PUNJABMAILUSA.COM

ਖੂਨ-ਖਰਾਬੇ ‘ਚ ਸੰਪੰਨ ਹੋਈਆਂ ਪਾਕਿਸਤਾਨ ਦੀਆਂ ਚੋਣਾਂ

ਖੂਨ-ਖਰਾਬੇ ‘ਚ ਸੰਪੰਨ ਹੋਈਆਂ ਪਾਕਿਸਤਾਨ ਦੀਆਂ ਚੋਣਾਂ

ਖੂਨ-ਖਰਾਬੇ ‘ਚ ਸੰਪੰਨ ਹੋਈਆਂ ਪਾਕਿਸਤਾਨ ਦੀਆਂ ਚੋਣਾਂ
July 25
10:28 2018

ਇਸਲਾਮਾਬਾਦ, 25 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ‘ਚ ਆਮ ਚੋਣਾਂ ਲਈ ਵੋਟਿੰਗ ਹੋ ਚੁੱਕੀ ਹੈ। ਇਸ ਵਿਚਕਾਰ 8 ਕੌਮੀ ਅਤੇ ਸੂਬਾਈ ਸੀਟਾਂ ‘ਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ 7 ਸੀਟਾਂ ‘ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਚੋਣ ਖੇਤਰ ਵਿਚ ਉਮੀਦਵਾਰ ਨੂੰ ਅਯੋਗ ਕਰਾਰ ਐਲਾਨਿਆ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਨੇਤਾ ਹਨੀਫ ਅੱਬਾਸੀ ਨੂੰ ਇਫਡ੍ਰੀਨ ਕੋਟਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਕਾਰਨ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉੱਥੇ ਪਾਕਿਸਤਾਨ ਚੋਣ ਕਮਿਸ਼ਨ (ਈ.ਪੀ.ਸੀ.) ਨੇ ਪੀ.ਕੇ.-78 ਪੇਸ਼ਾਵਰ, ਪੀ.ਪੀ.-87 ਮੀਆਂਵਾਲੀ, ਪੀ.ਐੱਸ.-87 ਮਲੀਰ, ਪੀ.ਕੇ.-99 ਡੇਰਾ ਇਸਮਾਈਲ ਖਾਨ, ਪੀ.ਬੀ.-35 ਮਸਤੁੰਗ, ਪੀ.ਪੀ.-103 ਅਤੇ ਐੱਨ.ਏ.-103 ਫੈਸਲਾਬਾਦ ਚੋਣ ਖੇਤਰਾਂ ਵਿਚ ਉਮੀਦਵਾਰਾਂ ਦੀ ਮੌਤ ਹੋ ਜਾਣ ਕਾਰਨ ਚੋਣਾਂ ਰੱਦ ਕਰ ਦਿੱਤੀਆਂ ਹਨ। ਪਾਕਿਸਤਾਨ ‘ਚ ਬੁੱਧਵਾਰ ਨੂੰ ਹੋਈਆਂ ਆਮ ਚੋਣਾਂ ‘ਚ 10 ਕਰੋੜ 59 ਲੱਖ ਤੋਂ ਵਧੇਰੇ ਵੋਟਰਾਂ ਵੱਲੋਂ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ ਡੱਬਿਆਂ ‘ਚ ਬੰਦ ਹੋ ਗਿਆ। ਇਨ੍ਹਾਂ ਵੋਟਰਾਂ ‘ਚੋਂ 5 ਕਰੋੜ 92 ਲੱਖ ਪੁਰਸ਼ ਅਤੇ 4 ਕਰੋੜ 67 ਲੱਖ ਔਰਤਾਂ ਹਨ। ਇਨ੍ਹਾਂ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਣ ਲਈ 3459 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਹਨ ਅਤੇ ਇਨ੍ਹਾਂ ‘ਚੋਂ 171 ਔਰਤਾਂ ਹਨ। ਚੋਣਾਂ ਦੌਰਾਨ ਕਿਸੇ ਵੀ ਪ੍ਰਕਾਰ ਦੀਆਂ ਅੱਤਵਾਦੀ ਅਤੇ ਹਿੰਸਕ ਕਾਰਵਾਈ ਦਾ ਮੁਕਾਬਲਾ ਕਰਨ ਲਈ ਪਾਕਿ ਦੇ ਵੱਖ-ਵੱਖ ਸ਼ਹਿਰਾਂ ‘ਚ 7.5 ਲੱਖ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ। ਚੋਣਾਂ ਦੇ ਮੱਦੇਨਜ਼ਰ ਇਹ ਵੀ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਕੇਂਦਰ ‘ਚ ਉਸੇ ਪਾਰਟੀ ਦੀ ਸਰਕਾਰ ਬਣੇਗੀ, ਜਿਸ ਨੂੰ ਪੰਜਾਬ ‘ਚ ਬਹੁਮਤ ਮਿਲੇਗਾ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਪਾਕਿਸਤਾਨ ਦੀ ਸਭ ਤੋਂ ਵਧੇਰੇ ਆਬਾਦੀ ਵਾਲਾ ਸੂਬਾ ਹੈ ਅਤੇ ਸੰਸਦ ਦੀਆਂ ਕੁੱਲ 342 ਸੀਟਾਂ ‘ਚੋਂ 147 ਸੀਟਾਂ ਇਕੱਲੇ ਸੂਬਾ ਪੰਜਾਬ ‘ਚ ਹਨ। ਇਸ ਤੋਂ ਇਲਾਵਾ 61 ਸੀਟਾਂ ਸੂਬਾ ਸਿੰਧ, 35 ਸੀਟਾਂ ਸੂਬਾ ਖ਼ੈਬਰ ਪਖਤੂਨਖਵਾ, 14 ਸੀਟਾਂ ਬਲੋਚਿਸਤਾਨ, 3 ਸੀਟਾਂ ਰਾਜਧਾਨੀ ਇਸਲਾਮਾਬਾਦ, 12 ਸੀਟਾਂ ਫਾਟਾ (ਸੰਘੀ ਹਕੂਮਤ ਵਾਲੇ ਕਬਾਇਲੀ ਖੇਤਰ) ਅਤੇ 70 ਸੀਟਾਂ ਰਾਖਵੀਂਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.ਐੱਨ.) ਪਹਿਲਾਂ ਹੀ ਦੋਸ਼ ਲਗਾ ਚੁੱਕੀ ਹੈ ਕਿ ਪਾਕਿ ਸੈਨਾ ਨੇ ਚੋਣਾਂ ‘ਚ ਇਮਰਾਨ ਖ਼ਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਨੂੰ ਅੱਗੇ ਲਿਆਉਣ ਲਈ ਹਰ ਪ੍ਰਕਾਰ ਦੀਆਂ ਕਾਨੂੰਨ ਤੇ ਦੇਸ਼ ਵਿਰੋਧੀ ਕਾਰਵਾਈਆਂ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿ ਸੈਨਾ ਦੇ ਪ੍ਰਮੁੱਖ ਜਨਰਲਾਂ ਅਤੇ ਮੀਆਂ ਨਵਾਜ਼ ਸ਼ਰੀਫ਼ ਵਿਚਕਾਰ ਭਾਰਤ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਅਕਸਰ ਮਤਭੇਦ ਰਹੇ ਹਨ, ਕਿਉਂਕਿ ਨਵਾਜ਼ ਹਮੇਸ਼ਾ ਭਾਰਤ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕੱਢਣ ਦੇ ਹਿਤੈਸ਼ੀ ਰਹੇ ਹਨ, ਜਦਕਿ ਪਾਕਿ ਸੈਨਾ ਇਸ ਦਾ ਵਿਰੋਧ ਕਰਦੀ ਰਹੀ ਹੈ। ਉੱਧਰ ਇਮਰਾਨ ਖ਼ਾਂ ਨੇ ਜਨਤਕ ਤੌਰ ‘ਤੇ ਫ਼ੌਜ ਨੂੰ ਆਪਣਾ ਸਮਰਥਨ ਦੇਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨੀ ਫ਼ੌਜ ਦੇਸ਼ ਦੀ ਦੁਸ਼ਮਣ ਨਹੀਂ ਹੈ ਅਤੇ ਉਹ ਸੱਤਾ ‘ਚ ਆਉਣ ‘ਤੇ ਫ਼ੌਜ ਦੀ ਹਰ ਮੁਹਿੰਮ ‘ਚ ਸਾਥ ਦੇਣਗੇ।
