PUNJABMAILUSA.COM

ਗੁਰਦੁਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਅੰਤਿਮ ਅਰਦਾਸ ਸੰਬੰਧੀ ਵਿਸ਼ੇਸ਼ ਸਮਾਗਮ

ਗੁਰਦੁਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਅੰਤਿਮ ਅਰਦਾਸ ਸੰਬੰਧੀ ਵਿਸ਼ੇਸ਼ ਸਮਾਗਮ

ਗੁਰਦੁਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਅੰਤਿਮ ਅਰਦਾਸ ਸੰਬੰਧੀ ਵਿਸ਼ੇਸ਼ ਸਮਾਗਮ
October 21
10:00 2015

2
ਮਿਲਪੀਟਸ, 21 ਅਕਤੂਬਰ (ਪੰਜਾਬ ਮੇਲ)- ਬੇ ਏਰੀਆ ਦੇ ਗੁਰਦੁਵਾਰਾ ਸਿੰਘ ਸਭਾ ਮਿਲਪੀਟਸ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ‘ਚ ਚੱਲ ਰਹੇ ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਅੰਤਿਮ ਅਰਦਾਸ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਕੀਰਤਨ ਦਰਬਾਰ ਦੀ ਆਰੰਭਤਾ ਹੋਈ ਤੇ ਸੰਗਤਾਂ ਨੇ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਿਆ। ਇਸ ਸਮੇਂ ਸੰਗਤਾਂ ਦੇ ਮਨਾਂ ‘ਚ ਮੌਜੂਦਾ ਹਾਲਾਤਾਂ ‘ਤੇ ਫਿਕਰ ਦੇ ਨਾਲ-ਨਾਲ ਚਿੰਤਾ ਸਾਫ਼ ਝਲਕ ਰਹੀ ਸੀ। ਹਰ ਕੋਈ ਮਾਈ-ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਬੜਾ ਦੁੱਖ ਮਹਿਸੂਸ ਕਰ ਰਿਹਾ ਸੀ। ਫਿਰ ਵੀ ਸਰਬੱਤ ਦੇ ਭਲੇ ਦੀ ਕਾਮਨਾ ਹੋ ਰਹੀ ਸੀ। ਅਲੱਗ-ਅਲੱਗ ਬੁਲਾਰਿਆਂ ਨੇ ਅਜੋਕੇ ਸਮੇਂ ਦੇ ਹਾਲਾਤਾਂ ‘ਤੇ ਬੋਲਦਿਆਂ ਸਿੱਖ ਲੀਡਰਸ਼ਿਪ ਨੂੰ ਇਸ ਦਾ ਦੋਸ਼ੀ ਮੰਨਿਆ ਕਿਉਂਕਿ ਅੱਜ ਅਸੀਂ ਧਾਰਮਿਕ ਤੇ ਰਾਜਨੀਤਿਕ ਤੌਰ ‘ਤੇ ਪੰਗੁ ਹੋ ਗਏ ਹਾਂ ਰਾਜਨੀਤਕ ਤੇ ਧਾਰਮਿਕ ਸਥਾਨਾਂ ‘ਤੇ ਵੱਖੋ-ਵੱਖਰੀਆਂ ਅਹੁਦੇਦਾਰੀਆਂ ਸੰਭਾਲੀ ਬੈਠੇ ਸਾਡੇ ਜਥੇਦਾਰ ਆਰ.ਐੱਸ.ਐੱਸ. ਦੇ ਹੱਥਠੋਕੇ ਬਣੇ ਹੋਏ ਹਨ।
