PUNJABMAILUSA.COM

ਕੰਧ ਉਸਾਰਨ ਦੀ ਟਰੰਪ ਦੀ ਜ਼ਿੱਦ ਨਾਲ ਅਮਰੀਕਾ ਦਾ ਅਰਥਚਾਰਾ ਹੋ ਸਕਦੈ ਡਾਵਾਂਡੋਲ

 Breaking News

ਕੰਧ ਉਸਾਰਨ ਦੀ ਟਰੰਪ ਦੀ ਜ਼ਿੱਦ ਨਾਲ ਅਮਰੀਕਾ ਦਾ ਅਰਥਚਾਰਾ ਹੋ ਸਕਦੈ ਡਾਵਾਂਡੋਲ

ਕੰਧ ਉਸਾਰਨ ਦੀ ਟਰੰਪ ਦੀ ਜ਼ਿੱਦ ਨਾਲ ਅਮਰੀਕਾ ਦਾ ਅਰਥਚਾਰਾ ਹੋ ਸਕਦੈ ਡਾਵਾਂਡੋਲ
January 09
10:30 2019

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਡੋਨਾਲਡ ਟਰੰਪ ਨੇ ਜਦ ਤੋਂ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਤਾਂ ਹਮੇਸ਼ਾਂ ਹੀ ਉਹ ਕਿਸੇ ਨਾ ਕਿਸੇ ਮਸਲੇ ‘ਤੇ ਉਲਝਦੇ ਚਲੇ ਆ ਰਹੇ ਹਨ। ਪਰ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਮੈਕਸੀਕੋ ਦੇ ਬਾਰਡਰ ਉਪਰ ਕੰਧ ਉਸਾਰਨ ਦੀ ਜ਼ਿੱਦ ਨੇ ਤਾਂ ਸਮੁੱਚਾ ਅਮਰੀਕਾ ਹੀ ਫਾਹੇ ਟੰਗਿਆ ਹੋਇਆ ਹੈ। ਆਪਣੀ ਇਸ ਜ਼ਿੱਦ ਨੂੰ ਪੂਰਾ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਲੈਣ-ਦੇਣ (ਸ਼ੱਟਡਾਊਨ) ਪੂਰੀ ਤਰ੍ਹਾਂ ਠੱਪ ਪਿਆ ਹੈ। ਰਾਸ਼ਟਰਪਤੀ ਦੇ ਇਸ ਜ਼ਿੱਦੀ ਫੈਸਲੇ ਨਾਲ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦਾ ਸਾਰਾ ਵਿੱਤੀ ਕਾਰੋਬਾਰ ਹੀ ਹਿੱਲ ਗਿਆ ਹੈ। ਅਮਰੀਕਾ ਦੀ ਕਾਂਗਰਸ ਵਿਚ ਡੈਮੋਕ੍ਰੇਟਸ ਭਾਰੂ ਹਨ। ਡੈਮੋਕ੍ਰੇਟਸ ਮੈਕਸੀਕੋ ਦੀ ਕੰਧ ਉਪਰ ਬੇਥਾਹ ਪੈਸਾ ਖਰਚ ਕੀਤੇ ਜਾਣ ਦੇ ਹੱਕ ਵਿਚ ਨਹੀਂ ਹਨ। ਇਸ ਕਰਕੇ ਉਹ ਮੈਕਸੀਕੋ ਦੀ ਕੰਧ ਉਸਾਰੇ ਜਾਣ ਲਈ ਮੰਗੇ ਜਾ ਰਹੇ ਪੈਸੇ ਦੀ ਤਜਵੀਜ਼ ਪ੍ਰਵਾਨ ਨਹੀਂ ਕਰ ਰਹੇ। ਡੈਮੋਕ੍ਰੇਟਸ ਨੂੰ ਝੁਕਾਉਣ ਲਈ ਪਿਛਲੇ ਕਈ ਦਿਨਾਂ ਤੋਂ ਰਾਸ਼ਟਰਪਤੀ ਨੇ ਸਰਕਾਰੀ ਲੈਣ-ਦੇਣ ਬੰਦ ਕਰ ਰੱਖਿਆ ਹੈ। ਬੀਤੇ ਦਿਨੀਂ ਡੈਮੋਕ੍ਰੇਟਸ ਆਗੂਆਂ ਅਤੇ ਟਰੰਪ ਵਿਚਾਲੇ ਹੋਈ ਗੱਲਬਾਤ ਬਿਨਾਂ ਨਤੀਜੇ ਖਤਮ ਹੋ ਗਈ ਹੈ। ਗੱਲਬਾਤ ਦੇ ਟੁੱਟ ਜਾਣ ਨਾਲ ਅਮਰੀਕਾ ਦੇ ਸਰਕਾਰੀ ਤੰਤਰ ਵਿਚ ਅਰਾਜਕਤਾ ਅਤੇ ਭੈਅ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਟਰੰਪ ਦੇ ਸਰਕਾਰੀ ਲੈਣ-ਦੇਣ ਬੰਦ ਕਰਨ ਦੇ ਫੈਸਲੇ ਨਾਲ ਇਸ ਵੇਲੇ 8 ਲੱਖ ਤੋਂ ਵਧੇਰੇ ਫੈਡਰਲ ਕਾਮੇ ਪ੍ਰਭਾਵਿਤ ਹੋ ਰਹੇ ਹਨ ਅਤੇ ਇਸ ਹਫਤੇ ਉਨ੍ਹਾਂ ਦੇ ਅਦਾਇਗੀ ਦੇ ਪਹਿਲੇ ਚੈੱਕ ਵੀ ਫੇਲ੍ਹ ਹੋ ਰਹੇ ਹਨ। ਇਕ ਰੀਅਲ ਅਸਟੇਟ ਕੰਪਨੀ ਦਾ ਕਹਿਣਾ ਹੈ ਕਿ ਇਹ ਮੁਲਾਜ਼ਮ 249 ਮਿਲੀਅਨ ਡਾਲਰ ਮੋਰਟਗੇਜ਼ ਪੇਮੈਂਟਸ ਹਰ ਮਹੀਨੇ ਕਰਦੇ ਹਨ। ਡੈਮੋਕ੍ਰੇਟਸ ਅਤੇ ਟਰੰਪ ਵਿਚਾਲੇ ਗੱਲਬਾਤ ਟੁੱਟਣ ਨਾਲ ਹੁਣ ਛੇਤੀ ਕੀਤਿਆਂ ਟਰੰਪ ਵੱਲੋਂ ਲਾਈ ਗਈ ਪਾਬੰਦੀ ਖਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ।
ਇਸ ਪਾਬੰਦੀ ਨਾਲ ਅਮਰੀਕਨਾਂ ਦੇ ਦੁੱਖ ਵਧਣੇ ਸ਼ੁਰੂ ਹੋ ਗਏ ਹਨ। ਖਾਸਕਰ ਜਿਹੜੇ ਲੋਕ ਫੈਡਰਲ ਸਰਕਾਰ ‘ਚ ਕੰਮ ਕਰਦੇ ਹਨ, ਉਹ ਇਕ ਜਾਂ ਦੂਜੇ ਰੂਪ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਅਮਰੀਕਾ ਦੇ ਇਤਿਹਾਸ ਵਿਚ ਇਹ ਦੂਜੀ ਵੱਡੀ ਪਾਬੰਦੀ (ਸ਼ੱਟਡਾਊਨ) ਹੈ। ਦਸੰਬਰ 1995 ਵਿਚ ਅਜਿਹੀ ਹੀ ਪਾਬੰਦੀ 21 ਦਿਨ ਚੱਲੀ ਸੀ। ਸੋਮਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਪਾਬੰਦੀ ਨੂੰ ਕੁੱਝ ਨਰਮ ਕਰਨ ਦਾ ਵਤੀਰਾ ਅਪਣਾਇਆ ਸੀ ਅਤੇ ਇੰਟਰਨਲ ਰੈਵੇਨਿਊ ਸਰਵਿਸ ਨੂੰ ਪਾਬੰਦੀ ਦੇ ਰਹਿੰਦਿਆਂ ਟੈਕਸ ਰਿਫੰਡ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਫੈਸਲੇ ਨਾਲ ਭਾਵੇਂ ਟੈਕਸ ਭਰਨ ਵਾਲਿਆਂ ਨੂੰ ਆਪਣਾ ਪੈਸਾ ਲੈਣ ਦੀ ਇਜਾਜ਼ਤ ਮਿਲ ਗਈ ਸੀ। ਪਰ ਟੈਕਸ ਵਿਭਾਗ ਦੇ ਪਾਬੰਦੀ ਤੋਂ ਪ੍ਰਭਾਵਿਤ ਕਾਮੇ ਕੰਮ ‘ਤੇ ਨਾ ਆਉਣ ਕਾਰਨ ਲੋਕਾਂ ਨੂੰ ਰਿਫੰਡ ਦੀ ਸਹੂਲਤ ਵੀ ਨਹੀਂ ਮਿਲ ਸਕੀ। ਇਥੋਂ ਤੱਕ ਕਿ ਹਵਾਈ ਅੱਡਿਆਂ ਉਪਰ ਫੈਡਰਲ ਸਰਕਾਰ ਅਧੀਨ ਆਉਂਦੇ ਸੁਰੱਖਿਆ ਕਰਮਚਾਰੀਆਂ ਦਾ ਕੰਮ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ।
ਵਾਲ ਸਟਰੀਟ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਲੰਬੀ ਹੋ ਰਹੀ ਪਾਬੰਦੀ ਅਮਰੀਕਾ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੇਸ਼ ਦੀ ਆਰਥਿਕ ਵਾਧੇ ਦੀ ਦਰ ਘਟਣ ਦੇ ਖਦਸ਼ੇ ਵੀ ਕੀਤੇ ਜਾ ਰਹੇ ਹਨ। ਲੰਬੀ ਹੋ ਰਹੀ ਪਾਬੰਦੀ ਕਾਰਨ ਫੈਡਰਲ ਸਰਕਾਰ ਦੇ ਬਾਹਰ ਅਤੇ ਅੰਦਰ ਦੋਵੇਂ ਪਾਸੀਂ ਅਨਿਸ਼ਚਿਤਤਾ ਫੈਲ ਰਹੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਸੇਵਾਵਾਂ ਦੇਣ ਵਾਲੀਆਂ ਨਿੱਜੀ ਕੰਪਨੀਆਂ ਅਤੇ ਚੈਰਿਟੀਜ਼ ਇਸ ਪ੍ਰਭਾਵ ਨੂੰ ਸਹਿਣ ਕਰਨ ਲਈ ਹੋਰ ਢੰਗ-ਤਰੀਕੇ ਫਰੋਲਣ ਲੱਗੀਆਂ ਹਨ। ਇਸ ਦਾ ਪ੍ਰਭਾਵ ਰਾਸ਼ਟਰਪਤੀ ਦੇ ਅੰਦਰੂਨੀ ਸਰਕਲ ਤੋਂ ਵਾਲ ਸਟਰੀਟ ਅਤੇ ਖੇਤੀ ਖੇਤਰ ਤੱਕ ਜਾਣਾ ਸ਼ੁਰੂ ਹੋ ਗਿਆ ਹੈ। 