PUNJABMAILUSA.COM

ਗਾਇਕ ਡਾ. ਅਮਰਿੰਦਰ ਸਿੰਘ ਐਮਰੀ ਦਾ ਪਲੇਠਾ ਗੀਤ ‘ਜ਼ਿੰਦਗੀ ਮੇਰੀ’ ਰਿਲੀਜ਼

 Breaking News

ਗਾਇਕ ਡਾ. ਅਮਰਿੰਦਰ ਸਿੰਘ ਐਮਰੀ ਦਾ ਪਲੇਠਾ ਗੀਤ ‘ਜ਼ਿੰਦਗੀ ਮੇਰੀ’ ਰਿਲੀਜ਼

ਗਾਇਕ ਡਾ. ਅਮਰਿੰਦਰ ਸਿੰਘ ਐਮਰੀ ਦਾ ਪਲੇਠਾ ਗੀਤ ‘ਜ਼ਿੰਦਗੀ ਮੇਰੀ’ ਰਿਲੀਜ਼
October 13
17:08 2017

ਛੇਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ ਪੰਜ ਰੋਜ਼ਾ
ਚੇਤਨਾ ਮਾਰਚ ਆਰੰਭ ਹੋਇਆ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਮੇਲ)- ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਰਜਿ: ਅੰਮ੍ਰਿਤਸਰ ਵੱਲੋਂ ਭਾਰਤ-ਪਾਕਿ ਦੋਹਾਂ ਦੇਸ਼ਾਂ ਵਿੱਚ ਸਦਭਾਵਨਾ, ਪਰਸਪਰ ਮੇਲ ਮਿਲਾਪ ਤੇ ਸ਼ਾਂਤੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਕ ਵਿਸ਼ੇਸ਼ ਚੇਤਨਾ ਮਾਰਚ (ਨਗਰ ਕੀਰਤਨ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਤੋਂ ਪੂਰੀ ਖ਼ਾਲਸਾਈ ਸ਼ਾਨੋ-ਸ਼ੋਕਤ ਨਾਲ ਆਰੰਭ ਹੋਇਆ।
ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਕੀਤੀ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ੍ਰ. ਇੰਦਰਜੀਤ ਸਿੰਘ ਬਾਸਰਕੇ ਸੀਨੀਅਰ ਕਾਂਗਰਸੀ ਆਗੂ, ਸ੍ਰ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਨਗਰ ਕੀਰਤਨ ਦੇ ਮੁੱਖ ਉਦੇਸ਼ ਤੇ ਭਾਵਨਾ ਬਾਰੇ ਚਾਨਣਾ ਪਾਇਆ ਤੇ ਸਫਲਤਾ ਦੀ ਕਾਮਨਾ ਕੀਤੀ। ਇਸ ਮੌਕੇ ਜਥੇਦਾਰ ਸਵਿੰਦਰ ਸਿੰਘ ਭੰਗੂ, ਗਿਆਨੀ ਨਰਿੰਜਨ ਸਿੰਘ, ਡਾ: ਬਲਵਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਸ੍ਰ. ਮੰਗਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭੱਲਾ ਕਲੌਨੀ ਤੇ ਸ਼ਬਦੀ ਜਥੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸ੍ਰ. ਹਰਭਜਨ ਸਿੰਘ ਬਰਾੜ ਪ੍ਰਧਾਨ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਅੱਜ ਸਵੇਰੇ 8.00 ਵਜੇ ਆਰੰਭ ਹੋਇਆ ਜੋ ਰਾਮੂਵਾਲਾ, ਝਬਾਲ, ਭਿੱਖੀਵਿੰਡ ਅਤੇ ਫਿਰੋਜ਼ਪੁਰ (ਵਾਇਆ ਕੋਟ ਬੁੱਢਾ ਆਰਿਫ ਕੇ) ਤੋਂ ਹੁੰਦਾ ਹੋਇਆ ਦੁਪਹਿਰ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਫਿਰੋਜ਼ਪੁਰ ਵਿਖੇ ਪੁੱਜੇਗਾ। ਉਪਰੰਤ ਫਰੀਦਕੋਟ, ਬਾਬਾ ਫਰੀਦ ਨਰਸਿੰਗ ਕਾਲਜ ਤੋਂ ਬਰਗਾੜੀ, ਬਾਜਾਖਾਨਾ, ਬਠਿੰਡਾ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬ੍ਹੋ ਵਿਖੇ ਰਾਤ ਦਾ ਪੜਾਅ ਕਰੇਗਾ। 14 ਅਕਤੂਬਰ ਨੂੰ ਸਵੇਰੇ 8.00 ਵਜੇ ਅਰਦਾਸ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਬਠਿੰਡਾ ਤੋਂ ਚੇਤਨਾ ਮਾਰਚ ਦੀ ਰਵਾਨਗੀ ਹੋਵੇਗੀ ਅਤੇ ਇਹ ਮਾਨਸਾ, ਫਫੜੇ, ਸੁਨਾਮ, ਛਾਜਲੀ, ਗੰਢੂਆਂ, ਗਾਗਾ, ਲੇਹਲ, ਦੇਹਲਾ, ਮੂਨਕ, ਹਮੀਰਗੜ੍ਹ, ਡੂਡੀਆਂ, ਪਾਤੜਾਂ ਅਤੇ ਸਮਾਣਾ ਤੋਂ ਹੁੰਦਾ ਹੋਇਆ ਰਾਤ ਘੜਾਮ (ਪੀਰ ਭੀਖਮ ਸ਼ਾਹ ਜੀ) ਵਿਖੇ ਪੜਾਅ ਕਰੇਗਾ।
15 ਅਕਤੂਬਰ ਦਿਨ ਐਤਵਾਰ ਨੂੰ ਘੜਾਮ (ਪੀਰ ਭੀਖਮ ਸ਼ਾਹ ਜੀ) ਤੋਂ ਸਵੇਰੇ 8.00 ਵਜੇ ਰਵਾਨਗੀ ਉਪਰੰਤ ਚੇਤਨਾ ਮਾਰਚ ਪਟਿਆਲਾ, ਰੱਖੜਾ, ਨਾਭਾ, ਅਮਰਗੜ੍ਹ, ਮਾਲੇਰਕੋਟਲਾ ਅਤੇ ਧੂਰੀ ਤੋਂ ਹੁੰਦਾ ਹੋਇਆ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਇਸੇ ਤਰ੍ਹਾਂ 16 ਅਕਤੂਬਰ ਸੋਮਵਾਰ ਨੂੰ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਤੋਂ ਸਵੇਰੇ 8 ਵਜੇ ਚੱਲ ਕੇ ਮਸਤੂਆਣਾ, ਬਡਬਰ, ਧਨੌਲਾ, ਬਰਨਾਲਾ, ਸ਼ੇਰਪੁਰ, ਅਹਿਮਦਗੜ੍ਹ, ਆਲਮਗੀਰ ਤੋਂ ਹੁੰਦਾ ਹੋਇਆ ਰਾਏਕੋਟ, ਜਗਰਾਓਂ ਅਤੇ ਰਾਤ ਦਾ ਨਾਨਕਸਰ, ਜਗਰਾਉਂ ਵਿਖੇ ਕਰੇਗਾ।
17 ਅਕਤੂਬਰ 2017 ਮੰਗਲਵਾਰ ਨੂੰ ਸੰਗਤਾਂ ਗੁਰੂ ਜਸ ਗਾਉਂਦੀਆਂ ਨਾਨਕਸਰ ਤੋਂ ਚਾਲੇ ਪਾ ਕੇ ਗਾਲਿਬ ਕਲਾਂ, ਕੋਕਰੀ, ਜਲਾਲਾਬਾਦ, ਧਰਮਕੋਟ, ਫਤਹਿਗੜ੍ਹ ਪੰਜਤੂਰ, ਜੋਗੇਵਾਲਾ, ਮਖੂ, ਹਰੀਕੇ, ਬੂਹ, ਪੱਟੀ, ਕੱਚਾ-ਪੱਕਾ, ਦਿਆਲਪੁਰਾ, ਭਿੱਖੀਵਿੰਡ, ਝਬਾਲ, ਗੰਡੀਵਿੰਡ ਸਰਾਂ, ਪੱਕਾ ਪਿੰਡ (ਮਿੱਠਾਸਰ) ਤੋਂ ਅਟਾਰੀ ਸਰਹੱਦ ਤੇ ਪੁੱਜ ਕੇ ਸੰਪੂਰਨਤਾ ਦੀ ਅਰਦਾਸ ਹੋਵੇਗ। ਇਸ ਉਪਰੰਤ ਖਾਸਾ ਚੌਂਕ ਅਤੇ ਨਰਾਇਣਗੜ੍ਹ ਚੌਂਕ ਤੋਂ ਹੁੰਦਿਆਂ ਹੋਇਆਂ ਇਹ ਚੇਤਨਾ ਮਾਰਚ ਦੀ ਸਮਾਪਤੀ ਅਰਦਾਸ ਗੁਰਦੁਆਰਾ ਸਿੰਘ ਸਭਾ, ਭੱਲਾ ਕਾਲੌਨੀ, ਛੇਹਰਟਾ ਵਿਖੈ ਹੋਵੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article