PUNJABMAILUSA.COM

ਖਹਿਰਾ ਨੇ ਰਾਹੂਲ ਗਾਂਧੀ ਨੂੰ ਪੱਤਰ ਲਿੱਖ ਕੱਢੀ ਭੜਾਸ

ਖਹਿਰਾ ਨੇ ਰਾਹੂਲ ਗਾਂਧੀ ਨੂੰ ਪੱਤਰ ਲਿੱਖ ਕੱਢੀ ਭੜਾਸ

ਖਹਿਰਾ ਨੇ ਰਾਹੂਲ ਗਾਂਧੀ ਨੂੰ ਪੱਤਰ ਲਿੱਖ ਕੱਢੀ ਭੜਾਸ
December 25
19:59 2015

sukhpal
ਚੰਡੀਗੜ੍ਹ, 25 ਦਸੰਬਰ (ਪੰਜਾਬ ਮੇਲ)- ਸੁਖਪਾਲ ਸਿੰਘ ਖਹਿਰਾ ਨੇ ਆਪ ਦਾ ਸਾਥ ਫੜਨ ਤੋਂ ਪਹਿਲਾਂ ਰਾਹੂਲ ਗਾਂਧੀ ਨੂੰ ਪੱਤਰ ਲਿੱਖ ਭੜਾਸ ਕੱਢੀ। ਉਨ੍ਹਾਂ ਪੱਤਰ ਵਿਚ ਲਿਖਿਆ ਪਾਰਟੀ ਵਿੱਚ ਚੱਲ ਰਹੇ ਮੋਜੂਦਾ ਸਿਆਸੀ ਘਟਨਾਕ੍ਰਮ ਦੀ ਡੂੰਘੀ ਘੋਖ ਅਤੇ ਇਸ ਉੱਪਰ ਵਿਚਾਰ ਕਰਨ ਤੋਂ ਬਾਅਦ ਮੈਂ ਇਹ ਪੱਤਰ ਲਿਖਣ ਲਈ ਮਜਬੂਰ ਹੋਇਆ ਹਾਂ। ਉਨ੍ਹਾਂ ਕਿਹਾ ਕਹਿਣ ਦੀ ਲੋੜ ਨਹੀਂ ਕਿ ਤੁਹਾਨੂੰ ਏ.ਆਈ.ਸੀ.ਸੀ ਦਾ ਪ੍ਰਧਾਨ ਬਣਾਏ ਜਾਣ ਤੋਂ ਮੈਂ ਬਹੁਤ ਉਤਸ਼ਾਹਿਤ ਸੀ, ਵਿਸ਼ੇਸ਼ ਤੋਰ ਉੱਪਰ ਜਦ ਤੁਸੀ ਭਾਰਤ ਦੀ ਸਿਆਸਤ ਵਿੱਚ ਚੰਗੇ ਸੁਧਾਰ ਲਿਆਉਣ ਦਾ ਵਾਅਦਾ ਕਰਨਾ ਸ਼ੁਰੂ ਕੀਤਾ ਸੀ। ਨਾ ਸਿਰਫ ਕਾਂਗਰਸ ਬਲਿਕ ਪੂਰੇ ਰਾਸ਼ਟਰ ਵਿੱਚ ਨੋਜਵਾਨਾਂ ਨੂੰ ਅੱਗੇ ਲਿਆਉਣ ਦੇ ਮੱਦੇਨਜ਼ਰ ਤੁਸੀਂ ਪਾਰਟੀ ਵਿੱਚ ਨਵੀਂ ਪੀੜੀ ਨੂੰ ਮੁਹਰੇ ਲਿਆਉਣ ਦੀ ਗੱਲ ਆਖੀ ਸੀ। ਤੁਸੀਂ ਈਮਾਨਦਾਰ, ਸਾਫ ਸੁੱਥਰੇ ਅਤੇ ਪੜੇ ਲਿਖੇ ਆਗੂਆਂ ਨੂੰ ਅੱਗੇ ਲਿਆਉਣ ਦਾ ਵੀ ਵਾਅਦਾ ਕੀਤਾ ਸੀ।
ਬਦਕਿਸਮਤੀ ਨਾਲ ਇੰਝ ਲਗਦਾ ਹੈ ਕਿ ਨਵੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦਾ ਗਠਨ ਕਰਨ ਸਮੇਂ ਤੁਸੀਂ ਆਪਣੇ ਆਦਰਸ਼ਾਂ ਅਤੇ ਵਿਚਾਰਧਾਰਾ ਨਾਲ ਸਮਝੋਤਾ ਕੀਤਾ ਹੈ। ਤੁਹਾਡੇ ਵੱਲੋਂ ਨਿਯੁਕਤ ਕੀਤੇ ਗਏ ਤਿੰਨੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ, ਸ਼੍ਰੀਮਤੀ ਅੰਬਿਕਾ ਸੋਨੀ ਅਤੇ ਸ਼੍ਰੀ ਲਾਲ ਸਿੰਘ 2017 ਵਿਧਾਨ ਸਭਾ ਚੋਣਾਂ ਦੋਰਾਨ ੭੫ ਸਾਲ ਦੇ ਹਣਗੇ, ਇਹਨਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੀ ਲਾਲ ਸਿੰਘ ਦਾਗੀ ਅਤੇ ਭ੍ਰਿਸ਼ਟ ਵੀ ਹਨ।।
