PUNJABMAILUSA.COM

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

 Breaking News

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ
August 15
11:25 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਡੋਨਾਲਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਸਮੇਂ ਤੋਂ ਹੀ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ, ਜੋ ਅਮਰੀਕਾ ਅੰਦਰ ਵਸਦੇ ਇਮੀਗਰਾਂਟਸ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੇ ਆ ਰਹੇ ਹਨ ਅਤੇ ਉਨ੍ਹਾਂ ਲਈ ਨਵੀਆਂ ਤੋਂ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਨ ਵਾਲੇ ਹਨ। ਟਰੰਪ ਪ੍ਰਸ਼ਾਸਨ ਦਾ ਹੁਣ ਇਕ ਤਾਜ਼ਾ ਫੈਸਲਾ ਆਇਆ ਹੈ, ਜੋ ਸਾਰਿਆਂ ਲਈ ਬੇਹੱਦ ਹੈਰਾਨ ਕਰਨ ਵਾਲਾ ਹੈ। ਇਸ ਫੈਸਲੇ ਮੁਤਾਬਕ ਕਿਸੇ ਤਰ੍ਹਾਂ ਦੀ ਸਰਕਾਰੀ ਸਹਾਇਤਾ ਲੈਣ ਵਾਲੇ ਵਿਅਕਤੀ ਨੂੰ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਜ਼ਾ ਫੈਸਲੇ ਮੁਤਾਬਕ ਸਰਕਾਰੀ ਮੈਡੀਕਲ ਸਹਾਇਤਾ ਪ੍ਰਾਪਤ ਕਰਨਾ, ਫੂਡ ਸਟੈਂਪ ਲੈਣ ਵਾਲੇ ਅਤੇ ਸਰਕਾਰੀ ਸਹਾਇਤਾ ਵਾਲੀਆਂ ਹੋਰ ਸਹੂਲਤਾਂ ਪ੍ਰਾਪਤ ਕਰਨ ਵਾਲਿਆਂ ਨੂੰ ਦੇਸ਼ ਦੀ ਆਰਥਿਕਤਾ ਉਪਰ ਬੋਝ ਸਮਝਿਆ ਜਾਵੇਗਾ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ‘ਤੇ ਵੀ ਇਸ ਦਾ ਅਸਰ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਬੱਚਿਆਂ ਦੀ ਹੈਲਥ ਇੰਸ਼ੋਰੈਂਸ, ਫੂਡ ਸਟੈਂਪ, ਔਰਤਾਂ ਦੀਆਂ ਦਵਾਈਆਂ ਆਦਿ ਲੈਣ ਵਾਲੇ ਵੀ ਹੁਣ ਸਿਟੀਜ਼ਨਸ਼ਿਪ ਲੈਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਨ। ਪਿਛਲੇ 3 ਸਾਲਾਂ ਤੋਂ ਜਿਨ੍ਹਾਂ ਲੋਕਾਂ ਨੇ ਅਜਿਹੇ ਫਾਇਦੇ ਲਏ ਹਨ, ਉਹ ਵੀ ਹੁਣ ਸਿਟੀਜ਼ਨਸ਼ਿਪ ਲੈਣ ਸਮੇਂ ਘਿਰ ਸਕਦੇ ਹਨ। ਘੱਟ ਅਤੇ ਦਰਮਿਆਨੀ ਆਮਦਨ ਵਾਲੇ ਲੋਕ ਟੈਕਸ ਕਰੈਡਿਟ ਲੇਣ ਤੋਂ ਵੀ ਵਾਂਝੇ ਹੋ ਸਕਦੇ ਹਨ।
