ਖੇਤੀ ਆਰਡੀਨੈਸ : 28 ਸਤੰਬਰ ਨੂੰ ਬਟਾਲਾ ‘ਚ ਹੋਵੇਗਾ ਕਲਾਕਾਰਾਂ ਤੇ ਕਿਸਾਨਾਂ ਦਾ ਭਾਰੀ ਇੱਕਠ

110
Share

ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੋ ਹੋਣਾ , ਇਸ ਤੋ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ । ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣਕੇ ਇਸ ਸਮੇ ਕਿਸਾਨ ਦੇ ਨਾਲ ਪੰਜਾਬ ਦੇ ਨਾਲ ਖੜੇ ਆਂ | ਸਾਰੇ ਇਸ ਧਰਨੇ ਤੇ ਆ ਰਹੇ , ਮੈ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋ ਤੇ ਨਫਰਤ ਛੱਡ ਕੇ ਇਸ ਵਿੱਚ ਸ਼ਾਮਿਲ ਹੋਵੋ ।ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ । ਸਾਰੇ ਗੁਰਦਾਸਪੁਰ ਅਮਰਿਤਸਰ ਵਾਲੇ ਸਾਰੇ ਵੀਰ ਜਰੂਰ ਪਹੁੰਚਣ । ਦੱਸ ਦਈਏ ਕਿ 28 ਸਤੰਬਰ ਨੂੰ ਲਗਣ ਵਾਲੇ ਇਸ ਧਰਨੇ ‘ਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ। ਇਸ ਪੋਸਟ ਰਾਹੀਂ ਰਣਜੀਤ ਬਾਵਾ ਨੇ ਹੋਰਨਾਂ ਕਲਾਕਾਰਾਂ ਨੂੰ ਵੀ ਇਸ ਧਰਨੇ ‘ਚ ਪਹੁੰਚਣ ਦੀ ਅਪੀਲ ਕੀਤੀ ਹੈ ।


Share