PUNJABMAILUSA.COM

ਗਦਰ ਮੈਮੋਰੀਅਲ ਸਾਨ ਫਰਾਂਸਿਸਕੋ ‘ਚ ਹੋਇਆ ਪਹਿਲੇ ਲਾਹੌਰ ਸਾਜ਼ਿਸ ਕੇਸ ਦੇ ਸ਼ਹੀਦੀ ਦਾ ਸ਼ਰਧਾਂਜਲੀ ਸਮਾਗਮ

ਗਦਰ ਮੈਮੋਰੀਅਲ ਸਾਨ ਫਰਾਂਸਿਸਕੋ ‘ਚ ਹੋਇਆ ਪਹਿਲੇ ਲਾਹੌਰ ਸਾਜ਼ਿਸ ਕੇਸ ਦੇ ਸ਼ਹੀਦੀ ਦਾ ਸ਼ਰਧਾਂਜਲੀ ਸਮਾਗਮ

ਗਦਰ ਮੈਮੋਰੀਅਲ ਸਾਨ ਫਰਾਂਸਿਸਕੋ ‘ਚ ਹੋਇਆ ਪਹਿਲੇ ਲਾਹੌਰ ਸਾਜ਼ਿਸ ਕੇਸ ਦੇ ਸ਼ਹੀਦੀ ਦਾ ਸ਼ਰਧਾਂਜਲੀ ਸਮਾਗਮ
November 11
12:35 2015

11
ਸਾਨ ਫਰਾਂਸਿਸਕੋ, 11 ਨਵੰਬਰ (ਪੰਜਾਬ ਮੇਲ)- ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਆਪਣੀਆਂ ਜਾਨਾਂ ਨਿਛਾਵਰ ਕਰਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ‘ਚ ਵੱਡਮੁਲਾ ਯੋਗਦਾਨ ਪਾਉਣ ਵਾਲਿਆਂ ਵਿਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਨਾਲ ਫਾਂਸੀ ਚੜ੍ਹਣ ਵਾਲੇ ਸ਼ਹੀਦ ਸਾਥੀਆਂ ਸ. ਬਖਸ਼ੀਸ਼ ਸਿੰਘ, ਸ. ਸਰੈਣ ਸਿੰਘ (ਛੋਟਾ), ਸ. ਸਰੈਣ ਸਿੰਘ (ਵੱਡਾ), ਸ. ਹਰਨਾਮ ਸਿੰਘ, ਸ. ਜਗਤ ਸਿੰਘ ਅਤੇ ਸ਼੍ਰੀ ਵਿਸ਼ਨੂੰ ਗਿਣੇਸ਼ ਪਿੰਗਲੇ ਦਾ ਨਾਂ ਪਹਿਲੀਆਂ ਕਤਾਰਾਂ ‘ਚ ਆਉਂਦਾ ਹੈ। ਇਨ੍ਹਾਂ ਮਹਾਨ ਸ਼ਹੀਦਾਂ ਦੀ ਸ਼ਹੀਦੀ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਸਮਾਗਮ ਗਦਰ ਸਮਾਰਕ (ਯੁਗਾਂਤਰ ਆਸ਼ਰਮ) ਸਾਨ ਫਰਾਂਸਿਸਕੋ ਵਿਖੇ 7 ਨਵੰਬਰ ਨੂੰ ਮਨਾਇਆ ਗਿਆ। ਇੰਡੋ-ਅਮਰੀਕਨ ਹੈਰੀਟੇਜ ਫੋਰਮ, ਫਰਿਜ਼ਨੋ ਅਤੇ ਦੇਸ਼ ਭਗਤ ਫਾਊਂਡੇਸ਼ਨ ਆਫ ਬੇ ਏਰੀਆ ਦੇ ਸੱਦੇ ‘ਤੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਤੋਂ ਇਕੱਤਰ ਹੋਏ ਦੋਸਤਾਂ ਨੇ ਉਨ੍ਹਾਂ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਮਨੁੱਖਤਾ ਦੇ ਕਲਿਆਣ ਵਾਲੇ ਰਾਹਾਂ ‘ਤੇ ਚੱਲਣ ਦਾ ਪ੍ਰਣ ਲਿਆ। ਯਾਦ ਰਹੇ ਸਰਦਾਰ ਕਰਤਾਰ ਸਿੰਘ ਸਰਾਭਾ ਜੋ ਪੜ੍ਹਾਈ ਕਰਨ ਲਈ ਜਨਵਰੀ 1912 ‘ਚ ਅਮਰੀਕਾ ਪਹੁੰਚੇ ਸਨ, ਗਦਰ ਪਾਰਟੀ ਦੇ ਮੁੱਢਲੇ ਮੈਂਬਰਾਂ ‘ਚੋਂ ਸਨ ਅਤੇ ਗਦਰ ਦੀ ਗੂੰਜ ਨਾਂ ਦਾ ਪਰਚਾ ਆਪਣੇ ਹੱਥੀ ਮਸ਼ੀਨ ਗੇੜ ਕੇ ਛਾਪਦੇ ਰਹੇ। ਨਵੰਬਰ 1914 ‘ਚ ਭਾਰਤ ਮੁੜਣ ਤੋਂ ਬਾਅਦ ਆਪ ਮਾਰਚ 2, 1915 ਨੂੰ ਚੱਕ ਨੰਬਰ 5, ਜ਼ਿਲ੍ਹਾ ਲਾਇਲਪੁਰ ‘ਚ ਗ੍ਰਿਫਤਾਰ ਹੋਏ। ਕਰਤਾਰ ਸਿੰਘ ਸਰਾਭਾ ਸਮੇਤ 24 ਗਦਰੀਆਂ ‘ਤੇ ਚਲਾਇਆ ਗਿਆ ਕੇਸ, ਜਿਸ ਨੂੰ ਪਹਿਲੇ ਸਾਜ਼ਿਸ਼ ਕੇਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ‘ਚ 7 ਗਦਰੀਆਂ ਨੂੰ ਫਾਂਸੀ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ।
ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਦੂਜੇ ਸਾਥੀਆਂ ਨੇ ਫਾਂਸੀ ਮੁਆਫੀ ਲਈ ਕਿਸੇ ਤਰ੍ਹਾਂ ਦੀ ਅਪੀਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਨਵੰਬਰ 16, 1915 ਨੂੰ ਲਾਹੌਰ ਜੇਲ੍ਹ ‘ਚ ਆਪਣੇ 6 ਹੋਰ ਸਾਥੀਆਂ ਨਾਲ ਫਾਂਸੀ ‘ਤੇ ਚੜ੍ਹ ਦੇਸ਼ ਤੋਂ ਕੁਰਬਾਨ ਹੋ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਹਰਜੀਤ ਸਿੰਘ ਹੁਰਾਂ ਨੇ ਦੇਸ਼ ਭਗਤਾਂ ਨੂੰ ਸਮਰਪਿਤ ਗੀਤ ਨਾਲ ਸ਼ਰਧਾਂਜਲੀ ਭੇਂਟ ਕੀਤੀ। ਇਸ ਪ੍ਰੋਗਰਾਮ ‘ਚ ਇੰਡੀਅਨ ਕੌਂਸਲੇਟ ਆਫਿਸ ਵਲੋਂ ਸ਼੍ਰੀ ਅਸਤ ਦੱਤਾ ਸ਼ਾਮਲ ਹੋਏ। ਉਨ੍ਹਾਂ ਬੋਲਦਿਆਂ ਪਹੁੰਚੇ ਹੋਏ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਗੱਲ ‘ਚ ਖੁਸ਼ੀ ਪ੍ਰਗਟਾਈ ਕਿ ਅਸੀਂ ਉਨ੍ਹਾਂ ਮਹਾਨ ਦੇਸ਼ ਭਗਤਾਂ ਨੂੰ ਯਾਦ ਕਰ ਰਹੇ ਹਾਂ। ਸ. ਜਸਵੰਤ ਸਿੰਘ ਮਾਨ ਹੁਰਾਂ ਨੇ ਬੋਲਦਿਆਂ ਕਰਤਾਰ ਸਰਾਭਾ ਦੀ ਸੰਖੇਪ ਜੀਵਨੀ ਅਤੇ ਗਦਰ ਪਾਰਟੀ ਦੇ ਇਤਿਹਾਸ ਦਾ ਸੰਖੇਪ ਵਿਚ ਵਰਨਣ ਕੀਤਾ। ਅਮਰੀਕ ਸਿੰਘ ਖੁੰਡਾਲੀਆ ਅਤੇ ਬਲਦੇਵ ਸਿੰਘ ਜੌਹਲ ਹੁਰਾਂ ਨੇ ਆਪਣੇ ਭਾਸ਼ਨ ‘ਚ ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਧਾਰਮਿਕ ਅਸਿਹਣਸ਼ੀਲਤਾ ਦੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਲੋਕਾਂ ਨੂੰ ਇਕ ਦੂਜੇ ਦੇ ਧਰਮ, ਰਹਿਣ-ਸਹਿਣ, ਬੋਲੀ ਅਤੇ ਪਹਿਰਾਵੇ ਬਾਰੇ ਖੁੱਲਦਿਲ਼ੀ ਅਪਨਾਉਣ ਦੀ ਸਲਾਹ ਦਿੱਤੀ, ਤਾਂ ਹੀ ਵੱਖ-ਵੱਖ ਧਰਮਾਂ, ਬੋਲੀਆਂ ਅਤੇ ਮਜ਼੍ਹਬਾਂ ਦੇ ਲੋਕੀਂ ਅਮਨ ਨਾਲ ਰਹਿ ਸਕਦੇ ਹਨ। ਮਾਸਟਰ ਲਛਮਣ ਸਿੰਘ ਰਾਠੌਰ ਹੋਣਾ ਵੀ ਆਪਣੀ ਇਕ ਕਵਿਤਾ ਨਾਲ ਸ਼ਰਧਾਜਲੀ ਭੇਟ ਕੀਤੀ।ਅਮਰਜੀਤ ਜੌਹਲ ਦੇ ਆਪਣੀਆ ਦੋ ਖੁਬਸੂਰਤ ਨਜਮਾ ਤਰੁੰਨਮ ਵਿਚ ਗਾ ਕੇ ਸ਼ਹੀਦਾ ਨੂੰ ਸ਼ਰਧਾਜਲੀ ਇਤੀ। ਪੰਜਾਬੀ ਗਾਇਕੀ ਵਿਚ ਇਕ ਖਾਸ ਮੁਕਾਮ ਹਾਸਿਲ ਕਰਨ ਵਾਲੇ ਕੁਲਦੀਪ ਮਾਣਕ ਦੇ ਸ਼ਗਿਰਦ ਜੀਤਾ ਗਿੱਲ ਦੇ ਇਕ ਪ੍ਰੋਗਰਾਮ ਵਿਚ ਆਪਣੀ ਬਲੁੰਦ ਆਵਾਜ਼ ਵਿਚ ਦੇਸ਼ ਭਗਤੀ ਦੇ ਗੀਤ ਗਾ ਕੇ ਸਭ ਨੂੰ ਝੁੰਮਣ ਲਾ ਦਿਤਾ। ਸੁੰਰਿਦਰ ਸਿੰਘ ਮੰਢਾਲੀ ਨੇ ਬੋਲਦਿਆ ਪੰਜਾਬ ਵਿਚ ਹੋ ਰਹੀ ਘਟਨਾਵਾ ਤੇ ਚਿੰਤ ਪਰਗਟ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਦੀਆ ਚਾਲਾ ਨੂੰ ਸਮਝ ਦਿਆ ਆਪਸੀ ਭਾਰੀਚਾਰੀ ਬਣਾਈ ਰਖਣਗੇ।ਇਸ ਪ੍ਰੋਗਰਾਮ ਵਿਚ ਉਖੇ ਲਿਖਾਰੀ ਸ੍ਰ ਗੁਰਭਜਨ ਸਿੰਘ ਗਿਲ ਨੇ ਵੀ ਆਪਣੀ ਹਾਜਰੀ ਲਵਾਈ। ਅਖੀਰ ਵਿਚ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਦੇ ਪ੍ਰਧਾਨ ਗੁਰਦੀਪ ਸਿੰਘ ਗਿਲ ਦੇ ਇਸ ਸਮਾਗਮ ਵਿਚ ਪਹੁੰਚਣ ਵਾਲੇ ਸਾਰੇ ਦੋਸਤਾਂ ਦਾ ਅਤੇ ਕਾਸਲੇਟ ਆਫਸ ਦਾ ਧਂੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਪ੍ਰਗਾਰਮਾ ਨੋ ਹੋਰ ਵੀ ਵੱਢੀ ਪੱਧਰ ਤੇ ਕਰਨ ਦਾ ਭਰੋਸਾ ਦਿਵਾਇਆ। ਇਸ ਪ੍ਰੌਗਰਾਮ ਵਿਚ ਯੁਬਾਸਿਟੀ ਤੋਂ ਮੱਖਣ ਸਿੰਘ ਬਾਸੀ ਅਤੇ ਸਿੰਗਾਰਾ ਸਿੰਘ ਸ਼ਾਮਲ ਹੋਏ। ਦੇਸ਼ ਭਗਤ ਫਾਉਡੇਸ਼ਨ ਆਫ ਬੇ-ਏਰੀਆ ਵਲੋਂ ਬਲਬੀਰ ਸਿੰਘ ਜੌਹਲ ਹੋਰ ਸਾਥੀਆ ਨਾਲ ਸ਼ਾਮਲ ਹੋਏ। ਗਦਰ ਮੈਮੋਰੀਅਲ ਫਾਉਡੇਸ਼ਨ ਆਫ ਕੈਲਾਫੋਰਨੀਆ, ਸੈਕਰਾਮੈਟੋ ਵਲੋਂ ਕੁਲਦੀਪ ਅਟਵਾਲ ਅਤੇ ਸੁਰਜੀਤ ਅਟਵਾਲ ਨੇ 15 ਨਵੰਬਰ ਨੂੰ ਸੈਕਰਾਮੈਟੋ ਵਿਚ ਹੋ ਰਹੇ ਗਦਰ ਬਾਬਿਆ ਦੇ ਮੇਲੇ ਵਿਚ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ।ਸਟੇਜ ਦੀ ਕਾਰਵਾਈ ਹਰਜਿੰਦਰ ਸਿੰਘ ਢੇਸੀ ਨੇ ਬਾਖੂਬੀ ਨਿਭਾਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article
    ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਲਾਈ ਅੱਗ

ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਲਾਈ ਅੱਗ

Read Full Article