PUNJABMAILUSA.COM

ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ‘ਚ ਤਿੰਨ ਧਿਰਾਂ ਮੈਦਾਨ ‘ਚ

ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ‘ਚ ਤਿੰਨ ਧਿਰਾਂ ਮੈਦਾਨ ‘ਚ

ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ‘ਚ ਤਿੰਨ ਧਿਰਾਂ ਮੈਦਾਨ ‘ਚ
February 03
10:55 2016

16
ਫਰੀਮਾਂਟ, 3 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਸਭ ਤੋਂ ਮਹੱਤਵਪੂਰਨ ਸਮਝੀ ਜਾਂਦੀ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਚੋਣ ਵਿਚ ਇਸ ਵਾਰ ਤਿੰਨ ਧਿਰਾਂ ਨੇ ਆਪਣੇ ਕਾਗ਼ਜ਼ ਦਾਖ਼ਲ ਕਰ ਦਿੱਤੇ ਹਨ। ਕਾਗਜ਼ ਵਾਪਸ ਲੈਣ ਦੀ ਆਖਰੀ ਤਾਰੀਕ 6 ਫਰਵਰੀ ਦਿਨ ਸ਼ਨਿੱਚਰਵਾਰ ਹੈ। ਭਾਈ ਜਸਵਿੰਦਰ ਸਿੰਘ ਜੰਡੀ ਨੇ ਆਪਣੀ ਅਲੱਗ ਸਲੇਟ ਵੀ ਮੈਦਾਨ ‘ਚ ਉਤਾਰ ਦਿੱਤੀ ਹੈ। ਸਿੱਖ ਪੰਚਾਇਤ ਤੇ ਬੇ-ਏਰੀਆ ਸਿੱਖ ਐਸੋਸੀਏਸ਼ਨ (ਬਾਸਾ) ਪਿਛਲੇ ਸਾਲ ਵਾਲੀਆਂ ਮੁੱਖ ਧਿਰਾਂ ਨੇ ਵੀ ਕਾਗਜ਼
ਭਰੇ ਹਨ।
ਸਿੱਖ ਪੰਚਾਇਤਾਂ ਨੇ ਹਰ ਸਾਲ ਵਾਂਗ ਪੜ੍ਹੇ-ਲਿਖੇ ਅਤੇ ਤਿੰਨ ਨਵੇਂ ਚਿਹਰੇ ਮੈਦਾਨ ‘ਚ ਉਤਾਰੇ ਹਨ। ਆਪਣੇ ਪਿਛਲੇ ਚੋਣ ਵਾਅਦੇ ਮੁਤਾਬਿਕ ਬੀਬੀਆਂ ਅਤੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦੇ ਕੇ ਉਨ੍ਹਾਂ ਨੂੰ ਵੀ ਉਮੀਦਵਾਰਾਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਹੈ। ਭਾਈ ਜੰਡੀ ਅਤੇ ਬਾਸਾ ਕੋਈ ਵੀ ਨਵਾਂ ਚਿਹਰਾ ਅਤੇ ਪੜ੍ਹਿਆ-ਲਿਖਿਆ ਉਮੀਦਵਾਰ ਲਿਆਉਣ ‘ਚ ਨਾਕਾਮਯਾਬ ਰਹੀ ਹੈ। ਸਿੱਖ ਪੰਚਾਇਤਾਂ ਨੇ ਨਵੇਂ ਉਮੀਦਵਾਰਾਂ ‘ਚ ਬੀਬੀ ਅਰਵਿੰਦਰ ਕੌਰ ਨੇ ਸਾਨ ਫਰਾਂਸਿਸਕੋ ਯੂਨੀਵਰਸਿਟੀ ਤੋਂ ਨਿਊਟਰੀਸ਼ਨ ਦੀ ਡਿਗਰੀ ਕੀਤੀ ਹੈ ਤੇ ਬੈਂਕ ਆਫ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਹੈ। ਇਸੇ ਤਰ੍ਹਾਂ ਭਾਈ ਹਰਿੰਦਰਪਾਲ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਹਨ ਅਤੇ ਪੀ.ਜੀ ਐਂਡ.ਈ. ਵਿਚ ਸੀਨੀਅਰ ਐਡਵਾਈਜ਼ਰ ਹਨ। ਨੌਜਵਾਨਾਂ ਵਿਚ ਭਾਈ ਪਰਮਿੰਦਰ ਸਿੰਘ ਨੂੰ ਮੈਦਾਨ ‘ਚ ਉਤਾਰਿਆ ਹੈ, ਜਿਹੜੇ ਕੰਪਿਊਟਰ ਸਾਇੰਸ ਦੇ ਗ੍ਰੈਜੂਏਟ ਹਨ ਅਤੇ ਕੈਨੇਡਾ ਤੋਂ ਮਾਸਟਰਜ਼ ਵੀ ਕੀਤੀ ਹੋਈ ਹੈ। ਭਾਈ ਗੁਰਿੰਦਰ ਸਿੰਘ ਅਤੇ ਭਾਈ ਜਸਦੇਵ ਸਿੰਘ ਪਿਛਲੀ ਵਾਰ ਵਾਲੇ ਹੀ ਉਮੀਦਵਾਰ ਹਨ। ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸੰਗਤ ‘ਚ ਇਕ ਗੱਲ ਆਮ ਪਾਈ ਜਾ ਰਹੀ ਹੈ ਕਿ ਸਿੱਖ ਪੰਚਾਇਤ ਨੇ ਪਿਛਲੇ 4 ਸਾਲਾਂ ਵਿਚ ਸੇਵਾ ਬਹੁਤ ਸੁਚੱਜੇ ਢੰਗ ਨਾਲ ਨਿਭਾਈ ਹੈ। ਖ਼ਾਸ ਕਰਕੇ 3 ਮਿਲੀਅਨ ਡਾਲਰ ਦਾ ਉਸਾਰੀ ਦਾ ਪ੍ਰੋਜੈਕਟ ਬਿਨਾਂ ਕਰਜ਼ਾ ਲਏ ਨੇਪਰੇ ਚਾੜ੍ਹ ਲਿਆ ਹੈ। ਪਿਛਲੀ ਚੋਣ ‘ਚ ਮੈਨੀਫੈਸਟੋ ਵਿਚ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚ ਸੋਲਰ ਸਿਸਟਮ, ਨਵੀਂ ਬਿਲਡਿੰਗ, ਖ਼ਾਲਸਾ ਸਕੂਲ ਦੇ ਪ੍ਰਬੰਧ ਵਿਚ ਸੁਧਾਰ, ਹਿਸਾਬ-ਕਿਤਾਬ ਵਿਚ ਪਾਰਦਰਸ਼ਿਤਾ ਆਦਿ ਪ੍ਰਮੁੱਖ ਸਨ। ਸੰਗਤ ਮੌਜੂਦਾ ਪ੍ਰਬੰਧਕਾਂ ਦੇ ਕੰਮਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਇਸ ਬਾਰ ਵੀ ਸਿੱਖ ਪੰਚਾਇਤ ਦੀ ਜਿੱਤ ਯਕੀਨੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

