਕਾਰ ਨੇ ਉਥੇ ਗੈਰ ਕਾਨੂੰਨੀ ਪਹੁੰਚੇ ਇਹ ਪੰਜਾਬੀ ਨੌਜਵਾਨ ਵਾਪਸ ਭੇਜ ਦਿੱਤੇ ਹਨ। ਭਾਰਤ ਜਾ ਕੇ ਇਨ੍ਹਾਂ ਨੌਜਵਾਨਾਂ ਵੱਲੋਂ ਸੁਣਾਈਆਂ ਜਾ ਰਹੀਆਂ ਕਹਾਣੀਆਂ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹਰ ਇਕ ਵਿਅਕਤੀ 30 ਤੋਂ 35 ਲੱਖ ਰੁਪਏ ਏਜੰਟਾਂ ਨੂੰ ਦੇ ਕੇ ਫਰਾਂਸ, ਤੁਰਕੀ, ਇਕਵਾਡੋਰ ਤੋਂ ਹੁੰਦੇ ਹੋਏ ਮੈਕਸੀਕੋ ਪੁੱਜੇ ਸਨ। ਕੁੱਝ ਨੌਜਵਾਨਾਂ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਦੱਸੇ ਹਨ ਕਿ ਇਕਵਾਡੋਰ ਦੇ ਜੰਗਲਾਂ ਵਿਚ ਘੁੰਮਦਿਆਂ ਉਨ੍ਹਾਂ ਵਿਚੋਂ ਬਹੁਤੇ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਅਤੇ ਕਈ ਉਥੇ ਹੀ ਤੜਪ ਕੇ ਜਾਨ ਦੇ ਗਏ। ਅਜਿਹੇ ਜ਼ੋਖਿਮ ਭਰੇ ਮਾਹੌਲ ਵਿਚੋਂ ਗੁਜ਼ਰਦਿਆਂ ਵੀ ਪਤਾ ਨਹੀਂ ਕਿਸ ਜਨੂੰਨ ਨਾਲ ਪੰਜਾਬੀ ਮੁੰਡੇ ਆਪਣਾ ਘਰ-ਘਾਟ ਲੁਟਾ ਕੇ ਅਮਰੀਕਾ ਆਉਣ ਲਈ ਬੇਹਬਲ ਹੋਏ ਪਏ ਹਨ। ਪੰਜਾਬੀ ਨੌਜਵਾਨਾਂ ਦੀ ਇਹ ਵੱਡੀ ਤ੍ਰਾਸਦੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਮਨਾਂ ਵਿਚ ਤਰੱਕੀ ਕਰਨ ਦਾ ਬੇਹੱਦ ਚਾਅ ਹੈ। ਉਹ ਸਖਤ ਮਿਹਨਤ ਕਰਕੇ ਆਪਣਾ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹਨ। ਪਰ ਭਾਰਤ ਅੰਦਰ ਉਨ੍ਹਾਂ ਨੂੰ ਆਪਣਾ ਭਵਿੱਖ ਕਿੱਧਰੇ ਵੀ ਦਿਖਾਈ ਨਹੀਂ ਦਿੰਦਾ। ਇਹ ਗੱਲ ਹੁਣ ਹਰ ਘਰ ਦੀ ਕਹਾਣੀ ਬਣ ਗਈ ਹੈ। ਇਸੇ ਕਾਰਨ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਜੋ ਵੀ ਰਸਤਾ ਹੱਥ ਲੱਗਦਾ ਹੈ, ਉਸ ਰਾਹੀਂ ਜਾਨ ਨੂੰ ਜ਼ੋਖਿਮ ਵਿਚ ਪਾ ਕੇ ਵੀ ਵਿਦੇਸ਼ਾਂ ਵਿਚ ਜਾਣ ਲਈ ਕਾਹਲੇ ਪਏ ਹੋਏ ਹਨ। ਉਨ੍ਹਾਂ ਨੂੰ ਆਸ ਹੀ ਨਹੀਂ, ਸਗੋਂ ਜਨੂੰਨ ਦੀ ਹੱਦ ਤੱਕ ਭਰੋਸਾ ਬਣ ਗਿਆ ਹੈ ਕਿ ਬਾਹਰਲੇ ਮੁਲਕਾਂ ਵਿਚ ਜਾ ਕੇ ਹੀ ਉਹ ਆਪਣਾ ਜੀਵਨ ਸੁਧਾਰ ਸਕਦੇ ਹਨ। ਭਾਰਤ ਜਾਂ ਪੰਜਾਬ ਅੰਦਰ ਉਹ ਕਿਸੇ ਤਨ-ਪੱਤਣ ਦੇ ਨਹੀਂ ਹਨ। ਵਾਪਸ ਪਰਤੇ ਕਈ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਅੰਦਰ ਉਨ੍ਹਾਂ ਨੇ ਕਈ ਥਾਈਂ ਭਰਤੀ ਹੋਣ ਜਾਂ ਹੋਰ ਕਾਰੋਬਾਰ ਚਲਾਉਣ ਲਈ ਤਰਲੇ ਮਾਰੇ, ਪਰ ਕਿੱਧਰੇ ਵੀ ਸਫਲਤਾ ਹਾਸਲ ਨਹੀਂ ਹੋਈ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਚੁੱਕ ਕੇ ਵਿਦੇਸ਼ਾਂ ਵੱਲ ਜਾਣ ਨੂੰ ਮੂੰਹ ਕੀਤਾ ਹੈ। ਇਨ੍ਹਾਂ ਨੌਜਵਾਨਾਂ ਅਤੇ ਇਨ੍ਹਾਂ ਦੇ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਹਨ ਜਾਂ ਬੈਂਕਾਂ ਤੋਂ ਕਰਜ਼ੇ ਲਏ ਹਨ ਜਾਂ ਹੋਰ ਸਾਧਨਾਂ ਰਾਹੀਂ ਪੈਸੇ ਇਕੱਤਰ ਕਰਕੇ ਭਾਰਤ ‘ਚੋਂ ਨਿਕਲਣ ਲਈ ਹੰਭਲੇ ਮਾਰੇ ਹਨ। ਪਰ ਹੁਣ ਲਗਾਤਾਰ ਗੈਰ ਕਾਨੂੰਨੀ ਗਏ ਨੌਜਵਾਨਾਂ ਨੂੰ ਅਮਰੀਕਾ ਅਤੇ ਮੈਕਸੀਕੋ ਤੋਂ ਵਾਪਸ ਭੇਜਣ ਦੇ ਸਿਲਸਿਲੇ ਨੇ ਅਜਿਹੇ ਪਰਿਵਾਰਾਂ ਨੂੰ ਇਕ ਹੋਰ ਵੱਡੇ ਦੁਖਾਂਤ ਵਿਚ ਸੁੱਟ ਦਿੱਤਾ ਹੈ। ਅਜਿਹੇ ਪਰਿਵਾਰਾਂ ਦੀ ਹਾਲਤ ਹੁਣ ‘ਘਰ ਦੇ ਰਹੇ, ਨਾ ਘਾਟ ਦੇ’ ਵਾਲੀ ਬਣ ਗਈ ਹੈ। ਲੱਖਾਂ ਰੁਪਏ ਸਿਰ ਚੜ੍ਹਿਆ ਕਰਜ਼ਾ ਲਾਉਣਾ ਹੁਣ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਕੇ ਆ ਖੜ੍ਹਾ ਹੈ। ਵਿਦੇਸ਼ੀਂ ਜਾ ਕੇ ਪੈਸੇ ਕਮਾਉਣ ਅਤੇ ਭਵਿੱਖ ਬਣਾਉਣ ਦਾ ਸੋਚਿਆ ਉਨ੍ਹਾਂ ਦਾ ਸੁਪਨਾ ਪਹਾੜ ਤੋਂ ਡਿੱਗਣ ਸਮਾਨ ਹੈ। ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਦੇ ਝਾਂਸੇ ਵਿਚ ਏਜੰਟਾਂ ਦੇ ਤਾਂ ਭਾਵੇਂ ਵਾਰੇ-ਨਿਆਰੇ ਹਨ, ਪਰ ਪੰਜਾਬ ਉਜਾੜੇ ਦੇ ਰਾਹ ਪੈ ਗਿਆ ਹੈ। ਜੇਕਰ ਇਕੱਲੇ 311 ਡਿਪੋਰਟ ਕੀਤੇ ਵਿਅਕਤੀਆਂ ਦੀ ਹੀ ਹਿਸਾਬ ਲਾਇਆ ਜਾਵੇ, ਤਾਂ ਘੱਟੋ-ਘੱਟ 100 ਕਰੋੜ ਰੁਪਇਆ ਉਹ ਖਰਚ ਬੈਠੇ ਹਨ। ਇਸ ਤਰ੍ਹਾਂ 2 ਹਜ਼ਾਰ ਦੇ ਕਰੀਬ ਹੋਰ ਅਮਰੀਕਾ ਦੀਆਂ ਜੇਲ੍ਹਾਂ ਵਿਚ ਬੰਦ ਹਨ। ਜਦਕਿ ਅਮਰੀਕਾ ਤੋਂ ਕੇਸ ਰੱਦ ਹੋਣ ਕਾਰਨ 500-600 ਬੰਦਾ ਪਹਿਲਾਂ ਹੀ ਵਾਪਸ ਭੇਜਿਆ ਜਾ ਚੁੱਕਿਆ ਹੈ। ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਇਸੇ ਕੰਮ ਵਿਚ ਹੀ ਲੁਟਾ ਹੋ ਗਿਆ ਹੈ।
ਇਸ ਤੋਂ ਬਿਨਾਂ ਅੱਜਕੱਲ੍ਹ ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ੀ ਆਉਣ ਦਾ ਝੱਲ ਚੜ੍ਹਿਆ ਹੋਣ ਕਾਰਨ ਹਰ ਸਾਲ 40 ਹਜ਼ਾਰ ਕਰੋੜ ਦੇ ਕਰੀਬ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀ ਵਿਦੇਸ਼ਾਂ ਨੂੰ ਭੇਜ ਰਹੇ ਹਨ। ਪੰਜਾਬ ਵਿਚੋਂ ਐਡੀ ਵੱਡੀ ਗਿਣਤੀ ਵਿਚ ਪੈਸੇ ਦੇ ਨਿਕਲਣ ਨਾਲ ਉਥੋਂ ਦੀ ਆਰਥਿਕਤਾ ਨੂੰ ਵੱਡਾ ਘਾਟਾ ਪੈਣਾ ਤਾਂ ਕੁਦਰਤੀ ਹੈ। ਇਸ ਦੇ ਨਾਲ-ਨਾਲ ਉਥੋਂ ਦੇ ਵਿਕਾਸ ਨੂੰ ਵੱਡੀ ਸੱਟ ਵੱਜ ਸਕਦੀ ਹੈ। ਪਰ ਇਹ ਸਾਰਾ ਕੁੱਝ ਲੋਕ ਆਪਣੀ ਮਨ ਦੀ ਖੁਸ਼ੀ ਨਾਲ ਨਹੀਂ ਕਰ ਰਹੇ, ਸਗੋਂ ਉਨ੍ਹਾਂ ਨੂੰ ਭਾਰਤ ਅੰਦਰ ਆਪਣਾ ਭਵਿੱਖ ਹਨੇਰਾ ਲੱਗ ਰਿਹਾ ਹੈ, ਜਿਸ ਕਰਕੇ ਉਹ ਹਰ ਤਰੀਕਾ ਵਰਤ ਕੇ ਬਾਹਰ ਭੱਜਣ ਲਈ ਤਿਆਰ ਹੋ ਰਹੇ ਹਨ।
ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ‘ਚ ਆਉਣ ਵਾਲੇ ਲੋਕਾਂ ਨੂੰ ਛੇਤੀ ਤੋਂ ਛੇਤੀ ਡਿਪੋਰਟ ਕਰਨ ਲਈ ਨੀਤੀ ਬਣਾ ਰਹੇ ਹਨ, ਉਥੇ ਹੀ ਹੁਣ ਇਹ ਫੈਸਲਾ ਅਮਰੀਕੀ ਸੁਪਰੀਮ ਕੋਰਟ ‘ਚ ਚੁਣੌਤੀ ਦੇ ਤੌਰ ‘ਤੇ ਪਹੁੰਚ ਗਿਆ ਹੈ ਅਤੇ ਸੁਪਰੀਮ ਕੋਰਟ ਵੀ ਇਸ ਨੂੰ ਸੁਣਨ ਨੂੰ ਤਿਆਰ ਹੋ ਗਈ ਹੈ ਕਿ ਰਾਸ਼ਟਰਪਤੀ ਦਾ ਇਹ ਫੈਸਲਾ ਸੰਵਿਧਾਨ ਦੇ ਖਿਲਾਫ ਹੈ।
ਅਮਰੀਕਾ ‘ਚ ਰਾਜਸੀ ਸ਼ਰਨ ਹਾਸਲ ਕਰਨ ਵਾਲੇ ਕੇਸਾਂ ਉਪਰ ਸੁਣਵਾਈ ਲਈ ਯੂ.ਐੱਸ. ਸੁਪਰੀਮ ਕੋਰਟ ਨੇ ਇਕ ਅਪੀਲ ਤਾਂ ਦਾਖਲ ਕਰ ਲਈ ਹੈ ਪਰ ਅਮਰੀਕਾ ‘ਚ ਰਾਜਸੀ ਸ਼ਰਨ ਹਾਸਲ ਕਰਨ ਵਾਲੇ ਲੋਕਾਂ ਦੀ ਸਥਿਤੀ ਕਾਫੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਇਕ ਪਾਸੇ ਅਮਰੀਕਾ ਦਾਖਲ ਹੋਣ ਤੋਂ ਪਹਿਲਾਂ ਜਿਨ੍ਹਾਂ ਦੇਸ਼ਾਂ ਵਿਚ ਰਾਜਸੀ ਸ਼ਰਨ ਮੰਗਣ ਵਾਲਿਆਂ ਦੇ ਕੇਸਾਂ ਨੂੰ ਅਮਰੀਕਾ ਨੇ ਵਿਚਾਰਨ ਦੀ ਗੱਲ ਆਖੀ ਹੈ, ਉਨ੍ਹਾਂ ਦੇਸ਼ਾਂ ਵਿਚੋਂ ਰਾਜਸੀ ਸ਼ਰਨ ਮੰਗਣ ਵਾਲਿਆਂ ਨੂੰ ਧੜਾਧੜ ਡਿਪੋਰਟ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਅਮਰੀਕਾ ਦੀਆਂ ਜੇਲ੍ਹਾਂ ਅਤੇ ਕੈਂਪਾਂ ‘ਚ ਬੰਦ ਲੋਕ ਆਪਣੇ ਕੇਸਾਂ ਦੀ ਸੁਣਵਾਈ ਵਿਚ ਦੇਰੀ ਕਾਰਨ ਬੇਹੱਦ ਨਿਰਾਸ਼ ਹਨ। ਇਥੋਂ ਤੱਕ ਕਿ ਕਈ ਤਾਂ ਡਿਪਰੈਸ਼ਨ ਅਤੇ ਹੋਰਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਵੱਲੋਂ 16 ਜੁਲਾਈ ਤੋਂ ਲਾਗੂ ਹੋਈ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਅਮਰੀਕਾ ਦਾਖਲ ਹੋਣ ਤੋਂ ਪਹਿਲਾਂ ਅਮਰੀਕਾ ਵਿਚ ਨਿਸ਼ਚਿਤ ਦੇਸ਼ ਵਿਚ ਰਾਜਸੀ ਸ਼ਰਨ ਹਾਸਲ ਕਰਨ ਲਈ ਅਪਲਾਈ ਨਹੀਂ ਕੀਤਾ ਹੋਇਆ, ਇਕਦਮ ਡਿਪੋਰਟ ਕਰਨ ਦੀ ਵਿਵਸਥਾ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਅਜਿਹੀ ਕੋਈ ਡਿਪੋਰਟੇਸ਼ਨ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੇ ਬੁਲਾਰੇ ਪੇਜ ਹਿਊਸ ਦਾ ਇਹ ਮੰਨਣਾ ਹੈ ਕਿ ਗਰਮੀਆਂ ਵਿਚ ਸ਼ੁਰੂ ਕੀਤੀ ਗਈ ਇਹ ਨੀਤੀ ਅਜੇ ਲਾਗੂ ਹੀ ਨਹੀਂ ਹੋਈ। ਆਈ.ਸੀ.