PUNJABMAILUSA.COM

ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ”ਰੋਡ ਮੈਪ” ਤਿਆਰ : ਗਰੇਵਾਲ

ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ”ਰੋਡ ਮੈਪ” ਤਿਆਰ : ਗਰੇਵਾਲ

ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ”ਰੋਡ ਮੈਪ” ਤਿਆਰ : ਗਰੇਵਾਲ
June 28
16:51 2018

• ”ਵਿਜ਼ਨ ਡਾਕੂਮੈਂਟ 2030”ਤਹਿਤ ਹਰ ਪੰਜ ਸਾਲਾਂ ਪਿੱਛੋਂ ਹੋਵੇਗੀ ਪ੍ਰਾਪਤੀਆਂ ਦੀ ਪੜਚੋਲ
• ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ 14 ਰਾਜਾਂ ਦੀਆਂ ਗੱਤਕਾ ਟੀਮਾਂ
ਗੁਰੂ ਹਰਸਹਾਏ, 28 ਜੂਨ (ਪੰਜਾਬ ਮੇਲ)- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਜੰਗਜੂ ਕਲਾ ਗਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ ਦੀ ਯੋਜਨਾ ਹੈ ਜਿਸ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਾਲ 2030 ਤੱਕ ‘ਰੋਡ ਮੈਪ’ ਤਿਆਰ ਕੀਤਾ ਹੋਇਆ ਹੈ ਅਤੇ ਇਸ ”ਵਿਜ਼ਨ ਡਾਕੂਮੈਂਟ” ਉੱਪਰ ਹਰ ਪੰਜ ਸਾਲਾਂ ਬਾਅਦ ਮੁਲਾਂਕਣ ਕਰਕੇ ਅੱਗੇ ਵਧਿਆ ਜਾਵੇਗਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਸਾਲ 2030 ਤੱਕ ਤਿਆਰ ਕੀਤੇ ਇਸ ਵਿਜ਼ਨ ਡਾਕੂਮੈਂਟ ਅਨੁਸਾਰ ਗੱਤਕਾ ਖੇਡ ਟੂਰਨਾਮੈਂਟਾਂ ਦੇ ਪ੍ਰਬੰਧਾਂ, ਮੈਨੇਜਮੈਂਟ ਪ੍ਰਣਾਲੀ, ਰੈਫਰੀ ਅਤੇ ਜਜਮੈਂਟ ਦੇ ਕੰਮਾਂ ਸਮੇਤ ਸਮੁੱਚੀ ਗੱਤਕਾ ਖੇਡ ਪ੍ਰਣਾਲੀ ਦਾ ਮੌਜੂਦਾ ਤਕਨੀਕੀ ਯੁੱਗ ਦੇ ਮਿਆਰ ਅਨੁਸਾਰ ਕੰਪਿਊਟਰ ਆਈਸਨ ਕੀਤਾ ਜਾਵੇਗਾ ਅਤੇ ਜਲਦ ਹੀ ਗਤਕਾ ਖੇਡ ਟੂਰਨਾਮੈਂਟਾਂ ਵਿੱਚ ਡਿਜੀਟਲ ਸਕੋਰਬੋਰਡ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਨਾਲ ਟੂਰਨਾਮੈਂਟਾਂ ਵਿੱਚ ਪਾਰਦਰਸ਼ਤਾ ਵਧੇਗੀ ਅਤੇ ਆਮ ਲੋਕਾਂ ਦੀ ਵੀ ਗੱਤਕਾ ਖੇਡ ਵਿੱਚ ਦਿਲਚਸਪੀ ਵਧੇਗੀ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਇਸੇ ”ਰੋਡਮੈਪ” ਅਨੁਸਾਰ ਗੱਤਕੇ ਦਾ ਸਿੰਥੈਟਿਕ ਗਰਾਊਂਡ ਵੀ ਲਿਆਂਦਾ ਜਾਵੇਗਾ।
ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਇੱਕ ਦਹਾਕਾ ਪਹਿਲਾਂ ਲੁਪਤ ਹੋਣ ਵਾਲੀਆਂ ਖੇਡਾਂ ਦੀ ਕਤਾਰ ਵਿੱਚ ਸ਼ਾਮਲ ਗੱਤਕਾ ਖੇਡ ਹੁਣ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਇਸਮਾ ਦੇ ਯਤਨਾਂ ਸਦਕਾ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ ਅਤੇ ਇਸ ਵਿਰਾਸਤੀ ਕਲਾ ਨੂੰ ਨੈਸ਼ਨਲ ਸਕੂਲ ਖੇਡਾਂ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚ ਸ਼ਾਮਲ ਕਰਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਇਸ ਦੀ ਗਰੇਡੇਸ਼ਨ ਵੀ ਕਰਵਾਈ ਜਾ ਚੁੱਕੀ ਹੈ।
ਵਿਰਾਸਤੀ ਖੇਡ ਗੱਤਕਾ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਸਮੂਹ ਸਮਾਜਿਕ, ਧਾਰਮਿਕ ਅਤੇ ਖੇਡ ਪ੍ਰੇਮੀਆਂ ਨੂੰ ਸੱਦਾ ਦਿੰਦਿਆਂ ਹਰਜੀਤ ਸਿੰਘ ਗਰੇਵਾਲ ਨੇ ਖ਼ਾਸਕਰ ਨੌਜਵਾਨਾਂ ਅਤੇ ਲੜਕੀਆਂ ਨੂੰ ਕਿਹਾ ਕਿ ਸੱਭਿਆਚਾਰ ਨਾਲ ਜੁੜੀ ਹੋਣ ਅਤੇ ਸਵੈ ਰੱਖਿਆ ਦੀ ਖੇਡ ਹੋਣ ਕਾਰਨ ਉਹ ਗੱਤਕਾ ਖੇਡ ਨੂੰ ਅਪਨਾਉਣ ਤਾਂ ਜੋ ਨੌਜਵਾਨਾਂ ਵਿੱਚੋਂ ਮਾੜੀਆਂ ਕੁਰੀਤੀਆਂ ਦੀ ਰੋਕਥਾਮ ਅਤੇ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਇੱਥੇ ਸ਼ੁਰੂ ਹੋ ਰਹੀ ਤਿੰਨ ਰੋਜ਼ਾ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਚੌਦਾਂ ਰਾਜਾਂ ਤੋਂ ਗੱਤਕਾ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਤਿੰਨ ਰੋਜ਼ਾ ਅੱਠਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਇੰਟਰਨੈਸ਼ਨਲ ਸਿੱਖ ਮਾਰਸ਼ਲ ਅਕੈਡਮੀ, ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ, ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਹਰਬੀਰ ਸਿੰਘ, ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਪੰਕਜ ਧਮੀਜਾ, ਇਸਮਾ ਦੇ ਜ਼ਿਲ੍ਹਾ ਕੁਆਰਡੀਨੇਟਰ ਤਲਵਿੰਦਰ ਸਿੰਘ, ਕਮਲਪਾਲ ਸਿੰਘ ਚੇਅਰਮੈਨ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ, ਜਿਲਾ ਖੇਡ ਅਫਸਰ ਸੁਨੀਲ ਕੁਮਾਰ ਤੋਂ ਇਲਾਵਾ ਬਖਸ਼ੀਸ਼ ਸਿੰਘ, ਹਰਜੀਤ ਸਿੰਘ ਗਿੱਲਕਲਾਂ, ਚਤਰ ਸਿੰਘ ਬਰਨਾਲਾ ਵੀ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article