PUNJABMAILUSA.COM

ਖੁਲਾਸਾ- ਵੱਡੇ ਅਧਿਕਾਰੀ ਕਰਾਉਂਦੇ ਹਨ ਬਾਰਡਰ ਪਾਰ

ਖੁਲਾਸਾ- ਵੱਡੇ ਅਧਿਕਾਰੀ ਕਰਾਉਂਦੇ ਹਨ ਬਾਰਡਰ ਪਾਰ

ਖੁਲਾਸਾ- ਵੱਡੇ ਅਧਿਕਾਰੀ ਕਰਾਉਂਦੇ ਹਨ ਬਾਰਡਰ ਪਾਰ
January 10
05:03 2016

tohfa
ਮੋਹਾਲੀ, 9 ਜਨਵਰੀ (ਪੰਜਾਬ ਮੇਲ)- ਬੀ. ਐੱਸ. ਐੱਫ. ਦੇ ਵੱਡੇ ਅਧਿਕਾਰੀਆਂ ਦੇ ਇਸ਼ਾਰੇ ‘ਤੇ ਸਰਹੱਦ ‘ਤੇ ਸਮੱਗਲਿੰਗ ਹੋ ਰਹੀ ਹੈ। ਗ੍ਰਿਫਤਾਰ ਬੀ. ਐੱਸ. ਐਫ. ਜਵਾਨ ਤਾਂ ਸਿਰਫ ਮੋਹਰਾ ਹਨ। ਇਹ ਖੁਲਾਸਾ ਮੋਹਾਲੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਸਮੱਗਲਿੰਗ ਦੇ ਦੋਸ਼ ‘ਚ ਬੀ. ਐੱਸ. ਐੱਫ. ਦੇ ਜਵਾਨ ਦੀ ਗ੍ਰਿਫਤਾਰੀ ਮਗਰੋਂ ਪ੍ਰੈੱਸ ਕਾਨਫਰੰਸ ‘ਚ ਕੀਤਾ। ਐੱਸ. ਐੱਸ. ਪੀ. ਮੁਤਾਬਿਕ ਵੱਡੇ ਅਧਿਕਾਰੀਆਂ ਦੇ ਰੋਲ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਵਾਨ ਦੀ ਪਛਾਣ ਅੰਮ੍ਰਿਤਸਰ ਵਾਸੀ ਅਨਿਲ ਦੇ ਰੂਪ ‘ਚ ਹੋਈ ਹੈ। ਉਥੇ ਹੀ ਪੁਲਸ ਨੇ ਉਸ ਦੋਸ਼ੀ ਨੂੰ ਵੀ ਦਬੋਚ ਲਿਆ ਹੈ, ਜਿਸਨੇ ਮੋਸਟ ਵਾਂਟੇਡ ਗੁਰਜੰਟ ਦਾ ਜਾਅਲੀ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਬਣਾਇਆ ਸੀ। ਦੋਵੇਂ ਦੋਸ਼ੀਆਂ ਨੂੰ ਪੁਲਸ ਨੇ ਕੋਰਟ ‘ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦੋਸ਼ੀਆਂ ਦੀ ਪਛਾਣ ਅੰਮ੍ਰਿਤਸਰ ਵਾਸੀ ਅਨਿਲ ਤੇ ਲੁਧਿਆਣਾ ਵਾਸੀ ਦੀਪਕ ਦੇ ਰੂਪ ‘ਚ ਹੋਈ ਹੈ। ਜਵਾਨ ਦੀ ਗ੍ਰਿਫਤਾਰੀ ਪੁਲਸ ਨੇ ਉਨ੍ਹਾਂ 3 ਮੋਸਟ ਵਾਂਟੇਡ ਦੋਸ਼ੀਆਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਕੀਤੀ ਹੈ।
ਰਿਮਾਂਡ ‘ਚ ਦੱਸਿਆ ਸੀ ਜਵਾਨ ਦਾ ਨਾਂ- ਰਿਮਾਂਡ ਦੌਰਾਨ ਦੋਸ਼ੀਆਂ ਨੇ ਆਪਣੇ ਇਕ ਹੋਰ ਸਾਥੀ ਦਾ ਨਾਂ ਪੁਲਸ ਨੂੰ ਦੱਸਿਆ। ਜਿਸਦੇ ਬਾਅਦ ਪੁਲਸ ਦੀ ਇਕ ਟੀਮ ਗੰਗਾਨਗਰ ਗਈ ਅਤੇ ਉਥੋਂ ਉਸ ਦੋਸ਼ੀ ਨੂੰ ਦਬੋਚ ਲਿਆ। ਜਿਸਦੀ ਪਛਾਣ ਬੀ. ਐੱਸ. ਅੱੈਫ. ਦੇ ਜਵਾਨ ਅਨਿਲ ਦੇ ਰੂਪ ‘ਚ ਹੋਈ। ਜਾਸੂਸੀ ਦੇ ਦੋਸ਼ ‘ਚ ਬੀ. ਐੱਸ. ਐੱਫ. ਦੇ ਜਵਾਨ ਦੀ ਗ੍ਰਿਫਤਾਰੀ ਮਗਰੋਂ ਹੁਣ ਵੱਡੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਇਨ੍ਹਾਂ ਦੇ ਗਿਰੋਹ ‘ਚ ਬੀ. ਐੱਸ. ਐੱਫ. ਦੇ ਕਈ ਵੱਡੇ ਅਧਿਕਾਰੀ ਵੀ ਸ਼ਾਮਲ ਹਨ।
