ਗੂਗਲ ਵੱਲੋਂ ਅਕਤੂਬਰ ਤੱਕ ਮੁਲਾਜ਼ਮਾਂ ਦੇ ਦਫ਼ਤਰ ਆਉਣ ’ਤੇ ਪਾਬੰਦੀ

270
Share

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)- ਗੂਗਲ ਨੇ ਅਕਤੂਬਰ ਤੱਕ ਮੁਲਾਜ਼ਮਾਂ ਦੇ ਦਫ਼ਤਰ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਗੂਗਲ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਨਵੇਂ ਕੋਵਿਡ-19 ਦੇ ਪ੍ਰਕੋਪ ਵਿਚਕਾਰ ਮੁਲਾਜ਼ਮਾਂ ਦੇ ਦਫਤਰ ’ਚ ਵਾਪਸੀ ਦੇ ਸਮੇਂ ਨੂੰ 18 ਅਕਤੂਬਰ ਤੱਕ ਵਧਾ ਰਹੀ ਹੈ। ਬੁੱਧਵਾਰ ਮੁਲਾਜ਼ਮਾਂ ਨੂੰ ਭੇਜੀ ਇਕ ਈਮੇਲ ’ਚ ਪਿਚਾਈ ਨੇ ਕਿਹਾ ਕਿ ਕੰਪਨੀ ਦੇ ਦਫਤਰ ਆਉਣ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਜ਼ਰੂਰੀ ਹੋਵੇਗਾ।
ਪਿਚਾਈ ਦਾ ਇਹ ਨੋਟਿਸ 130,000 ਤੋਂ ਵੱਧ ਮੁਲਾਜ਼ਮਾਂ ਦੀ ਮਹਾਮਾਰੀ ਦੌਰਾਨ ਦਫਤਰਾਂ ’ਚ ਵਾਪਸੀ ’ਤੇ ਦੂਸਰੀ ਵਾਰ ਕੀਤੀ ਦੇਰੀ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਦਸੰਬਰ ’ਚ ਗੂਗਲ ਨੇ 1 ਸਤੰਬਰ ਤੋਂ ਦਫਤਰਾਂ ’ਚ ਮੁਲਾਜ਼ਮਾਂ ਦੀ ਵਾਪਸੀ ’ਚ ਦੇਰੀ ਕੀਤੀ ਸੀ। ਉਸ ਸਮੇਂ ਮੁਲਾਜ਼ਮ ਹਫਤੇ ’ਚ ਘੱਟ ਤੋਂ ਘੱਟ ਤਿੰਨ ਦਿਨ ਲਈ ਵਿਅਕਤੀਗਤ ਰੂਪ ’ਚ ਕੰਮ ਕਰਦੇ ਸਨ ਅਤੇ ਰਿਪੋਰਟ ਦਿੰਦੇ ਸਨ।
ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਸਤੰਬਰ ਦੇ ਸ਼ੁਰੂ ਤੱਕ ਘਰ ਤੋਂ ਕੰਮ ਕਰਨ ਦੀ ਆਗਿਆ ਮਿਲੀ ਸੀ, ਜੋ ਕਿ ਮੰਗਲਵਾਰ ਤੱਕ ਭਾਵ ਅਜੇ ਵੀ ਟਰੈਕ ’ਤੇ ਹੈ। ਪਿਚਾਈ ਨੇ ਆਪਣੇ ਈਮੇਲ ’ਚ ਕਿਹਾ ਕਿ ਅਸੀਂ ਇਸ ਗੱਲ ਤੋਂ ਉਤਸ਼ਾਹਿਤ ਹਾਂ ਕਿ ਅਸੀਂ ਆਪਣੇ ਕੈਂਪਸ ਨੂੰ ਦੁਬਾਰਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਗੂਗਲਰਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਕਿ ਸੁਰੱਖਿਅਤ ਮਹਿਸੂਸ ਕਰਨ ਵਾਲੀਆਂ ਸਾਈਟਾਂ ’ਤੇ ਆਉਣਾ ਜਾਰੀ ਰੱਖਦੇ ਹਨ। ਪਿਚਾਈ ਨੇ ਕਿਹਾ ਕਿ ਕੰਪਨੀ ਡਾਟਾ ਦੀ ਧਿਆਨ ਨਾਲ ਨਿਗਰਾਨੀ ਕਰੇਗੀ ਅਤੇ ਮੁਲਾਜ਼ਮਾਂ ਨੂੰ ਦਫਤਰ ਯੋਜਨਾਵਾਂ ’ਚ ਤਬਦੀਲੀ ਕਰਨ ਤੋਂ 30 ਦਿਨ ਪਹਿਲਾਂ ਦੱਸ ਦਿੱਤਾ ਜਾਵੇਗਾ।


Share