PUNJABMAILUSA.COM

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
April 19
11:44 2018

ਪਟਿਆਲਾ, 19 ਅਪ੍ਰੈਲ (ਪੰਜਾਬ ਮੇਲ)-ਇਥੇ ਕੇਂਦਰੀ ਜੇਲ੍ਹ ਵਿਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਪੈਣ ਕਾਰਨ ਮੌਤ ਹੋ ਗਈ। ਹਾਲਤ ਵਿਗੜਨ ਕਾਰਨ ਬੁੱਧਵਾਰ ਸ਼ਾਮੀਂ ਜਦੋਂ ਉਸ ਨੂੰ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੋਸਟਮਾਰਟਮ ਭਲਕੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਡਾਕਟਰੀ ਟੀਮ ਵੱਲੋਂ ਕੀਤਾ ਜਾਵੇਗਾ। ਫਿਲਹਾਲ ਮੁਰਦਾਘਰ ਦੁਆਲੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਵੇਰਵਿਆਂ ਅਨੁਸਾਰ ਮਿੰਟੂ ਨੂੰ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਹੇਠਾਂ ਬੁੱਧਵਾਰ 4 ਵੱਜ ਕੇ 25 ਮਿੰਟ ‘ਤੇ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਤੇ ਚੈੱਕ ਕਰਨ ‘ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਫਿਰ ਜਲਦੀ ਹੀ ਲਾਸ਼ ਮੁਰਦਾਘਰ ਵਿਚ ਪੁੱਜਦੀ ਕਰ ਦਿੱਤੀ ਗਈ। ਹਸਪਤਾਲ ਵਿਚਲੀ ਪੁਲਿਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਵੱਲੋਂ ਦਿੱਤੀ ਇਤਲਾਹ ‘ਤੇ ਡੀ.ਐੱੈਸ.ਪੀ. ਸਿਟੀ-1 ਸੌਰਵ ਜਿੰਦਲ ਦੀ ਅਗਵਾਈ ਹੇਠ ਜਲਦੀ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਨਿਰਧਾਰਿਤ ਨਿਯਮਾਂ ਤਹਿਤ ਜਾਂਚ ਵੀ ਹੋਵੇਗੀ।
ਇਸੇ ਦੌਰਾਨ, ਦੇਰ ਸ਼ਾਮ ਤੱਕ ਭਾਵੇਂ ਮਿੰਟੂ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਪੁੱਜਿਆ ਪਰ ਡੇਰਾ ਮੁਖੀ ‘ਤੇ ਬੰਬ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਚਰਚਿਤ ਹੋਏ ਬਖਸ਼ੀਸ਼ ਸਿੰਘ ਬਾਬਾ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਹਸਪਤਾਲ ਵਿਚ ਪੁੱਜੇ ਹੋਏ ਸਨ। ਮਿੰਟੂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਮਿੰਟੂ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਜਦਕਿ ਇਕ ਹੋਰ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕੈਨੇਡਾ ਤੋਂ ਫੋਨ ‘ਤੇ ਜੇਲ੍ਹ ਪ੍ਰਸ਼ਾਸਨ ‘ਤੇ ਇਲਾਜ ਦੇ ਮਾਮਲੇ ‘ਚ ਢਿੱਲ-ਮੱਠ ਵਰਤਣ ਦੇ ਦੋਸ਼ ਲਾਏ ਹਨ। ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦਾ ਕਹਿਣਾ ਹੈ ਕਿ ਮਿੰਟੂ 4 ਜਨਵਰੀ 2017 ਤੋਂ ਪਟਿਆਲਾ ਜੇਲ੍ਹ ‘ਚ ਸੀ ਤੇ ਉਸ ਨੂੰ ਛੇ ਸੱਤ ਵਾਰ ਹਸਪਤਾਲ ਭੇਜਿਆ ਗਿਆ ਸੀ। 20 ਅਪ੍ਰੈਲ ਨੂੰ ਮੁੜ ਪੀ.ਜੀ.ਆਈ. ਲਿਜਾਣਾ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਸ਼ਾਮੀਂ ਚਾਰ ਵਜੇ ਸੀਨੇ ਵਿਚ ਤਕਲੀਫ਼ ਦੀ ਸ਼ਿਕਾਇਤ ਹੋਣ ‘ਤੇ ਪਹਿਲਾਂ ਜੇਲ੍ਹ ਵਿਚਲੇ ਡਾਕਟਰ ਨੇ ਚੈੱਕ ਕੀਤਾ ਤੇ ਫੇਰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸ ਦੀ ਹਸਪਤਾਲ ਪੁੱੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮੌਤ ਦੀ ਘੋਸ਼ਣਾ ਐਮਰਜੈਂਸੀ ਵਾਰਡ ਵਿਚ ਹਾਜ਼ਰ ਡਾ. ਸ਼ਿਵਮ ਵੱਲੋਂ ਕੀਤੀ ਗਈ।
ਪੁਲਿਸ ਰਿਕਾਰਡ ਮੁਤਾਬਕ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਦਾ ਵਸਨੀਕ ਸੀ। 2014 ਵਿਚ ਥਾਈਲੈਂਡ ਵਿਚ ਫੜੇ ਜਾਣ ‘ਤੇ ਉਸ ਨੂੰ ਭਾਰਤ ਲਿਆਂਦਾ ਗਿਆ ਸੀ। ਇਥੇ ਗੈਸ ਬੌਟਲਿੰਗ ਪਲਾਂਟ ਨਾਭਾ ਨੇੜੇ ਬਖਸ਼ੀਸ਼ ਸਿੰਘ ਬਾਬਾ ਵੱਲੋਂ ‘ਬੰਬ ਫਿੱਟ ਕਰਨ’ ਦੇ ਕੇਸ ‘ਚ ਉਸ ਨੂੰ ਵੀ ਸਾਜ਼ਿਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਨਾਭਾ ਵਿਖੇ ਹੀ ਉਸ ਖ਼ਿਲਾਫ਼ ਇਕ ਹੋਰ ਕੇਸ ਵੀ ਦਰਜ ਸੀ ਪਰ ਹੁਣ ਉਹ ਇਨ੍ਹਾਂ ਦੋਵਾਂ ਕੇਸਾਂ ਵਿਚੋਂ ਬਰੀ ਹੋ ਚੁੱਕਾ ਸੀ। ਮਿੰਟੂ 27 ਨਵੰਬਰ 2016 ਨੂੰ ਉਦੋਂ ਨਾਭਾ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ ਜਦੋਂ ਹਮਲਾ ਕਰ ਕੇ ਕਈ ਹਥਿਆਰਬੰਦ ਗੈਂਗਸਟਰਾਂ ਨੇ ਵਿੱਕੀ ਗੌਂਡਰ ਤੇ ਉਸ ਸਮੇਤ ਛੇ ਜਣਿਆਂ ਨੂੰ ਛੁਡਾ ਲਿਆ ਸੀ। ਪਛਾਣ ਛੁਪਾਉਣ ਲਈ ਦਾੜ੍ਹੀ ਕੇਸ ਕਟਵਾਉਣ ਦੇ ਬਾਵਜੂਦ ਉਹ ਉਸੇ ਰਾਤ ਦਿੱਲੀ ਵਿਚ ਫੜਿਆ ਗਿਆ ਸੀ। ਜੇਲ੍ਹ ਕਾਂਡ ਵਾਲਾ ਕੇਸ ਪਟਿਆਲਾ ਅਦਾਲਤ ਵਿਚ ਚੱਲ ਰਿਹਾ ਹੈ।

ਮਿੰਟੂ ਦੇ ਅੱਤਵਾਦੀ ਬਣਨ ਬਾਰੇ ਡੱਲੀ ਵਾਸੀ ਸਨ ਅਣਜਾਣ
ਪਿੰਡ ਡੱਲੀ (ਜਲੰਧਰ) ਦੇ ਰਹਿਣ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ (48 ਸਾਲ) ਨੇ ਕਦੋਂ ਅੱਤਵਾਦ ਵਿਚ ਪੈਰ ਧਰਿਆ, ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ। ਮਿੰਟੂ ਦੀ ਨਾਭਾ ਜੇਲ੍ਹ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦਸਵੀਂ ਪਾਸ ਕਰਨ ਤੋਂ ਬਾਅਦ ਉਹ ਆਪਣੇ ਮਾਪਿਆਂ ਨਾਲ ਗੋਆ ਚਲਾ ਗਿਆ ਸੀ। ਮਿੰਟੂ ਦਾ ਪਿਤਾ ਬਿਕਰਮ ਸਿੰਘ, ਜੋ ਪਹਿਲਾਂ ਦੁਬਈ ਵਿਚ ਕੰਮ ਕਰਦਾ ਸੀ, ਨੇ ਗੋਆ ਵਿਚ ਬਿਲਡਿੰਗ ਉਸਾਰੀ ਦਾ ਕੰਮ ਸ਼ੁਰੂ ਕਰ ਲਿਆ। ਮਿੰਟੂ ਤੇ ਉਸ ਦੇ ਦੋ ਭਰਾ ਸਮੇਤ ਪਰਿਵਾਰ ਗੋਆ ਜਾ ਕੇ ਵੱਸ ਗਏ। ਪਿੰਡ ਵਿਚਲਾ ਉਨ੍ਹਾਂ ਦਾ ਘਰ ਅਤੇ ਜ਼ਮੀਨ ਅਜੇ ਵੀ ਹੈ। ਰਿਸ਼ਤੇਦਾਰ ਹੀ ਉਨ੍ਹਾਂ ਦੀ ਜ਼ਮੀਨ ‘ਤੇ ਵਾਹੀ ਕਰਦੇ ਹਨ। ਮਿੰਟੂ ਦਾ ਪੁੱਤਰ ਤੇ ਧੀ ਕੈਨੇਡਾ ਵਿਚ ਰਹਿੰਦੇ ਹਨ।
ਪਿੰਡ ਦੇ ਅਜੀਤ ਸਿੰਘ ਨੇ ਦੱਸਿਆ ਕਿ ਉਹ ਇਹ ਗੱਲ ਨਹੀਂ ਜਾਣਦੇ ਕਿ ਮਿੰਟੂ ਨੇ ਕਦੋਂ ਅੱਤਵਾਦ ਵਿਚ ਪੈਰ ਰੱਖ ਲਿਆ। ਉਨ੍ਹਾਂ ਦਾ ਪਰਿਵਾਰ ਧਾਰਮਿਕ ਬਿਰਤੀ ਵਾਲਾ ਸੀ। ਮਿੰਟੂ ਗੋਆ ਦੇ ਇਕ ਗੁਰਦੁਆਰੇ ਦਾ ਪ੍ਰਧਾਨ ਵੀ ਰਿਹਾ ਸੀ। ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ ਜਦੋਂ ਪੁਲਿਸ ਨੇ ਉਸ ਨੂੰ ਥਾਈਲੈਂਡ ਤੋਂ ਆਉਂਦਿਆਂ ਫੜਿਆ ਸੀ ਅਤੇ ਉਹ ਕਲੀਨਸ਼ੇਵ ਸੀ। ਭੋਗਪੁਰ ਥਾਣੇ ਵਿਚ ਮਿੰਟੂ ਵਿਰੁੱਧ ਦੋ ਕੇਸ ਦਰਜ ਹਨ। ਇਨ੍ਹਾਂ ਕੇਸਾਂ ਵਿਚ ਉਹ ਪੁਲੀਸ ਨੂੰ ਲੋੜੀਂਦਾ ਸੀ।