ਪੈਸਿਆਂ ਦਾ ਲਾਲਚੀ ਸੀ ਬੀ. ਐੱਸ. ਐੱਫ. ਜਵਾਨ- ਐੱਸ. ਐੱਸ. ਪੀ. ਨੇ ਦੱਸਿਆ ਕਿ ਬੀ. ਐੱਸ. ਐੱਫ. ਜਵਾਨ ਅਨਿਲ ਕਰੀਬ 7 ਮਹੀਨੇ ਪਹਿਲਾਂ ਤਰਨਤਾਰਨ ‘ਚ ਇਕ ਵਿਆਹ ਸਮਾਰੋਹ ‘ਚ ਗੁਰਜੰਟ ਨੂੰ ਮਿਲਿਆ ਸੀ। ਇਸੇ ਦੌਰਾਨ ਉਨ੍ਹਾਂ ਦੀ ਦੋਸਤੀ ਹੋ ਗਈ। ਉਸਦੇ ਬਾਅਦ ਗੁਰਜੰਟ ਨੇ ਅਨਿਲ ਦੀ ਪਾਕਿਸਤਾਨ ‘ਚ ਬੈਠੇ ਸਮਗੱਲਰ ਇਮਤਿਆਜ਼ ਨਾਲ ਮੀਟਿੰਗ ਕਰਵਾਈ, ਜੋ ਸਫਲ ਰਹੀ। ਇਸਦੇ ਬਾਅਦ ਅਨਿਲ ਉਨ੍ਹਾਂ ਲਈ ਪੈਸੇ ਲੈ ਕੇ ਕੰਮ ਕਰਨ ਲੱਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਅਨਿਲ ਪੈਸਿਆਂ ਦਾ ਕਾਫੀ ਲਾਲਚੀ ਸੀ ਅਤੇ ਉਹ ਪੈਸਿਆਂ ਲਈ ਕੁੱਝ ਵੀ ਕਰ ਸਕਦਾ ਸੀ। ਇਸ ਲਈ ਉਹ ਇਮਤਿਆਜ਼ ਲਈ ਕੰਮ ਕਰਨ ਲਈ ਰਾਜ਼ੀ ਹੋ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਅਨਿਲ ਦਾ ਕੰਮ ਸੀ ਕਿ ਉਸਨੇ ਪਾਕਿਸਤਾਨ ਤੋਂ ਅਸਲਾ ਤੇ ਹਥਿਆਰ ਬਾਰਡਰ ਤੋਂ ਪਾਰ ਕਰਵਾਉਣੇ ਸਨ, ਇਸ ਕੰਮ ਲਈ ਇਮਤਿਆਜ਼ ਨੇ ਅਨਿਲ ਨੂੰ ਪਹਿਲਾਂ 50 ਹਜ਼ਾਰ ਰੁਪਏ ਨਗਦ ਦਿੱਤੇ ਅਤੇ ਉਸਦੇ ਬਾਅਦ 39 ਹਜ਼ਾਰ ਰੁਪਏ ਉਸਦੀ ਪਤਨੀ ਦੇ ਖਾਤੇ ‘ਚ ਜਮ੍ਹਾ ਕਰਵਾਏ। ਅਨਿਲ 52 ਬਟਾਲੀਅਨ ਬੀ. ਐੱਸ. ਐੱਫ. ਦਾ ਜਵਾਨ ਸੀ। ਇਸਨੇ ਕਈ ਵਾਰ ਪਾਕਿਸਤਾਨੀ ਸਮੱਗਲਰ ਇਮਤਿਆਜ਼ ਲਈ ਕੰਮ ਕਰਦੇ ਹੋਏ ਬਾਰਡਰ ਦੇ ਰਸਤੇ ਅਸਲਾ, ਹਥਿਆਰ, ਹੈਰੋਇਨ ਤੇ ਹੋਰ ਗੈਰਕਾਨੂੰਨੀ ਸਾਮਾਨ ਭਾਰਤ ਪਹੁੰਚਾਇਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਅਨਿਲ 12ਵੀਂ ਪਾਸ ਹੈ। ਇਹ ਸਾਲ 2008 ‘ਚ ਬੀ. ਐੱਸ. ਐੱਫ. ‘ਚ ਭਰਤੀ ਹੋਇਆ ਸੀ। ਅਨਿਲ ਦੀ ਡਿਊਟੀ ਜਦੋਂ ਬਾਰਡਰ ‘ਤੇ ਹੁੰਦੀ ਸੀ ਤਾਂ ਉਹ ਇਮਤਿਆਜ਼ ਤੇ ਗੁਰਜੰਟ ਨੂੰ ਵਟਸਐਪ ਜ਼ਰੀਏ ਮੈਸੇਜ ਤੇ ਵਟਸਐਪ ਕਾਲ ਜ਼ਰੀਏ ਦਿੰਦਾ ਸੀ ਅਤੇ ਅਨਿਲ ਇਨ੍ਹਾਂ ਨੂੰ ਗੂਗਲ ਜ਼ਰੀਏ ਸਾਰੀ ਲੋਕੇਸ਼ਨ ਭੇਜ ਦਿੰਦਾ ਸੀ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article