ਗਠਜੌੜ ਸਰਕਾਰ ਸਿਖ ਭਾਈਚਾਰੇ ਨੂੰ ਵਿਸ਼ਵਾਸ ਵਿਚ ਲੈ ਕੇ ਚਲੇ – ਜੰਮੂ ਕਸ਼ਮੀਰ ਸਿਖ ਕੌਂਸਲ

ਜੰਮੂ 26 ਮਾਰਚ (ਹਰਮਹਿੰਦਰ ਸਿੰਘ/ਪੰਜਾਬ ਮੇਲ) – ਜੰਮੂ ਪ੍ਰੈਸ ਕਲਬ ਵਿਖੇ ਪਤਰਕਾਰਾਂ ਨਾਲ ਗਲ ਕਰਦਿਆਂ ਜੰਮੂ ਕਸ਼ਮੀਰ ਸਿਖ ਕੌਂਸਲ ਜੌ ਕਿ ਸਿਖ ਹਕਾਂ ਲਈ ਲੜਦੀ ਆ ਰਹੀ ਜਥੇਬੰਦੀ ਹੈ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਿਸ ਤਰਾਂ ਪਤਾ ਚਲਿਆ ਹੈ ਕਿ ਜੰਮੂ ਕਸ਼ਮੀਰ ਵਿਚ ਇਕ ਦੌ ਦਿਨਾਂ ਦੇ ਵਿਚ ਚੁਣੀ ਹੌਈ ਸਰਕਾਰ ਫਿਰ ਬਣ ਰਹੀ ਹੈ ਜੌ ਕਿ ਸਾਬਕਾ ਮੁਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਅਕਾਲ ਚਲਾਣੇ ਤੌ ਬਾਹਦ ਭੰਗ ਹੌ ਗਈ ਸੀ । ਪਿਛਲੀ ਰੀਤ ਮੁਤਾਬਿਕ ਕਈ ਦਹਾਕਿਆਂ ਤੌ ਸਿਖਾਂ ਨੂੰ ਸਿਆਸੀ ਨੁਮਾੰਇਦਗੀ ਦੇਣ ਵਿਚ ਵਿਤਕਰਾ ਕੀਤਾ ਜਾ ਰਿਹਾ ਚਾਹੇ ਕੌਈ ਵੀ ਪਾਰਟੀ ਸਤਾ ਵਿਚ ਆਈ ਹੌ•ਵੇ ਜਦ ਕਿ ਜੰਮੂ ਕਸ਼ਮੀਰ ਵਿਚ ਸਿਖਾਂ ਦੀ 6 ਲਖ ਦੇ ਕਰੀਬ ਆਬਾਦੀ ਹੈ । ਬੁਲਾਰਿਆਂ ਲੇ ਮੰਗ ਕੀਤੀ ਕਿ ਜਿਸ ਤਰਾਂ ਭਾਜਪਾ ਨੇ ਸ੍ਰ ਚਰਨਜੀਤ ਸਿੰਘ ਖਾਲਸਾ ਨੂੰ ਮੈਂਬਰ ਵਿਧਾਨ ਪਰਿਸ਼ਦ ਲਿਆ ਸੀ ਓਹਨਾਂ ਨੂੰ ਨਵੀਂ ਬਣਦੀ ਸਰਕਾਰ ਵਿਚ ਕੈਬਨਿਟ ਮੰਤਰੀ ਲਿਆ ਜਾਣਾ ਚਾਹੀਦਾ ਹੈ ਤਾ ਕਿ ਸਿਖਾਂ ਅੰਦਰ ਫੈਲਿਆ ਬੇਗਾਨਗੀ ਦਾ ਮਾਹੌਲ ਖਤਮ ਹੌਵੇ । ਪੀਡੀਪੀ ਅਤੇ ਭਾਜਪਾ ਨੂੰ ਚਾਹੀਦਾ ਹੈ ਕਿ ਓਹ ਇਕ ਇਕ ਸਿਖ ਨੂੰ ਕੈਬਨਿਟ ਮੰਤਰੀ ਲੈਣ ਤਾਂ ਕਿ ਸਿਖ ਮਸਲਿਆਂ ਦਾ ਹਲ ਹੌ ਸਕੇ । ਸਿਖਾਂ ਦੇ ਹੌਏ ਘਾਣ ਦੇ ਹਾਰੇ ਗਲ ਕਰਦਿਆਂ ਕਿਹਾ ਕਿ ਸਿਖਾਂ ਦੇ ਕਈ ਕਤਲਕਾਂਡ ਹੌਏ ਹਨ ਝੂਠੇ ਪੁਲਿਸ ਮੁਕਾਬਲਿਆ ਵਿਚ ਸਿਖ ਨੌਜਵਾਨਾਂ ਨੂੰ ਮਾਰਿਆ ਗਿਆ ਹੈ ਇਸ ਦਾ ਅਜੇ ਤਕ ਕਦੇ ਵੀ ਜਾਂਚ ਨਹੀਂ ਹੌਈ ਚਿਠੀ ਸਿੰਘ ਪੁਰਾ ਕਸ਼ਮੀਰ ਵਿਚ 20 ਮਾਰਚ 2000 ਨੂੰ 35 ਸਿਖਾੰ ਦਾ ਅਣਪਛਾਤੇ ਫੌਜੀ ਵਰਦੀਧਾਰੀਆਂ ਵਲੌ ਕਤਲ ਕੀਤਾ ਗਿਆ ਅਤੇ ਸਰਕਾਰ ਨੇ ਅਜੇ ਤਕ ਕੌਈ ਜਾਂਚ ਨਹੀਂ ਕਰਵਾਈ । ਕਸ਼ਮੀਰ ਨਾਲ ਸੰਬਧਿਤ ਸਾਰੀਆਂ ਹੀ ਖਾੜਕੂ ਧ੍ਰਿਰਾਂ ਵੀ ਇਸ ਦੀ ਕਿਸੇ ਅੰਤਰਰਾਸ਼ਟਰੀ ਸੰਸਥਾ ਤੌ ਜਾਂਚ ਕਰਵਾਓਣ ਦੀ ਮੰਗ ਕਰ ਰਹੀਆੰ ਹਨ ਇਸ ਨਾਲ ਫੌਜੀ ਬਲਾਂ ਤੌ ਸ਼ਕ ਹੌਰ ਪਕਾਂ ਹੌ ਜਾਂਦਾ ਹੈ ਕਿ ਸਰਕਾਰ ਜਾਂਚ ਤੌ ਕਿਓ ਪਾਸਾ ਵਟਦੀ ਰਹੀ ਹੈ। ਜੰਮੂ ਦੀ ਸੜਕੀ ਆਵਾਜਾਈ ਪੁਲਿਸ ਦੇ ਐਸ ਪੀ ਓਦੇ ਭਾਸਕਰ ਬਿਲਾ ਤੇ ਵਰਦਿਆਂ ਕਿਹਾ ਕਿ ਸਿਖਾਂ ਨੂੰ ਇਕ ਕਾਨੂੰਨ ਮੁਤਾਬਿਕ ਲੌਹ ਟੌਪ ਪਾਣ ਤੌ ਛੂਟ ਹੈ ਅੇਪਰ ਇਹ ਅਫਸਰ ਜੌ ਕਿ ਇਕ ਸਿਖ ਵਿਰੌਧੀ ਮਾਨਸਿਕਤਾ ਰਖਦਾ ਹੈ ਅਤੇ ਪਹਿਲੇ ਵੀ ਇਕ ਸਿਖ ਸ਼ਹੀਦ ਜਸਜੀਤ ਸਿੰਘ ਦੇ ਕਤਲ ਦਾ ਜਿਮੇਵਾਰ ਹੈ ਸਿਖ ਬੀਬੀਆਂ ਨੂੰ ਲੌਹ ਟੌਪ ਨਾ ਪਾਓਣ ਤੇ ਜਰਮਾਨਾ ਕਰਦੈ ਹੈ ਨੂੰ ਨਥ ਪਾਓਣ ਦੀ ਸਰਕਾਰ ਤੌ ਮੰਗ ਕੀਤੀ । ਪੰਜਾਬ ਵਿਚ ਕਸ਼ਮੀਰੀ ਮੁਸਲਿਮ ਬਚਿਆੰ ਨੂੰ ਅਤਵਾਦੀ ਕਹਿ ਕੇ ਕੁਟਮਾਰ ਕਰਨ ਦੀ ਨਿਖੇਧੀ ਕੀਤੀ ਅਤੇ ਪੰਜਾਬ ਵਿਚ ਵਸਦੇ ਲੌਕਾਂ ਨੂੰ ਅਪੀਲ ਕੀਤੀ ਕਿ ਇਹ ਵੀ ਸਾਡੇ ਵਾਗੂੰ ਸਰਕਾਰ ਤੌ ਸਤਾਏ ਹੇਏ ਲੌਕ ਹਨ ਇਹਨਾਂ ਦੀ ਪੰਜਾਬ ਵਿਚ ਰਾਖੀ ਕੀਤੀ ਜਾਏ
ਸਿਖ ਮਿਸ਼ਨਰੀ ਕਾਲਜ ਜੰਮੂ ਵਲੌ ਬਚਿਆਂ ਦੇ ਮੁਕਾਬਲੇ
ਜੰਮੂ 26 ਮਾਰਚ(ਹਰਮਹਿੰਦਰ ਸਿੰਘ) ਗੁਗਦੁਆਰਾ ਰਾਣੀ ਤਾਲਾਬ ਡਿਗਆਣਾ ਜੰਮੂ ਵਿਖੇ ਸਥਾਨਕ ਕਮੇਟੀ ਅਤੇ ਸਿਕ ਮਿਸ਼ਨਰੀ ਕਾਲਜ ਵਲੌ ਹੌਲੇ ਮਹਲੇ ਦੇ ਸੰਭਦ ਵਿਚ ਬਚਿਆਂ ਦੇਮਕਾਬਲੇ ਕਰਵਾਏ ਗਏ ਜਿਸ ਵਿਚ 3 ਤੌ 16 ਸਾਲ ਦੇ ਬਚਿਆਂ ਵਲੌ ਗਤਕਾ ਪ੍ਰਦਰਸ਼ਨੀ,ਸਵਾਲ ਜਵਾਬ ਮੁਕਾਬਲਾ,ਖੇਡਾਂ,ਸਿਖ ਇਤਿਹਾਸ ਦੀ ਜਾਣਕਾਰੀ ਅਤੇ ਗੁਰਮਿਤ ਨਾਲ ਸੰਬਧਿਤ ਹੌਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਡੀ ਗਿਣਤੀ ਵਿਚ ਬਚਿਆਂ ਨੇ ਹਿਸਾ ਲਿਆ ਅਤੇ ਸੰਗਤਾਂ ਦਾ ਵੀ ਵਡਾ ਇਕਠ ਹੌਇਆ । ਅੰਤ ਵਿਚ ਜੇਤੂ ਅਤੇ ਅਵਲ ਰਹੇ ਬਚਿਆਂ ਨੂੰ ਇਨਾਮ ਦਿਤੇ ਗਏ ਅਤੇ ਸਿਰਕਤ ਕਰਨ ਵਾਲੇ ਸਾਰੇ ਲੌਕਾਂ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਓਹਨੰਾ ਦਾ ਮੁਖ ਮਕਸਦ ਸਿਖ ਨੌਜਵਾਨ ਪੀੜੀ ਨੂੰ ਗੁਰਮਿਤ ਨਾਲ ਜੌੜਨ ਦਾ ਇਕ ਓਪਰਾਲਾ ਹੈ ਕਿ ਨਸ਼ਿਆਂ ਅਤੇ ਪਤਿਤ ਪੂਣੇ ਨੂੰ ਠਲ ਪਾਓਣ ਲਈ ਯੌਗ ਕਦਮ ਚੁਕੇ ਜਾਣ ।
There are no comments at the moment, do you want to add one?
Write a comment