ਗੁਰਿੰਦਰ ਸਿੰਘ ਬਾਜਵਾ ਨੇ ਗੁਰਦੁਆਰਾ ਸਾਹਿਬ ਰੀਨੋ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਚੁੱਕੀ

68
Share

ਰੀਨੋ, 6 ਜਨਵਰੀ (ਪੰਜਾਬ ਮੇਲ)- ਨਾਰਦਰਨ ਨਵਾਡਾ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਰੀਨੋ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਆਪਣੀ ਦੂਜੀ ਟਰਮ ’ਚ ਪ੍ਰਧਾਨਗੀ ਵਜੋਂ ਅਹੁਦਾ ਸੰਭਾਲ ਲਿਆ ਹੈ। ਬਾਕੀ ਦੇ ਅਹੁਦੇਦਾਰ ਉਸੇ ਤਰੀਕੇ ਹੀ ਹੋਣਗੇ। ਜਗਤ ਸਿੰਘ ਥਾਂਦੀ (ਚੇਅਰਮੈਨ), ਕੁਲਵੰਤ ਸਿੰਘ ਮੰਡ (ਵਾਈਸ ਪ੍ਰਧਾਨ), ਨਵਜੀਤ ਸਿੰਘ (ਜਰਨਲ ਸੈਕਟਰੀ), ਕਮਲਰੂਪ ਸਿੰਘ ਬਰਾੜ (ਵਾਈਸ ਸੈਕਟਰੀ), ਮੇਜਰ ਸਿੰਘ ਬੋਗਨ (ਖਜ਼ਾਨਚੀ), ਪਰਮਜੀਤ ਸਿੰਘ ਭੋਗਲ (ਅਸਿਸਟੈਂਟ ਖਜ਼ਾਨਚੀ), ਜੈ ਸਿੰਘ ਗਿੱਲ (ਡਾਇਰੈਕਟਰ), ਅਨੋਖ ਸਿੰਘ ਬਾਜਵਾ, ਜਸਵਿੰਦਰ ਸਿੰਘ ਪਰਮਾਰ, ਸਰਬਜੀਤ ਸਿੰਘ ਪਵਾਰ ਅਤੇ ਲਾਭ ਸਿੰਘ ਗਿੱਲ ਮੈਂਬਰ ਹਨ। ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਚਾਰ ਪੇਸ਼ ਕਰਦਿਆਂ ਗੁਰਿੰਦਰ ਸਿੰਘ ਬਾਜਵਾ ਨੇ ਸਮੂਹ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਇਸ ਦੇ ਨਾਲ-ਨਾਲ ਇਸ ਸਾਲ ਦੇ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਵੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਭਾਰਤ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਅਤੇ ਮੋਦੀ ਸਰਕਾਰ ਵੱਲੋਂ ਬਣਾਏ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਗਈ।

Share