PUNJABMAILUSA.COM

ਗੁਰਦਾਸਪੁਰ ‘ਚ ਪੁਲਿਸ ਨੇ ਅਲਰਟ ਜਾਰੀ ਕਰਕੇ ਸਵੈਤ ਟੀਮ ਨਾਲ ਚਲਾਇਆ ਸਰਚ ਅਭਿਆਨ

ਗੁਰਦਾਸਪੁਰ ‘ਚ ਪੁਲਿਸ ਨੇ ਅਲਰਟ ਜਾਰੀ ਕਰਕੇ ਸਵੈਤ ਟੀਮ ਨਾਲ ਚਲਾਇਆ ਸਰਚ ਅਭਿਆਨ

ਗੁਰਦਾਸਪੁਰ ‘ਚ ਪੁਲਿਸ ਨੇ ਅਲਰਟ ਜਾਰੀ ਕਰਕੇ ਸਵੈਤ ਟੀਮ ਨਾਲ ਚਲਾਇਆ ਸਰਚ ਅਭਿਆਨ
December 14
15:38 2017

ਗੁਰਦਾਸਪੁਰ/ਬਹਿਰਾਮਪੁਰ, 14 ਦਸੰਬਰ (ਪੰਜਾਬ ਮੇਲ)- ਖੁਫੀਆ ਏਜੰਸੀਆਂ ਵਲੋਂ ਇਕ ਸੰਦੇਸ਼ ਨੂੰ ਇੰਟਰਸੈਪਟ ਕਰਨ ਤੋਂ ਬਾਅਦ ਵੀਰਵਾਰ ਜ਼ਿਲਾ ਪੁਲਿਸ ਗੁਰਦਾਸਪੁਰ ਸਮੇਤ ਨਜ਼ਦੀਕੀ ਜ਼ਿਲਾ ਪੁਲਿਸ ਪਠਾਨਕੋਟ ਵਲੋਂ ਵੀ ਅਲਰਟ ਜਾਰੀ ਕਰਕੇ ਰਾਵੀ ਦਰਿਆ ਦੇ ਪਾਰ ਭਰਿਆਲ ਇਲਾਕੇ ‘ਚ ਪੁਲਿਸ ਨੇ ਸਵੈਤ ਟੀਮਾਂ ਦੇ ਨਾਲ ਵੱਡੇ ਪੱਧਰ ਤੇ ਸਰਚ ਅਭਿਆਨ ਚਲਾਇਆ। ਇਹ ਦੁਪਹਿਰ ਲਗਭਗ ਇਕ ਵਜੇ ਤੱਕ ਜਾਰੀ ਰਿਹਾ। ਆਪ੍ਰੇਸ਼ਨ ਦੀ ਅਗਵਾਈ ‘ਚ ਏ.ਐੱਸ.ਪੀ. ਵਰੁਣ ਸ਼ਰਮਾ ਦੀਨਾਨਗਰ ਅਤੇ ਪੁਲਿਸ ਮੁਖੀ ਕਰ ਰਹੇ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸੈਨਾ ਨੇ ਇਕ ਸੰਦੇਸ਼ ਇੰਟਰਸੈਪਟ ਕੀਤਾ ਸੀ, ਜੋ ਕੋਡ ਵਰਡ ‘ਚ ਸੀ ਤੇ ਉਸ ‘ਤੇ ਇਹ ਕਿਹਾ ਗਿਆ ਸੀ ਕਿ ਤੜਕਸਾਰ 6.30 ਵਜੇ ਰਾਵੀ ਦਰਿਆ ਦੇ ਪਾਰ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਭਰਿਆਲ ਦੇ ਪਿੰਡ ਲਸਿਆਨ ‘ਚ ਮਿਲਣਗੇ। ਇਸ ਸੰਬੰਧੀ ਇਹ ਸੂਚਨਾ ਪੁਲਿਸ ਤੰਤਰ ਤੇ ਖੁਫੀਆ ਏਜੰਸੀਆਂ ਨੂੰ ਦੇਣ ਤੇ ਜ਼ਿਲਾ ਪੁਲਿਸ ਗੁਰਦਾਸਪੁਰ ਅਤੇ ਜ਼ਿਲਾ ਪੁਲਿਸ ਪਠਾਨਕੋਟ ਨੇ ਸਰਚ ਮੁਹਿੰਮ ਇਸ ਇਲਾਕੇ ‘ਚ ਚਲਾਈ। ਭਰਿਆਲ ਟਾਪੂ ਦਾ ਕੁਝ ਹਿੱਸਾ ਜ਼ਿਲਾ ਪੁਲਿਸ ਗੁਰਦਾਸਪੁਰ ਅਤੇ ਕੁਝ ਹਿੱਸਾ ਜ਼ਿਲਾ ਪੁਲਿਸ ਪਠਾਨਕੋਟ ‘ਚ ਪੈਂਦਾ ਹੈ।
ਰਾਵੀ ਦਰਿਆ ਦੇ ਪਾਰ ਜਾਣ ਲਈ ਮਕੌੜਾ ਪੱਤਣ ਦੇ ਰਸਤੇ ਪਲਟੂਨ ਪੁੱਲ ਤੋਂ ਜਾਣਾ ਪੈਂਦਾ ਹੈ ਪਰ ਬੀਤੇ ਦਿਨ ਰਾਵੀ ਦਰਿਆ ਤੇ ਮਕੌੜਾ ਪੱਤਣ ’ਤੇ ਬਣੇ ਪਲਟੂਨ ਪੁੱਲ ਦੇ ਦੋਵੇ ਪਾਸੇ ਤੋਂ ਮਿੱਟੀ ਪਾਣੀ ਵਿਚ ਰੁੜ ਜਾਣ ਕਾਰਨ ਪੁਲਿਸ ਅਤੇ ਸਵੈਤ ਟੀਮਾਂ ਨੂੰ ਕਿਸ਼ਤੀ ਰਾਹੀਂ ਜਾਣਾ ਪਿਆ। ਇਹ ਟੀਮਾਂ ਇੰਟਰਸੈਪਟ ਕੀਤੇ ਸੰਦੇਸ਼ ਦੇ ਚਲਦੇ ਲਗਭਗ ਤੜਕਸਾਰ 6ਵਜੇ ਹੀ ਭਰਿਆਲ ਇਲਾਕੇ ‘ਚ ਪਹੁੰਚ ਗਈ ਅਤੇ ਦੁਪਹਿਰ 1 ਵਜੇ ਤੱਕ ਸਰਚ ਆਪ੍ਰੇਸ਼ਨ ਚਲਾਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਵਿਅਕਤੀ ਇਲਾਕੇ ‘ਚ ਨਹੀਂ ਮਿਲਿਆ। ਇਸ ਇਲਾਕੇ ‘ਚ ਗੁੱਜ਼ਰਾਂ ਦੇ ਡੇਰੇ ਬਹੁਤ ਜ਼ਿਆਦਾ ਹੋਣ ਦੇ ਕਾਰਨ ਪੁਲਿਸ ਨੇ ਇਨ੍ਹਾਂ ਗੁੱਜ਼ਰਾਂ ਦੇ ਡੇਰਿਆਂ ‘ਤੇ ਵਿਸ਼ੇਸ਼ ਸਰਚ ਅਭਿਆਨ ਕੇਂਦਰਿਤ ਰੱਖਿਆ ਅਤੇ ਗੁੱਜ਼ਰਾਂ ਦੇ ਡੇਰਿਆਂ ਦੀ ਜਾਂਚ ਕੀਤੀ। ਸਵੈਟ ਟੀਮਾਂ ਨੇ ਗੰਨੇ ਦੇ ਖੇਤਾਂ ਆਦਿ ਦੀ ਤਾਲਾਸ਼ੀ ਲਈ, ਪਰ ਕੋਈ ਸ਼ੱਕੀ ਵਿਅਕਤੀ ਨਾ ਮਿਲਣ ਕਾਰਨ ਇਹ ਸਰਚ ਆਪ੍ਰੇਸ਼ਨ ਦੁਪਹਿਰ ਇਕ ਵਜੇ ਬੰਦ ਕਰ ਦਿੱਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article
    ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

