PUNJABMAILUSA.COM

ਖੁਲਾਸਾ : ਗੋਲੀ ਮਾਰਨ ਤੋਂ ਬਾਅਦ ਪਰਮੀਸ਼ ਵਰਮਾ ਕੋਲੋਂ ਗੈਂਗਸਟਰ ਦਿਲਪ੍ਰੀਤ ਨੇ ਲਏ ਸੀ 10 ਲੱਖ ਰੁਪਏ

ਖੁਲਾਸਾ : ਗੋਲੀ ਮਾਰਨ ਤੋਂ ਬਾਅਦ ਪਰਮੀਸ਼ ਵਰਮਾ ਕੋਲੋਂ ਗੈਂਗਸਟਰ ਦਿਲਪ੍ਰੀਤ ਨੇ ਲਏ ਸੀ 10 ਲੱਖ ਰੁਪਏ

ਖੁਲਾਸਾ : ਗੋਲੀ ਮਾਰਨ ਤੋਂ ਬਾਅਦ ਪਰਮੀਸ਼ ਵਰਮਾ ਕੋਲੋਂ ਗੈਂਗਸਟਰ ਦਿਲਪ੍ਰੀਤ ਨੇ ਲਏ ਸੀ 10 ਲੱਖ ਰੁਪਏ
July 12
05:53 2018

ਚੰਡੀਗੜ੍ਹ, 12 ਜੁਲਾਈ (ਪੰਜਾਬ ਮੇਲ)- ਸੋਮਵਾਰ ਨੂੰ ਫੜੇ ਗਏ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੇ ਪੀਜੀਆਈ ਵਿਚ ਪੁਛÎਗਿੱਛ ਦੌਰਾਨ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਦਿਲਪ੍ਰੀਤ ਨੇ ਕਿਹਾ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀ ਚਲਾਉਣ ਤੋਂ ਬਾਅਦ ਵੀ ਉਨ੍ਹਾਂ ਨੇ ਉਸ ਨੂੰ ਧਮਕਾਉਣਾ ਬੰਦ ਨਹੀਂ ਕੀਤਾ ਸੀ। ਜਦ ਪਰਮੀਸ਼ ਨੂੰ 20 ਅਪ੍ਰੈਲ ਨੂੰ ਹਸਤਪਾਲ ਤੋਂ ਛੁੱਟੀ ਮਿਲੀ ਤਾਂ ਉਸ ਦੇ ਨਜ਼ਦੀਕੀਆਂ ਨੂੰ 21 ਅਪ੍ਰੈਲ ਖੁੱਡਾ ਲਾਹੌਰ ਨਿਵਾਸੀ ਸਾਥੀ ਗੌਰਵ ਪਟਿਆਲਾ ਉਰਫ ਲੱਕੀ ਨੇ ਮੈਸੇਜ ਭੇਜਿਆ। ਕਿਹਾ ਕਿ ਜੇਕਰ ਫਿਰੌਤੀ ਨਹੀਂ ਦਿੱਤੀ ਤਾਂ ਹਮਲਾ ਮੁੜ ਹੋਵੇਗਾ। ਇਸ ‘ਤੇ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੇ ਉਸ ਨੂੰ ਕਿਸੇ ਦੇ ਜ਼ਰੀਏ ਸੰਪਰਕ ਕੀਤਾ ਅਤੇ ਮਾਮਲਾ ਸੁਲਝਾਉਣ ਲਈ ਕਿਹਾ। ਲੇਕਿਨ ਉਨਾਂ ਨੇ ਫਿਰੌਤੀ ਲਏ ਬਗੈਰ ਨਹੀਂ ਮੰਨਣ ਦੀ ਗੱਲ ਕਹੀ। ਦਿਲਪ੍ਰੀਤ ਨੇ ਕਿਹਾ ਕਿ ਉਸ ਨੇ ਖੁੱਡਾ ਲਾਹੌਰਾ ਦੇ ਗੌਰਵ ਪਟਿਆਲ ਉਰਫ ਲੱਕੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ। ਇਸ ਤੋਂ ਬਾਅਦ ਪਰਮੀਸ਼ ਵਲੋਂ ਦਸ ਲੱਖ ਰੁਪਏ ਦੀ ਫਿਰੌਤੀ ਦੇਣ ਦੀ ਗੱਲ ਤੈਅ ਹੋਈ। ਗਾਇਕ ਦੇ ਕਰੀਬੀ ਪੰਜਾਬ ਤੋਂ ਪੈਸਾ ਲੈਣ ਦੀ ਗੱਲ ਕਹਿ ਰਹੇ ਸੀ, ਲੇਕਿਨ ਲੱਕੀ ਨੇ ਫਿਰੌਤੀ ਦੇ ਲਈ ਦਸ ਲੱਖ ਰੁਪਏ ਹਵਾਲਾ ਦੇ ਜ਼ਰੀਏ ਦਿੱਲੀ ਵਿਚ ਮੰਗਵਾਏ । ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੋ ਲੱਖ ਵਿਚੋਂ ਅਜੇ ਉਸ ਦੇ ਕੋਲ 50 ਹਜ਼ਾਰ, ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਕੋਲ ਦੋ ਲੱਖ ਪੁੱਜੇ ਹਨ। ਬਾਕੀ ਪੈਸਾ ਗੌਰਵ ਉਰਫ ਲੱਕੀ ਅਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਕੋਲ ਹੀ ਹੈ। ਇਕ ਹੋਰ ਗਾਇਕ ਕੋਲੋਂ ਵੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ।
ਸਰਪੰਚ ਕਤਲ ਕੇਸ : ਸੈਕਟਰ 38 ਗੁਰਦੁਆਰੇ ਦੇ ਬਾਹਰ ਹੋਈ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਦੇ ਬਾਰੇ ਵਿਚ ਦਿਲਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਉਰਫ ਬੌਬੀ ਲੈ ਕੇ ਆਇਆ ਸੀ। ਪਹਿਲਾਂ ਤੋਂ ਹੀ ਤੈਅ ਕੀਤਾ ਹੋਇਆ ਸੀ ਕਿ ਉਨ੍ਹਾਂ ਨੇ ਉਸ ਦੇ ਪੈਰਾਂ ‘ਤੇ ਹੀ ਗੋਲੀ ਮਾਰਨੀ ਸੀ। ਕਤਲ ਨਹੀਂ ਕਰਨਾ ਸੀ, ਲੇਕਿਨ ਉਹ ਮਰ ਗਿਆ। ਮਨਜੀਤ ਉਰਫ ਬੌਬੀ ਦੇ ਦਾਦਾ ਦਾ ਸਤਨਾਮ ਨਾਲ ਟਰਾਂਸਪੋਰਟ ਨੂੰ ਲੈ ਕੇ ਝਗੜਾ ਹੋਇਆ ਸੀ।
ਗੈਂਗਸਟਰ ਰਿੰਦਾ ਨੇ ਵੀ ਬਦਲਿਆ ਹੁਲੀਆ : ਮੋਸਟ ਵਾਂਟੇਡ ਇਨਾਮੀ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਿਲਪ੍ਰੀਤ ਦੇ ਸੰਪਰਕ ਵਿਚ ਸੀ। ਚੰਡੀਗੜ੍ਹ ਵਿਚ ਦੋਵੇਂ ਮੁਲਾਕਾਤ ਕਰਦੇ ਰਹੇ। ਰਿੰਦਾ ਚੰਡੀਗੜ੍ਹ ਵਿਚ ਆਪਣੀ ਗਰਲਫਰੈਂਡ ਮਨਪ੍ਰੀਤ ਕੌਰ ਦੇ ਨਾਲ ਹੋਟਲ ਮਾਊਂਟਵਿਊ ਵਿਚ ਆਉਂਦਾ ਰਿਹਾ ਹੈ। ਤਿੰਨ ਵਾਰ ਉਹ ਹੋਟਲ ਮਾਊਂਟਵਿਊ ਵਿਚ ਦੋ-ਦੋ ਦਿਨ ਲਈ ਰੁਕਿਆ। ਪੀਯੂ ਦਾ Îਇਕ ਸਟੂਡੈਂਟ ਰਿੰਦਾ ਲਈ ਆਨਲਾਈਨ ਕਮਰੇ ਬੁੱਕ ਕਰਦਾ ਸੀ। ਇਹੀ ਸਟੂਡੈਂਟ ਰਿੰਦਾ ਨੂੰ ਪੈਸਿਆਂ ਦਾ ਬੈਗ ਦਿੰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਟੂਡੈਂਟ ਰਿੰਦਾ ਲਈ ਫਿਰੌਤੀ ਦਾ ਕੰਮ ਕਰਦਾ ਹੈ। ਉਸ ਦੀ ਭਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article