ਖੁਦਕੁਸ਼ੀ ਕੇਸ ‘ਚ ਗ੍ਰਿਫ਼ਤਾਰ ਅਰਨਬ ਗੋਸਵਾਮੀ ਨੂੰ ਨਹੀਂ ਮਿਲੀ ਜ਼ਮਾਨਤ; ਸੁਣਵਾਈ ਭਲਕੇ

38
Share

ਮੁੰਬਈ, 6 ਨਵੰਬਰ (ਪੰਜਾਬ ਮੇਲ)- ਖ਼ੁਦਕੁਸ਼ੀ ਕੇਸ ਵਿਚ ਗ੍ਰਿਫ਼ਤਾਰ ‘ਰਿਪਬਲਿਕ ਟੀਵੀ’ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਤੁਰੰਤ ਕੋਈ ਰਾਹਤ ਨਹੀਂ ਮਿਲ ਸਕੀ। ਬੰਬੇ ਹਾਈ ਕੋਰਟ ਵਿਚ ਸੀਨੀਅਰ ਪੱਤਰਕਾਰ ਦੀ ਅੰਤ੍ਰਿਮ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ ਅਧੂਰੀ ਰਹੀ। ਜਸਟਿਸ ਐੱਸ਼ਐੱਸ਼ ਸ਼ਿੰਦੇ ਤੇ ਐੱਮ.ਐੱਸ. ਕਾਰਨਿਕ ਦੇ ਬੈਂਚ ਨੇ ਕਿਹਾ ਕਿ ਸਮੇਂ ਦੀ ਘਾਟ ਕਾਰਨ ਹੁਣ ਸ਼ਨਿੱਚਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਹੇਠਲੀ ਅਦਾਲਤ ਨੇ ਅਰਨਬ ਨੂੰ 18 ਨਵੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ ਹੋਇਆ ਹੈ।


Share