ਈ. ਦੇ ਅੰਦਰੂਨੀ ਸੂਤਰਾਂ ਅਨੁਸਾਰ ਇਹ ਸਥਿਤੀ ਭੰਬਲਭੂਸੇ ਵਾਲੀ ਇਸ ਲਈ ਵੀ ਬਣੀ ਹੋਈ ਹੈ ਕਿਉਂਕਿ ਹਾਲੇ ਇਹੀ ਸਪੱਸ਼ਟ ਨਹੀਂ ਕਿ ਅਜਿਹੇ ਕੇਸਾਂ ਵਿਚ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਡਿਪੋਰਟ ਕੀਤਾ ਜਾਵੇ, ਜਾਂ ਉਸ ਦੇਸ਼ ਵਿਚ, ਜਿੱਥੇ ਇਨ੍ਹਾਂ ਨੇ ਅਮਰੀਕਾ ਦਾਖਲ ਹੋਣ ਤੋਂ ਪਹਿਲਾਂ ਅਰਜੀ ਦੇਣੀ ਸੀ। ਹਾਲਾਤ ਇਹ ਬਣੇ ਹੋਏ ਹਨ ਕਿ ਜੇਲ੍ਹਾਂ ਤੇ ਕੈਂਪਾਂ ਵਿਚ ਬੰਦ ਪ੍ਰਵਾਸੀ ਬੇਬੱਸ ਅਤੇ ਨਿਰਾਸ਼ ਹਨ। ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਰਿਸ਼ਤੇਦਾਰ ਅਤੇ ਮਿੱਤਰ ਅਜਿਹੇ ਕੇਸਾਂ ਦੀ ਪੈਰਵਾਈ ਕਰਦੇ ਹੋਏ ਸਮੇਂ ਤੇ ਪੈਸੇ ਦੀ ਬਰਬਾਦੀ ਹੁੰਦੀ ਵੇਖ ਕੇ ਅੱਕੇ ਪਏ ਹਨ ਅਤੇ ਪਿੱਛੇ ਮਾਪਿਆਂ ਨੂੰ ਇਨ੍ਹਾਂ ਲੋਕਾਂ ਨੂੰ ਵਿਦੇਸ਼ ਭੇਜਣ ਲਈ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਾ ਹੈ। ਸੁਪਰੀਮ ਕੋਰਟ ਵਿਚ ਇਸ ਬਾਰੇ ਕੀ ਫੈਸਲਾ ਆਉਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਇਸ ਕਰਕੇ ਪੰਜਾਬ ਦੇ ਸਿਆਸਤਦਾਨਾਂ ਅਤੇ ਪੰਜਾਬ ਦੇ ਹਮਾਇਤੀ ਆਗੂਆਂ ਨੂੰ ਗੰਭੀਰ ਚਿੰਤਨ ਕਰਨ ਦੀ ਲੋੜ ਹੈ, ਜਿਸ ਨਾਲ ਪੰਜਾਬ ਅੰਦਰ ਅਜਿਹਾ ਮਾਹੌਲ ਸਿਰਜਿਆ ਜਾਵੇ, ਜੋ ਉਨ੍ਹਾਂ ਦੇ ਭਵਿੱਖ ਦੀ ਸਾਦੀ ਭਰਦਾ ਹੋਵੇ ਅਤੇ ਉਨ੍ਹਾਂ ਲਈ ਚੰਗੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਨਾ ਯਕੀਨੀ ਬਣਾਵੇ। ਅਜਿਹਾ ਹੰਭਲਾ ਮਾਰੇ ਬਗੈਰ ਪੰਜਾਬ ਦੇ ਹੋ ਰਹੇ ਉਜਾੜੇ ਨੂੰ ਰੋਕਣਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵੱਲੋਂ  ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