ਇਸੇ ਕਰਕੇ ਸੈਨਾ ਵਲੋਂ ਪੀ.ਟੀ.ਆਈ. ਦੇ ਮੁਕਾਬਲੇ ਪੀ.ਐੱਮ.ਐੱਲ.-ਐੱਨ. ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ ਚੋਣਾਂ ਜਿੱਤਣ ਦਾ ਬਰਾਬਰ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਹਮਲਿਆਂ ਦੇ ਸਾਜਿਸ਼ਘਾੜੇ ਤੇ ਭਾਰਤ ਵਿਰੋਧੀ ਹਾਫ਼ਿਜ਼ ਸਈਦ ਦੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਅਤੇ ਕੱਟੜਪੰਥੀ ਮੌਲਵੀ ਖ਼ਾਦਮ ਹੁਸੈਨ ਰਿਜ਼ਵੀ ਦੀ ਤਹਿਰੀਕ-ਏ-ਲੱਬੈਕ ਪਾਰਟੀ ਦੇ ਲੜਾਕਿਆਂ ਨੂੰ ਚੋਣ ਲੜਾਉਣ ਪਿੱਛੇ ਵੀ ਪਾਕਿਸਤਾਨ ਸੈਨਾ ਦਾ ਹੀ ਹੱਥ ਹੈ, ਜਿਥੇ ਪਾਕਿ ਸੈਨਾ ਵਲੋਂ ਇਮਰਾਨ ਖ਼ਾਂ ਨੂੰ ਖੁੱਲ੍ਹ ਕੇ ਆਪਣਾ ਸਮਰਥਨ ਦਿੱਤਾ ਜਾ ਰਿਹਾ ਹੈ, ਉਥੇ ਹੀ ਪੀ.ਐੱਮ.ਐੱਲ.ਐੱਨ. ਪ੍ਰਮੁੱਖ ਸ਼ਾਹਬਾਜ਼ ਸ਼ਰੀਫ਼ ਸਮੇਤ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੇ ਪੁੱਤਰ ਬਿਲਾਵਲ ਅਲੀ ਭੁੱਟੋ ਲਈ ਇਹ ਚੋਣਾਂ ਖ਼ਤਰੇ ਦੀ ਘੰਟੀ ਦੱਸੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਖ਼ਤਰਾ ਦੱਸਿਆ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

ਡੇਰਾ ਪ੍ਰੇਮੀ ਦੇ ਕਤਲ ਬਾਅਦ ਪੰਜਾਬ ਦਾ ਮਾਹੌਲ ਮੁੜ ਭਖਿਆ

Read Full Article
    ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੀ ਮਾਸਿਕ ਇਕੱਤਰਤਾ ਹੋਈ

Read Full Article
    ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

ਕਬੱਡੀ ਖੇਡ ‘ਤੇ ਪਾਬੰਦੀ ਲਾਉਣ ਨਾਲੋਂ ਇਸਦੇ ਮਿਆਰ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ ਜਾਣ : ਗਾਖਲ

Read Full Article
    ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

ਜਰਨੈਲ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ 13 ਜੁਲਾਈ ਤੋਂ

Read Full Article
    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article