ਰਿਪੋਰਟ : ਰਾਸ਼ਟਰਪਤੀ ਟਰੰਪ ਕਰਨਾ ਚਾਹੁੰਦੇ ਸਨ ਹਿਲੇਰੀ ‘ਤੇ ਮੁਕੱਦਮਾ

Read Full Article
    ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

ਅਮਰੀਕਾ ਨੇ ਪਾਕਿਸਾਨ ਦੀ 12 ਹਜ਼ਾਰ ਕਰੋੜੀ ਮਦਦ ਰੋਕੀ

Read Full Article
    ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਸਬੰਧੀ ਜਾਗਰੂਕ ਹੋਣਾ ਜ਼ਰੂਰੀ

Read Full Article
    ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

ਐਲਕ ਗਰੋਵ ਸਿਟੀ ਵਿਖੇ ਮਨਾਇਆ ਗਿਆ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ

Read Full Article
    ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਰਾਸ਼ਟਰਪਤੀ ਟਰੰਪ ਵੱਲੋਂ ਕੈਲੀਫੋਰਨੀਆ ਦੇ ਅੱਗ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Read Full Article
    APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

APCA ਵੱਲੋਂ ਜ਼ਰੂਰਤਮੰਦਾਂ ਲਈ ਦਿੱਤੀ ਗਈ ਰਾਸ਼ੀ

Read Full Article
    ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਆਈ.ਓ.ਪੀ.ਡਬਲਿਊ. ਵੱਲੋਂ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

Read Full Article
    ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

ਸਿਆਟਲ ਦੀ ਭੰਗੜਾ ਟੀਮ ਬੋਸਟਨ ਵਿਚ ਦੂਸਰੇ ਦਰਜੇ ‘ਤੇ ਰਹੀ

Read Full Article
    ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

ਸ਼ਿਕਾਗੋ ‘ਚ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ; ਡਾਕਟਰ ਤੇ ਇਕ ਪੁਲਿਸ ਕਰਮਚਾਰੀ ਸਮੇਤ 4 ਦੀ ਮੌਤ

Read Full Article
    ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

ਅਮਰੀਕਾ ‘ਚ ਭਾਰਤੀ-ਅਮਰੀਕੀ 8 ਔਰਤਾਂ ਨੂੰ ਕੀਤਾ ਗਿਆ ਸਨਮਾਨਤ

Read Full Article
    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article