ਅਮਰੀਕਾ ਵੱਲੋਂ ਕਰਤਾਰਪੁਰ ਲਾਂਘਾ ਖੁੱਲਣ ਦਾ ਜ਼ੋਰਦਾਰ ਸਵਾਗਤ

Read Full Article
    ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਟੈਕਸਸ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

Read Full Article
    ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

Read Full Article
    ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

ਅਮਰੀਕੀ ਸੀਨੀਅਰ ਸਾਂਸਦਾਂ ਵੱਲੋਂ ਸਿੱਖ ਭਾਈਚਾਰੇ ਦੇ ਸਨਮਾਨ ‘ਚ ਅਮਰੀਕੀ ਕਾਂਗਰਸ ‘ਚ ਪ੍ਰਸਤਾਵ ਪੇਸ਼

Read Full Article
    ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

ਦੁਨੀਆਂ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨੀ ‘ਕਲਾਈਮੇਟ ਐਮਰਜੈਂਸੀ’

Read Full Article
    ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਨੇ ਖੂਨ ਦੀਆਂ ਨਾੜੀਆਂ ਵਾਲੀ ਸਕਿਨ ਥ੍ਰੀ-ਡੀ ਪ੍ਰਿੰਟਿੰਗ ਨਾਲ ਕੀਤੀ ਵਿਕਸਿਤ

Read Full Article
    ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

ਰਾਸ਼ਟਰਪਤੀ ਟਰੰਪ ‘ਤੇ ਅਮਰੀਕੀ ਅਦਾਲਤ ਨੇ ਲਾਇਆ 20 ਲੱਖ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਕੈਲੀਫੋਰਨੀਆ ‘ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

Read Full Article
    ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

ਅਮਰੀਕਾ ‘ਚ 140 ਸੱਪਾਂ ਨਾਲ ਰਹਿਣ ਵਾਲੀ ਔਰਤ ਦੀ ਹੋਈ ਮੌਤ

Read Full Article
    ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

ਲਾਂਘਾ ਖੁੱਲਣ ਦਾ ਸੁਹਾਵਾ ਮੌਕਾ ਆਣ ਪੁੱਜਾ

Read Full Article
    ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਯੂਬਾ ਸਿਟੀ ‘ਚ ਗੁਰਤਾਗੱਦੀ ਦਿਵਸ ਦੌਰਾਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Read Full Article
    ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਹੋਈ ਸੁਹਿਰਦ ਮੀਟਿੰਗ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article
    ‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਜਸ਼ਨ-ਏ-ਦਿਵਾਲੀ 2019’ ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

ਅਮਰੀਕਾ ‘ਚ ਟਰੱਕਿੰਗ ਕਾਰੋਬਾਰ ਹੋਇਆ ਮੰਦੀ ਦਾ ਸ਼ਿਕਾਰ

Read Full Article