ਜਿਵੇਂ ਕਿ ਅਸੀ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਸਿਟੀ ਸੈਂਟਰ ਸਕੈਮ ਅਤੇ ਅੰਮ੍ਰਿਤਸਰ ਇੰਮਪੁਰੂਵਮੈਂਟ ਟਰੱਸਟ ਸਬੰਧੀ ਭ੍ਰਿਸ਼ਟਾਚਾਰ ਦੇ ਦੋ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਦੀ ਪਤਨੀ ਸ਼੍ਰੀਮਤੀ ਪ੍ਰਨੀਤ ਕੋਰ ਅਤੇ ਪੁੱਤਰ ਸ਼੍ਰੀ ਰਣਇੰਦਰ ਸਿੰਘ ਦੇ ਸਵਿਸ ਖਾਤਿਆਂ ਵਿੱਚ ਕਾਲਾ ਧੰਨ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਗਈਆਂ ਹਨ। ਜਦਕਿ ਹੋਰ ਸੀਨੀਅਰ ਆਗੂ ਲਾਲ ਸਿੰਘ ਨੂੰ ਲੋਕਪਾਲ ਨੇ ਗੰਭੀਰ ਭ੍ਰਿਸ਼ਟਾਚਾਰ ਦੇ ਮਾਲਿਆਂ ਵਿੱਚ ਦੋਸ਼ੀ ਪਾਇਆ ਹੈ।
ਇਸ ਪੱਤਰ ਰਾਹੀ ਮੈਂ ਇਹ ਵੀ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੀ ਅਖੋਤੀ ਸੀਨੀਅਰ ਲੀਡਰਸ਼ਿਪ ਕਿਸੇ ਨਾ ਕਿਸੇ ਤਰੀਕੇ ਰਾਹੀ ਅੰਦਰਖਾਤੇ ਬਾਦਲ ਪਰਿਵਾਰ ਨਾਲ ਮਿਲੀ ਹੋਈ ਹੈ। ਉਹ ਪਿਛਲੇ ੯ ਸਾਲਾਂ ਤੋਂ ਅਸਿੱਧੇ ਤੋਰ ਉੱਤੇ ਅਕਾਲੀਆਂ ਨਾਲ ਦੋਸਤਾਨਾ ਮੈਚ ਖੇਡ ਰਹੇ ਹਨ।
ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਇਸ ਗੱਲ ਤੋਂ ਪ੍ਰਤੱਖ ਹੋ ਜਾਂਦੀ ਹੈ ਕਿ ਕੋਈ ਵੀ ਇੱਕ ਦੂਸਰੇ ਖਿਲਾਫ ਭ੍ਰਿਸ਼ਟਾਚਾਰ ਜਾਂ ਹੋਰ ਮਾਮਲਿਆਂ ਦੀ ਪੈਰਵਾਈ ਨਹੀਂ ਕਰਨਗੇ। ਜਿਥੇ ਕੈਪਟਨ ਅਮਰਿੰਦਰ ਸਿੰਘ ਦੇ ਉਕਤ ਦੋ ਭ੍ਰਿਸ਼ਟਾਚਾਰ ਨਾਲ ਸਬੰਧਿਤ ਮਾਮਲੇ ਨਰਮ ਪੈਰਵਾਈ ਕਾਰਨ ਪਿਛਲੇ ਸੱਤ ਸਾਲ ਤੋਂ ਲਟਕ ਰਹੇ ਹਨ, ਉਥੇ ਹੀ ਵਿੱਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਵੱਲੋਂ ਘੜੀ ਗਈ ਰਿਹਾਈ ਦਾ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਵੀ ਵਿਰੋਧ ਨਹੀਂ ਕੀਤਾ, ਜਦਕਿ ਇਹ ਮਾਮਲਾ ਉਸ ਦੀ ਸਰਕਾਰ ਵੱਲੋਂ ਹੀ ਬੜੇ ਠੋਸ ਤਰੀਕੇ ਨਾਲ ਚਲਾਇਆ ਗਿਆ ਸੀ। ਇਸ ਕਾਰਨ ਹੀ ੨੦੦੮ ਵਿੱਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਦਰਜ਼ ਕੀਤਾ ਗਿਆ ਵਿੱਤੋਂ ਜਿਆਦਾ ਜਾਇਦਾਦ ਦਾ ਮਾਮਲਾ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਇਸੇ ਹੀ ਡੂੰਘੀ ਸੋਚ ਦੇ ਤਹਿਤ ਬਠਿੰਡਾ ਰੈਲੀ ਵਿਖੇ ਚਾਰ ਹਫਤਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣ ਦੀ ਸੁੰਹ ਖਾਣ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਭ੍ਰਿਸ਼ਟਾਚਾਰ ਦੇ ਮੁਜੱਸਮੇ ਬਾਦਲ ਪਰਿਵਾਰ ਖਿਲਾਫ ਕੋਈ ਵੀ ਕਦਮ ਚੁੱਕੇ ਜਾਣ ਦਾ ਜਨਤਕ ਵਾਅਦਾ ਨਹੀਂ ਕੀਤਾ।।
ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਦੀ ਡਰੱਗ ਸਕੈਂਡਲ ਵਿੱਚ ਗੰਭੀਰ ਸ਼ਮੂਲੀਅਤ ਹੋਣ ਦੇ ਬਾਵਜੂਦ ਸੀ.ਬੀ.ਆਈ ਜਾਂਚ ਦਾ ਵਿਰੋਧ ਅਤੇ ਪੰਜਾਬ ਪੁਲਿਸ ਦੀ ਹਮਾਇਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਉਸ ਦਾ ਵੀ ਬਚਾਅ ਕੀਤਾ।
ਇਸੇ ਹੀ ਆਪਸੀ ਸਹਿਮਤੀ ਅਧੀਨ ਬਾਦਲ ਜੋੜੀ ਨੇ ਪਟਿਆਲਾ ਜਿਮਨੀ ਚੋਣ ਵਿੱਚ ਸ਼੍ਰੀਮਤੀ ਪ੍ਰਨੀਤ ਕੋਰ ਦੀ ਜਿੱਤ ਯਕੀਨੀ ਬਣਾਈ, ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਆਪਣੇ ਚਹੇਤੇ ਐਮ.ਐਲ.ਏ ਜੀਤ ਮਹਿੰਦਰ ਸਿੱਧੂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਬਲਕਿ ਉਸ ਦੀ ਤਲਵੰਡੀ ਸਾਬੋ ਵਿੱਚ ਜਿੱਤ ਵੀ ਯਕੀਨੀ ਕਰਵਾਈ।
