ਖੇਤੀ ਕਾਨੂੰਨਾਂ ਦਾ ਵਿਰੋਧ ‘ਚ 27 ਜਨਵਰੀ ਨੂੰ ਅਭੈ ਚੌਟਾਲਾ ਵਿਧਾਇਕੀ ਤੋਂ ਦੇਣਗੇ ਅਸਤੀਫ਼ਾ

67
Share

ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)- ਇਨੈਲੋ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ 27 ਜਨਵਰੀ ਨੂੰ ਹਰਿਆਣਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੇ। ਉਹ ਸਪੀਕਰ ਗਿਆਨਚੰਦ ਗੁਪਤਾ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਨਗੇ ਅਤੇ ਆਪਣਾ ਅਸਤੀਫਾ ਸੌਂਪਣਗੇ। ਇਸ ਤੋਂ ਪਹਿਲਾਂ ਉਹ ਪੰਚਕੂਲਾ ਦੇ ਅਗਰਵਾਲ ਭਵਨ ਵਿਖੇ ਹੋਣ ਵਾਲੀ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਬੈਠਕ ਵਿਚ ਸ਼ਾਮਲ ਹੋਣਗੇ। 11 ਜਨਵਰੀ ਨੂੰ ਅਭੈ ਨੇ ਸਪੀਕਰ ਨੂੰ ਈਮੇਲ ਰਾਹੀਂ ਬਾਸ਼ਰਤ ਅਸਤੀਫਾ ਭੇਜ ਦਿੱਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਜੇ ਕੇਂਦਰ ਸਰਕਾਰ 26 ਜਨਵਰੀ ਤੱਕ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ 27 ਜਨਵਰੀ ਨੂੰ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਣਾ ਚਾਹੀਦਾ ਹੈ। ਜਦੋਂ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਾ ਨਹੀਂ ਮਿਲਿਆ ਸੀ ਤਾਂ ਉਨ੍ਹਾਂ ਨੇ 15 ਜਨਵਰੀ ਨੂੰ ਆਪਣੇ ਨੁਮਾਇੰਦੇ ਅਸੈਂਬਲੀ ਵਿੱਚ ਭੇਜੇ ਅਤੇ ਅਸਤੀਫੇ ਦੀ ਕਾਪੀ ਦਿੱਤੀ।


Share