ਖੱਟਰ ਸਰਕਾਰ ਵੱਲੋਂ ਅਕਤੂਬਰ ਮਹੀਨੇ ‘ਚ ਡੇਰਾ ਮੁਖੀ ਨੂੰ ਦਿੱਤੀ ਗਈ ਸੀ ਇਕ ਦਿਨ ਦੀ ‘ਗੁਪਤ ਪੈਰੋਲ’

60
Share

ਚੰਡੀਗੜ੍ਹ, 7 ਨਵੰਬਰ (ਪੰਜਾਬ ਮੇਲ)- 24 ਅਕਤੂਬਰ ਨੂੰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵਿਵਾਦਗ੍ਰਸਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਦਿਨ ਦੀ ਗੁਪਤ ਪੈਰੋਲ ਦਿੱਤੀ। ਡੇਰਾ ਮੁਖੀ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਕਈ ਵਾਰ ਅਦਾਲਤ ਉਸ ਨੂੰ ਜ਼ਮਾਨਤ ਤੋਂ ਇਨਕਾਰ ਕਰ ਚੁੱਕੀ ਹੈ।
ਸੂਤਰਾਂ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਉਸ ਦੀ ਪਤਨੀ ਹਰਜੀਤ ਕੌਰ ਦੀ ਅਪੀਲ ‘ਤੇ ਇਸ ਅਧਾਰ ‘ਤੇ ਪੈਰੋਲ ਦਿੱਤੀ ਗਈ ਕਿ ਉਸ ਦੀ 85 ਸਾਲਾ ਮਾਂ ਨਸੀਬ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਤੇ ਊਸ ਦੀ ਹਾਲਤ ਗੰਭੀਰ ਹੈ। ਡੇਰਾ ਮੁਖੀ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ, ਜੋ ਗੁਰੂਗ੍ਰਾਮ ਵਿਚ ਹਸਪਤਾਲ ‘ਚ ਭਰਤੀ ਹੈ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਹੇਠ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਦਿਨ ਵੇਲੇ ਰਿਹਾ ਅਤੇ ਸ਼ਾਮ ਨੂੰ ਜੇਲ੍ਹ ਲਿਆਂਦਾ ਗਿਆ। 52 ਸਾਲਾ ਡੇਰਾ ਮੁਖੀ ਇਸ ਸਮੇਂ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 250 ਕਿਲੋਮੀਟਰ ਦੂਰ ਰੋਹਤਕ ਦੀ ਉੱਚ ਸੁਰੱਖਿਆ ਵਾਲੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।


Share