ਅਸਲ ਵਿਚ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਤੋਂ ਹੀ ਇਹ ਨੀਤੀ ਅਪਣਾਈ ਹੈ ਕਿ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਨਵੇਂ ਤੋਂ ਨਵੇਂ ਅੜਿੱਕੇ ਖੜ੍ਹੇ ਕੀਤੇ ਜਾਣ। ਤਾਜ਼ਾ ਫੈਸਲੇ ਮੁਤਾਬਕ ਇਥੋਂ ਤੱਕ ਕਿ ਅਮਰੀਕਾ ਵਿਚ ਜਨਮੇ ਅਤੇ ਇਥੋਂ ਦੇ ਨਾਗਰਿਕ ਬੱਚੇ ਵੀ ਜੇਕਰ ਸਮਾਜ ਭਲਾਈ ਦੀਆਂ ਸਕੀਮਾਂ ਦਾ ਲਾਭ ਲੈਂਦੇ ਹਨ, ਤਾਂ ਉਹ ਵੀ ਅਮਰੀਕਾ ਉੱਪਰ ਬੋਝ ਸਮਝੇ ਜਾਣਗੇ। ਇਕ ਰਿਪੋਰਟ ਮੁਤਾਬਕ ਇਕੱਲੇ ਨਿਊਯਾਰਕ ਸਿਟੀ ਵਿਚ ਹੀ 1 ਮਿਲੀਅਨ ਲੋਕ ਇਸ ਫੈਸਲੇ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਦਾ ਇਹ ਫੈਸਲਾ 100 ਸਾਲ ਪਹਿਲਾਂ ਬਣੇ ‘ਪਬਲਿਕ ਚਾਰਜ’ ਨਾਂ ਦੇ ਫੈਸਲੇ ਉਪਰ ਆਧਾਰਿਤ ਹੈ। ਪਬਲਿਕ ਚਾਰਜ ਮੁਤਾਬਕ ਬਾਹਰਲੇ ਮੁਲਕ ਤੋਂ ਆਇਆ ਕੋਈ ਵੀ ਵਿਅਕਤੀ ਜੋ ਮੁੱਢਲੇ ਤੌਰ ‘ਤੇ ਸਰਕਾਰੀ ਸਹਾਇਤਾ ਉਪਰ ਨਿਰਭਰ ਕਰਦਾ ਹੈ, ਉਹ ਅਮਰੀਕਾ ਦਾ ਪੱਕਾ ਨਾਗਰਿਕ ਨਹੀਂ ਬਣ ਸਕਦਾ। ਇਹ ਫੈਸਲਾ ਅਮਰੀਕਾ ਲਈ ਵੀਜ਼ਾ ਹਾਸਲ ਕਰਨ ਵਾਲਿਆਂ ਜਾਂ ਅਮਰੀਕਾ ਵਿਚ ਆ ਕੇ ਵੀਜ਼ਾ ਸਮਾਂ ਵਧਾਉਣ ਵਾਲਿਆਂ ਉਪਰ ਵੀ ਲਾਗੂ ਹੋ ਸਕਦਾ ਹੈ। ਅਮਰੀਕਾ ਵਿਚ ਇਲਾਜ ਕਰਾਉਣ ਦਾ ਖਰਚਾ ਬਹੁਤ ਜ਼ਿਆਦਾ ਹੈ ਅਤੇ ਇਸੇ ਕਰਕੇ ਹੈਲਥ ਬੀਮਾ ਵੀ ਬਹੁਤ ਮਹਿੰਗਾ ਹੈ। ਇਕ ਅਨੁਮਾਨ ਅਨੁਸਾਰ ਇਕ ਪਰਿਵਾਰ ਦਾ ਬੀਮਾ ਕਰਵਾਉਣਾ ਹੋਵੇ, ਤਾਂ 1000 ਡਾਲਰ ਦੇ ਕਰੀਬ ਮਹੀਨੇ ਦਾ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਕਰਨ ਤੋਂ ਵਾਂਝੇ ਹਨ, ਜਿਸ ਕਰਕੇ ਉਹ ਖਾਣ-ਪੀਣ ਤੋਂ ਮੁਹਤਾਜ ਹੁੰਦੇ ਹਨ ਅਤੇ ਉਹ ਫੂਡ ਸਟੈਂਪਾਂ ਦੇ ਗੁਜ਼ਾਰਾ ਕਰਦੇ ਹਨ। ਇਨ੍ਹਾਂ ਭੱਤਿਆਂ ਅਤੇ ਹੈਲਥ ਬੀਮਾ ‘ਤੇ ਪਾਬੰਦੀ ਲਗਾਉਣਾ ਮਨੁੱਖੀ ਅਧਿਕਾਰਾਂ ਦਾ ਘਾਣ ਕਿਹਾ ਜਾ ਸਕਦਾ ਹੈ। ਅਮਰੀਕਾ ਵੱਲੋਂ ਬਹੁਤ ਸਾਰੇ ਮੁਲਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੰਦਾ ਆਇਆ ਹੈ ਅਤੇ ਮੋਟੀ ਪੂੰਜੀ ਉਥੇ ਭੇਜਦਾ ਹੈ। ਅਮਰੀਕਾ ਦੇ ਵਸਨੀਕਾਂ ਨੂੰ ਸਹੂਲਤਾਂ ਦੇਣ ਲਈ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਗਰਾਂਟਾਂ ਘਟਾਈਆਂ ਜਾ ਸਕਦੀਆਂ ਹਨ। ਬਾਹਰਲੇ ਮੁਲਕਾਂ ਨੂੰ ਮਦਦ ਦੇਣ ਤੋਂ ਪਹਿਲਾਂ ਅਮਰੀਕਾ ਨੂੰ ਪਹਿਲਾਂ ਵਾਂਗ ਆਪਣੇ ਦੇਸ਼ ਦੇ ਬਾਸ਼ਿੰਦਿਆਂ ਬਾਰੇ ਸੋਚਣਾ ਚਾਹੀਦਾ ਹੈ। ਅਮਰੀਕਾ ਵਿਚ ਆਉਣ ਵਾਲੇ ਬਹੁਤੇ ਲੋਕ ਆਪਣੇ ਦੇਸ਼ਾਂ ਤੋਂ ਉਜੜ ਕੇ ਆਏ ਹੁੰਦੇ ਹਨ। ਜੇ ਇਥੇ ਆਣ ਕੇ ਵੀ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਵੇ, ਤਾਂ ਇਸ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਹੋ ਸਕਦਾ।
ਟਰੰਪ ਪ੍ਰਸ਼ਾਸਨ ਨੇ ਸੱਤਾ ‘ਚ ਆਉਂਦਿਆਂ ਸਾਰ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਗੈਰ ਸਿਟੀਜ਼ਨਸ਼ਿਪ ਵਾਲਿਆਂ ‘ਤੇ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵਿਚੋਂ ਬਹੁਤੇ ਕਾਨੂੰਨ ਤਾਂ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਨਕਾਰ ਦਿੱਤੇ ਗਏ ਜਾਂ ਸਦਨ ਵਿਚ ਪਾਸ ਨਹੀਂ ਹੋਏ। ਪਰ ਹੁਣ ਟਰੰਪ ਵੱਲੋਂ ਇਹ ਨਵਾਂ ਕਾਨੂੰਨ ਇਸ ਲਈ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਸਥਾਨਕ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ‘ਤੇ ਬੋਝ ਨਾ ਪਾਇਆ ਜਾਵੇ ਅਤੇ ਉਨ੍ਹਾਂ ਦੇ ਟੈਕਸ ਦਾ ਪੈਸਾ ਨਵੇਂ ਆਉਣ ਵਾਲੇ ਲੋਕਾਂ ‘ਤੇ ਨਾ ਖਰਚਿਆ ਜਾਵੇ। ਇਕ ਪਾਸੇ ਤਾਂ ਟੈਕਸ ਦੇਣ ਵਾਲੇ ਲੋਕ ਇਸ ਨਵੇਂ ਫੈਸਲੇ ਰਾਹੀਂ ਖੁਸ਼ ਹਨ। ਪਰ ਨਵੇਂ ਲੋਕਾਂ ਲਈ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਸਿਰ ‘ਤੇ ਤਲਵਾਰ ਟੰਗੀ ਗਈ ਹੈ।
ਟਰੰਪ ਪ੍ਰਸ਼ਾਸਨ ਨੇ ਸ਼ੁਰੂ ਤੋਂ ਹੀ ਅਜਿਹੇ ਅਨੇਕਾਂ ਫੈਸਲੇ ਕੀਤੇ ਹਨ, ਜਿਨ੍ਹਾਂ ਕਾਰਨ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਸਕਣ। ਇਸੇ ਤਰ੍ਹਾਂ ਐੱਚ-1ਬੀ ਵੀਜ਼ੇ ਅਧੀਨ ਉੱਚ ਤਕਨੀਕੀ ਸਿੱਖਿਆ ਵਾਲੇ ਲੋਕਾਂ ਨੂੰ ਵੀ ਅਮਰੀਕਾ ਵਿਚੋਂ ਨੌਕਰੀਆਂ ਤੋਂ ਜਵਾਬ ਦਿੱਤੇ ਜਾਣ ਦੀ ਵਿਵਸਥਾ ਬਣਾਈ ਜਾ ਰਹੀ ਹੈ। ਐੱਚ-1ਬੀ ਵੀਜ਼ੇ ਬਾਰੇ ਕੀਤੇ ਨਵੇਂ ਫੈਸਲਿਆਂ ਕਾਰਨ ਸਭ ਤੋਂ ਵੱਧ ਭਾਰਤੀ ਇੰਜੀਨੀਅਰ ਪ੍ਰਭਾਵਿਤ ਹੋਏ ਹਨ। ਇਥੋਂ ਤੱਕ ਕਿ ਟਰੰਪ ਪ੍ਰਸ਼ਾਸਨ ਵੱਲੋਂ ਵਰਕ ਪਰਮਿਟ ਉਪਰ ਆਉਣ ਵਾਲੇ ਇਮੀਗਰਾਂਟਸ ਬਾਰੇ ਸਪਾਊਸ (ਪਤੀ-ਪਤਨੀ) ਸੰਬੰਧੀ ਵੀ ਸਖ਼ਤ ਰੁਖ ਅਪਣਾਇਆ ਜਾਣ ਲੱਗਾ ਹੈ। ਪਹਿਲੀ ਨੀਤੀ ਮੁਤਾਬਕ ਕੋਈ ਵੀ ਟੈਕਨੀਕਲ ਕਾਮਾ ਜਦ ਵਰਕ ਪਰਮਿਟ ਉਪਰ ਅਮਰੀਕਾ ‘ਚ ਆਉਂਦਾ ਹੈ, ਤਾਂ ਪਤੀ ਜਾਂ ਪਤਨੀ ਦੇ ਨਾਲ ਆਉਣ ਜਾਂ ਉਸ ਨੂੰ ਕੰਮ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਰਹੀ ਹੈ। ਪਰ ਹੁਣ ਇਸ ਵਿਵਸਥਾ ਉਪਰ ਵੀ ਰੋਕ ਲਗਾਏ ਜਾਣ ਬਾਰੇ ਵਿਚਾਰਾਂ ਹੋ ਰਹੀਆਂ ਹਨ। ਅਮਰੀਕਾ ਇਕ ਅਜਿਹਾ ਮੁਲਕ ਹੈ, ਜੋ ਦੁਨੀਆਂ ਭਰ ਵਿਚੋਂ ਹੁਨਰਮੰਦ ਅਤੇ ਸਿੱਖਿਅਤ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਰਿਹਾ ਹੈ। ਅਮਰੀਕਾ ਦੀਆਂ ਟਾਪ ਆਈ.