ਮੈਂ ਇਹ ਗੱਲ ਵੀ ਜੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਜਦ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਅਗਵਾਈ ਦਿੱਤੀ ਗਈ ਹੈ ਉਹਨਾਂ ਨੇ ਅਮੀਰਾਂ, ਰਜਵਾੜਿਆਂ ਅਤੇ ਖੁਸ਼ਾਮਦੀਆਂ ਦੀ ਨਵੀਂ ਫੋਜ਼ ਖੜੀ ਕਰ ਦਿੱਤੀ ਹੈ। ਉਹ ਨਾ ਸਿਰਫ ਸਧਾਰਨ ਲੋਕਾਂ ਬਲਕਿ ਪਾਰਟੀ ਦੇ ਸੀਨੀਅਰ ਆਗੂਆਂ ਦੀ ਵੀ ਪਹੁੰਚ ਤੋਂ ਬਾਹਰ ਹੁੰਦਾ ਹੈ ਅਤੇ ਉਸ ਦੀ ਜੁੰਡਲੀ ਤਾਨਾਸ਼ਾਹੀ ਤਰੀਕੇ ਨਾਲ ਪਾਰਟੀ ਨੂੰ ਚਲਾਉਂਦੀ ਹੈ।
ਰਾਹੁਲ ਜੀ ਮੇਰਾ ਯਕੀਨ ਕਰਨਾ, ਜੇਕਰ ਕੈਪਟਨ ਅਮਰਿੰਦਰ ਅਤੇ ਉਸ ਦੀ ਜੁੰਡਲੀ ਨੂੰ ਗਲਤੀ ਨਾਲ ਅਗਲੀ ਸਰਕਾਰ ਬਣਾਉਣ ਦਾ ਮੋਕਾ ਮਿਲ ਗਿਆ ਤਾਂ ਉਹ ਪੰਜਾਬ ਸੂਬੇ ਨੂੰ ਲੁੱਟਣ ਵਿੱਚ ਭ੍ਰਿਸ਼ਟ ਬਾਦਲ-ਮਜੀਠੀਆ ਪਰਿਵਾਰਾਂ ਨੂੰ ਵੀ ਮਾਤ ਪਾ ਦੇਣਗੇ, ਕਿਉਂਕਿ ਇਹ ਹੋਰ ਕੁਝ ਨਹੀਂ ਬਲਕਿ ਇੱਕੋ ਸਿੱਕੇ ਦੇ ਦੋ ਚਿਹਰੇ ਹਨ।
ਰਾਹੁਲ ਜੀ, ਬਾਦਲ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਹੇਠ 50,000 ਕਾਂਗਰਸੀ ਵਰਕਰਾਂ ਨੂੰ ਝੂਠੇ ਮਾਲਿਆਂ ਵਿੱਚ ਫਸਾਏ ਜਾਣ ਦੇ ਮੁੱਦੇ ਨੂੰ ਉਠਾਉਣ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਜੁਬਾਨੀ ਸੇਵਾ ਹੀ ਕੀਤੀ ਹੈ ਅਤੇ ਕਿਸੇ ਇੱਕ ਵੀ ਕਾਂਗਰਸੀ ਵਰਕਰ ਦੇ ਬਚਾਅ ਲਈ ਉਹ ਕਦੇ ਵੀ ਮੁਹਰੇ ਨਹੀਂ ਆਇਆ ਅਤੇ ਮਹਿੰਗੇ ਵਕੀਲ ਖੜੇ ਕਰਕੇ ਸਿਰਫ ਅਤੇ ਸਿਰਫ ਆਪਣਾ ਬਚਾਅ ਹੀ ਕਰਦਾ ਰਿਹਾ।
ਹੋਰ ਤਾਂ ਹੋਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੇਆਮ ਸ਼੍ਰੀ ਪ੍ਰਤਾਪ ਬਾਜਵਾ ਦੀ ਪੀ.ਪੀ.ਸੀ.