PUNJABMAILUSA.COM

ਖਡੂਰ ਸਾਹਿਬ ‘ਚ 58 ਫ਼ੀਸਦੀ ਵੋਟਾਂ ਪਈਆਂ

ਖਡੂਰ ਸਾਹਿਬ ‘ਚ 58 ਫ਼ੀਸਦੀ ਵੋਟਾਂ ਪਈਆਂ

ਖਡੂਰ ਸਾਹਿਬ ‘ਚ 58 ਫ਼ੀਸਦੀ ਵੋਟਾਂ ਪਈਆਂ
February 14
05:23 2016

khandoor
• ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ • ਮੁਕਾਬਲੇਬਾਜ਼ੀ ਨਾ ਹੋਣ ਕਾਰਨ ਵੋਟਰਾਂ ਦਾ ਉਤਸ਼ਾਹ ਰਿਹਾ ਗਾਇਬ • ਨਤੀਜਾ 16 ਨੂੰ
ਖਡੂਰ ਸਾਹਿਬ/ਤਰਨ ਤਾਰਨ, 13 ਫਰਵਰੀ-ਤਰਨ ਤਾਰਨ ਜ਼ਿਲ੍ਹੇ ‘ਚ ਪੈਂਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲਈ ਅੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ | ਇਸ ਹਲਕੇ ‘ਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਕਰੀਬ 58 ਫ਼ੀਸਦੀ ਵੋਟਾਂ ਪਈਆਂ, ਜਦਕਿ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਵਿਚ 80.7 ਫ਼ੀਸਦੀ ਪੋਲਿੰਗ ਹੋਈ ਸੀ | ਪਿਛਲੇ ਸਾਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਵਜੋਂ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਅਸਤੀਫਾ ਦੇਣ ਕਾਰਨ ਖਡੂਰ ਸਾਹਿਬ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ | ਹਲਕੇ ਦੇ ਕੁਝ ਪਿੰਡਾਂ ‘ਚ 60 ਤੋਂ 75 ਫੀਸਦੀ ਤਕ ਵੋਟ ਪਈਆਂ ਅਤੇ ਕੁਝ ਪਿੰਡਾਂ ‘ਚ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਦੇਖਣ ਨੂੰ ਮਿਲਿਆ | ਜ਼ਿਆਦਾਤਰ ਬੂਥਾਂ ਤੇ ਵੋਟਾਂ ਪਾਉਣ ਲਈ ਔਰਤਾਂ ਦੀ ਗਿਣਤੀ ਜ਼ਿਆਦਾ ਨਜ਼ਰ ਆਈ | ਖਡੂਰ ਸਾਹਿਬ ਜ਼ਿਮਨੀ ਚੋਣ ਵਿਚ ਕਾਂਗਰਸ ਤੇ ਆਮ ਆਮਦੀ ਪਾਰਟੀ ਵੱਲੋਂ ਚੋਣ ਦਾ ਬਾਈਕਾਟ ਕਰਨ ਕਾਰਨ ਅਕਾਲੀ ਦਲ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਹੀ ਹੋਣ ਕਾਰਨ ਲੋਕਾਂ ਵਿਚ ਕੋਈ ਖਾਸ ਉਤਸ਼ਾਹ ਨਹੀਂ ਪਾਇਆ ਗਿਆ | ਜ਼ਿਆਦਾਤਰ ਪਿੰਡਾਂ ਵਿਚ ਅਕਾਲੀ ਦਲ ਦੇ ਬੂਥਾਂ ਤੋਂ ਇਲਾਵਾ ਦੂਜੇ ਉਮੀਦਵਾਰਾਂ ਦੇ ਪੋਿਲੰਗ ਬੂਥ ਘੱਟ ਹੀ ਨਜ਼ਰ ਆਏ | ਕੁਝ ਕੁ ਥਾਵਾਂ ‘ਤੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਦੇ ਸਮਰਥਕਾਂ ਵੱਲੋਂ ਪੋਿਲੰਗ ਬੂਥ ਲਗਾਏ ਗਏ ਸਨ | ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਸ ਦੀ ਪਤਨੀ ਨੇ ਆਪਣੇ ਜੱਦੀ ਪਿੰਡ ਬ੍ਰਹਮਪੁਰਾ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿੰਡ ਕਾਹਲਵਾਂ ਵਿਖੇ ਆਪਣੀ ਵੋਟ ਪਾਈ | ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੇ ਆਪਣੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਖਵਾਸਪੁਰ ਵਿਖੇ ਆਪਣੀਆਂ ਵੋਟਾਂ ਪਾਈਆਂ | ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਿੱਟੂ ਤੋਂ ਇਲਾਵਾ ਦੂਸਰੇ 5 ਉਮੀਦਵਾਰਾਂ ਵਿਚ ਬਸਪਾ ਅੰਬੇਦਕਰ ਦੇ ਪੂਰਨ ਸਿੰਘ ਅਤੇ ਆਜ਼ਾਦ ਸੁਮੇਲ ਸਿੰਘ ਸਿੱਧੂ (ਆਪ ਬਾਗੀ), ਸੁਖਦੇਵ ਸਿੰਘ, ਹਰਜੀਤ ਸਿੰਘ ਤੇ ਅਨੰਤਜੀਤ ਸਿੰਘ ਸੰਧੂ ਸ਼ਾਮਿਲ ਹਨ | ਚੋਣ ਅਮਲ ਸ਼ੁਰੂ ਹੋਣ ਦੇ ਪਹਿਲੇ ਘੰਟੇ ਵਿਚ ਸਵੇਰੇ 8 ਵਜੇ ਤੋਂ 9 ਵਜੇ ਤੱਕ 5 ਫ਼ੀਸਦੀ ਵੋਟਰਾਂ ਵੱਲੋਂ ਆਪਣੀ ਵੋਟ ਪਾਈ ਗਈ ਸੀ ਜਦਕਿ 10 ਵਜੇ ਤੱਕ 9 ਫ਼ੀਸਦੀ ਤੱਕ ਪੋਲਿੰਗ ਦਰਜ ਕੀਤੀ ਗਈ | ਸਵੇਰੇ 11 ਵਜੇ ਤੱਕ 17 ਫ਼ੀਸਦੀ, 12 ਵਜੇ 24, 1 ਵਜੇ 32 , 2 ਵਜੇ 40, 3 ਵਜੇ 46, 4 ਵਜੇ 52 ਅਤੇ 5 ਵਜੇ ਤੱਕ 58 ਫ਼ੀਸਦੀ ਵੋਟਰਾਂ ਵੱਲੋਂ ਮਤਦਾਨ ਕੀਤਾ ਗਿਆ | ਇਸੇ ਦੌਰਾਨ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਲਕੇ ਦੇ ਪਿੰਡ ਜਹਾਂਗੀਰ, ਪੱਖੋਕੇ, ਬ੍ਰਹਮਪੁਰਾ, ਰੂੜੇ ਆਸਲ, ਬੁੱਘਾ, ਵਲੀਪੁਰ, ਗੋਰਖਾ, ਖਹਿਰਾ, ਗਿੱਲ ਵੜੈਚ, ਦੇਊ, ਨੌਰੰਗਾਬਾਦ, ਵਾਂ, ਭੂਰੇ ਗਿੱਲ, ਸ਼ੇਖ, ਮਾਨੋਚਾਹਲ, ਜਮਸਤਪੁਰ, ਬਾਕੀਪੁਰ , ਗਿੱਲ ਵੜੈਚ, ਸਮੇਤ ਹੋਰ ਚੁਣਵੇਂ ਪਿੰਡਾ ‘ਚ 50 ਤੋਂ 70 ਫ਼ੀਸਦੀ ਤਕ ਵੋਟਾਂ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ ਜਦ ਕਿ ਕੁਝ ਪਿੰਡਾ ‘ਚ 40 ਤੋਂ 50 ਫੀਸਦੀ ਤਕ ਹੀ ਵੋਟਰਾਂ ਨੇ ਆਪਣੇ ਮਤ ਦੀ ਵਰਤੋਂ ਕੀਤੀ | ਜ਼ਿਮਨੀ ਚੋਣ ਦੌਰਾਨ ਕਿਸੇ ਵੀ ਪੋਲਿੰਗ ਬੂਥ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਇਹ ਸਮੁੱਚਾ ਚੋਣ ਅਮਲ ਪੂਰਨ ਸ਼ਾਂਤੀਪੂਰਵਕ, ਅਮਨ ਅਮਾਨ ਨਾਲ ਮੁਕੰਮਲ ਹੋ ਗਿਆ | ਸੁਰੱਖਿਆ ਅਮਲੇ ਵੱਲੋਂ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਵੱਲੋਂ ਵੀ ਚੋਣ ਅਮਲੇ ਨੂੰ ਸ਼ਾਂਤਮਈ ਚੋਣ ਅਮਲ ਪੂਰਾ ਕਰਨ ਵਿਚ ਪੂਰਾ ਸਹਿਯੋਗ ਦਿੱਤਾ ਗਿਆ | ਇਸ ਜ਼ਿਮਨੀ ਚੋਣ ਲਈ ਹਲਕੇ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਸੀ ਅਤੇ ਇਨ੍ਹਾਂ ਜ਼ੋਨਾਂ ਵਿਚ ਤਾਇਨਾਤ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ‘ਤੇ ਨਜਰ ਰੱਖੀ | ਪੰਜਾਬ ਪੁਲਿਸ ਦੀਆਂ ਟੁਕੜੀਆਂ ਵਲੋਂ ਸਮੁੱਚੇ ਹਲਕੇ ਵਿਚ ਗਸ਼ਤ ਕੀਤੀ ਗਈ | ਇਸ ਚੋਣ ਲਈ 6 ਨੀਮ ਫ਼ੌਜੀ ਬਲਾਂ ਦੀਆਂ ਟੀਮਾਂ, 1500 ਜਵਾਨ ਪੰਜਾਬ ਪੁਲਿਸ , 850 ਪੋਲਿੰਗ ਸਟਾਫ ਅਤੇ 150 ਮਾਈਕਰੋ ਅਬਜਰਵਰ ਤਾਇਨਾਤ ਕੀਤੇ ਗਏ ਸਨ | ਖਡੂਰ ਸਾਹਿਬ ਹਲਕੇ ਵਿਚ ਕੁਲ 187187 ਵੋਟਰ ਹਨ ਅਤੇ 133 ਪੋਲਿੰਗ ਸਟੇਸ਼ਨਾਂ ਵਿਚ 210 ਪੋਲਿੰਗ ਬੂਥ ਬਣਾਏ ਗਏ ਸਨ | ਜਿਹੜੇ ਪੋਲਿੰਗ ਬੂਥ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਐਲਾਨੇ ਗਏ ਸਨ ਉਨ੍ਹਾਂ ‘ਤੇ ਵੀ ਚੋਣ ਸ਼ਾਂਤਮਈ ਢੰਗ ਨਾਲ ਨੇਪਰੇ ਚੜੀ ਹੈ | ਖਡੂਰ ਸਾਹਿਬ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਮੇਤ ਕੁੱਲ 7 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਇਸ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ 16 ਫਰਵਰੀ ਨੂੰ ਹੋਵੇਗੀ | ਕਾਂਗਰਸ ਨੇ ਨਾਮਜ਼ਦਗੀ ਦੀ ਆਖਰੀ ਤਾਰੀਕ ਨੂੰ ਚੋਣ ਮੈਦਾਨ ਚੋਂ ਹਟਦੇ ਹੋਏ ਕਿਹਾ ਸੀ ਕਿ ਜਿਸ ਮੁੱਦੇ ਨੂੰ ਲੈ ਕੇ ਸਿੱਕੀ ਨੇ ਅਸਤੀਫਾ ਦਿੱਤਾ ਸੀ ਉਹ ਅਜੇ ਸੁਲਝਿਆ ਨਹੀਂ | ਸਿੱਕੀ ਨੇ ਵੀ ਵੋਟਰਾਂ ਨੂੰ ਜ਼ਿਮਨੀ ਚੋਣ ਦੇ ਬਾਈਕਾਟ ਦੀ ਅਪੀਲ ਕੀਤੀ ਸੀ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article