ਗੁਰਦੁਆਰਾ ਸਾਹਿਬ ਬੰਬੇ ਹਿਲ ਵਿਖੇ ਪੰਜਵੇਂ ਅਖੰਠ ਪਾਠ ਮੌਕੇ ਬੀਬੀਆਂ ਦੀ ਸੰਪੂਰਨ ਸੇਵਾ ਨੇ ਸਮਾਗਮ ਬਣਾਇਆ ਸਫਲ

ਔਕਲੈਂਡ 21 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਚੱਲ ਰਹੇ ਸੱਤ ਲੜੀਵਾਰ ਅਖੰਠ ਪਾਠਾਂ ਚੋਂ ਪੰਜਵੇਂ ਅਖੰਠ ਪਾਠ ਦਾ ਭੋਗ ਪਾਇਆ ਗਿਆ। ਇਸ ਸਾਰੇ ਸਮਾਗਮ ਦੀ ਸੇਵਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੀਆਂ ਬੀਬੀਆਂ ਨੇ ਸਮੂਹਿਕ ਰੂਪ ਵਿਚ ਲਈ ਹੋਈ ਸੀ। ਸ਼ੁੱਕਰਵਾਰ ਨੂੰ ਸ੍ਰੀ ਅਖੰਠ ਪਾਠ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ। ਹਜ਼ੂਰੀ ਰਾਗੀ ਜੱਥੇ ਨੇ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਗਵਾਈ। ਬੀਬੀਆਂ ਵੱਲੋਂ ਤਿੰਨੇ ਦਿਨ ਖੂਬ ਸੇਵਾ ਕਰਕੇ ਅਤੇ ਸੇਵਾਦਾਰ ਭਾਈਆਂ ਵੱਲੋਂ ਵਧੀਆ ਪ੍ਰਬੰਧ ਕਰਕੇ ਇਸ ਸਮਾਗਮ ਨੂੰ ਬਹੁਤ ਹੀ ਸਫਲ ਬਣਾਇਆ ਗਿਆ। ਅਗਲੇ ਹਫਤੇ ਦਾ ਸਮਾਗਮ ਅੰਬੇਡਕਰ ਸਪੋਰਟਸ ਐਂਡਕਲਚਰਲ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। 26 ਤੋਂ 28 ਜਨਵਰੀ ਤੱਕ ਸ੍ਰੀ ਅਖੰਠ ਪਾਠ ਸਾਹਿਬ ਦੇ ਸਮਾਗਮ ਚੱਲਣਗੇ। ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।