ਗਲਵਾਨ ਘਾਟੀ ਝੜਪ : ਮਾਰਿਆ ਗਿਆ ਚੀਨੀ ਕਮਾਂਡਰ 

266
Share

ਸੂਤਰਾਂ ਮੁਤਾਬਕ ਇਹ ਸੱਚ ਦੋਵਾਂ ਦੇਸ਼ਾਂ ਵਿਚਾਲੇ ਸੈਨਿਕ ਪੱਧਰੀ ਗੱਲਬਾਤ ਦੌਰਾਨ ਸਾਹਮਣੇ ਆਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਲੱਦਾਖ ਸਰਹੱਦ ਦੀ ਗਲਵਾਨ ਘਾਟੀ ਵਿੱਚ ਭਾਰਤ-ਚੀਨੀ ਫੌਜ ਵਿਚਕਾਰ ਹਿੰਸਕ ਝੜਪ ਹੋਈ ਸੀ, ਜਿਸ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸੀ। ਉਧਰ ਇਸ ਬਾਰੇ ਪੂਰੀ ਸੱਚਾਈ ‘ਤੇ ਸ਼ੱਕ ਹੈ ਕਿ ਕਿੰਨੇ ਚੀਨੀ ਸੈਨਿਕ ਮਾਰੇ ਗਏ। ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਇੱਕ ਅਹਿਮ ਬੈਠਕ ਸਰਹੱਦ ‘ਤੇ ਤਣਾਅ ਖਤਮ ਕਰਨ ਲਈ ਐਲਏਸੀ ‘ਤੇ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਵਿਚਾਲੇ ਇਹ ਦੂਜੀ ਵੱਡੀ ਮੀਟਿੰਗ ਹੈ। ਲੇਹ ਵਿਖੇ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਭਾਰਤ ਤੋਂ ਵਫਦ ਦੀ ਅਗਵਾਈ ਕਰ ਰਹੇ ਹਨ। ਜਦੋਂ ਕਿ ਚੀਨੀ ਪੱਖ ਤੋਂ ਦੱਖਣੀ ਸਿਨਜਿਆਂਗ ਮਿਲਟਰੀ ਡਿਸਟ੍ਰਿਕਟ ਦਾ ਕਮਾਂਡਰ ਮੇਜਰ ਜਨਰਲ ਲਿਯੂ ਲਿਨ ਹੈ।

Share