ਦਮਦਮੀ ਟਕਸਾਲ ਤੇ ਦਲ ਖਾਲਸਾ ਵੱਲੋਂ ਮਿੰਟੂ ਦੀ ਮੌਤ ਸ਼ੱਕੀ ਕਰਾਰ
ਮਿੰਟੂ ਦੀ ਪਟਿਆਲਾ ਜੇਲ੍ਹ ਵਿਚ ਅਚਨਚੇਤੀ ਹੋਈ ਮੌਤ ‘ਤੇ ਸ਼ੱਕ ਦੀ ਉਂਗਲ ਚੁੱਕਦਿਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਦਲ ਖਾਲਸਾ ਨੇ ਇਸ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮਿੰਟੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਜੇਲ੍ਹ ਵਿਚ ਹੋਈ ਉਸ ਦੀ ਅਚਨਚੇਤੀ ਮੌਤ ਕਈ ਤਰ੍ਹਾਂ ਦੇ ਖ਼ਦਸ਼ੇ ਪੈਦਾ ਕਰਦੀ ਹੈ। ਉਹ ਪਿਛਲੇ ਦਿਨੀਂ ਕਈ ਕੇਸਾਂ ਵਿਚੋਂ ਬਰੀ ਹੋਇਆ ਸੀ। ਉਸ ਦੀ ਅਚਨਚੇਤੀ ਮੌਤ ਨੇ ਪੁਲਿਸ ਪ੍ਰਸ਼ਾਸਨ ਅਤੇ ਪ੍ਰਬੰਧ ‘ਤੇ ਸਵਾਲੀਆ ਚਿੰਨ੍ਹ ਲਾਇਆ ਹੈ। ਇਸ ਲਈ ਸੱਚਾਈ ਸਾਹਮਣੇ ਲਿਆਉਣ ਲਈ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਸਕੱਤਰ ਜਸਬੀਰ ਸਿੰਘ, ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਆਖਿਆ ਕਿ ਮਿੰਟੂ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇਲ ਦੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋਈ ਹੈ।
ਕੁੱਲ 19 ‘ਚੋਂ ਪੰਜ ਕੇਸਾਂ ‘ਚੋਂ ਬਰੀ ਹੋ ਚੁੱਕਿਆ ਸੀ ਮਿੰਟੂ
ਹਰਮਿੰਦਰ ਸਿੰਘ ਮਿੰਟੂ ਖ਼ਿਲਾਫ਼ 19 ਕੇਸ ਦਰਜ ਸਨ। ਉਹ ਪੰਜ ਕੇਸਾਂ ਵਿਚੋਂ ਬਰੀ ਹੋ ਚੁੱਕਿਆ ਸੀ ਤੇ ਛੇ ਕੇਸਾਂ ‘ਚ ਚਲਾਨ ਹੀ ਪੇਸ਼ ਨਹੀਂ ਹੋਇਆ ਸੀ। ਦਿੱਲੀ ਵਿਚਲੇ ਕੇਸ ਵਿਚੋਂ ਤਿੰਨ ਮਹੀਨੇ ਦੀ ਸਜ਼ਾ ਭੁਗਤੀ ਗਈ ਸੀ। ਨਾਭਾ ਜੇਲ੍ਹ ਕਾਂਡ ਦੇ ਕੇਸ ਦੀ ਸੁਣਵਾਈ ਪਟਿਆਲਾ ਅਦਾਲਤ ਵਿਚ ਚੱਲਦੀ ਹੈ। ਰਵਿੰਦਰ ਗੁਸਾਈਂ ਕਤਲ ਕੇਸ ਸਮੇਤ ਇਕ ਇਰਾਦਾ ਕਤਲ ਕੇਸ ਦੀ ਜਾਂਚ ਐੱਨ.ਆਈ.ਏ. ਕੋਲ ਹੈ। ਮਿੰਟੂ ਦੇ ਵਕੀਲਾਂ ਬਰਜਿੰਦਰ ਸੋਢੀ ਤੇ ਜਸਪਾਲ ਮੰਝਪੁਰ ਦਾ ਕਹਿਣਾ ਹੈ ਕਿ ਜਿਹੜੇ ਕੇਸਾਂ ਵਿਚੋਂ ਮਿੰਟੂ ਬਰੀ ਹੋਇਆ ਸੀ, ਉਨ੍ਹਾਂ ਵਿਚ ਨਾਭਾ ਗੈਸ ਬੌਟਲਿੰਗ ਪਲਾਂਟ ਬੰਬ ਕਾਂਡ ਸਮੇਤ ਦੋ ਨਾਭਾ, ਦੋ ਲੁਧਿਆਣਾ ਤੇ ਇੱਕ ਅੰਮ੍ਰਿਤਸਰ ਦਾ ਕੇਸ ਸ਼ਾਮਲ ਹੈ। ਛੇ ਕੇਸਾਂ ਦਾ ਚਲਾਨ ਪੇਸ਼ ਨਹੀਂ ਹੋਇਆ। ਵੀਰਵਾਰ ਨੂੰ ਮਿੰਟੂ ਦੇ ਭਰਾ ਪਟਿਆਲਾ ਪੁੱਜ ਜਾਣਗੇ ਤੇ ਉਸਦਾ ਸਸਕਾਰ ਉਸਦੇ ਜੱਦੀ ਪਿੰਡ ਡੱਲੀ ਵਿਚ ਹੀ ਹੋਵੇਗਾ।

About Author

Punjab Mail USA

Punjab Mail USA

Related Articles

ads

Latest Category Posts

    ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

ਟੈਕਸਾਸ ਦੇ ਇਕ ਫੈਡਰਲ ਜੱਜ ਵੱਲੋਂ ਓਬਾਮਾਕੇਅਰ ਦੀ ਮਾਨਤਾ ਰੱਦ

Read Full Article
    ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

ਫਲੋਰਿਡਾ ਵਿਚ ਭਾਰਤੀ ਨੇ ਜਿੱਤੀ 104.4 ਕਰੋੜ ਦੀ ਲਾਟਰੀ

Read Full Article
    ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

ਅਮਰੀਕੀ ਹਿਰਾਸਤ ਵਿਚ ਸੱਤ ਸਾਲ ਦੀ ਸ਼ਰਣਾਰਥੀ ਬੱਚੀ ਦੀ ਮੌਤ

Read Full Article
    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article