ਨਿਊਯਾਰਕ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ

Read Full Article
    ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲ ‘ਚ ਹਵਾ ਨਾਲ ਫੈਲਦੀ ਜਾ ਰਹੀ ਅੱਗ

Read Full Article
    ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੇ ਵਿਦਿਆਰਥੀ ਦੀ ਨਿਊਯਾਰਕ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

ਸਾਂਝੀਵਾਲਤਾ ਦੀ ਭਾਵਨਾ ਨਾਲ ਮਨਾਇਆ ਜਾਵੇ ਪ੍ਰਕਾਸ਼ ਪੁਰਬ

Read Full Article
    ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

ਸੰਦੀਪ ਸਿੰਘ ਧਾਲੀਵਾਲ ਲਈ ਐਲਕ ਗਰੋਵ ‘ਚ ਹੋਇਆ ਕੈਂਡਲ ਲਾਈਟ ਦਾ ਆਯੋਜਨ

Read Full Article
    ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

ਪੰਜਾਬੀ ਰੇਡੀਓ ਹੋਸਟ ਗੁੱਡੀ ਸਿੱਧੂ ਦੀ ਫਰਿਜ਼ਨੋ ‘ਚ ਸੜਕ ਹਾਦਸੇ ‘ਚ ਮੌਤ

Read Full Article
    ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ‘ਚੋਂ ਕਰਨ ਵਾਲਿਆਂ ਨੂੰ ਹੀ ਮਿਲੇਗਾ ਅਮਰੀਕੀ ਵੀਜ਼ਾ

Read Full Article
    ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਸੰਦੀਪ ਧਾਲੀਵਾਲ ਦੀ ਕੁਰਬਾਨੀ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Read Full Article
    ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

ਸਿਆਟਲ ‘ਚ ਧਾਰਮਿਕ ਨਾਟਕ ‘ਮਿਟੀ ਧੁੰਦ ਜੱਗ ਚਾਨਣ ਹੋਆ’ ਦੀਆਂ ਤਿਆਰੀਆਂ ਸ਼ੁਰੂ

Read Full Article
    ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

ਸਿਆਟਲ ‘ਚ ਸੰਦੀਪ ਧਾਲੀਵਾਲ ਨੂੰ ਕੈਂਡਲ ਮਾਰਚ ਕਰਕੇ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

ਅਮਰੀਕੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਡੀ.ਐੱਨ.ਏ. ਸੈਂਪਲ ਲੈਣ ਦਾ ਫੈਸਲਾ

Read Full Article
    ਸ਼ਿਕਾਗੋ ‘ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

ਸ਼ਿਕਾਗੋ ‘ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

Read Full Article