PUNJABMAILUSA.COM

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਗਿਣਤੀ ਵਧਾਉਣ ਲਈ ਹਰੀ ਝੰਡੀ

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਗਿਣਤੀ ਵਧਾਉਣ ਲਈ ਹਰੀ ਝੰਡੀ

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਨਾਂ ਦੀ ਗਿਣਤੀ ਵਧਾਉਣ ਲਈ ਹਰੀ ਝੰਡੀ
March 01
09:32 2017

6
ਅੰਮ੍ਰਿਤਸਰ, 1 ਮਾਰਚ (ਪੰਜਾਬ ਮੇਲ)- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਗੁਰੂ ਨਗਰੀ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਅਤੇ ਘਰੇਲੂ ਉਡਾਨਾਂ ਦੀ ਗਿਣਤੀ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਹਵਾਈ ਅੱਡੇ ਤੋਂ ਅਪ੍ਰੈਲ ‘ਚ ਜਿਥੇ ਲੰਡਨ ਲਈ ਏਅਰ ਇੰਡੀਆ ਦੀ ਸਿੱਧੀ ਉਡਾਣ ਸ਼ੁਰੂ ਹੋਵੇਗੀ, ਉਥੇ ਇਥੋਂ ਮਾਰਚ ‘ਚ ਦਿੱਲੀ ਤੇ ਮੁੰਬਈ ਲਈ ਕੁਝ ਘਰੇਲੂ ਉਡਾਨਾਂ ਵੀ ਚਾਲੂ ਹੋਣ ਜਾ ਰਹੀਆਂ ਹਨ ਅਤੇ ਸਤੰਬਰ 2017 ‘ਚ ਇਸ ਹਵਾਈ ਅੱਡੇ ਦਾ ਕਾਇਆ-ਕਲਪ ਹੋ ਜਾਵੇਗਾ। ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਨੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਮਲਿਕ ਨੇ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰਾਲੇ ਵੱਲੋਂ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਨ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਥੋਂ ਇਹ ਉਡਾਨ ਪਹਿਲਾਂ ਵੀ ਚਲਦੀ ਸੀ ਪਰ 2009 ‘ਚ ਇਸ ਉਡਾਨ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਦੇ ਬਦਲਵੇ ਪ੍ਰੰਬਧ ‘ਚ ਦਿੱਲੀ ਤੋਂ ਅੰਮ੍ਰਿਤਸਰ ਇਥੋਂ ਮੁੜ ਦਿੱਲੀ ਅਤੇ ਫਿਰ ਲੰਡਨ ਲਈ ਉਡਾਨ ਸ਼ੁਰੂ ਕੀਤੀ ਗਈ, ਜਿਸ ਨਾਲ ਯਾਤਰੀਆਂ ਦੇ 6 ਘੰਟੇ ਤੋਂ ਵਧੇਰੇ ਦਾ ਸਮਾਂ ਬਰਬਾਦ ਹੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਬਰਬਾਦੀ ਕਰਕੇ ਇਥੋਂ ਕਾਰਗੋ ਰਾਹੀਂ ਜਾਣ ਵਾਲੇ ਫਲ, ਸਬਜ਼ੀਆਂ ਰਸਤੇ ‘ਚ ਖਰਾਬ ਹੋ ਜਾਂਦੇ ਸਨ, ਜਿਸ ਦੇ ਮੱਦੇਨਜ਼ਰ ਇਥੋਂ ਕਾਰਗੋ ਵੀ ਘੱਟ ਗਿਆ, ਜੋ 2011-12 ‘ਚ 6608 ਮੀਟਰਕ ਟਨ ਹੋਇਆ ਕਰਦਾ ਸੀ, ਵਿੱਤੀ ਵਰ੍ਹੇ ਵਿਚ ਘੱਟ ਕੇ 455 ਮੀਟਰਕ ਟਨ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਵਾਈ ਅੱਡਾ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਜੰਮੂ ਕਸ਼ਮੀਰ ਸੂਬਿਆਂ ਨੂੰ ਲੱਗਦਾ ਹੈ। ਕਾਰਗੋ ਰਾਹੀਂ ਇਥੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਤਾਜੇ ਫਲ ਵਿਦੇਸ਼ ‘ਚ ਜਾ ਸਕਦੇ ਹਨ। ਉਨ੍ਹਾਂ ਕਿਹਾ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਇਥੋਂ ਕਾਰਗੋ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਰਨਵੇ ਨੂੰ ਇਸ ਕਦਰ ਬੇਹਤਰ ਬਣਾਇਆ ਜਾ ਰਿਹਾ ਹੈ, ਕਿ ਇਥੇ ਇਕ ਸਮੇਂ ‘ਚ 7 ਵੱਡੇ ਬੋਇੰਗ ਜਹਾਜ ਖੜ੍ਹੇ ਕੀਤੇ ਜਾਣ ਦੀ ਸਮਰੱਥਾ ਹੋਵੇਗੀ। ਇਸ ਤੋਂ ਇਲਾਵਾ ਇਥੋਂ ਖਰਾਬ ਮੌਸਮ ‘ਚ ਵੀ ਉਡਾਨ ਭਰਨ ਦੀ ਸਹੂਲਤ ਕੈਟ-3 ਬੀ ਸਹੂਲਤ ਲਿਆਂਦੀ ਜਾ ਰਹੀ ਹੈ। ਇਸ ਮੌਕੇ ਹਵਾਈ ਅੱਡੇ ਡਾਇਰੈਕਟਰ ਸ਼੍ਰੀ ਵੀ.ਵੀ. ਰਾਓ ਨੇ ਕਿਹਾ ਕਿ ਉਹ ਬੜੇ ਮਾਣ ਦੇ ਨਾਲ ਇਹ ਦੱਸਣਾ ਚਾਹੰਦੇ ਹਨ ਕਿ ਮਾਰਚ ਮਹੀਨੇ ‘ਚ ਵਿਸਥਾਰਾ ਅਤੇ ਇੰਡੀਗੋ ਏਅਰ ਲਾਈਨ ਦੀਆਂ ਦਿੱਲੀ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਦਿੱਲੀ ਅਤੇ ਮੁੰਬਈ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਮੁੰਬਈ ਲਈ ਸਿੱਧੀਆਂ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਵਿਸਤਾਰਾ ਏਅਰ ਲਾਈਨ ਦੀ ਇਕ ਮਾਰਚ ਤੋਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਅਤੇ 8 ਮਾਰਚ ਨੂੰ ਮੁੰਬਈ ਤੋਂ ਅੰਮ੍ਰਿਤਸਰ ਦਰਮਿਆਨ ਉਡਾਨ ਸੁਰੂ ਹੋ ਰਹੀ ਹੈ। ਇਸ ਦੌਰਾਨ ਹਵਾਈ ਅੱਡੇ ਦੇ ਤਕਨੀਕੀ ਪ੍ਰੋਜੈਕਟ ਇੰਚਾਰਜ਼ ਸ਼੍ਰੀ ਗਗਨ ਮਲਿਕ ਨੇ ਸੰਬੋਧਨ ਕਰਦਿਆ ਹਵਾਈ ਅੱਡੇ ‘ਤੇ ਚਲ ਰਹੇ ਤਕਨੀਕੀ ਕਾਰਜ਼ਾ ‘ਤੇ ਰੌਸ਼ਨੀ ਪਾਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

ਇੱਕ ਹੋਰ ਜੱਜ ਨੇ ਡ੍ਰੀਮਰਸ ‘ਤੇ ਟਰੰਪ ਦੇ ਫ਼ੈਸਲੇ ਨੂੰ ਨਕਾਰਿਆ

Read Full Article
    ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

ਪਾਕਿਸਤਾਨੀ ਵਿਦੇਸ਼ ਮੰਤਰੀ ਅਯੋਗ ਕਰਾਰ

Read Full Article
    ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

ਮਹਿੰਗੇ ਪੈਟਰੋਲ-ਡੀਜ਼ਲ ਤੋਂ ਰਾਹਤ ਮਿਲਣੀ ਦੂਰ ਦੀ ਗੱਲ; ਕੀਮਤਾਂ ਚੜ੍ਹਨ ਨਾਲ ਭਾਰਤ ‘ਤੇ ਪਵੇਗਾ ਬੁਰਾ ਅਸਰ

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਤੋਂ ਵਰਕ ਪਰਮਿਟ ਵਾਪਸ ਲੈਣ ਦਾ ਵਿਰੋਧ

Read Full Article
    ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

ਫੇਸਬੁੱਕ ਯੂਜ਼ਰ ਡਾਟਾ ਚੋਰੀ ਨਹੀਂ ਕਰ ਸਕੇਗੀ ਥਰਡ ਪਾਰਟੀ ਐਪ

Read Full Article
    ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

ਭਾਰਤੀ ਮੂਲ ਦੇ ਅਮਰੀਕੀ ਵਿਗਿਆਨਕ ‘ਤੇ ਲੱਗਾ ਮਾੜੇ ਸਲੂਕ ਦਾ ਦੋਸ਼ਾਂ

Read Full Article
    ਇਮੀਗਰੇਸ਼ਨ ਰੋਕਾਂ:  ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

ਇਮੀਗਰੇਸ਼ਨ ਰੋਕਾਂ: ਸੁਪਰੀਮ ਕੋਰਟ ਪੁੱਜਾ ਟਰੰਪ ਦੇ ਅਖ਼ਤਿਆਰਾਂ ਦਾ ਮਾਮਲਾ

Read Full Article
    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article