PUNJABMAILUSA.COM

ਗੁਰੂ ਨਾਨਕ ਮਿਸ਼ਨ ਟਰੱਸਟ ਨਵਾਂਗਰਾ ਕੁੱਲਪੁਰ ਦੇ ਸੇਵਾ ਮਿਸ਼ਨ ‘ਚ ਸਹਿਯੋਗ ਕਰਕੇ ਖੁਦ ਨੂੰ ਖੁਸ਼ਕਿਮਤ ਸਮਝਾਂਗਾਂ-ਡਾ ਉਬਰਾਏ

December 06
17:45 2018

ਹਸਪਤਾਲ ਦੀ ਨਵੀਂ ਇਮਾਰਤ ਲਈ ਡਾ ਉਬਰਾਏ ਵਲੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ
ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਜਨਮ ਦਿਨ ਤੇ ਹੋਇਆ ਮਹਾਨ ਸਮਾਗਮ

ਬਲਾਚੌਰ, 6 ਦਸੰਬਰ (ਪੰਜਾਬ ਮੇਲ)- ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ-ਕੁੱਲਪੁਰ ਦੇ ਸੰਸਥਾਪਕ ਲੋੜਵੰਦਾਂ ਦੇ ਮਸੀਹਾ ਬਾਬਾ ਬੁੱਧ ਸਿੰਘ ਜੀ ਢਾਹਾਂ ਦੇ 94ਵੇਂ ਜਨਮ ਦਿਨ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਬੁੱਧ ਸਿੰਘ ਨਗਰ ਕੁੱਕੜਮਾਜਰਾ ਵਿਖੇ ਟਰੱਸਟ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ,ਖੂਨਦਾਨ ਕੈਂਪ ਸਮੇਤ ਵਿਸ਼ਾਲ ਮੈਗਾ ਮੈਡੀਕਲ ਕੈਂਪ ਤੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਹਸਪਤਾਲ ਕੰਪਲੈਕਸ ਵਿੱਚ ਸੁੱਖ ਸ਼ਾਂਤੀ ਸਮੁੱਚੀ ਮਾਨਵਤਾ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ।ਉਪਰੰਤ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਅਤੇ ਗਿਆਨੀ ਬਲਦੇਵ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਦਿਆਂ ਧਰਮ ਮਾਰਗ, ਦੂਸਰਿਆਂ ਦਾ ਦੁੱਖ ਵੰਡਾਉਣ ਦੀ ਪ੍ਰੇਰਣਾ ਕੀਤੀ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਆਈਆਂ ਸੰਗਤਾਂ ਨੂੰ ਟਰੱਸਟ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਅਤੇ ਹਸਪਤਾਲ ਦੀ ਲੋੜਾਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਟਰੱਸਟ ਵਲੋਂ ਕੀਤੇ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ 20 ਅਪ੍ਰੈਲ 2019 ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ 250 ਬੈਡ੍ਹ ਦੇ ਹਸਪਤਾਲ ਦੀ ਬਿਲਡਿੰਗ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ, ਟਰੱਸਟ ਦੇ ਸੈਕਟਰੀ ਬਲਬੀਰ ਸਿੰਘ ਜੀ ਬੈਂਸ ਜੀ ਦੀ ਅਗਵਾਈ ਹੇਠ ਨੌਜਵਾਨਾਂ ਲਈ ਬਾਬਾ ਬੁੱਧ ਸਿੰਘ ਖੇਡ ਅਕੈਡਮੀ ਸ਼ੁਰੂ ਕੀਤੀ ਜਾਵੇਗੀ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਟਰੱਸਟ ਵੱਲੋਂ ਕੰਢੀ ਬੀਤ ਦੇ 110 ਪਿੰਡ ਅਪਣਾ ਕੇ 550 ਮੁਫਤ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ।ਜਿਸਦੀ ਸ਼ੁਰੂਆਤ 16 ਦਸੰਬਰ ਨੂੰ ਪਿੰਡ ਚੰਦਿਆਣੀ ਖੁਰਦ ਤੋਂ ਕੀਤੀ ਜਾ ਰਹੀ ਹੈ।ਟਰੱਸਟ ਵਲੋਂ ਇੱਕ ਮਹੱਤਵਪੂਰਨ ਫੈਸਲੇ ਤਹਿਤ ਸੇਵਾ ਦੇ ਖੇਤਰ ਵਿੱਚ ਨਿਰਸਵਾਰਥ ਕਾਰਜ ਕਰਨ ਵਾਲੀ ਸਖਸ਼ੀਅਤ ਨੂੰ ਹਰ ਸਾਲ ‘ਬਾਬਾ ਬੁੱਧ ਸਿੰਘ ਢਾਹਾਂ ਸੇਵਾ-ਸਨਮਾਨ’ ਨਾਲ ਨਿਵਾਜਣ ਦਾ ਫੈਸਲਾ ਕੀਤ ਗਿਆ ਅਤੇ ਪਹਿਲਾ ‘ਬਾਬਾ ਬੁੱਧ ਸਿੰਘ ਜੀ ਢਾਹਾਂ ਸੇਵਾ-ਸਨਮਾਨ’ ਵਿਸ਼ਵ ਪੱਧਰ ਤੇ ਸਮਾਜ ਸੇਵੀ ਸਖਸ਼ੀਅਤ ਡਾ ਐਸ ਪੀ ਸਿੰਘ ਉਬਰਾਏ ਨੂੰ ਦਿੱਤਾ ਜਾ ਰਿਹਾ ਹੈ।ਸਨਮਾਨ ਸਮੇਂ ਬੋਲਦਿਆਂ ਉੱਘੇ ਚਿੰਤਕ ਤੇ ਅਗਾਂਹਵਧੂ ਸੋਚ ਦੇ ਮਾਲਕ ਦੀਪਕ ਬਾਲੀ ਟਰੱਸਟ ਮੈਂਬਰ ਨੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ, ਵਿਸ਼ਵ ਪੱਧਰ ਦੀ ਸਮਾਜ ਸੇਵੀ ਸ਼ਖਸ਼ੀਅਤ ਡਾ ਐਸ ਪੀ ਸਿੰਘ ਉਬਰਾਏ ਜੀ ਦੀ ਸਖਸ਼ੀਅਤ ਅਤੇ ਉਨ੍ਹਾਂ ਵੱਲੋਂ ਪੂਰੇ ਵਿਸ਼ਵ ਵਿੱਚ ਹੋ ਰਹੀ ਸੇਵਾ ਤੋਂ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਸਿਹਤ ਸਹੂਲਤਾਂ ਤੋਂ ਸੱਖਣੇ ਕੰਢੀ ਬੀਤ ਇਲਾਕੇ ਦੇ ਗਰੀਬ ਲੋਕਾਂ ਦੀਆਂ ਲੋੜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਬਾਬਾ ਬੁੱਧ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਸੇਵਾ ਲਈ ਵੱਡੀ ਮਦਦ ਕਰਨ ਲਈ ਵੀ ਸੰਗਤਾਂ ਅਤੇ ਟਰੱਸਟ ਵੱਲੋਂ ਬੇਨਤੀ ਕੀਤੀ।
ਡਾ. ਐਸ ਪੀ ਸਿੰਘ ਉਬਰਾਏ ਮੈਨਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਬੋਲਦਿਆਂ ਕਿਹਾ ਕਿ ਲੋਕਾਈ ਦੀ ਸੇਵਾ ਵਿੱਚ ਜੋ ਯੋਗਦਾਨ ਬਾਬਾ ਬੁੱਧ ਸਿੰਘ ਜੀ ਢਾਹਾਂ ਨੇ ਪਾਇਆ ਹੈ ਉਸਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਕੰਢੀ ਬੀਤ ਦੇ ਲੋਕਾਂ ਲਈ ਢਾਹਾਂ ਕਲੇਰਾਂ ਤੋਂ ਬਾਅਦ ਸ਼ੁਰੂ ਕੀਤੇ ਇਸ ਅਦਾਰੇ ਦੀ ਤਰੱਕੀ ਲਈ ਬਾਬਾ ਜੀ ਨਾਲ ਕੀਤੇ ਵਾਅਦੇ ਆਖਰੀ ਸਾਹਾਂ ਤੱਕ ਨਿਭਾਦਾ ਰਹਾਂਗਾ ਅਤੇ ਮਿਸ਼ਨ ਦੀ ਸੇਵਾ ਤੇ ਦਿਨ ਰਾਤ ਪਹਿਰਾ ਦੇਵਾਗਾਂ ਤੇ ਹਰ ਤਰਾਂ ਦਾ ਸਹਿਯੋਗ ਦੇ ਕੇ ਖੁਦ ਨੂੰ ਖੁਸ਼ਕਿਸਮਤ ਸਮਝਾਂਗਾਂ। ਇਸ ਮੌਕੇ ਡਾ ਐਸ ਪੀ ਸਿੰਘ ਉਬਰਾਏ ਜੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਨਵੀ ਬਣਨ ਜਾ ਰਹੀ ਇਮਾਰਤ ਲਈ 1 ਕਰੋੜ ਰੁਪਏ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਅਤੇ ਟਰੱਸਟ ਵਲੋਂ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 550 ਕੈਂਪ ਲਗਾਉਣ ਦੇ ਫੈਸਲੇ ਤਹਿਤ 100ਕੈਂਪਾਂ ਦੀ ਸੇਵਾ ਆਪਣੇ ਜੁੰਮੇ ਲਈ।
ਸਮਾਗਮ ਦੌਰਾਨ ਸਿੱਖੀ ਦੇ ਪ੍ਰਚਾਰਕ ਬਲਵੀਰ ਸਿੰਘ ਚੰਗਿਆੜਾ ਕੈਨੇਡਾ ਨਿਵਾਸੀ ਜੀ ਨੇ ਬਾਬਾ ਜੀ ਦੇ ਸਮੁੱਚੇ ਜੀਵਨ ਅਤੇ ਉਨਾਂ ਵਲੋਂ ਸਿਹਤ ਅਤੇ ਵਿੱਦਿਆ ਦੇ ਖੇਤਰ ਵਿੱਚ ਕੀਤੀ ਮਹਾਨ ਸੇਵਾ ਤੇ ਪੂਰੀ ਝਾਤ ਪਾਈ । ਇਸ ਮੌਕੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਚੰਡੀਗੜ੍ਹ ਨੇ ਦੂਸਰਿਆਂ ਦੇ ਭਲਾਈ ਲਈ ਆਪਣੀ ਐਸ਼ੋ-ਆਰਾਮ ਦੀ ਜਿੰਦਗੀ ਕੁਰਬਾਨ ਕਰਨ ਵਾਲੇ ਬਾਬਾ ਬੁੱਧ ਸਿੰਘ ਜੀ ਦੀ ਸੋਚ,ਦੂਰ ਦ੍ਰਿਸ਼ਟੀ ਤੇ ਸੇਵਾ ਦੇ ਖੇਤਰ ਵਿੱਚ ਔਕੜਾਂ ਭਰੇ ਜੀਵਨ ਦੇ ਵਿਰਤਾਂਤ ਨੂੰ ਸੁਣਾ ਕੇ ਹਰ ਇੱਕ ਨੂੰ ਜਿੱਥੇ ਭਾਵੁਕ ਕੀਤਾ ਅਤੇ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਸੇਵਾ ਮਿਸ਼ਨ ਲਈ ਸਾਨੂੰ ਬੀਬੀ ਸੁਸ਼ੀਲ ਕੌਰ ਤੇ ਸ ਰਘਬੀਰ ਸਿੰਘ ਦੇ ਰੂਪ ਵਿੱਚ ਦਿੱਤੇ ਦੋ ਮੋਤੀ ਜੋ ਸੇਵਾ ਦੇ ਖੇਤਰ ਵਿੱਚ ਦਿੱਤੇ ਹਨ।ਉਹ ਬਾਬਾ ਬੁੱਧ ਸਿੰਘ ਜੀ ਤੋਂ ਸੇਵਾ ਦੀ ਮਿਲੀ ਗੁੜਤੀ ਅੁਨਸਾਰ ਬਾਖੂਬੀ ਸੇਵਾ ਨਿਭਾਅ ਰਹੇ ਹਨ।
ਇਸ ਮੌਕੇ ਪੁੱਜੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਬੀਬੀ ਨਿਮਿਸ਼ਾ ਮਹਿਤਾ ਨੇ ਅੱਜ ਦੇ ਦਿਨ ਨੂੰ ਇਤਿਹਾਸਿਕ ਦੱਸਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਦੁਆਰਾ ਕੀਤਾ ਸੇਵਾ ਦਾ ਹਰ ਕਾਰਜ ਆਪਣੇ ਆਪ ਵਿੱਚ ਮਿਸਾਲ ਹੈ ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਇਮਾਰਤ ਲਈ ਜਿੱਥੇ ਪੰਜਾਬ ਕੈਬਨਿਟ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਖਿਤਿਆਰੀ ਫੰਡ ਵਿੱਚੋਂ ਢਾਈ ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਉੱਥੇ ਆਪਣੀ ਨੇਕ ਕਮਾਈ ਵਿੱਚੋਂ ਹਸਪਤਾਲ ਲਈ 11 ਹਜ਼ਾਰ ਦੀ ਦਾਨ ਰਾਸ਼ੀ ਟਰੱਸਟ ਨੂੰ ਸੌਂਪੀ।

