ਗੁਰਦਾਸਪੁਰ ਉਪ ਚੋਣ: ਮਨਜੀਤ ਨਾਰੰਗ ਮੁੜ ਵਧੀਕ ਮੁੱਖ ਚੋਣ ਅਫ਼ਸਰ ਵਜੋਂ ਨਿਭਾਉਣਗੇ ਜ਼ਿੰਮੇਵਾਰੀ

September 16
03:18
2017
ਪਟਿਆਲਾ, 16 ਸਤੰਬਰ (ਪੰਜਾਬ ਮੇਲ)- ਮੈਨੇਜਿੰਗ ਡਾਇਰੈਕਟਰ ਵਜੋਂ ਪੀਆਰਟੀਸੀ ਨੂੰ ਘਾਟੇ ਵਿੱਚੋਂ ਉਭਾਰਨ ਲਈ ਚਰਚਿਤ ਐਮਡੀ ਮਨਜੀਤ ਸਿੰਘ ਨਾਰੰਗ (ਆਈਏਐਸ) ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਲਈ ਵਧੀਕ ਮੁੱਖ ਚੋਣ ਅਫ਼ਸਰ ਵਜੋਂ ਜ਼ਿੰਮੇਵਾਰੀ ਨਿਭਾਉਣਗੇ| ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ| ਇਸ ਸਬੰਧੀ ਚੋਣ ਕਮਿਸ਼ਨ ਵੱਲੋਂ 13 ਸਤੰਬਰ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਮਨਜੀਤ ਸਿੰਘ ਨਾਰੰਗ ਦੇ ਨਾਮ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਭੇਜ ਦਿੱਤਾ ਜਾਵੇ, ਜਿਸ ਦੇ ਹਵਾਲੇ ਨਾਲ ਹੀ ਪੰਜਾਬ ਸਰਕਾਰ ਵੱਲੋਂ 14 ਸਤੰਬਰ ਨੂੰ ਉਨ੍ਹਾਂ ਦੀ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ| ਇਸ ਤਹਿਤ ਸ੍ਰੀ ਨਾਰੰਗ ਨੇ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸੇ ਦੌਰਾਨ ਉਹ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਕਾਰਜਸ਼ੀਲ ਤਾਂ ਰਹਿਣਗੇ, ਪਰ ਉਨ੍ਹਾਂ ਇਸ ਅਹੁਦੇ ਦਾ ਵਾਧੂ ਚਾਰਜ ਰਹੇਗਾ।