ਸੀ ਪ੍ਰਧਾਨ ਵਜੋਂ ਨਿਯੁਕਤੀ ਦਾ ਖੁੱਲ ਕੇ ਵਿਰੋਧ ਕੀਤਾ ਸੀ ਅਤੇ ਸ਼ਰੇਆਮ ਅਨੁਸਾਸ਼ਨ ਤੋੜਿਆ ਸੀ, ਜਦਕਿ ਉਸ ਨੂੰ ਤੁਹਾਡੇ ਵੱਲੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਨਾ ਸਿਰਫ ਲੋਕ ਸਭਾ ਵਿੱਚ ਪਾਰਟੀ ਲਾਈਨ ਦਾ ਵਿਰੋਧ ਕੀਤਾ ਸੀ ਬਲਕਿ ਤੁਹਾਡੀ ਲੀਡਰਸ਼ਿਪ ਅਤੇ ਯੋਗਤਾਵਾਂ ਉੱਪਰ ਵੀ ਸਵਾਲ ਉਠਾਏ ਸੀ। ਪਰੰਤੂ ਤੁਸੀਂ ਫਿਰ ਵੀ ਉਸ ਨੂੰ ਪੀ.ਪੀ.ਸੀ.ਸੀ ਪ੍ਰਧਾਨ ਨਿਯੁਕਤ ਕਰ ਦਿੱਤਾ।
ਇਹ ਸਿਰਫ ਇਸ ਨੂੰ ਸਾਬਿਤ ਕਰਦਾ ਹੈ ਕਿ ਤੁਸੀਂ ਅਜਿਹੇ ਭ੍ਰਿਸ਼ਟ, ਦਾਗੀ ਅਤੇ ਤਾਨਾਸ਼ਾਹੀ ਆਗੂਆਂ ਦੀਆਂ ਬਾਂਹ ਮਰੋੜਣ ਵਾਲੀਆਂ ਚਾਲਾਂ ਅੱਗੇ ਹੱਥ ਖੜੇ ਕਰ ਦਿੱਤੇ ਅਤੇ ਸਿਰਫ ਇੱਕ ਸੂਬੇ ਨੂੰ ਕਾਬੂ ਵਿੱਚ ਕਰਨ ਲਈ ਆਪਣੇ ਆਦਰਸ਼ਾਂ ਅਤੇ ਵਿਚਾਰਧਾਰਾ ਨਾਲ ਸਮਝੋਤਾ ਕਰ ਲਿਆ।
ਰਾਹੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਆਪਣੀ ਸਿਆਸੀ ਸੋਚ ਨੂੰ ਲਾਗੂ ਕਰਨਾ ਹੈ ਤਾਂ ਤੁਹਾਨੂੰ ਭਾਰਤ ਦੇ ਹਰ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗੇ ਭ੍ਰਿਸ਼ਟ ਲੀਡਰਾਂ ਦਾ ਸਾਹਮਣਾ ਕਰਨਾ ਪਵੇਗਾ।
ਲਗਭਗ ਦੋ ਦਹਾਕਿਆਂ ਵਾਸਤੇ ਆਪਣੀ ਜਵਾਨੀ ਦਾ ਬੇਹਤਰੀਨ ਸਮਾਂ ਪਾਰਟੀ ਨੂੰ ਦੇਣ ਅਤੇ ਪੂਰੀ ਲਗਨ, ਸੱਚਾਈ ਅਤੇ ਤਨਦੇਹੀ ਨਾਲ ਇਸ ਦੀ ਸੇਵਾ ਕਰਨ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਯੋਗਤਾ ਅਤੇ ਈਮਾਨਦਾਰੀ ਲਈ ਇਥੇ ਕੋਈ ਵੀ ਸਥਾਨ ਨਹੀਂ ਹੈ ਅਤੇ ਤੁਹਾਡੀ ਲੀਡਰਸ਼ਿਪ ਹੇਠ ਹੋਰ ਸਮਾਂ ਬਰਬਾਦ ਕਰਨਾ ਵਿਅਰਥ ਹੋਵੇਗਾ।
ਇਸ ਲਈ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੈਨੂੰ ਮਹਿਸੂਸ ਹੁੰਦਾ ਹੈ ਕਿ ਇਥੇ ਰਹਿ ਕੇ ਮੈਂ ਆਪਣੇ ਬੇਹਤਰੀਨ ਪੰਜਾਬ ਸੂਬੇ, ਲੋਕਾਂ ਅਤੇ ਆਪਣੇ ਆਪ ਨਾਲ ਇਨਸਾਫ ਨਹੀਂ ਕਰ ਸਕਾਗਾਂ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article