ਸ ਜੈ ਕਿਸ਼ਨ ਸਿੰਘ ਰੌੜੀ ਹਲਕਾ ਵਿਧਾਇਕ ਗੜ੍ਹਸ਼ੰਕਰ, ਸ੍ਰੀ ਦਰਸ਼ਨ ਲਾਲ ਮੰਗੂਪੁਰ ਹਲਕਾ ਵਿਧਾਇਕ ਬਲਾਚੌਰ, ਟਰੱਸਟ ਦੇ ਖਜ਼ਾਨਚੀ ਮਹਿੰਦਰ ਸਿੰਘ ਭਾਟੀਆ ਅਤੇ ਮਹਿੰਦਰ ਸਿੰਘ ਵਿਰਦੀ ਆਈ ਈ ਐਸ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਸੇਵਾ ਕਾਰਜ਼ਾਂ ਲਈ ਮਾਇਆ ਦਾਨ ਵਜੋਂ ਭੇਟਾ ਕੀਤੀ। ਇਸੇ ਦਿਨ ਮੁਫਤ ਮੈਡੀਕਲ ਕੈਂਪ ਅਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਜੀ ਨੇ ਕੀਤਾ ਅਤੇ ਬਾਬਾ ਬੁੱਧ ਸਿੰਘ ਢਾਹਾਂ ਵਲੋਂ ਸ਼ੁਰੂ ਕੀਤੇ ਅਦਾਰੇ ‘ਚ ਲੋੜਵੰਦਾਂ ਦੀ ਹੋ ਰਹੀ ਸੇਵਾ ਦੀ ਸ਼ਲਾਘਾ ਕੀਤੀ।
ਸਮਾਗਮਾਂ ਵਿੱਚ ਇਲਾਕੇ ਦੀ ਸੰਗਤਾਂ ਤੋਂ ਇਲਾਵਾ ਤਲਵਣ ਸਿੰਘ ਝੰਡੇਰ, ਡਾ ਹਰਵਿੰਦਰ ਸਿੰਘ ਬਾਠ, ਐਸ ਐਸ ਸੈਂਹਬੀ, ਅਮਰਜੋਤ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਚੈਰੀਟਬਲ ਟਸਰਟ ਦੋਆਬਾ ਜੋਨ, ਇੰਦਰਜੀਤ ਸਿੰਘ ਨਿਸ਼ਕਾਮ ਸੇਵਕ ਜਥਾ, ਰਜਿੰਦਰ ਸਿੰਘ ਸ਼ੂਕਾ, ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਐਜੂਕੇਸ਼ਨ ਟਰੱਸਟ, ਬਾਬਾ ਸੱਤਪਾਲ ਸਿੰਘ, ਡਾ ਜੰਗ ਬਹਾਦਰ ਸਿੰਘ ਜੀ ਮਲਕੀਅਤ ਸਿੰਘ, ਜਸਪਾਲ ਸਿੰਘ ਜਾਡਲੀ, ਸਿੰਗਾਰਾਂ ਸਿੰਘ ਬੈਂਸ, ਰਜਿੰਦਰ ਸਿੰਘ ਚੌਹਾਣ ਕੁੱਕੜਾਂ ਯੂ ਕੇ ਨਿਵਾਸੀ ਸ ਬਲਵਿੰਦਰ ਸਿੰਘ ਜੀ ਸ਼ਾਹ ਬਟਾਲਾ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ,ਪ੍ਰਿੰ ਰਾਜਵਿੰਦਰ ਸਿੰਘ ਬੈਂਸ, ਉੰਪਿੰਦਰ ਸਿੰਘ ਮਾਹਲਪੁਰੀ, ਸਵਰਨ ਸਿੰਘ ਬੈਂਚਾਂ, ਤੋਂ ਇਲਾਵਾ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੁਰੀਵਾਲੇ ਗਰਲਜ਼ ਕਾਲਜ ਟੱਪਰੀਆਂ ਖੁਰਦ ਅਤੇ ਗੁਰਸੇਵਾ ਨਰਸਿੰਗ ਕਾਲਜ਼ ਪਨਾਮ ਤੋਂ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ- ਬਾਬਾ ਬੁੱਧ ਸਿੰਘ ਜੀ ਢਾਹਾਂ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਟਰੱਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ, ਦੀਪਕ ਬਾਲੀ, ਡਾ ਐਸ ਪੀ ਸਿੰਘ ਉਬਰਾਏ,ਸ: ਬਲਵੀਰ ਸਿੰਘ ਚੰਗਿਆੜਾ, ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ,ਨਿਮਿਸ਼ਾ ਮਹਿਤਾ। ਡਾ ਐਸ ਪੀ ਸਿੰਘ ਉਬਰਾਏ ਨੂੰ ਬਾਬਾ ਬੁੱਧ ਸਿੰਘ ਢਾਹਾਂ ਸੇਵਾ ਸਨਮਾਨ ਦਿੰਦੇ ਹੋਏ ਟਰੱਸਟ ਮੈਂਬਰ ਤੇ ਮੋਹਤਵਾਰ ਸ਼ਖਸ਼ੀਅਤਾਂ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article