ਟੀ. ਕੰਪਨੀਆਂ, ਸਾਇੰਸਦਾਨ ਗਰੁੱਪਾਂ, ਡਾਕਟਰੀ ਕਿੱਤੇ ਦੇ ਮਾਹਰਾਂ ਅਤੇ ਹੋਰ ਅਨੇਕਾਂ ਖੇਤਰਾਂ ਦੇ ਮਾਹਰਾਂ ਵਿਚ ਬਹੁਗਿਣਤੀ ਬਾਹਰਲੇ ਮੁਲਕਾਂ ਦੇ ਹੁਨਰਮੰਦ, ਸਿੱਖਿਅਤ ਅਤੇ ਮਾਹਰ ਵਿਅਕਤੀਆਂ ਦੀ ਹੈ। ਦੁਨੀਆਂ ਭਰ ਤੋਂ ਹਰ ਖੇਤਰ ਦੇ ਮਾਹਰ ਲੋਕ ਅਮਰੀਕਾ ਅੰਦਰਲੇ ਖੁਸ਼ਗਵਾਰ ਮਾਹੌਲ ਕਾਰਨ ਇਥੇ ਆਉਣ ਨੂੰ ਤਰਜੀਹ ਵੀ ਦਿੰਦੇ ਹਨ। ਅਕਸਰ ਦੁਨੀਆਂ ਵਿਚ ਅਮਰੀਕਾ ਨੂੰ ਉੱਨਤ, ਤਕਨੀਕ ਅਤੇ ਵਿਕਸਿਤ ਮਾਹਰਾਂ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਅਮਰੀਕਾ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿਚ ਥਾਂ ਦਿੰਦਾ ਰਿਹਾ ਹੈ, ਜੋ ਆਪਣੀ ਲਿਆਕਤ ਅਤੇ ਦਿਮਾਗ ਨਾਲ ਨਵੇਂ ਤੋਂ ਨਵੇਂ ਖੋਜ ਅਤੇ ਕ੍ਰਿਸ਼ਮੇ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ।
ਟਰੰਪ ਪ੍ਰਸ਼ਾਸਨ ਦੀਆਂ ਅਜਿਹੀਆਂ ਨੀਤੀਆਂ ਕਾਰਨ ਅਮਰੀਕਾ ਪ੍ਰਤੀ ਨਜ਼ਰੀਆ ਬਦਲਦਾ ਜਾ ਰਿਹਾ ਹੈ। ਇਹ ਅਮਰੀਕੀ ਸਮਾਜ ਲਈ ਬੇਹੱਦ ਨੁਕਸਾਨਦੇਹ ਰੁਝਾਨ ਹੈ। ਹਰ ਖੇਤਰ ਵਿਚ ਅਮਰੀਕਾ ਦੁਨੀਆਂ ਦੀ ਅਗਵਾਈ ਕਰਦਾ ਆ ਰਿਹਾ ਹੈ ਅਤੇ ਪੂਰੀ ਦੁਨੀਆਂ ਵੀ ਅਮਰੀਕਾ ਦੀ ਆਗੂ ਭੂਮਿਕਾ ਨੂੰ ਪ੍ਰਵਾਨ ਕਰਦੀ ਆ ਰਹੀ ਹੈ। ਪਰ ਟਰੰਪ ਦੀ ‘ਅਮਰੀਕਾ ਅਮਰੀਕੀਆਂ ਲਈ’ ਵਾਲੀ ਤੰਗ ਨਜ਼ਰ ਵਾਲੀ ਨੀਤੀ ਵਿਸ਼ਾਲ ਦਿਲ ਵਾਲੇ ਅਮਰੀਕਾ ਦੀ ਪ੍ਰਤੀਨਿਧਤਾ ਕਰਨ ਵਾਲੀ ਨਹੀਂ। ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਫੈਸਲੇ ਅਤੇ ਚੁੱਕੇ ਜਾਣ ਵਾਲੇ ਕਦਮ ਹਮੇਸ਼ਾ ਪੂਰੀ ਦੁਨੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਕਰਕੇ ਅਮਰੀਕਾ ਦੀ ਭੂਮਿਕਾ ਨੂੰ ਸਿਰਫ ਅਮਰੀਕੀ ਹੱਦਾਂ ਤੱਕ ਹੀ ਸੁੰਗੇੜ ਦੇਣ ਵਾਲੀ ਨੀਤੀ ਕਦੇ ਵੀ ਅਮਰੀਕੀਆਂ ਦੇ ਹੱਕ ਵਿਚ ਨਹੀਂ ਹੋ ਸਕਦੀ। ਇਸ ਸਾਲ ਦੇ ਅੰਤ ਵਿਚ ਅਮਰੀਕੀ ਕਾਂਗਰਸ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਲਈ ਪੂਰੇ ਅਮਰੀਕਾ ਅੰਦਰ ਮਾਹੌਲ ਭੱਖਦਾ ਨਜ਼ਰ ਆ ਰਿਹਾ ਹੈ। ਅਮਰੀਕੀ ਨਾਗਰਿਕਾਂ ਦਾ ਫਰਜ਼ ਹੈ ਕਿ ਉਹ ਅਮਰੀਕਾ ਦੀ ਸੰਸਾਰ ਪ੍ਰਤੀ ਭੂਮਿਕਾ ਨੂੰ ਘਟਾਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਹਮਾਇਤੀਆਂ ਨੂੰ ਇਨ੍ਹਾਂ ਚੋਣਾਂ ਵਿਚ ਹਾਰ ਦੇਣ। ਜੇਕਰ ਇਨ੍ਹਾਂ ਚੋਣਾਂ ਵਿਚ ਟਰੰਪ ਦੇ ਉਮੀਦਵਾਰ ਬਹੁਗਿਣਤੀ ਵਿਚ ਨਹੀਂ ਜਿੱਤਦੇ, ਤਾਂ ਫਿਰ ਟਰੰਪ ਵੱਲੋਂ ਮਨਮਰਜ਼ੀ ਦੇ ਫੈਸਲੇ ਲੈਣੇ ਔਖੇ ਹੋ ਜਾਣਗੇ। ਕਾਂਗਰਸ ‘ਚ ਬਹੁਗਿਣਤੀ ਵਿਰੋਧੀ ਧਿਰ ਦੇ ਮੈਂਬਰ ਜਿੱਤਣ ਨਾਲ ਪੈਰ-ਪੈਰ ‘ਤੇ ਕਾਂਗਰਸਮੈਨ ਟਰੰਪ ਦੇ ਗਲਤ ਫੈਸਲਿਆਂ ਦੀ ਨੁਕਤਾਚੀਨੀ ਵੀ ਕਰ ਸਕਦੇ ਹਨ ਅਤੇ ਟਰੰਪ ਦੇ ਫੈਸਲਿਆਂ ਨੂੰ ਰੱਦ ਵੀ ਕਰ ਸਕਦੇ ਹਨ।
ਕਿਸੇ ਵੀ ਵਿਅਕਤੀ ਵੱਲੋਂ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ‘ਤੇ ਹੀ ਉਸ ਦੀ ਨਾਗਰਿਕਤਾ ਅੱਗੇ ਰੋੜੇ ਅਟਕਾਉਣਾ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ ਅਤੇ ਅਮਰੀਕੀ ਹੱਕਾਂ ਦੇ ਚਾਰਟਰ ਦੇ ਵੀ ਉਲਟ ਹੈ। ਇਥੋਂ ਤੱਕ ਕਿ ਅਜਿਹੇ ਲੋਕਾਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ (ਜੋ ਜਨਮ ਕਾਰਨ ਅਮਰੀਕਾ ਦੇ ਨਾਗਰਿਕ ਬਣ ਜਾਂਦੇ ਹਨ) ਨੂੰ ਵੀ ਸਰਕਾਰੀ ਸਹਾਇਤਾ ਲੈਣ ਕਾਰਨ ਅਮਰੀਕਾ ਉਪਰ ਬੋਝ ਦੱਸਣਾ ਮਾਨਵੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਅਮਰੀਕਾ ਵੱਲੋਂ ਦਿੱਤੇ ਗਏ ਸਮਾਜਿਕ ਇਨਸਾਫ ਦੇ ਹੱਕ ਦੇ ਉਲਟ ਹੈ।
ਸੋ ਅਮਰੀਕਾ ਦਾ ਇਸੇ ਗੱਲ ਵਿਚ ਹੀ ਭਲਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਗਲਤ ਫੈਸਲਿਆਂ ਅਤੇ ਦੁਰਪ੍ਰਭਾਵ ਵਾਲੇ ਫੈਸਲਿਆਂ ਤੋਂ ਛੇਤੀ ਤੋਂ ਛੇਤੀ ਖਹਿੜਾ ਜਾਵੇ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article