PUNJABMAILUSA.COM

ਗੇਂਦਬਾਜ਼ਾਂ ਨੇ ਭਾਰਤ ਨੂੰ ਪਾਇਆ ਜਿੱਤ ਦੇ ਰਾਹ, ਮਿਲਿਆ 106 ਦੌੜਾਂ ਦਾ ਟੀਚਾ

ਗੇਂਦਬਾਜ਼ਾਂ ਨੇ ਭਾਰਤ ਨੂੰ ਪਾਇਆ ਜਿੱਤ ਦੇ ਰਾਹ, ਮਿਲਿਆ 106 ਦੌੜਾਂ ਦਾ ਟੀਚਾ

ਗੇਂਦਬਾਜ਼ਾਂ ਨੇ ਭਾਰਤ ਨੂੰ ਪਾਇਆ ਜਿੱਤ ਦੇ ਰਾਹ, ਮਿਲਿਆ 106 ਦੌੜਾਂ ਦਾ ਟੀਚਾ
March 27
21:01 2017

test
ਧਰਮਸ਼ਾਲਾ, 27 ਮਾਰਚ (ਪੰਜਾਬ ਮੇਲ)- ਚੌਥੇ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਮਗਰੋਂ ਭਾਰਤੀ ਖਿਡਾਰੀ ਲੋਕੇਸ਼ ਰਾਹੁਲ ਤੇ ਮੁਰਲੀ ਵਿਜੇ ਪੈਵੇਲੀਅਨ ਪਰਤਦੇ ਹੋਏ। -ਫੋਟੋਆਂ: ਏਐਫਪੀ
ਚੌਥੇ ਤੇ ਆਖ਼ਰੀ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਮਗਰੋਂ ਭਾਰਤੀ ਖਿਡਾਰੀ ਲੋਕੇਸ਼ ਰਾਹੁਲ ਤੇ ਮੁਰਲੀ ਵਿਜੇ ਪੈਵੇਲੀਅਨ ਪਰਤਦੇ ਹੋਏ। -ਫੋਟੋਆਂ: ਏਐਫਪੀ
ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਦਿਨ ਭਾਰਤੀ ਟੀਮ ਆਪਣੇ ਗੇਂਦਬਾਜ਼ਾਂ ਵੱਲੋਂ ਦਿਖਾਈ ਸ਼ਾਨਦਾਰ ਖੇਡ ਦੇ ਦਮ ’ਤੇ ਜਿੱਤ ਦੇ ਕਾਫ਼ੀ ਨੇੜੇ ਪੁੱਜ ਗਈ ਹੈ। ਭਾਰਤੀ ਗੇਂਦਬਾਜ਼ਾਂ ਨੇ ਉਮਦਾ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੰਗਾਰੂਆਂ ਨੂੰ 137 ਰਨ ਦੇ ਨਿਗੂਣੇ ਜਿਹੇ ਸਕੋਰ ’ਤੇ ਢੇਰੀ ਕਰ ਦਿੱਤਾ। ਭਾਰਤ ਨੂੰ ਜਿੱਤ ਲਈ ਮਿਲੇ 106 ਦੌੜਾਂ ਦੇ ਟੀਚੇ ਦੇ ਜਵਾਬ ’ਚ ਭਾਰਤ ਨੇ ਬਿਨ੍ਹਾਂ ਕਿਸੇ ਵਿਕਟ ਦੇ ਨੁਕਸਾਨ ’ਤੇ 19 ਦੌੜਾਂ ਬਣਾ ਲਈਆਂ ਸਨ।
