ਗੁਰਦੁਆਰਾ ਮਿਲਪੀਟਸ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਡਾਕੂਮੈਂਟਰੀ ਦਿਖਾਈ ਗਈ

July 04
10:16
2018
ਮਿਲਪੀਟਸ, 4 ਜੁਲਾਈ (ਪੰਜਾਬ ਮੇਲ)- ਗਗਨਦੀਪ ਸਿੰਘ ਡੀ.ਡੀ.ਪੀ.ਓ. ਯਮੁਨਾਨਗਰ, ਹਰਿਆਣਾ ਅਤੇ ਗੁਰਵਿੰਦਰ ਸਿੰਘ ਚੇਅਰਮੈਨ ਲੋਹਗੜ੍ਹ ਅੱਜਕੱਲ੍ਹ ਕੈਲੀਫੋਰਨੀਆ ਦੌਰੇ ‘ਤੇ ਹਨ। ਇਸ ਦੌਰਾਨ ਉਹ ਗੁਰਦੁਆਰਾ ਸਾਹਿਬ ਮਿਲਪੀਟਸ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਦੀਆਂ ਸਲਾਈਡਾਂ ਆਈਆਂ ਸੰਗਤਾਂ ਨੂੰ ਦਿਖਾਈਆਂ। ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਖੋਜ ਸੀ। ਗੁਰਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।