PUNJABMAILUSA.COM

ਗੁਰਦਾਸਪੁਰ ਚੋਣ: ਰਾਜਨੀਤਿਕ ਪਾਰਟੀਆਂ ਨੇ ਆਪੋ-ਆਪਣੇ ਝੰਡੇ ਕੀਤੇ ਬੁਲੰਦ

 Breaking News

ਗੁਰਦਾਸਪੁਰ ਚੋਣ: ਰਾਜਨੀਤਿਕ ਪਾਰਟੀਆਂ ਨੇ ਆਪੋ-ਆਪਣੇ ਝੰਡੇ ਕੀਤੇ ਬੁਲੰਦ

ਗੁਰਦਾਸਪੁਰ ਚੋਣ: ਰਾਜਨੀਤਿਕ ਪਾਰਟੀਆਂ ਨੇ ਆਪੋ-ਆਪਣੇ ਝੰਡੇ ਕੀਤੇ ਬੁਲੰਦ
September 27
10:50 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਅੰਦਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲਈ ਚੋਣ ਮੁਹਿੰਮ ਜ਼ੋਰ-ਸ਼ੋਰ ਨਾਲ ਆਰੰਭ ਹੋ ਚੁੱਕੀ ਹੈ ਅਤੇ ਵੋਟਾਂ 11 ਅਕਤੂਬਰ ਨੂੰ ਪੈਣਗੀਆਂ। ਮਾਝੇ ਦੇ ਇਸ ਸਰਹੱਦੀ ਖੇਤਰ ਵਿਚ ਹੋਣ ਜਾ ਰਹੀ ਚੋਣ, ਰਾਜਨੀਤਿਕ ਪਾਰਟੀਆਂ ਲਈ ਬੇਹੱਦ ਵਕਾਰ ਦਾ ਸਵਾਲ ਬਣ ਗਈ ਹੈ। ਜਿੱਥੇ 6 ਮਹੀਨੇ ਪਹਿਲਾਂ ਪੰਜਾਬ ਅੰਦਰ ਕਾਇਮ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਪਹਿਲਾ ਟੈਸਟ ਹੋਵੇਗਾ, ਉਥੇ 2019 ਵਿਚ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਵਾਸਤੇ ਭਾਜਪਾ ਲਈ ਵੀ ਇਹ ਕਿਸੇ ਸੈਮੀਫਾਈਨਲ ਤੋਂ ਘੱਟ ਨਹੀਂ ਹੈ। ਉੱਘੇ ਫਿਲਮਕਾਰ ਸ਼੍ਰੀ ਵਿਨੋਦ ਖੰਨਾ ਦੇ ਅਪ੍ਰੈਲ ਮਹੀਨੇ ਚਲਾਣਾ ਕਰ ਜਾਣ ਬਾਅਦ ਇਹ ਸੀਟ ਖਾਲੀ ਹੋਈ ਸੀ। ਇਸ ਵਕਤ ਭਾਵੇਂ ਚੋਣ ਮੈਦਾਨ ਵਿਚ ਉਮੀਦਵਾਰ ਤਾਂ ਕਈ ਹਨ, ਪਰ ਮੁੱਖ ਤੌਰ ‘ਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ, ਭਾਜਪਾ-ਅਕਾਲੀ ਗਠਜੋੜ ਦੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਮੇਜਰ ਜਨਰਲ ਸੁਰੇਸ਼ ਖਜੂਰੀਆ ਵਿਚਕਾਰ ਸਖਤ ਟੱਕਰ ਦੇ ਆਸਾਰ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਵੀ ਕੁਲਵੰਤ ਸਿੰਘ ਨੂੰ ਉਮੀਦਵਾਰ ਵਜੋਂ ਖੜ੍ਹਾ ਕੀਤਾ ਹੈ। ਗੁਰਦਾਸਪੁਰ ਹਲਕੇ ਵਿਚ ਕੁੱਲ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿਚੋਂ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਕਾਦੀਆਂ ਅਤੇ ਬਟਾਲਾ ਵਧੇਰੇ ਕਰਕੇ ਸਿੱਖ ਵਸੋਂ ਵਾਲੇ ਕੇਂਦਰ ਸਮਝੇ ਜਾਂਦੇ ਹਨ, ਜਦਕਿ ਦੀਨਾਨਗਰ, ਸੂਜਾਨਪੁਰ, ਪਠਾਨਕੋਟ ਅਤੇ ਭੌਂਆ ਹਲਕੇ ਵਧੇਰੇ ਕਰਕੇ ਹਿੰਦੂ ਵਸੋਂ ਵਾਲੇ ਖੇਤਰ ਹਨ। ਸਮੁੱਚੇ ਤੌਰ ‘ਤੇ ਵੇਖਿਆਂ ਇਸ ਹਲਕੇ ਵਿਚ ਵਸੋਂ ਦਾ ਤਵਾਜ਼ਨ ਕਰੀਬ-ਕਰੀਬ ਬਰਾਬਰ ਵਾਲਾ ਹੀ ਹੈ। ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਉੱਘੇ ਫਿਲਮਕਾਰ ਵਿਨੋਦ ਖੰਨਾ 4 ਵਾਰ ਲੋਕ ਸਭਾ ਲਈ ਜਿੱਤੇ ਸਨ। ਉਂਝ ਇਥੋਂ ਕਾਂਗਰਸ ਉਮੀਦਵਾਰ ਬੀਬੀ ਸੁਖਵੰਤ ਕੌਰ ਭਿੰਡਰ ਅਤੇ ਸ. ਪ੍ਰਤਾਪ ਸਿੰਘ ਬਾਜਵਾ ਵੀ ਲੋਕ ਸਭਾ ਲਈ ਜਿੱਤਦੇ ਰਹੇ ਹਨ। ਇਸ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਸ ਹਲਕੇ ਨੂੰ ਕਿਸੇ ਇਕ ਵਰਗ ਦੀ ਨੁਮਾਇੰਦਗੀ ਵਾਲਾ ਹਲਕਾ ਨਹੀਂ ਕਿਹਾ ਜਾ ਸਕਦਾ, ਸਗੋਂ ਇਸ ਹਲਕੇ ਦੀ ਰਲੀ-ਮਿਲੀ ਵਸੋਂ ਸਦਕਾ ਹੀ ਇਥੋਂ ਸਾਰੇ ਹੀ ਵਰਗਾਂ ਦੇ ਲੋਕ ਚੋਣ ਜਿੱਤ ਕੇ ਲੋਕ ਸਭਾ ਵਿਚ ਜਾਂਦੇ ਰਹੇ ਹਨ। ਇਸ ਵੇਲੇ ਵਿਧਾਨ ਸਭਾ ਲਈ ਜਿੱਤੇ ਵਿਧਾਇਕਾਂ ਵਿਚ ਵੀ 5 ਵਿਧਾਇਕ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ, ਜਦਕਿ 4 ਵਿਧਾਇਕ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਹਨ। ਸਿਆਸੀ ਤੌਰ ‘ਤੇ ਦੇਖਿਆਂ, ਇਸ ਵੇਲੇ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਕਾਂਗਰਸ ਦੇ ਖਾਤੇ ਵਿਚ ਹਨ, ਜਦਕਿ 1-1 ਵਿਧਾਇਕ ਅਕਾਲੀ ਦਲ ਅਤੇ ਭਾਜਪਾ ਦਾ ਹੈ। ਗੁਰਦਾਸਪੁਰ ਹਲਕੇ ਦੀ ਵਿਲੱਖਣਤਾ ਇਹ ਵੀ ਰਹੀ ਹੈ ਕਿ ਇਥੇ ਜਿਸ ਪਾਰਟੀ ਦੇ ਵਿਧਾਇਕ ਜਿੱਤਦੇ ਹਨ, ਜ਼ਰੂਰੀ ਨਹੀਂ ਕਿ ਲੋਕ ਸਭਾ ਵਿਚ ਵੀ ਉਸੇ ਨੂੰ ਹੀ ਜਿੱਤ ਨਸੀਬ ਹੋਏ। ਜਿਸ ਤਰ੍ਹਾਂ 2004 ਦੀਆਂ ਲੋਕ ਸਭਾ ਚੋਣਾਂ ਮੌਕੇ ਸਾਰੇ ਵਿਧਾਇਕ ਕਾਂਗਰਸ ਪਾਰਟੀ ਦੇ ਸਨ। ਪਰ ਲੋਕ ਸਭਾ ਚੋਣ ਭਾਜਪਾ ਦੇ ਵਿਨੋਦ ਖੰਨਾ ਜਿੱਤ ਗਏ ਸਨ। ਇਸ ਤੋਂ ਬਾਅਦ ਜਦ 2009 ਵਿਚ ਮੁੜ ਲੋਕ ਸਭਾ ਚੋਣ ਹੋਈ, ਤਾਂ 9 ਵਿਚੋਂ 8 ਵਿਧਾਇਕ ਅਕਾਲੀ-ਭਾਜਪਾ ਨਾਲ ਸੰਬੰਧਤ ਸਨ। ਪਰ ਉਸ ਵੇਲੇ ਲੋਕ ਸਭਾ ਲਈ ਕਾਂਗਰਸ ਉਮੀਦਵਾਰ ਸ. ਪ੍ਰਤਾਪ ਸਿੰਘ ਬਾਜਵਾ ਜੇਤੂ ਰਹੇ ਸਨ। ਇਸ ਗੱਲ ਤੋਂ ਇਹ ਸੰਕੇਤ ਮਿਲਦਾ ਹੈ ਕਿ ਗੁਰਦਾਸਪੁਰ ਹਲਕੇ ਵਿਚ ਵਿਧਾਇਕਾਂ ਦੀ ਚੋਣ ਦਾ ਸਿੱਧਾ ਪ੍ਰਭਾਵ ਲੋਕ ਸਭਾ ਚੋਣ ਉਪਰ ਨਹੀਂ ਪੈਂਦਾ। ਇਸ ਹਲਕੇ ਵਿਚ ਬਹੁਗਿਣਤੀ ਵਿਧਾਇਕ ਕਿਸੇ ਹੋਰ ਪਾਰਟੀ ਦੇ ਅਤੇ ਲੋਕ ਸਭਾ ਦਾ ਉਮੀਦਵਾਰ ਕਿਸੇ ਹੋਰ ਪਾਰਟੀ ਦਾ ਜਿੱਤਣ ਦੀ ਰਵਾਇਤ ਵੀ ਰਹੀ ਹੈ। ਇਸ ਕਰਕੇ ਇਸ ਵੇਲੇ ਕਾਂਗਰਸ ਵਿਧਾਇਕਾਂ ਦੀ ਵੱਡੀ ਗਿਣਤੀ ਹੋਣ ਕਰਕੇ ਇਹ ਨਤੀਜਾ ਕੱਢਣਾ ਉਚਿਤ ਨਹੀਂ ਹੈ ਕਿ ਲੋਕ ਸਭਾ ਵਿਚ ਵੀ ਕਾਂਗਰਸ ਹੀ ਆਸਾਨੀ ਨਾਲ ਜਿੱਤ ਸਕੇਗੀ।
2014 ਵਿਚ ਹੋਈ ਲੋਕ ਸਭਾ ਚੋਣ ਵਿਚ ਜੇਤੂ ਰਹੇ ਸ਼੍ਰੀ ਵਿਨੋਦ ਖੰਨਾ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਨ, ਜਦਕਿ ਕਾਂਗਰਸ ਵੱਲੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਸ਼੍ਰੀ ਖੰਨਾ ਉਸ ਸਮੇਂ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਇਸ ਦੇ ਨਾਲ ਹੀ ਉਸ ਸਮੇਂ ਨਵੀਂ ਉਭਰ ਰਹੀ ਸਿਆਸੀ ਪਾਰਟੀ, ਆਮ ਆਦਮੀ ਪਾਰਟੀ ਨੇ ਸ. ਸੁੱਚਾ ਸਿੰਘ ਛੋਟੇਪੁਰ ਨੂੰ ਉਮੀਦਵਾਰ ਬਣਾਇਆ ਸੀ। ਸ. ਛੋਟੇਪੁਰ ਉਸ ਸਮੇਂ 1 ਲੱਖ 73 ਹਜ਼ਾਰ ਵੋਟ ਲੈ ਕੇ ਇਕ ਮਹੱਤਵਪੂਰਨ ਉਮੀਦਵਾਰ ਵਜੋਂ ਉਭਰੇ ਸਨ। ਪਰ ਕੁੱਝ ਸਮੇਂ ਬਾਅਦ ਸ. ਛੋਟੇਪੁਰ ਦੇ ਪਾਰਟੀ ਤੋਂ ਅਲੱਗ ਹੋ ਜਾਣ ਬਾਅਦ ਜਦ ਫਰਵਰੀ 2017 ਵਿਚ ਵਿਧਾਨਸਭਾ ਚੋਣ ਹੋਈ, ਤਾਂ ਪਾਰਟੀ ਦਾ ਗ੍ਰਾਫ ਕਾਫੀ ਹੇਠਾਂ ਚਲਾ ਗਿਆ ਅਤੇ ਸਾਰੇ 9 ਉਮੀਦਵਾਰਾਂ ਨੂੰ 1 ਲੱਖ 12 ਹਜ਼ਾਰ ਵੋਟ ਹੀ ਮਿਲ ਸਕੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਅੰਦਰ ਵੱਡੇ ਪੱਧਰ ਉੱਤੇ ਟੁੱਟ-ਭੱਜ ਹੋਈ ਹੈ। ਹੁਣ ਤੱਕ ਦੀਆਂ ਮਿਲੀਆਂ ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਸਕਦਾ ਹੈ ਕਿ ਗੁਰਦਾਸਪੁਰ ਲੋਕ ਸਭਾ ਚੋਣ ਵਿਚ ਮੁੱਖ ਮੁਕਾਬਲਾ ਕਾਂਗਰਸ ਦੇ ਸੁਨੀਲ ਜਾਖੜ, ਭਾਜਪਾ-ਅਕਾਲੀ ਗਠਜੋੜ ਦੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਸੁਰੇਸ਼ ਖਜੂਰੀਆ ਵਿਚਕਾਰ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇਹ ਖੇਤਰ ਕਾਫੀ ਪਛੜਿਆ ਹੋਇਆ ਹੈ। ਕੋਈ ਵੱਡੀ ਸਨੱਅਤ ਇਸ ਖੇਤਰ ਵਿਚ ਨਹੀਂ ਲੱਗੀ। ਵਿਕਾਸ ਕਾਰਜਾਂ ਪੱਖੋਂ ਵੀ ਸਰਹੱਦੀ ਖੇਤਰ ਦੇ 4-5 ਵਿਧਾਨ ਸਭਾ ਹਲਕੇ ਬੇਹੱਦ ਪਛੜੇਵੇਂ ਦੇ ਸ਼ਿਕਾਰ ਹਨ। ਵਧੇਰੇ ਗਿਣਤੀ ਵਸੋਂ ਪਿੰਡਾਂ ਵਿਚ ਵਸਦੀ ਹੈ। ਪਿੰਡਾਂ ਲਈ ਸੜਕਾਂ ਦੇ ਜਾਲ ਤਾਂ ਭਾਵੇਂ ਵਿਛੇ ਹੋਏ ਹਨ ਪਰ ਬਹੁਤੀਆਂ ਸੜਕਾਂ ਦੀ ਹਾਲਤ ਬੇਹੱਦ ਮੰਦੀ ਹੈ। 5 ਕੁ ਮਹੀਨੇ ਪਹਿਲਾਂ ਜਦ ਮੈਂ ਪੰਜਾਬ ਗਿਆ ਸੀ, ਤਾਂ ਮੈਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗੁਰਦਾਸਪੁਰ ਜਾਣ ਦਾ ਮੌਕਾ ਮਿਲਿਆ ਸੀ। ਉਸ ਸਮੇਂ ਮੈਂ ਦੇਖਿਆ ਕਿ ਪੇਂਡੂ ਖੇਤਰਾਂ ਵਿਚ ਸੜਕਾਂ ਦੀ ਹਾਲਤ ਬੇਹੱਦ ਮੰਦੀ ਹੈ ਅਤੇ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਹਾਲਤ ਇਹ ਹੈ ਕਿ ਪੇਂਡੂ ਖੇਤਰਾਂ ਦੀਆਂ ਬਹੁਗਿਣਤੀ ਡਿਸਪੈਂਸਰੀਆਂ ਵਿਚ ਤਾਂ ਮੁਲਾਜ਼ਮ ਹੀ ਤਾਇਨਾਤ ਨਹੀਂ ਹਨ। ਇਸੇ ਤਰ੍ਹਾਂ ਪੇਂਡੂ ਖੇਤਰਾਂ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਹੈ। ਦੋ ਦਹਾਕੇ ਪਹਿਲਾਂ ਖਾੜਕੂਵਾਦ ਦੇ ਦੌਰ ਦੌਰਾਨ ਇਸ ਖੇਤਰ ਨੂੰ ਵੱਡਾ ਸੰਤਾਪ ਝੱਲਣਾ ਪਿਆ ਹੈ। ਉਸ ਵੇਲੇ ਪੈਦਾ ਹੋਏ ਵਿਗਾੜ ਅਤੇ ਸਿਹਤ ਤੇ ਸਿੱਖਿਆ ਵਿਚ ਆਏ ਨਿਘਾਰ ਨੂੰ ਅਜੇ ਵੀ ਦੂਰ ਨਹੀਂ ਕੀਤਾ ਜਾ ਸਕਿਆ।
ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਦਾ ਹੀ ਇਸ ਚੋਣ ਵਿਚ ਵਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ 6 ਮਹੀਨਿਆਂ ਦੀ ਢਿੱਲੀ ਕਾਰਗੁਜ਼ਾਰੀ ਇਸ ਵੇਲੇ ਚੋਣਾਂ ਵਿਚ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੂੰ ਸਭ ਤੋਂ ਵੱਡੀ ਚੁਣੌਤੀ ਇਸ ਵੇਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਬਾਰੇ ਕੀਤਾ ਵਾਅਦਾ ਪੂਰਾ ਨਾ ਹੋਣਾ ਬਣਿਆ ਹੋਇਆ ਹੈ। ਸਰਕਾਰ ਨੇ ਭਾਵੇਂ ਸਾਢੇ 9 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਤਾਂ ਕਰ ਰੱਖਿਆ ਹੈ, ਪਰ ਇਹ ਕਰਜ਼ਾ ਲਾਹੁਣ ਲਈ ਪੈਸੇ ਦਾ ਬੰਦੋਬਸਤ ਅਜੇ ਕਰਨਾ ਹੈ। ਕਿਸਾਨ ਇਹ ਮੰਗ ਕਰ ਰਹੇ ਹਨ ਕਿ ਕਾਂਗਰਸ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰੇ। ਇਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ ਕਰੀਬ 90 ਹਜ਼ਾਰ ਕਰੋੜ ਦਾ ਕਰਜ਼ਾ ਹੈ। ਇਸ ਵਿਚ 70 ਹਜ਼ਾਰ ਕਰੋੜ ਦੇ ਕਰੀਬ ਬੈਂਕਾਂ ਅਤੇ 20 ਹਜ਼ਾਰ ਕਰੋੜ ਦੇ ਕਰੀਬ ਆੜ੍ਹਤੀਆਂ ਅਤੇ ਹੋਰ ਨਿੱਜੀ ਕਾਰੋਬਾਰੀਆਂ ਦਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ‘ਚ ਇਕ ਵਿਅਕਤੀ ਨੂੰ ਰੁਜ਼ਗਾਰ ਦੇਣ, ਬੁਢਾਪਾ ਪੈਨਸ਼ਨ ਵਿਚ ਵਾਧਾ ਕਰਨ ਸਮੇਤ ਹੋਰ ਅਨੇਕਾਂ ਵਾਅਦੇ ਵੀ ਅਜੇ ਤੱਕ ਲਾਗੂ ਨਹੀਂ ਹੋ ਸਕੇ। ਉਂਝ ਵੀ ਕੈਪਟਨ ਸਰਕਾਰ ਦੇ 6 ਮਹੀਨੇ ਲੰਘ ਚੁੱਕੇ ਹਨ। ਪਰ ਰਾਜ ਅੰਦਰ ਇਕ ਮਜ਼ਬੂਤ ਸਰਕਾਰ ਵਾਲਾ ਅਕਸ ਉਹ ਅਜੇ ਤੱਕ ਨਹੀਂ ਉਭਾਰ ਸਕੇ। ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਮ ਲੋਕ ਹੀ ਨਹੀਂ, ਸਗੋਂ ਕਾਂਗਰਸੀ ਵਰਕਰ ਤੇ ਆਗੂ ਵੀ ਨਿਰਾਸ਼ ਅਤੇ ਨਾਰਾਜ਼ ਹਨ। ਇਨ੍ਹਾਂ ਸਾਰੇ ਮਸਲਿਆਂ ਦਾ ਅਕਸ ਗੁਰਦਾਸਪੁਰ ਚੋਣ ਵਿਚ ਵੀ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਦੀ ਚਮਕ-ਦਮਕ ਵੀ ਚੌਥਾ ਸਾਲ ਸ਼ੁਰੂ ਹੋਣ ਨਾਲ ਹੁਣ ਲੱਥਣੀ ਸ਼ੁਰੂ ਹੋ ਗਈ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦਨ ਘੱਟ ਕੇ 5.7 ਫੀਸਦੀ ਹੋ ਗਿਆ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਹੈ। ਦੇਸ਼ ਵਿਚ ਅਸਹਿਣਸ਼ੀਲਤਾ ਅਤੇ ਘੱਟ ਗਿਣਤੀਆਂ ਉਪਰ ਹਮਲੇ ਇਕ ਨਵੀਂ ਤਸਵੀਰ ਪੇਸ਼ ਕਰ ਰਹੇ ਹਨ। ਮਹਿੰਗਾਈ ਵਿਚ ਬੇਹੱਦ ਵਾਧੇ ਕਾਰਨ ਸ਼ਹਿਰੀ ਅਤੇ ਪੇਂਡੂ ਲੋਕ ਤਰਾਹ-ਤਰਾਹ ਕਰਨ ਲੱਗੇ ਹਨ। ਇਸ ਹਾਲਾਤ ਕਾਰਨ ਭਾਜਪਾ ਉਮੀਦਵਾਰ ਨੂੰ ਵੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸਕਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਬੇਥਾਹ ਵਾਧਾ ਲੋਕਾਂ ਲਈ ਅਸਹਿ ਬਣ ਗਿਆ ਹੈ। ਇਸ ਤੋਂ ਬਿਨਾਂ ਸ਼ਹਿਰਾਂ ਅਤੇ ਪਿੰਡਾਂ ਵਿਚ ਬਹੁਤ ਸਾਰੇ ਲੋਕਾਂ ਦੇ ਸਥਾਨਕ ਮੁੱਦੇ ਵੀ ਉੱਠ ਰਹੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਲੋਕਾਂ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਬਾਰੇ ਹੀ ਕੋਈ ਚੰਗਾ ਪ੍ਰਭਾਵ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਲਈ ਖਿੱਚ ਦਾ ਕਾਰਨ ਹੀ ਬਣੇ ਹੋਏ ਹਨ। ਅਜਿਹੀ ਸਥਿਤੀ ਵਿਚ ਸਥਾਨਕ ਮੁੱਦੇ ਚੋਣ ਨਤੀਜਿਆਂ ਉਪਰ ਵਧੇਰੇ ਪ੍ਰਭਾਵ ਛੱਡ ਸਕਦੇ ਹਨ।
ਕਾਂਗਰਸ ਉਮੀਦਵਾਰ ਸੁਨੀਲ ਜਾਖੜ ਅਬੋਹਰ ਛੱਡ ਕੇ ਪੰਜਾਬ ਦੇ ਦੂਜੇ ਸਿਰੇ ਉਪਰ ਆ ਕੇ ਚੋਣ ਲੜ ਰਹੇ ਹਨ। ਜਾਖੜ ਪਰਿਵਾਰ ਦਾ ਜੱਦੀ ਚੋਣ ਅਖਾੜਾ ਪਿਛਲੇ 70 ਸਾਲ ਤੋਂ ਅਬੋਹਰ ਖੇਤਰ ਹੀ ਰਿਹਾ ਹੈ। ਪਰ ਪਿਛਲੀ ਵਿਧਾਨ ਸਭਾ ਚੋਣ ਵਿਚ ਸ਼੍ਰੀ ਜਾਖੜ ਹਾਰ ਗਏ ਸਨ। ਪ੍ਰਦੇਸ਼ ਪ੍ਰਧਾਨ ਬਣਨ ਬਾਅਦ ਉਹ ਆਪਣੀ ਕਿਸਮਤ ਅਜਮਾਉਣ ਲਈ ਗੁਰਦਾਸਪੁਰ ਪਹੁੰਚੇ ਹਨ। ਸਵਰਨ ਸਲਾਰੀਆ ਭਾਵੇਂ ਗੁਰਦਾਸਪੁਰ ਹਲਕੇ ਦੇ ਜੰਮਪਲ ਹਨ, ਪਰ ਉਹ ਮੁੰਬਈ ਵਿਚ ਇਕ ਵੱਡੇ ਸਨੱਅਤਕਾਰ ਹਨ। ਹਲਕੇ ਨਾਲ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਚੰਗਾ ਰਾਬਤਾ ਹੈ। ਮੇਜਰ ਜਨਰਲ ਖਜੂਰੀਆ ਵੀ ਬੇਦਾਗ ਅਤੇ ਸੱਚੀ-ਸੁੱਚੀ ਭਾਵਨਾ ਵਾਲੇ ਫੌਜੀ ਕਿਰਦਾਰ ਦੇ ਆਗੂ ਹਨ। ਅਗਲੇ ਦਿਨਾਂ ਵਿਚ ਚੋਣ ਪ੍ਰਚਾਰ ਦੌਰਾਨ ਕੌਣ ਅੱਗੇ ਜਾਂਦਾ ਹੈ, ਇਸ ਦਾ ਨਿਬੇੜਾ ਆਉਣ ਵਾਲੇ ਦਿਨਾਂ ਵਿਚ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article
    ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

ਪੰਜਾਬ ‘ਚ ਨਸ਼ੇੜੀਆਂ ਵਿਰੁੱਧ ਲੋਕ ਹੋਏ ਜਾਗਰੂਕ

Read Full Article
    ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

Read Full Article