ਇਸ ਤਰ੍ਹਾਂ ਇਸ ਟੈਸਟ ਮੈਚ ਦੇ ਚੌਥੇ ਦਿਨ ਹੀ ਸੀਰੀਜ਼ ਦੇ ਆਖ਼ਰੀ ਮੈਚ ਨੂੰ ਜਿੱਤਣ ਦੇ ਕਾਫ਼ੀ ਨੇੜੇ ਢੁੱਕ ਗਿਆ ਹੈ। ਕੇ.ਐਲ. ਰਾਹੁਲ ਨੇ ਗੇਂਦਬਾਜ਼ ਪੈਟ ਕੰਮਿਨਸ ਵੱਲੋਂ ਸੁੱਟੇ ਪਹਿਲੇ ਓਵਰ ’ਚ ਹੀ ਤਿੰਨ ਚੌਕੇ ਜੜ ਕੇ ਮੇਜ਼ਬਾਨ ਟੀਮ ਦੇ ਇਰਾਦੇ ਸਪਸ਼ਟ ਕਰ ਦਿੱਤੇ। ਰਵਿੰਦਰ ਜਡੇਜਾ ਨੇ ਆਲ ਰਾਊਂਡਰ ਵਾਲਾ ਰੋਲ ਨਿਭਾਉਂਦਿਆਂ ਜਿੱਥੇ 63 ਰਨ ਦੀ ਉਪਯੋਗੀ ਪਾਰੀ ਖੇਡੀ, ਉੱਥੇ ਨਾਲ ਹੀ 18 ਓਵਰਾਂ ’ਚ 24 ਰਨ ਦੇ ਕੇ 3 ਵਿਕਟਾਂ ਵੀ ਫੁੰਡਣ ’ਚ ਸਫ਼ਲਤਾ ਹਾਸਲ ਕੀਤੀ। ਜਡੇਜਾ ਤੋਂ ਇਲਾਵਾ ਰਵੀਚੰਦਰਨ ਆਸ਼ਵਿਨ ਤੇ ਉਮੇਸ਼ ਯਾਦਵ ਨੇ ਵੀ 3-3 ਵਿਕਟਾਂ ਹਾਸਲ ਕਰ ਕੇ ਕੰਗਾਰੂਆਂ ਦੀ ਪਾਰੀ ਨੂੰ ਸਿਰਫ਼ 53.5 ਓਵਰਾਂ ’ਚ ਸਿਮਟਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਭਾਰਤ ਦੀ ਜਿੱਤ ਵੱਲ ਤੋਰਨ ’ਚ ਜਡੇਜਾ ਵੱਲੋਂ ਪਹਿਲੀ ਪਾਰੀ ’ਚ ਬਣਾਏ ਅਰਧ ਸੈਂਕੜੇ ਦਾ ਮਹੱਤਵਪੂਰਣ ਯੋਗਦਾਨ ਰਿਹਾ। ਜਿਸ ਨੇ ਭਾਰਤ ਨੂੰ ਪਹਿਲੀ ਪਾਰੀ ’ਚ 332 ਅਹਿਮ ਦੌੜਾਂ ਬਣਾਉਣ ’ਚ ਮਦਦ ਕੀਤੀ। ਹਾਲਾਂਕਿ ਗਲੈਨ ਮੈਕਸਵੈਲ (45) ਤੇ ਪੀਟਰ ਹੈਂਡਸਕੌਂਬ (18) ਨੇ ਚੌਥੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਨਿਭਾ ਕੇ ਟੀਮ ਨੂੰ ਸੰਕਟ ’ਚੋਂ ਕੱਢਣ ਦਾ ਭਰਪੂਰ ਯਤਨ ਕੀਤਾ ਪਰ ਟਰਨ ਤੇ ਬਾਊਂਸ ਨਾਲ ਭਰਪੂਰ ਪਿੱਚ ’ਤੇ ਆਸਟਰੇਲੀਅਨ ਟੀਮ 137 ਦੌੜਾਂ ’ਤੇ ਹੀ ਸਿਮਟ ਗਈ। ਮੈਥਿਊ ਵੇਡ ਨੇ ਵੀ 90 ਗੇਂਦਾਂ ’ਚ 25 ਰਨ ਬਣਾ ਕੇ ਡਿੱਗਦੀ ਟੀਮ ਨੂੰ ਕੁੱਝ ਹੁਲਾਰਾ ਦੇਣ ਦਾ ਯਤਨ ਕੀਤਾ ਪਰ ਇਹ ਕਾਫ਼ੀ ਸਿੱਧ ਨਹੀਂ ਹੋਇਆ। ਉਭਾਰ ਨਾਲ ਭਰਪੂਰ ਪਿੱਚ ’ਤੇ ਆਸਟਰੇਲੀਅਨ ਬੱਲੇਬਾਜ਼ਾਂ ਉਮੇਸ਼ ਯਾਦਵ ਦੀਆਂ ਗੇਂਦਾ ਦਾ ਸਾਹਮਣਾ ਕਰਨ ’ਚ ਕਾਫ਼ੀ ਅਸਹਿਜ ਨਜ਼ਰ ਆਏ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article