PUNJABMAILUSA.COM

ਗੁਰਦਾਸਪੁਰ ‘ਚ ਸੈਲਫੀ ਲੈਂਦੀਆਂ ਨਹਿਰ ‘ਚ ਡੁੱਬੀਆਂ ਕੁੜੀਆਂ ਦੇ ਡੁੱਬਣ ਦੀ ਘਟਨਾ ਨਿਕਲੀ ਝੂਠੀ

ਗੁਰਦਾਸਪੁਰ ‘ਚ ਸੈਲਫੀ ਲੈਂਦੀਆਂ ਨਹਿਰ ‘ਚ ਡੁੱਬੀਆਂ ਕੁੜੀਆਂ ਦੇ ਡੁੱਬਣ ਦੀ ਘਟਨਾ ਨਿਕਲੀ ਝੂਠੀ

ਗੁਰਦਾਸਪੁਰ ‘ਚ ਸੈਲਫੀ ਲੈਂਦੀਆਂ ਨਹਿਰ ‘ਚ ਡੁੱਬੀਆਂ ਕੁੜੀਆਂ ਦੇ ਡੁੱਬਣ ਦੀ ਘਟਨਾ ਨਿਕਲੀ ਝੂਠੀ
July 15
14:48 2017

ਗੁਰਦਾਸਪੁਰ, 15 ਜੁਲਾਈ (ਪੰਜਾਬ ਮੇਲ)– ਬੀਤੇ ਦਿਨੀਂ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਸੜਕ ‘ਤੇ ਸਠਿਆਲੀ ਨਹਿਰ ‘ਤੇ ਸੈਲਫੀ ਲੈਂਦੀਆਂ ਦੋ ਕੁੜੀਆਂ ਦੇ ਡੁੱਬਣ ਦੀ ਘਟਨਾ ਦੇ ਪਿੱਛੇ ਹੈਰਾਨ ਕਰਦਾ ਸੱਚ ਸਾਹਮਣੇ ਆਇਆ ਹੈ। ਦਰਅਸਲ ਕੁੜੀਆਂ ਦੇ ਡੁੱਬਣ ਦੀ ਇਹ ਘਟਨਾ ਝੂਠੀ ਸਾਬਤ ਹੋਈ ਹੈ। ਇਸ ਦੀ ਪੁਸ਼ਟੀ ਖੁਦ ਗੁਰਦਾਸਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸੂਚਨਾ ਮਿਲੀ ਸੀ ਸਠਿਆਲੀ ਦੇ ਨੇੜੇ ਸਵੇਰੇ ਤਿੰਨ ਲੜਕੀਆਂ ਸੈਰ ਕਰ ਰਹੀਆਂ ਸਨ। ਇਨ੍ਹਾਂ ਵਿਚੋਂ ਦੋ ਸੈਲਫੀ ਲੈਣ ਸਮੇਂ ਨਹਿਰ ਵਿਚ ਡੁੱਬ ਗਈਆਂ। ਲੜਕੀਆਂ ਦੀ ਸਹੇਲੀ ਨੇ ਵੀ ਸ਼ਾਮ ਤਕ ਇਹੀ ਦੱਸਿਆ ਕਿ ਉਹ ਲਗਭਗ 5 ਵਜੇ ਆਪਣੀ ਭੈਣ ਅਤੇ ਸਹੇਲੀ ਨਾਲ ਨਹਿਰ ਕਿਨਾਰੇ ਸੈਰ ਕਰ ਰਹੀ ਸੀ। ਇਸ ਦੌਰਾਨ ਉਸ ਦੀ ਭੈਣ ਸੈਲਫੀ ਲੈਣ ਲੱਗੀ। ਜਿਵੇਂ ਹੀ ਉਹ ਸੈਲਫੀ ਲੈਣ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿਚ ਡਿੱਗ ਗਈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਹੇਲੀ ਵੀ ਨਹਿਰ ਵਿਚ ਡਿੱਗ ਗਈ। ਇਨ੍ਹਾਂ ਵਿਚੋਂ ਇਕ ਬੀ.ਏ. ਭਾਗ-1 ਅਤੇ ਇਕ 12ਵੀਂ ਦੀ ਵਿਦਿਆਰਥਣ ਸੀ। ਘਟਨਾ ਦਾ ਪਤਾ ਚੱਲਦੇ ਹੀ ਦੋਵਾਂ ਦੇ ਘਰਾਂ ਵਿਚ ਕੋਹਰਾਮ ਮਚ ਗਿਆ।
ਸੂਚਨਾ ਮਿਲਣ ‘ਤੇ ਕਾਹਨੂੰਵਾਨ ਪੁਲਸ ਸਟੇਸ਼ਨ ਦੇ ਇੰਚਾਰਜ ਹਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਤਹਿਸੀਲਦਾਰ ਗੁਰਦਾਸਪੁਰ ਨਵਤੇਜ ਸਿੰਘ ਸੋਢੀ ਅਤੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ ਅਤੇ ਲੜਕੀਆਂ ਦੀ ਭਾਲ ਲਈ 19 ਜਾਟ ਸਿੱਖ ਰੈਜ਼ੀਮੈਂਟ ਦੇ ਜਵਾਨਾਂ ਸਮੇਤ ਗੋਤਾਖੋਰਾਂ ਨੂੰ ਲਗਾ ਦਿੱਤਾ ਗਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਫੀ ਦੇਰ ਲੜਕੀਆਂ ਦੀ ਭਾਲ ਕਰਨ ‘ਤੇ ਜਦੋਂ ਕੁਝ ਹੱਥ ਨਾ ਲੱਗਾ ਤਾਂ ਤੀਸਰੀ ਲੜਕੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੇ ਜਾਣ ‘ਤੇ ਉਸ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਡਰਾਮਾ ਘਰੋਂ ਭੱਜਣ ਦੇ ਮਕਸਦ ਨਾਲ ਕੀਤਾ ਗਿਆ ਹੈ। ਦੋਵਾਂ ਲੜਕੀਆਂ ਕਿਸੇ ਨਾਲ ਪਿਆਰ ਕਰਦੀਆਂ ਸਨ ਜਿਸ ਕਾਰਨ ਉਨ੍ਹਾਂ ਇਹ ਡਰਾਮਾ ਰਚਿਆ ਹੈ। ਐੱਸ. ਐੱਸ. ਪੀ. ਮੁਤਾਬਕ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

