PUNJABMAILUSA.COM

ਕੰਪਿਊਟਰ ਕਮੇਟੀਜ਼ ਆਫ ਹਾਈ ਕੋਰਟਸ ਦੀ ਦੂਜੀ ਕੌਮੀ ਕਾਨਫਰੰਸ ਦਾ ਉਦਘਾਟਨ

ਕੰਪਿਊਟਰ ਕਮੇਟੀਜ਼ ਆਫ ਹਾਈ ਕੋਰਟਸ ਦੀ ਦੂਜੀ ਕੌਮੀ ਕਾਨਫਰੰਸ ਦਾ ਉਦਘਾਟਨ

ਕੰਪਿਊਟਰ ਕਮੇਟੀਜ਼ ਆਫ ਹਾਈ ਕੋਰਟਸ ਦੀ ਦੂਜੀ ਕੌਮੀ ਕਾਨਫਰੰਸ ਦਾ ਉਦਘਾਟਨ
December 08
17:26 2018

ਸੁਪਰੀਮ ਕੋਰਟ ਦੇ ਜੱਜ ਹੇਮੰਤ ਗੁਪਤਾ ਨੇ ਈ-ਕੋਰਟਸ ਪ੍ਰੋਜੈਕਟਸ ਦੀ ਕਾਮਯਾਬੀ ਦਾ ਕੀਤਾ ਵਰਣਨ
ਨਿਆਂ ਵਿਵਸਥਾ ਵਿੱਚ ਹੋਰ ਪਾਰਦਰਸ਼ਿਤਾ ਆਈ: ਜਸਟਿਸ ਕ੍ਰਿਸ਼ਨਾ ਮੁਰਾਰੀ
ਚੰਡੀਗੜ੍ਹ, 8 ਦਸੰਬਰ (ਪੰਜਾਬ ਮੇਲ)- ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਅੱਜ ਚੰਡੀਗੜ੍ਹ ਦੀ ਜੁਡੀਸ਼ੀਅਲ ਅਕੈਡਮੀ ਵਿਖੇ ਹੋਈ। ਇਸ ਕਾਨਫਰੰਸ ਦਾ ਉਦਘਾਟਨ ਮਾਣਯੋਗ ਜਸਟਿਸ ਸ੍ਰੀ ਹੇਮੰਤ ਗੁਪਤਾ ਜੱਜ ਮਾਣਯੋਗ ਸੁਪਰੀਮ ਕੋਰਟ, ਭਾਰਤ ਸਰਕਾਰ, ਮਾਣਯੋਗ ਜਸਟਿਸ ਸੀ੍ਰ ਕ੍ਰਿਸ਼ਨਾ ਮੁਰਾਰੀ, ਚੀਫ ਜਸਟਿਸ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਅਤੇ ਮਾਣਯੋਗ ਜਸਟਿਸ ਸ੍ਰੀ ਸੂਰੀਯਾ ਕਾਂਤ, ਚੀਫ ਜਸਟਿਸ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਹਾਜ਼ਰੀ ਵਿੱਚ ਕੀਤਾ ਗਿਆ। ”ਈ-ਕੋਰਟਜ਼ ਪ੍ਰਾਜੈਕਟ-ਐਕਸਪਲੋਰਿੰਗ ਨਿਊ ਹੋਰਾਇਜ਼ਨਸ” ਦੇ ਵਿਸ਼ੇ ‘ਤੇ ਆਧਾਰਿਤ ਇਸ ਦੋ ਰੋਜ਼ਾ ਕਾਨਫਰੰਸ ਵਿੱਚ ਈ-ਕੋਰਟ ਪ੍ਰੋਜੈਕਟ ਨਾਲ ਸਬੰਧਤ ਸਾਰੀਆਂ ਧਿਰਾਂ ਜਿਵੇਂ ਨਿਆਂ ਵਿਭਾਗ, ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਦੀ ਈ-ਕਮੇਟੀ, ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ, ਸਾਰੇ ਹਾਈਕੋਰਟਾਂ ਦੇ ਸੈਂਟਰਲ ਪ੍ਰਾਜੈਕਟ ਕੋਆਰਡੀਨੇਟਰ ਅਤੇ ਐਨ.ਆਈ.ਸੀ. ਵਰਗੀਆਂ ਸਰਕਾਰੀ ਏਜੰਸੀਆਂ ਵੱਲੋਂ ਈ-ਕੋਰਟ ਪ੍ਰੋਜੈਕਟ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਕਈ ਹੋਰ ਸਬੰਧਤ ਮੁੱਦੇ ਵਿਚਾਰੇ ਜਾਣਗੇ।
ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਹੇਮੰਤ ਗੁਪਤਾ ਨੇ ‘ ਕੋਰਟ ਤੋਂ ਈ-ਕੋਰਟ’ ਤੱਕ ਭਾਰਤੀ ਨਿਆਂ ਵਿਵਸਥਾ ਦੇ ਸਫਰ ਉੱਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਿਵੇਂ ਪਹਿਲੇ ਪਹਿਲ ਨਿਆਂ ਵਿਵਸਥਾ ਵਿੱਚ ਉੱਚ ਪੱਧਰੀ ਤਕਨੀਕ ਦੀ ਵਰਤੋਂ ਕੀਤੇ ਜਾਣ ਨੂੰ ਨਾ-ਮੁਨਾਸਿਬ ਸਮਝਿਆ ਗਿਆ। ਉਨ੍ਹਾਂ ਈ-ਕੋਰਟਸ ਪ੍ਰੋਜੈਕਟ ਦੀ ਕਾਮਯਾਬੀ ਅਤੇ ਆਮ ਲੋਕਾਂ ਵੱਲੋਂ ਈ-ਸੇਵਾਵਾਂ ਤੋਂ ਲਾਭ ਲਏ ਜਾਣ ਦੇ ਪੱਖ ਉੱਤੇ ਵੀ ਚਾਨਣਾ ਪਾਇਆ। ਜਸਟਿਸ ਗੁਪਤਾ ਨੇ ਇਸ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਲਈ ਵਕੀਲਾਂ ਅਤੇ ਮੁਕੱਦਮੇ ਦਾਇਰ ਕਰਨ ਵਾਲੇ ਦਾਅਵੇਦਾਰਾਂ ਪਾਸੋਂ ਸੁਝਾਅ ਲੈਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਦੱਸਿਆ ਕਿ ਹਰੇਕ ਕੇਸ ਸਬੰਧੀ ਸੂਚਨਾ ਆਨਲਾਈਨ ਉਪਲਬਧ ਹੋਣ ਨਾਲ ਹੁਣ ਨਿਆਂ ਵਿਵਸਥਾ ਵਿੱਚ ਹੋਰ ਵੀ ਜ਼ਿਆਦਾ ਪਾਰਦਰਸ਼ਿਤਾ ਆਈ ਹੈ ਕਿਉਂ ਜੋ ਆਪਣੇ ਕੇਸ ਬਾਰੇ ਆਨਲਾਈਨ ਜਾਣਕਾਰੀ ਤੱਕ ਹਰੇਕ ਵਿਅੱਕਤੀ ਦੀ ਆਸਾਨ ਪਹੁੰਚ ਹੈ। ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ ਉੱਤੇ ਇਨਸਾਫ਼ ਦੇਣ ਦੇ ਸੰਵਿਧਾਨਕ ਫ਼ਰਜ਼ ਦੀ ਪੂਰਤੀ ਵੱਲ ਈ-ਕੋਰਟਸ ਪ੍ਰੋਜੈਕਟ ਨੂੰ ਇੱਕ ਵੱਡਾ ਕਦਮ ਕਰਾਰ ਦਿੰਦਿਆਂ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕੰਪਿਊਟਰ ਕਮੇਟੀ ਨੂੰ ਕੰਪਿਊਟਰੀਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਨੂੰ ਮੂਹਰਲੀਆਂ ਸਫ਼ਾਂ ਵਿੱਚ ਲਿਆਉਣ ਦੀ ਰੱਜਵੀਂ ਸ਼ਲਾਘਾ ਕੀਤੀ।
ਜਸਟਿਸ ਸੂਰਿਯਾ ਕਾਂਤ ਨੇ ਨਿਆਂਇਕ ਪ੍ਰਣਾਲੀ ਨੂੰ ਹੋਰ ਪ੍ਰਭਾਵੀ ਅਤੇ ਕੁਸ਼ਲ ਬਣਾਉਣ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਤਕਨਾਲੋਜੀ ਉਤੇ ਲੋੜ ਤੋਂ ਵੱਧ ਨਿਰਭਰ ਹੋਣ ਖਿਲਾਫ ਚੇਤੰਨ ਵੀ ਕੀਤਾ।
ਜਸਟਿਸ ਡਾ. ਰਵੀ ਰੰਜਨ, ਚੇਅਰਮੈਨ, ਕੰਪਿਊਟਰ ਕਮੇਟੀ, ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਨੇ ਸਵਾਗਤੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਸ ਕਾਨਫ਼ਰੰਸ ਦਾ ਮੁੱਖ ਮੰਤਵ ਮਾਨਯੋਗ ਸੁਪਰੀਮ ਕੋਰਟ ਦੀ ਈ-ਕਮੇਟੀ ਵਲੋਂ ਵਿਕਸਤ ਕੀਤੇ ਕੇਂਦਰੀਕ੍ਰਿਤ ਸੰਕਲਪ ਦੇ ਸੰਬੰਧ ਵਿਚ ਸਾਰੇ ਹਾਈ ਕੋਰਟਾਂ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਨਾ ਅਤੇ ਸੁਧਾਰਾਂ ਤੇ ਨਵੀਨਤਾਵਾਂ ਲਈ ਇਹਨਾਂ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਹੈ।
ਸਾਰੇ ਸਪੀਕਰਾਂ ਨੇ ਈ-ਕੋਰਟ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਮਾਨਯੋਗ ਜਸਟਿਸ ਮਦਨ ਬੀ ਲੋਕੁਰ, ਜੱਜ, ਸੁਪਰੀਮ ਕੋਰਟ ਵਲੋਂ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ ਨਾਲ ਬਿਹਤਰ ਸੰਪਰਕ ਸਥਾਪਤ ਕਰਨ ਲਈ ਕੇਸ ਇਨਫਾਰਮੇਸ਼ਨ ਸਾਫਟਵੇਅਰ 1.0 ਲਾਂਚ ਕੀਤਾ। ਇਸ ਮੌਕੇ ਇਕ ਸੋਵੀਨਰ ਜਿਸ ਵਿਚ ਸਾਰੀਆਂ ਹਾਈ ਕੋਰਟਾਂ ਦੇ ਲੇਖ ਅਤੇ ਜਸਟਿਸ ਰਾਜੇਸ਼ ਬਿੰਦਲ ਦੁਆਰਾ ਸੰਪਾਦਿਤ ਇਕ ਕਿਤਾਬ ਵੀ ਜਾਰੀ ਕੀਤੀ ਗਈ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਆਈ.ਟੀ ਖੇਤਰ ਸਬੰਧੀ ਪੁੱਟੇ ਗਏ ਕਦਮਾਂ ਨੂੰ ਬਿਆਨਦੀ ਹੈ।
ਆਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਮਹੇਸ਼ ਗਰੋਵਰ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article
    ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

Read Full Article
    ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

Read Full Article