PUNJABMAILUSA.COM

ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਜੂਨ 1984 ਦੇ ਤੀਜੇ ਘੱਲੂਘਾਰੇ ਦੀ ਸਿੱਖ ਨਸਲਕੁਸ਼ੀ ਬਾਰੇ ਤੱਤਸਾਰ ਸੈਮੀਨਾਰ ਹੋਇਆ

 Breaking News

ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਜੂਨ 1984 ਦੇ ਤੀਜੇ ਘੱਲੂਘਾਰੇ ਦੀ ਸਿੱਖ ਨਸਲਕੁਸ਼ੀ ਬਾਰੇ ਤੱਤਸਾਰ ਸੈਮੀਨਾਰ ਹੋਇਆ

ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਜੂਨ 1984 ਦੇ ਤੀਜੇ ਘੱਲੂਘਾਰੇ ਦੀ ਸਿੱਖ ਨਸਲਕੁਸ਼ੀ ਬਾਰੇ ਤੱਤਸਾਰ ਸੈਮੀਨਾਰ ਹੋਇਆ
June 06
11:30 2018

ਮਿਲਪੀਟਸ, 6 ਜੂਨ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਜੂਨ 1984 ‘ਚ ਭਾਰਤ ਦੀ ਕਾਂਗਰਸ ਸਰਕਾਰ ਨੇ ਪੂਰੇ ਪੰਜਾਬ ਨੂੰ ਸਾਰੇ ਸੰਸਾਰ ਨਾਲੋਂ ਕਟਕੇ, ਕਰਫਿਊ ਲਾ ਕੇ ਸ੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਦੁਆਰਿਆਂ ‘ਤੇ ਆਪਣੀ ਫੌਜ ਰਾਹੀਂ ਹਮਲਾ ਕਰਵਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਵੱਡੇ ਰੂਪ ‘ਚ ਕਤਲੇਆਮ ਕੀਤਾ ਸੀ, ਜਿਸ ਨੂੰ ਸਿੱਖ ਨਸਲਕੁਸ਼ੀ ਕਿਹਾ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਤਬਾਹ ਕਰ ਦਿੱਤਾ ਸੀ। ਇਸ ਸੈਮੀਨਾਰ ‘ਚ ਤਿੰਨ ਮੁੱਖ ਬੁਲਾਰੇ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਸਨ, ਜਿਨ੍ਹਾਂ ਵਿਚ ਐਥਰੋਪਾਲੋਜਿਸਟ ਡਾ. ਸਿੰਥੀਆ ਮਹਿਮੂਦ, ਡਾ. ਕਰਾਮਾਤ ਚੀਮਾ ਤੇ ਬੀਬੀ ਪੁਨੀਤ ਕੌਰ ਖਾਲਸਾ ਸਨ। ਡਾ. ਸਿੰਥੀਆ ਮਹਿਮੂਦ ਜੋ ਸਿੱਖਾਂ ਬਾਰੇ ਇਕ ਬਹੁਤ ਮਸ਼ਹੂਰ ਕਿਤਾਬ, ”ਫਾਈਟਿੰਗ ਫਾਰ ਫੇਥ ਐਂਡ ਨੇਸ਼ਨ” ਕਿਤਾਬ ਦੇ ਲੇਖਕ ਹਨ ਤੇ ਵੱਡੇ ਐਂਥਰੋਪਾਲੋਜਿਸਟ (ਸੱਭਿਆਚਾਰ) ਵਜੋਂ ਪ੍ਰਸਿੱਧ ਹਨ ਤੇ ਮਨੁੱਖੀ ਅਧਿਕਾਰਾਂ ਬਾਰੇ ਵੀ ਮਾਹਰ ਹਨ, ਨੇ ਆਪਣੇ ਸੰਖੇਪ ਵਿਚਾਰਾਂ ‘ਚ ਸਿੱਖ ਸੰਗਤਾਂ ਤੇ ਕੈਲੀਫੋਰਨੀਆ ਸਟੇਟ ਅਸੈਂਬਲੀ ‘ਚ ਸੈਨਹੋਜ਼ੇ ਤੇ ਮਿਲਪੀਟਸ ਤੋਂ ਡੈਮੋਕਰੇਟਿਕ ਅਸੈਂਬਲੀ ਮੈਂਬਰ ਕੈਨਸਨ ਚੂ ਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਪੰਜਾਬ ਤੇ ਖਾਸ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕਤਲੇਆਮ ਕੀਤਾ। ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ, ਜਿਸ ਵਿਚ ਛੋਟੇ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਤੇ ਮੁਟਿਆਰਾਂ ਨੂੰ ਕਤਲ ਕਰ ਦਿੱਤਾ, ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਣ ਆਏ ਹੋਏ ਸਨ। ਸੰਤ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਦਰਬਾਰ ਸਾਹਿਬ ਵਿਚੋਂ ਕੱਢਣ ਦੇ ਬਹਾਨੇ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣ ਤੇ ਉਨ੍ਹਾਂ ਦਾ ਲੱਕ ਤੋੜਨ ਲਈ ਇਹ ਹਮਲਾ ਕੀਤਾ ਗਿਆ, ਜਿਸ ਲਈ ਵੇਲੇ ਦੀ ਪ੍ਰਧਾਨ ਮੰਤਰੀ ਜ਼ਿੰਮੇਵਾਰ ਸੀ। ਲੋਕਤੰਤਰੀ ਸਿਸਟਮ ਦੇ ਨਾਮ ‘ਤੇ ਸਿੱਖਾਂ ਉੱਤੇ ਇਹ ਬਹੁਤ ਵੱਡਾ ਕਹਿਰ ਸੀ, ਜੋ ਵੇਲੇ ਦੀ ਸਰਕਾਰ ਨੇ ਕੀਤਾ।
ਇੰਗਲੈਂਡ ਤੋਂ ਆਏ ਦੂਜੇ ਬੁਲਾਰੇ ਡਾ: ਕਰਾਮਾਤ ਚੀਮਾਂ ਨੇ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਚੀਨ, ਬਰਮਾ (ਮਿਆਂਮਾਰ), ਭਾਰਤ ਤੇ ਪਾਕਿਸਤਾਨ ਵਿਚਲੇ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕੀਤੀ। ਭਾਰਤ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿੱਖਾਂ, ਮੁਸਲਮਾਨਾਂ, ਇਸਾਈਆਂ, ਬੋਧੀਆਂ, ਜੈਨੀਆਂ, ਆਦਿਵਾਸੀਆਂ ਤੇ ਦਲਿਤ ਲੋਕਾ ਉੱਤੇ ਹੁੰਦੇ ਜ਼ੁਲਮਾਂ ਬਾਰੇ ਚਾਨਣਾ ਪਾਇਆ। ਭਾਰਤੀ ਸੰਵਿਧਾਨ ਵਿਚ ਵੀ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਗਈ ਤੇ ਉਨ੍ਹਾਂ ਨੂੰ ਹਿੰਦੂ ਧਰਮ ਦੀ ਸ਼ਾਖਾ ਲਿਖਿਆ ਗਿਆ ਹੈ, ਜੋ ਕਿ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਇਹ ਕਹਿ ਕੇ ਗੱਲ ਮੁਕਾਈ ਕਿ ਭਾਰਤ ਸਰਕਾਰ ਨੇ ਘੱਟ ਗਿਣਤੀਆਂ ਵਿਰੁੱਧ ਜੰਗ ਛੇੜੀ ਹੋਈ ਹੈ ਤੇ ਉਨ੍ਹਾਂ ਨੂੰ ਭਾਰਤ ਦੇ ਨਕਸ਼ੇ ਤੋਂ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਰਮਾ ਵਿਚ ਵੀ ਮੁਸਲਮਾਨਾਂ ਦੀ ਨਸਲਕੁਸ਼ੀ ਜਾਰੀ ਹੈ ਤੇ ਹੁਣ ਸੰਯੁਕਤ ਰਾਸ਼ਟਰ ਸੰਘ ਦੇ ਦਖਲ ਨਾਲ ਘਟੀ ਹੈ। ਪਾਕਿਸਤਾਨ ਵਿਚ ਵੀ ਸੁੰਨੀ ਤੇ ਸ਼ੀਆ ਝਗੜੇ ਜਾਰੀ ਹਨ ਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ। ਚੀਨ ‘ਚ ਵੀ ਘੱਟ ਗਿਣਤੀਆਂ ਜਿਵੇਂ ਮੁਸਲਮਾਨਾਂ ਨੂੰ ਧਾਰਮਿਕ ਆਜ਼ਾਦੀ ਨਹੀਂ। ਇਸ ਵੇਲੇ ਸਿੱਖ ਤੇ ਮੁਸਲਮਾਨਾਂ ਉੱਤੇ ਸਭ ਤੋਂ ਵਧ ਜ਼ੁਲਮ ਹੋ ਰਹੇ ਹਨ, ਜੋ ਸਰੀਰਕ ਤੇ ਮਾਨਸਿਕ ਤਸ਼ੱਦਦ ਦਾ ਭਾਰੀ ਸ਼ਿਕਾਰ ਬਣਾਏ ਜਾ ਰਹੇ ਹਨ।
ਇਸ ਤੋਂ ਬਾਅਦ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਬੀਬੀ ਪੁਨੀਤ ਕੌਰ ਨੇ ਸਿੱਖ ਨਸਲਘਾਤ ਬਾਰੇ ਆਪਣੇ ਸਟੀਕ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਾਂ ਦੇ ਨਸਲਘਾਤ ਦਾ ਮਸਲਾ ਬਹੁਤ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਸ ਵਕਤ ਸੱਭਿਆਚਾਰਕ ਨਸਲਘਾਤ ਦਾ ਹਰ ਢੰਗ ਸਿੱਖਾਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ। ਧਾਰਮਿਕ ਤੌਰ ‘ਤੇ ਸਿੱਖਾਂ ਦੇ ਧਰਮ ਨੂੰ ਹਿੰਦੂਆਂ ਵਿਚ ਮਿਲਾਉਣ ਦੀ ਵੱਡੀ ਕੋਝੀ ਚਾਲ ਚੱਲੀ ਜਾ ਰਹੀ ਹੈ ਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਸਤਾਇਆ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਭਾਰਤ ਦੇ ਮੇਘਾਲਿਆ ਰਾਜ ਦੇ ਸ਼ਿਲਾਂਗ ‘ਚ ਵਾਪਰੀਆ ਘਟਨਾਵਾਂ ਹਨ, ਜਿੱਥੇ ਸਿੱਖਾਂ ਦੇ ਸੱਤ ਸੌ ਪਰਿਵਾਰਾਂ ਨੂੰ ਘੇਰ ਕੇ ਕਤਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਸਿੱਖਾਂ ਕੋਲ ਆਪਣੀ ਪ੍ਰਭੂਸੱਤਾ ਕਾਇਮ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਛੱਡਿਆ ਹੀ ਨਹੀਂ ਗਿਆ। ਤੇ ਵੈਸੇ ਵੀ ਸਿੱਖਾਂ ਦੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਹੋਇਆ ਹੈ ਕਿ ਜਦ ਸਾਰੇ ਹੀਲੇ ਮੁੱਕ ਜਾਣ ਤਾਂ ਇਨਸਾਫ ਲਈ ਤਲਵਾਰ ਉਠਾ ਕੇ ਆਪਣੀ ਪ੍ਰਭੂਸੱਤਾ ਕਾਇਮ ਕਰਨੀ ਵੱਡਾ ਇਨਸਾਨੀ ਫਰਜ਼ ਹੈ। ਕਿਸੇ ਦੂਜੇ ਕੋਲੋਂ ਜਾ ਵੇਲੇ ਦੀ ਸਰਕਾਰ ਹੱਥੋਂ ਸਭ ਕੁਝ ਤਬਾਹ ਕਰਵਾ ਲੈਣ ਨਾਲੋਂ ਇਹ ਬਿਹਤਰ ਹੈ ਕਿ ਆਰ-ਪਾਰ ਦਾ ਸੰਘਰਸ਼ ਹੀ ਕੀਤਾ ਜਾਵੇ ਤੇ ਜੇ ਸ਼ਹਾਦਤਾਂ ਹੋ ਜਾਣ, ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰੇਗਾ ਕਿ ਫਲਾਣੀ ਕੌਮ ਸੁੱਤੀ ਪਈ ਨਹੀਂ ਮਾਰੀ ਗਈ, ਬਲਕਿ ਜੱਦੋ-ਜਹਿਦ ਕਰਦਿਆਂ ਬਹਾਦਰੀ ਨਾਲ ਰੁਖਸਤ ਹੋਈ। ਸੈਮੀਨਾਰ ਦੇ ਅਖੀਰ ਵਿਚ ਅਸੈਂਬਲੀ ਮੈਂਬਰ ਕੈਨਸਨ ਚੂ ਨੇ ਆਪਣੇ ਵਿਚਾਰਾਂ ‘ਚ ਸਪੱਸ਼ਟ ਕੀਤਾ ਕਿ ਉਹ ਕਿਸੇ ਉੱਤੇ ਵੀ ਕਿਸੇ ਕਿਸਮ ਦੇ ਤਸ਼ੱਦਦ ਦੇ ਵਿਰੁੱਧ ਹਨ, ਵਿਚਾਰਾਂ ਦੇ ਅਦਾਨ-ਪ੍ਰਦਾਨ ਨਾਲ ਮਸਲੇ ਹੱਲ ਕਰਨ ਨੂੰ ਤਰਜੀਹ ਦਿੰਦੇ ਹਨ। ਉਹ ਕੈਲੀਫੋਰਨੀਆ ਵਿਧਾਨ ਸਭਾ ਵਿਚ ਏਸ਼ੀਆ ਤੇ ਪੈਸੇਫਿਕ ਆਇਲੈਂਡਰ ਕਾਕਸ ਦੇ ਮੈਂਬਰ ਵੀ ਹਨ ਤੇ ਕਿਸੇ ਕਿਸਮ ਦੀ ਨਫਰਤ ਫੈਲਾਉਣ ਵਿਰੁੱਧ ਹਨ। ਮਨੁੱਖੀ ਅਧਿਕਾਰਾਂ ਦੀ ਰਖਵਾਲੀ ਉਨ੍ਹਾਂ ਦਾ ਫਰਜ਼ ਹੈ ਤੇ ਉਹ ਇਸ ਵਾਸਤੇ ਕਾਰਜ ਵੀ ਕਰਦੇ ਹਨ। ਉਨ੍ਹਾਂ ਇਸ ਗੱਲ ‘ਤੇ ਤੱਸਲੀ ਪ੍ਰਗਟ ਕੀਤੀ ਕਿ ਅੱਜ ਬੁਲਾਰਿਆਂ ਨੇ ਉਨ੍ਹਾਂ ਦੇ ਗਿਆਨ ਵਿਚ ਕਾਫੀ ਵਾਧਾ ਕੀਤੀ ਹੈ। ਅਸੈਂਬਲੀ ਮੈਂਬਰ ਕੈਨਸਨ ਚੂ ਨੇ ਵਿਸ਼ੇਸ਼ ਤੌਰ ‘ਤੇ ਬਾਹਰੋਂ ਬੁਲਾਈ ਡਾ. ਸਿੰਥੀਆ ਮਹਿਮੂਦ ਤੇ ਡਾ. ਕਰਾਮਾਤ ਚੀਮਾ ਨੂੰ ਸਟੇਟ ਅਸੈਂਬਲੀ ਵੱਲੋਂ ਸਨਮਾਨਿਤ ਕੀਤਾ। ਅਖੀਰ ਵਿਚ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਬਣਾਈ ਬਲੈਕ ਪ੍ਰਿੰਸ ਫਿਲਮ ਦੇ ਨਿਰਮਾਤਾ ਤੇ ਲੇਖਕ ਸ. ਜਸਜੀਤ ਸਿੰਘ ਨੇ ਆਪਣੀ ਮਸ਼ਹੂਰ ਫਿਲਮ ਬਲੈਕ ਪ੍ਰਿੰਸ ਦੀ ਡੀ.ਵੀ.ਡੀ. ਕੈਨਸਨ ਚੂ, ਡਾ. ਸਿੰਥੀਆ ਮਹਿਮੂਦ, ਡਾ. ਕਰਾਮਾਤ ਤੇ ਪੁਨੀਤ ਕੌਰ ਖਾਲਸਾ ਨੂੰ ਭੇਂਟ ਕੀਤੀ। ਖਾਸ ਬੁਲਾਏ ਬੁਲਾਰਿਆਂ ਨੂੰ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਤੇ ਸ਼ਹੀਦ ਪਰਿਵਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦ ਜਥੇਦਾਰ ਭਾਈ ਕਾਉਂਕੇ ਦੀ ਧਰਮ ਪਤਨੀ ਬੀਬੀ ਪ੍ਰਤੀਮ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਸਕੱਤਰ ਦੀ ਸਫਲ ਭੂਮਿਕਾ ਸਿੱਖ ਅਮੈਰੀਕਨ ਕਾਂਗਰੈਸ਼ਨਲ ਕਾਕਸ ਦੇ ਬੁਲਾਰੇ ਸ. ਹਰਪ੍ਰੀਤ ਸਿੰਘ ਸੰਧੂ ਤੇ ਭਾਈ ਜਸਵੰਤ ਸਿੰਘ ਹੇਠੀ, ਪ੍ਰਧਾਨ ਏ.ਜੀ.ਪੀ.ਸੀ. ਨੇ ਨਿਭਾਈ । ਇਹ ਇਕ ਸਫਲ ਸੈਮੀਨਾਰ ਸੀ, ਜਿਸ ਨੇ 1984 ਦੇ ਘੱਲੂਘਾਰੇ ਦੇ ਜ਼ੁਲਮਾਂ ਦੇ ਹਰ ਪਹਿਲੂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤੇ ਉਹ ਭਿਆਨਕ ਤੱਥ ਯਾਦ ਕਰਵਾਏ, ਜੋ ਕੌਮ ‘ਤੇ ਵਾਪਰੇ ਸਨ ਤੇ ਜੋ ਅੱਜ ਵੀ ਸਿੱਖ ਰੂਹ ਵਿਚ ਤਾਜ਼ਾ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article