ਰੱਖਿਆ ਵਿਭਾਗ ਦੀ ਟ੍ਰੰਪ ਦੇ ਅਸਤੀਫੇ ਦੀ ਮੰਗ ‘ਤੇ ‘ਮੋਹਰ’!

Read Full Article
    ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

ਨਿਊਯਾਰਕ : ਜੌਨਸਨ ਐਂਡ ਜੌਨਸਨ ‘ਤੇ ਲੱਗਿਆ 1600 ਕਰੋੜ ਦਾ ਜੁਰਮਾਨਾ

Read Full Article
    ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

ਸ਼ੂਟਰ ਨੇ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਫਰਸ਼ ਥੱਲੇ ਦਫਨਾਇਆ

Read Full Article
    ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

ਪੰਜਾਬੀ ਹੀ ਨਿਕਲਿਆ ਧਰਮਪ੍ਰੀਤ ਦਾ ਕਾਤਲ

Read Full Article
    ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

Read Full Article
    ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

ਉੱਤਰ ਭਾਰਤ ਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਖਤਰਨਾਕ ਤਰੀਕੇ ਨਾਲ ਕੋਹਰੇ ਦੀ ਚਾਦਰ ‘ਚ ਹੋ ਜਾਣਗੇ ਤਬਦੀਲ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ ਨਿਯੁਕਤ

Read Full Article
    ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

ਮਡੇਰਾ ਦੇ ਸਟੋਰ ਵਿਖੇ ਪੰਜਾਬੀ ਦੀ ਗੋਲੀ ਮਾਰ ਕੇ ਹੱਤਿਆ

Read Full Article
    ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

ਏੇ.ਜੀ.ਪੀ.ਸੀ. ਨੇ ਗੁਰਬਾਣੀ ਤੋਂ ਸੇਧ ਲੈ ਕੇ ਤਿਆਰ ਕੀਤੇ ਦਸਤਾਵੇਜ਼ ਲਈ ਯੂ.ਐੱਨ. ਦਾ ਕੀਤਾ ਧੰਨਵਾਦ

Read Full Article
    ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

ਵੈਟਰਨਸ ਡੇਅ ਪਰੇਡ ਦੌਰਾਨ ਸਿੱਖਾਂ ਦਾ ਫਲੋਟ ਰਿਹਾ ਵਿਸ਼ੇਸ਼ ਖਿੱਚ ਦਾ ਕੇਂਦਰ

Read Full Article