ਦੀਵਾਨ ਦੀ ਸਮਾਪਤੀ ਤੋਂ ਬਾਅਦ ਜੈਕਾਰਾ ਮੂਵਮੈਂਟ ਵਲੋਂ ਅਜੋਕੇ ਹਾਲਾਤਾਂ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਏ ਗਏ, ਜਿਸ ਦਾ ਮੁੱਖ ਮੰਤਵ ਹਾਈ ਸਕੂਲ ਦੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਯੋਗਦਾਨ ਸਾਡੀ ਨਿਤ ਪ੍ਰਤੀ ਜ਼ਿੰਦਗੀ ਵਿਚ ਕੀ ਹੈ, ਬਾਰੇ ਦੱਸਿਆ ਗਿਆ। ਭਾਰੀ ਗਿਣਤੀ ‘ਚ ਬੱਚੇ ਤੇ ਉਨ੍ਹਾਂ ਦੇ ਮਾਤਾ-ਪਿਤਾ ਸੈਮੀਨਾਰ ‘ਚ ਸ਼ਾਮਲ ਹੋਏ। ਬੱਚਿਆਂ ਨੂੰ ਸਲਾਈਡ ਸ਼ੋਅ ਰਾਹੀਂ ਗੁਰਬਾਣੀ ਦੇ ਨਾਲ-ਨਾਲ ਚੱਲ ਰਹੇ ਮੌਜੂਦਾ ਹਾਲਾਤਾਂ ਵਾਰੇ ਜਾਣੂ ਕਰਵਾਇਆ ਗਿਆ। ਜਥੇਬੰਦੀ ਦੇ ਸਰਗਰਮ ਮੈਂਬਰ ਭਾਈ ਅਮਨਦੀਪ ਸਿੰਘ ਨੇ ਵਾਰੀ-ਵਾਰੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿਚ ਕਾਨਫਰੰਸ ਵਿਚ ਪੰਜ ਪ੍ਰਸਤਾਵ ਰੱਖੇ ਗਏ, ਜਿਸ ਵਿਚ 1. ਪੀ.ਟੀ.ਸੀ. ਪੰਜਾਬੀ ਦਾ ਹਰ ਪਾਸੇ ਬਾਈਕਾਟ ਕਰਨਾ ਕਿਉਂਕਿ ਇਹ ਚੈਨਲ ਬਾਦਲ ਪਰਿਵਾਰ ਨਾਲ ਸੰਬੰਧ ਰੱਖਦਾ ਹੈ। 2. ਸਿੱਖ ਸਰਵਿਸ ਆਨਰ ਸੁਸਾਇਟੀ ਦੀ ਸਥਾਪਨਾ ਕਰਨਾ, ਜਿਸ ਦਾ ਕੰਮ ਨੌਜਵਾਨ ਪੀੜ੍ਹੀ ਨੂੰ ਸਿੱਖੀ ਪ੍ਰਤੀ ਸਿੱਖਿਅਤ ਕਰਨਾ ਤੇ ਕਾਲਜਾਂ ਦੇ ਦਾਖਲੇ ਲਈ ਦਾਖਲਾ ਫਾਰਮ ਭਰਨਾ ਕਰਨਾ। 3. ਅਕਾਲੀ ਦਲ ਬਾਦਲ ਦੇ ਸਮਰਥਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਛੱਡਣ ਲਈ ਬੇਨਤੀ ਕਰਨੀ ਜਾਂ ਫਿਰ ਉਨ੍ਹਾਂ ਦਾ ਬਾਈਕਾਟ ਕਰਨਾ। 4. ਸਾਰੀਆਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸਿੱਖੀ ਲਈ ਅਗਲੇ ਪ੍ਰੋਗ੍ਰਾਮ ਉਲੀਕਣਾ ਤੇ ਜੈਕਾਰਾ ਦੀ ਅਗਲੀ ਮੀਟਿੰਗ ਯੂਬਾ ਸਿਟੀ ਦੇ ਨਗਰ ਕੀਰਤਨ ਤੋਂ ਬਾਅਦ ਐਲਾਨੀ ਜਾਵੇਗੀ। ਸਾਰੇ ਹੀ ਪ੍ਰਸਤਾਵ ਇਕੱਠੀ ਹੋਈ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕਰ ਦਿੱਤੇ। ਇਸ ਮੌਕੇ ਅਮਰੀਕਨ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਗੁਰਦੁਵਾਰਾ ਸਿੰਘ ਸਭਾ ਬੇ ਏਰੀਆ ਮਿਲਪੀਟਸ ਦੇ ਮੁਖ ਸੇਵਾਦਾਰ ਭਾਈ ਸੁਖਜਿੰਦਰਪਾਲ ਸਿੰਘ ਵੀ ਹਾਜ਼ਰ ਰਹੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article
    ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

Read Full Article