ਗਾਇਕ ਅਵਤਾਰ ਗਰੇਵਾਲ ਦਾ ਗੀਤ ‘ਬੁਰਿਆਂ ਕੰਮਾਂ ਦੇ ਬੁਰੇ ਨਤੀਜੇ’ ਰਿਲੀਜ਼

173
ਗੀਤ ਰਿਲੀਜ਼ ਕਰਨ ਸਮੇਂ ਪਤਵੰਤੇ ਸੱਜਣ।
Share

ਫਰਿਜ਼ਨੋ, 15 ਜੁਲਾਈ (ਪੰਜਾਬ ਮੇਲ)- ਸੰਗੀਤ ਪ੍ਰੇਮੀਆਂ ਦੁਆਰਾ ਗਾਇਕ ਕਲਾਕਾਰ ਅਵਤਾਰ ਗਰੇਵਾਲ ਦਾ ਨਵਾਂ-ਨਕੋਰ ਗੀਤ ‘ਬੁਰਿਆਂ ਕੰਮਾਂ ਦੇ ਬੁਰੇ ਨਤੀਜੇ’ ਰਿਲੀਜ਼ ਕੀਤਾ ਗਿਆ, ਜੋ ਸਮਾਜਿਕ ਕੁਰੀਤੀਆਂ ਦੀ ਗੱਲ ਕਰਦਾ ਹੈ। ਇਸ ਦੇ ਗੀਤਕਾਰ ਸੁੱਖੀ ਧਾਲੀਵਾਲ ਹਨ ਅਤੇ ਮਿਊਜ਼ਕ ਬੀ. ਬੁਆਏ ਨੇ ਦਿੱਤਾ ਹੈ। ਇਸ ਗੀਤ ਦਾ ਸਾਰਾ ਪ੍ਰੋਜੈਕਟ ਸਥਾਨਕ ਦੋਸਤਾਂ ਨੇ ਰਲ ਕੇ ਬਣਾਇਆ ਹੈ। ਗਾਇਕ ਅਵਤਾਰ ਤੋਂ ਬਿਨਾਂ ਟੀਮ ਵਿਚ ਕੋਈ ਵੀ ਪ੍ਰੋਫੈਸਨਲ ਨਹੀਂ ਸੀ। ਅਵਤਾਰ ਪਹਿਲੇ ਦਹਾਕਿਆਂ ਵਿਚ ‘ਦਿਲਦਾਰ ਮਿਊਜ਼ੀਕਲ ਗਰੁੱਪ’ ਕੈਲੀਫੋਰਨੀਆ ਦਾ ਮੋਢੀ ਗਾਇਕ ਰਿਹਾ ਹੈ ਅਤੇ ਇਸ ਨੇ ਬਹੁਤ ਸਾਰੇ ਸੱਭਿਆਚਾਰਕ ਅਤੇ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਇਸ ਗੀਤ ਨੂੰ ਰਿਕਾਰਡਿੰਗ ਤੋਂ ਵੀਡੀਉ ਤੱਕ ਕੁਲਵੰਤ ਧਾਲੀਆਂ ਦੀ ਨਿਰਦੇਸ਼ਨਾਂ ਅਧੀਨ ‘ਧਾਲੀਆਂ ਐਂਡ ਮਾਛੀਕੇ’ ਦੇ ਬੈਨਰ ਹੇਠ ਨੇਪਰੇ ਚਾੜ੍ਹਿਆ ਗਿਆ ਹੈ। ਇਸ ਸਾਦੀ ਰਿਲੀਜ਼ ਰਸਮ ਸਮੇਂ ਗਾਇਕ ਅਵਤਾਰ ਗਰੇਵਾਲ, ਗੀਤਕਾਰ ਗੈਰੀ ਢੇਸੀ, ਗੀਤਕਾਰ ਸਤਵੀਰ ਹੀਰ ਅਤੇ ਕੁਲਦੀਪ ਜੱਸੜ ਅਤੇ ਗੁਰਿੰਦਰਜੀਤ ਮਾਛੀਕੇ ਨੇ ਗੱਲਬਾਤ ਕਰਦੇ ਹੋਏ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਅੱਜ ਦੇ ਸਮੇਂ ਦੀ ਲੋੜ ਹੈ ਕਿ ਅਜਿਹੇ ਚੰਗੇ ਸੱਭਿਆਚਾਰਕ ਅਤੇ ਪਰਿਵਾਰਕ ਗੀਤ ਗਾਏ ਜਾਣ, ਜੋ ਸਾਡਾ ਮਨੋਰੰਜਨ ਕਰਨ ਦੇ ਨਾਲ-ਨਾਲ ਚੰਗੀ ਸਮਾਜਿਕ ਸੇਧ ਵੀ ਦੇ ਸਕਣ।


Share