ਗੂਗਲ ਦੇ ਕਰਮਚਾਰੀ ਜੂਨ 2021 ਤੱਕ ਘਰੋਂ ਕਰਨਗੇ ਕੰਮ

426
Share

ਨਿਊਯਾਰਕ, 28 ਜੁਲਾਈ (ਪੰਜਾਬ ਮੇਲ)-  ਕੋਰੋਨਾ ਮਹਾਂਮਾਰੀ ਦੇ ਚਲਦਿਆਂ ਗੂਗਲ ਨੇ ਭਾਰਤ ਸਦੇ ਦੁਨੀਆ ਭਰ ਵਿੱਚ ਆਪਣੇ ਕਰਮਚਾਰੀਆਂ ਨੂੰ ‘ਘਰੋਂ ਕੰਮ’ (ਵਰਕ ਫਰਾਮ ਹੋਮ) ਕਰਨ ਦੀ ਵਿਵਸਥਾ ਨੂੰ ਅਗਲੇ ਸਾਲ ਭਾਵ 2021 ਦੇ ਜੂਨ ਮਹੀਨੇ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਗੂਗਲ ਅਤੇ ਅਲਫਾਬੈਟ ਇੱਕ ਕੰਪਨੀ ਦੇ ਦੁਨੀਆ ਭਰ ਵਿੱਚ 2 ਲੱਖ ਤੋਂ ਵੱਧ ਕਰਮਚਾਰੀ ਹਨ। ਇਸ ਵਿੱਚ ਭਾਰਤ ਦੇ ਲਗਭਗ 5000 ਕਰਮਚਾਰੀ ਵੀ ਸ਼ਾਮਲ ਹਨ।

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸਾਰੇ ਕਰਮਚਾਰੀਆਂ ਨੂੰ ਜਾਰੀ ਈਮੇਲ ਵਿੱਚ ਕਿਹਾ ਹੈ ਕਿ ਉਹ ਸਾਰੇ 30 ਜੂਨ 2021 ਤੱਕ ਘਰੋਂ ਕੰਮ ਕਰ ਸਕਣਗੇ। ਉਨ•ਾਂ ਨੂੰ ਦਫ਼ਤਰ ਆਉਣ ਦੀ ਲੋੜ ਨਹੀਂ ਪਏਗੀ। ਦੱਸ ਦੇਈਏ ਕਿ ਭਾਰਤ ਗੂਗਲ ਦਾ ਮੁੱਖ ਬਾਜ਼ਾਰ ਹੈ ਅਤੇ ਉਸ ਦੀ ਜ਼ਿਆਦਾਤਰ ਮੌਜੂਦਗੀ ਹੈਦਰਾਬਾਦ ਤੇ ਬੰਗਲੁਰੂ ਵਿੱਚ ਹੈ। ਪਿਚਾਈ ਨੇ ਹਾਲ ਹੀ ਵਿੱਚ ਭਾਰਤ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਲਾਂਚ ਕੀਤੀ ਸੀ, ਜਿਸ ਦੇ ਤਹਿਤ ਅਗਲੇ ਸਾਲ ਸਾਲਾਂ ਵਿੱਚ ਭਾਰਤੀ ਅਰਥਵਿਵਸਥਾ ਨੂੰ ਡਿਜ਼ੀਟਲ ਬਣਾਉਣ ਦੀ ਯੋਜਨਾ ਹੈ।


Share