ਕੰਪਾਰਟਮੈਂਟ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਲਿਆ ਫਾਹਾ

June 15
08:34
2017
ਚੰਡੀਗੜ੍ਹ, 15 ਜੂਨ (ਪੰਜਾਬ ਮੇਲ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੀ 12ਵੀਂ ਦੀ ਵਿਦਿਆਰਥਣ ਮਨੀਸ਼ਾ (18 ਸਾਲ) ਪੁੱਤਰੀ ਤਰਸੇਮ ਅਲੀ ਵਾਸੀ ਪਿੰਡ ਚੀਮਾ ਨੇ ਅੰਗਰੇਜ਼ੀ ਵਿਸ਼ੇ ‘ਚੋਂ ਕੰਪਾਰਟਮੈਂਟ ਆਉਣ ‘ਤੇ ਆਪਣੇ ਹੀ ਘਰ ‘ਚ ਲੱਗੇ ਛੱਤ ਵਾਲੇ ਪੱਖੇ ਨਾਲਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।
ਇਸ ਮੌਕੇ ਜਾਂਚ ਅਧਿਕਾਰੀ ਥਾਣੇਦਾਰ ਸੋਹਣ ਸਿੰਘ ਜਲਾਜਣ ਨੇ ਦੱਸਿਆ ਕਿ ਮਨੀਸ਼ਾ ਦੇ ਪਿਤਾ ਤਰਸੇਮ ਅਲੀ ਦੇ ਦੱਸਣ ਅਨੁਸਾਰ 12ਵੀਂ ‘ਚੋਂ ਅੰਗਰੇਜ਼ੀ ਵਿਸ਼ੇ ‘ਚੋਂ ਕੰਪਾਰਟਮੈਂਟ ਆਉਣ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ। ਪੁਲਿਸ ਨੇ 174 ਦੀ ਕਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।