ਗੈਂਗਸਟਰ ਸੁਖ ਭਿਖਾਰੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ

92
Share

ਨਵੀਂ ਦਿੱਲੀ, 31 ਦਸੰਬਰ (ਪੰਜਾਬ ਮੇਲ) ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸੁਖ ਭਿਖਾਰੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿੱਚ ਟਾਰਗੇਟ ਕਿਲਿੰਗ ਕਰਵਾਉਣ ਵਾਲੇ ਗੈਂਗਸਟਰ ਨੂੰ ਇਸ ਮਹੀਨੇ ਦੁਬਈ ਤੋਂ ਡਿਟੇਨ ਕੀਤਾ ਗਿਆ। ਅੱਜ ਸਵੇਰੇ ਭਿਖਾਰੀਵਾਲ ਨੂੰ ਭਾਰਤ ਲਿਆਂਦਾ ਗਿਆਜਿੱਥੇ ਸਪੇਸ਼ਲ ਸੈੱਲ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੰਜਾਬ ਵਿੱਚ ਟਾਰਗੇਟ ਕਿਲਿੰਗ ਨਾਲ ਜੁੜੇ ਮਾਮਲਿਆਂ ਦਾ ਖੁਲਾਸਾ ਹੋ ਸਕਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਖਾਲਿਸਤਾਨ ਪੱਖੀ ਸੁਖ ਭਿਖਾਰੀਵਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਕੰਮ ਕਰਦਾ ਸੀ। ਦੁਬਈ ਵਿੱਚ ਰਹਿ ਕੇ ਹੀ ਉਸ ਨੇ ਆਪਣਾ ਹੁਲੀਆ ਬਦਲਿਆ ਤੇ ਹੁਣ ਉਹ ਪੱਗ ਬੰਨ੍ਹਦਾ ਹੈ ਤੇ ਉਸ ਦੀ ਦਾੜ੍ਹੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਪੁਲਿਸ ਨੇ ਪੰਜ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਸੁਖ ਭਿਖਾਰੀਵਾਲ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਨ੍ਹਾਂ ਵਿੱਚੋਂ ਤਿੰਨ ਗੈਂਗਸਟਰਾਂ ਨੇ ਬਲਵਿੰਦਰ ਸੰਧੂ ਨੂੰ ਮਾਰਿਆ ਸੀ। ਇਨ੍ਹਾਂ ਤਿੰਨਾਂ ਨੇ ਕਬੂਲ ਕੀਤਾ ਹੈ ਕਿ ਸੁਖ ਭਿਖਾਰੀਵਾਲ ਨੇ ਉਨ੍ਹਾਂ ਨੂੰ ਦੁਬਈ ਤੋਂ ਹੁਕਮ ਦਿੱਤੀ ਸੀ ਤੇ ਉਸ ਦੇ ਕਹਿਣ ‘ਤੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।


Share