PUNJABMAILUSA.COM

ਗੁਰਪ੍ਰੀਤ ਸਿੰਘ ਸੰਧੂ ਯੂਰਪੀਅਨ ਲੀਗ ਖੇਡਣ ਵਾਲੇ ਪਹਿਲੇ ਪੰਜਾਬੀ ਫੁੱਟਬਾਲ ਖਿਡਾਰੀ ਬਣੇ

ਗੁਰਪ੍ਰੀਤ ਸਿੰਘ ਸੰਧੂ ਯੂਰਪੀਅਨ ਲੀਗ ਖੇਡਣ ਵਾਲੇ ਪਹਿਲੇ ਪੰਜਾਬੀ ਫੁੱਟਬਾਲ ਖਿਡਾਰੀ ਬਣੇ

ਗੁਰਪ੍ਰੀਤ ਸਿੰਘ ਸੰਧੂ ਯੂਰਪੀਅਨ ਲੀਗ ਖੇਡਣ ਵਾਲੇ ਪਹਿਲੇ ਪੰਜਾਬੀ ਫੁੱਟਬਾਲ ਖਿਡਾਰੀ ਬਣੇ
May 30
20:53 2016

gur
ਨਵੀਂ ਦਿੱਲੀ, 30 ਮਈ (ਪੰਜਾਬ ਮੇਲ)-ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਯੂਰਪੀਅਨ ਲੀਗ ਵਿਚ ਖੇਡਣ ਵਾਲੇ ਪਹਿਲੇ ਪੰਜਾਬੀ ਫੁੱਟਬਾਲ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਹ ਪ੍ਰਾਪਤੀ ਨਾਰਵੇ ਦੀ ਟੀਮ ਸਟਾਬੀਕ ਐਫਸੀ ਵੱਲੋਂ ਖੇਡਦੇ ਹੋਏ ਹਾਸਿਲ ਕੀਤੀ ਹੈ। 24 ਸਾਲਾ ਭਾਰਤੀ ਖਿਡਾਰੀ ਨੇ ਅੱਜ ਨਾਰਵੇ ਪ੍ਰੀਮੀਅਰ ਲੀਗ ਵਿਚ ਸਟਾਬੀਕ ਐਫਸੀ ਵੱਲੋਂ ਪਹਿਲਾਂ ਆਈਕੇ ਸਟਾਰਟ ਵਿਰੁੱਧ ਖੇਡਿਆ, ਜਿਸ ਵਿਚ ਉਨ੍ਹਾਂ ਦੀ ਟੀਮ ਨੇ 5-0 ਨਾਲ ਇਕਤਰਫਾ ਜਿੱਤ ਦਰਜ ਕੀਤੀ। ਚੰਡੀਗੜ ਦੇ ਇਸ ਫੁੱਟਬਾਲਰ ਨੇ ਮੈਚ ਖੇਡਣ ਤੋਂ ਬਾਅਦ ਟਵਿੱਟਰ ਉੱਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਯੂਰਪ ਦੀ ਟਾਪ ਡਿਵੀਜਨ ਲੀਗ ਵਿਚ ਖੇਡਣ ਵਾਲਾ ਪਹਿਲਾ ਭਾਰਤੀ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਗੁਰਪ੍ਰੀਤ ਸਿੰਘ ਸੰਧੂ ਦੀ ਚੋਣ ਯਰੂਪੀਅਨ ਕਲੱਬ ਸਟਾਬੀਕ ਐਫਸੀ ਲਈ ਹੋਈ ਸੀ। 79 ਸਾਲਾਂ ਬਾਅਦ ਕਿਸੇ ਭਾਰਤੀ ਨੂੰ ਟਾਪ ਯਰੂਪੀਅਨ ਫੁੱਟਬਾਲ ਕਲੱਬ ਲਈ ਚੁਣਿਆ ਗਿਆ ਸੀ। ਗੁਰਪ੍ਰੀਤ ਈਸਟ ਬੰਗਾਲ ਦਾ ਗੋਲਕੀਪਰ ਰਿਹਾ ਹੈ। ਚੰਡੀਗੜ ਦੇ ਗੁਰਪ੍ਰੀਤ ਸੰਧੂ ਨੇ ਯਰੂਪੀਅਨ ਫੁੱਟਬਾਲ ਵਿੱਚ ਆਪਣੇ ਕੈਰੀਅਰ ਦੀ ਸ਼ੁਰਆਤ ਕੀਤੀ ਸੀ। ਗੁਰਪ੍ਰੀਤ ਸੰਧੂ ਦਾ ਕਲੱਬ ਨਾਲ ਕਰਾਰ ਤਿੰਨ ਸਾਲ ਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਗੁਰਪ੍ਰੀਤ ਸੰਧੂ ਨੂੰ ਉਸ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ। ਗੁਰਪ੍ਰੀਤ ਪੰਜਵਾਂ ਭਾਰਤੀ ਹੈ ਜੋ ਯਰੂਪ ਵਿੱਚ ਪੇਸ਼ਾਵਰ ਤਰੀਕੇ ਨਾਲ ਫੁੱਟਬਾਲ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਮੁਹਮੰਦ ਸ਼ਲੀਮ, ਬਾਈਚਿੰਗ ਭੂਟੀਆ, ਸੁਨੀਲ਼ ਛੇਤਰੀ ਅਤੇ ਸੁਬਰਾਤਾ ਪਾਲ ਯੂਰਪੀਅਨ ਲੀਗ ਖੇਡ ਚੁੱਕੇ ਹਨ ਪਰ ਐਨੀ ਕਾਮਯਾਬੀ ਇਨ੍ਹਾਂ ਖਿਡਾਰੀਆਂ ਨੂੰ ਨਹੀ ਮਿਲੀ, ਜਿੰਨੀ ਗੁਰਪ੍ਰੀਤ ਨੂੰ ਮਿਲੀ ਹੈ। ਗੁਰਪ੍ਰੀਤ ਦੀ ਉਮਰ ਅਜੇ ਸਿਰਫ 24 ਸਾਲ ਦੀ ਹੈ ਅਤੇ ਐਨੀ ਛੋਟੀ ਉਮਰ ਵਿੱਚ ਯਰੂਪ ਦੇ ਕਿਸੇ ਕਲੱਬ ਵੱਲੋਂ ਖੇਡਣਾ ਵਾਲਾ ਪਹਿਲਾ ਭਾਰਤੀ ਹੈ।ਮਾਹਿਰਾਂ ਦਾ ਮੰਨਣਾ ਹੈ ਕਿ ਗੁਰਪ੍ਰੀਤ ਤੋਂ ਪਹਿਲਾਂ ਭਾਵੇਂ ਕਈ ਖਿਡਾਰੀ ਯਰੂਪੀਅਨ ਲੀਗ ਖੇਡ ਚੁੱਕੇ ਹਨ ਪਰ ਜਿਸ ਮਿਹਨਤ ਅਤੇ ਛੋਟੀ ਉਮਰ ਵਿੱਚ ਇਹ ਕਾਮਯਾਬੀ ਉਸ ਨੇ ਹਾਸਲ ਕੀਤੀ, ਉਹ ਵਾਕੇ ਹੀ ਤਾਰੀਫ ਯੋਗ ਹੈ। ਚੰਡੀਗੜ ਪੁਲਿਸ ਅਧਿਕਾਰੀ ਹਰਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ ਸੰਧੂ ਨੇ ਇਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਨਾਰਵੇ ਦੇ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ‘ਚ ਖਿਡਾਰੀ ਵਜੋਂ ਸਥਾਨ ਪ੍ਰਾਪਤ ਕੀਤਾ ਹੈ। ਅਹਿਮ ਗੱਲ ਹੈ ਕਿ ਲਗਭਗ 75 ਸਾਲਾਂ ਬਾਅਦ ਕਿਸੇ ਭਾਰਤੀ ਅਤੇ ਪੰਜਾਬੀ ਖਿਡਾਰੀ ਵੱਲੋਂ ਇਸ ਨਾਮਵਰ ਕਲੱਬ ‘ਚ ਖਿਡਾਰੀ ਵਜੋਂ ਮੈਂਬਰਸ਼ਿਪ ਹਾਸਲ ਕੀਤੀ ਗਈ। ਹੈ। ਚੰਡੀਗੜ ਦੇ ਸੇਂਟ ਸਟੀਫ਼ਨ ਅਕੈਡਮੀ ਸੈਕਟਰ 45 ਤੋਂ ਕੈਰੀਅਰ ਸ਼ੁਰੂ ਕਰਨ ਵਾਲੇ ਗੁਰਪ੍ਰੀਤ ਸਿੰਘ ਸੰਧੂ ਨੇ ਤਿੰਨ ਸਾਲ ਕਲਕੱਤਾ ਦੇ ਈਸਟ ਬੰਗਾਲ ਕਲੱਬ ‘ਚ ਫੁੱਟਬਾਲ ਖੇਡਿਆ ਸੀ ਅਤੇ ਪਿਛਲੇ ਸਾਲ ਮਈ ਮਹੀਨੇ ‘ਚ ਹੀ ਉਸ ਦਾ ਉਕਤ ਕਲੱਬ ਨਾਲੋਂ ਸਮਝੌਤਾ ਖ਼ਤਮ ਹੋਇਆ ਸੀ ਤਾਂ ਉਹ ਉਕਤ ਨਾਰਵੇ ਕਲੱਬ ਦੇ ਟਰਾਇਲ ਦੇਣ ਲਈ ਵਿਦੇਸ਼ ਚਲਾ ਗਿਆ, ਜਿੱਥੇ ਪਹਿਲਾਂ ਉਸ ਨੂੰ ਰਾਖਵੀਂ ਟੀਮ ਵਿਚ ਰੱਖਿਆ ਗਿਆ ਸੀ ਪਰ ਜਨਵਰੀ ਮਹੀਨੇ ‘ਚ ਚੰਡੀਗੜ ‘ਚ ਛੁੱਟੀਆਂ ਕੱਟ ਕੇ ਵਾਪਸ ਜਾਣ ਸਮੇਂ ਉਸ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਉਸ ਨੂੰ ਮੁੱਖ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

ਟਰੰਪ ਨੇ ਦੱਖਣੀ ਕੋਰੀਆ ‘ਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀਆਂ ਕਿਆਸਾਂ ਨੂੰ ਕੀਤਾ ਖਾਰਿਜ

Read Full Article
    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article