8 ਲੱਖ ਤੋਂ ਵਧੇਰੇ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਨਾ ਸਿਰਫ ਕਿਸ਼ਤਾਂ ਦੇ ਪੈਸੇ ਅਦਾ ਕਰਨ ਵਿਚ ਹੀ ਦਿੱਕਤ ਆਉਣੀ ਸ਼ੁਰੂ ਹੋਈ ਹੈ, ਸਗੋਂ ਇਸ ਨਾਲ ਖਰੀਦੋ-ਫਰੋਖ਼ਤ ਦੇ ਹੋਰ ਬਹੁਤ ਸਾਰੇ ਖੇਤਰ ਵੀ ਪ੍ਰਭਾਵਿਤ ਹੋ ਰਹੇ ਹਨ। ਇਥੋਂ ਤੱਕ ਕਿ ਫੈਡਰਲ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਮਾਜ ਭਲਾਈ ਸਕੀਮਾਂ ਵੀ ਪਾਬੰਦੀ ਦੀ ਮਾਰ ਹੇਠ ਆ ਗਈਆਂ ਹਨ। ਅਮਰੀਕਾ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰੈਣ-ਬਸੇਰੇ ਅਤੇ ਰੋਜ਼ਾਨਾ ਖਾਣ-ਪੀਣ ਲਈ ਪੈਸੇ ਫੈਡਰਲ ਸਰਕਾਰ ਦੇ ਅਦਾਰਿਆਂ ਵੱਲੋਂ ਮਿਲਦੇ ਹਨ। ਪਿਛਲੇ ਕਰੀਬ ਢਾਈ ਹਫਤਿਆਂ ਤੋਂ ਕੋਈ ਪੈਸਾ ਜਾਰੀ ਨਾ ਹੋਣ ਕਾਰਨ ਸਰਕਾਰ ਉਪਰ ਨਿਰਭਰ ਅਜਿਹੇ ਲੋਕਾਂ ਦੀ ਹਾਲਤ ਤਰਸਯੋਗ ਬਣ ਰਹੀ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਦੌਰਾਨ ‘ਅਮਰੀਕਾ, ਅਮਰੀਕੀਆਂ ਲਈ’ ਦਾ ਨਾਅਰਾ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਅਹੁਦਾ ਸੰਭਾਲਣ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਮੈਕਸੀਕੋ ਦੇ ਬਾਰਡਰ ਉਪਰ ਕੰਧ ਉਸਾਰਨਗੇ। ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਟਰੰਪ ਦਾ ਜ਼ੋਰ ਅਮਰੀਕਾ ਦੀ ਇੰਮੀਗ੍ਰੇਸ਼ਨ ਪਾਲਿਸੀ ਨੂੰ ਸਖ਼ਤ ਤੋਂ ਸਖ਼ਤ ਕਰਨ ਦਾ ਰਿਹਾ ਹੈ ਅਤੇ ਇਸ ਵਾਸਤੇ ਉਨ੍ਹਾਂ ਨੇ ਉੱਚ ਤਕਨੀਕ ਸਿੱਖਿਆ ਵਾਲੇ ਲੋਕਾਂ ਦੇ ਵੀਜ਼ੇ ਘਟਾਉਣ ਅਤੇ ਹੋਰ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦੇ ਫੈਸਲੇ ਵੀ ਕੀਤੇ ਹਨ। ਟਰੰਪ ਦੇ ਅਜਿਹੇ ਆਪਹੁਦਰੇ ਫੈਸਲਿਆਂ ਨਾਲ ਦੁਨੀਆਂ ਭਰ ਵਿਚ ਅਮਰੀਕਾ ਦੀ ਸਾਖ ਨੂੰ ਵੱਡਾ ਧੱਕਾ ਲੱਗਾ ਹੈ। ਪਰ ਕੰਧ ਕੱਢਣ ਦੀ ਜ਼ਿੱਦ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਦੇ ਲੈਣ-ਦੇਣ ਉਪਰ ਹੀ ਪਾਬੰਦੀ ਲਗਾਏ ਜਾਣ ਨਾਲ ਤਾਂ ਅਮਰੀਕਾ ਦੀ ਅੰਦਰੂਨੀ ਹਾਲਤ ਹੀ ਖਤਰੇ ਵਿਚ ਪੈ ਗਈ ਨਜ਼ਰ ਆ ਰਹੀ ਹੈ। ਹਾਲਤ ਇਥੋਂ ਤੱਕ ਨਿੱਘਰ ਗਈ ਹੈ ਕਿ ਜਾਂਚ-ਪੜਤਾਲ ਸੁਰੱਖਿਆ ਅਤੇ ਬਚਾਅ ਡਵੀਜ਼ਨ ਵਿਚ ਕੰਮ ਕਰਨ ਵਾਲੀ ਸਕ੍ਰਿਟ ਸਰਵਿਸ ਦੇ ਹਰ ਮੁਲਾਜ਼ਮ ਨੂੰ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਦੇ 7 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਇਸੇ ਤਰ੍ਹਾਂ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਦੇ ਬਹੁਤ ਥੋੜੇ ਮੁਲਾਜ਼ਮ ਰਹਿ ਗਏ ਹਨ, ਜਿਹੜੇ ਹੰਗਾਮੀ ਹਾਲਤ ਵਿਚ ਕੰਮ ਕਰਨ ਲਈ ਉਪਲਬੱਧ ਹਨ। ਹਵਾਈ ਅੱਡਿਆਂ ਉਪਰ ਵੀ ਟਰਾਂਸਪੋਰਟੇਸ਼ਨ, ਸਕਿਓਰਿਟੀ ਪ੍ਰਸ਼ਾਸਨ ਦੇ ਮੁਲਾਜ਼ਮ ਵੀ ਪਾਬੰਦੀ ਦੇ ਪਹਿਲੇ ਦਿਨ ਤੋਂ ਹੀ ਤਨਖਾਹਾਂ ਤੋਂ ਬਿਨਾਂ ਕੰਮ ਕਰ ਰਹੇ ਹਨ। ਪਾਬੰਦੀ ਦਾ ਅਸਰ ਪੂਰੇ ਦੇਸ਼ ਵਿਚ ਫੈਲਣ ਨਾਲ ਇਸ ਦਾ ਅਸਰ ਹੋਰਨਾਂ ਕੰਮਾਂ ਉਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੀਆਂ ਵਸਤਾਂ ਦੀਆਂ ਕੀਮਤਾਂ ਵੀ ਚੜ੍ਹਨੀਆਂ ਸ਼ੁਰੂ ਹੋ ਗਈਆਂ ਹਨ। ਇਸੇ ਤਰ੍ਹਾਂ ਸਬਸਿਡੀਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਕਿਸਾਨਾਂ ਉਪਰ ਵੀ ਇਹ ਪਾਬੰਦੀ ਭਾਰੂ ਪੈ ਰਹੀ ਹੈ। ਫੈਡਰਲ ਸਰਕਾਰ ਦੇ ਅਦਾਰਿਆਂ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਹਜ਼ਾਰਾਂ ਲੋਕਾਂ ਦੀਆਂ ਮੋਰਟਗੇਜ਼ ਅਰਜ਼ੀਆਂ ਫਸੀਆਂ ਹੋਈਆਂ ਹਨ। ਬਹੁਤ ਸਾਰੀਆਂ ਨਾਨ-ਪਰਾਫਿਟ ਸੰਸਥਾਵਾਂ ਨੂੰ ਵੀ ਫੈਡਰਲ ਅਦਾਰਿਆਂ ਵਿਚ ਕੰਮ ਨਾ ਹੋਣ ਕਾਰਨ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਪਿਛਲੇ ਇਤਿਹਾਸ ਉਪਰ ਨਜ਼ਰ ਮਾਰੀ ਜਾਵੇ, ਤਾਂ ਆਮ ਤੌਰ ‘ਤੇ ਇਹ ਗੱਲ ਵਾਪਰਦੀ ਰਹੀ ਹੈ ਕਿ ਰਿਪਬਲਿਕਨ ਰਾਸ਼ਟਰਪਤੀ ਅਮਰੀਕਾ ਦੀ ਹਾਲਤ ਨੂੰ ਵਿਗਾੜਦੇ ਰਹੇ ਹਨ, ਜਦਕਿ ਡੈਮੋਕ੍ਰੇਟਸ ਰਾਸ਼ਟਰਪਤੀਆਂ ਦੇ ਰਾਜ ਵਿਚ ਹੀ ਅਮਰੀਕਾ ਮੁੜ ਸੰਭਾਲਿਆ ਜਾਂਦਾ ਰਿਹਾ ਹੈ। ਬੁਸ਼ ਦੇ ਜ਼ਮਾਨੇ ਵਿਚ ਵੀ ਅਜਿਹਾ ਹੀ ਵਾਪਰਿਆ ਸੀ ਅਤੇ ਓਬਾਮਾ ਨੇ ਦੋ ਟਰਮਾਂ ਵਿਚ ਅਮਰੀਕਾ ਨੂੰ ਮੁੜ ਪੈਰਾਂ ਉਪਰ ਖੜ੍ਹਾ ਕੀਤਾ ਸੀ। ਹੁਣ ਵੀ ਅਜਿਹਾ ਹੀ ਵਾਪਰ ਰਿਹਾ ਹੈ। ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੇ ਦਿਨ ਤੋਂ ਹੀ ਵਿਵਾਦਤ ਨੀਤੀਆਂ ਲਿਆ ਰਹੇ ਹਨ। ਉਨ੍ਹਾਂ ਵੱਲੋਂ ਅੱਜ ਤੱਕ ਇਕ ਵੀ ਅਜਿਹਾ ਫੈਸਲਾ ਜਾਂ ਨੀਤੀ ਨਹੀਂ ਲਈ ਗਈ, ਜਿਸ ਬਾਰੇ ਵਾਦ-ਵਿਵਾਦ ਪੈਦਾ ਨਾ ਹੋਇਆ ਹੋਵੇ। ਲੰਬੇ ਸਮੇਂ ਲਈ ਸਰਕਾਰੀ ਲੈਣ-ਦੇਣ ਠੱਪ ਕਰਨ ਦੀ ਟਰੰਪ ਦੀ ਮੌਜੂਦਾ ਨੀਤੀ ਅਮਰੀਕਾ ਲਈ ਤਬਾਹਕੁੰਨ ਸਾਬਤ ਹੋ ਸਕਦੀ ਹੈ। ਡੈਮੋਕ੍ਰੇਟਸ ਦੇ ਨਾ ਝੁਕਣ ਕਾਰਨ ਲੱਗਦਾ ਹੈ ਕਿ ਪਾਬੰਦੀ ਹਟਾਏ ਜਾਣ ਦੇ ਨੇੜ ਭਵਿੱਖ ਵਿਚ ਆਸਾਰ ਘੱਟ ਹੀ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰੇਆਮ ਆਖ ਦਿੱਤਾ ਹੈ ਕਿ ਜੇਕਰ ਡੈਮੋਕ੍ਰੇਟਸ ਕੰਧ ਲਈ ਫੰਡ ਜਾਰੀ ਕਰਨ ਦੇ ਮਤੇ ਉਪਰ ਸਹਿਮਤੀ ਨਹੀਂ ਦਿੰਦੇ, ਤਾਂ ਉਹ ਪਾਬੰਦੀ ਨਹੀਂ ਹਟਾਉਣਗੇ।
ਟਰੰਪ ਵੱਲੋਂ ਸੰਭਾਵਿਤ ਬਣਾਈ ਜਾ ਰਹੀ ਕੰਧ ‘ਤੇ 5.5 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆਉਣਾ ਹੈ। ਇੱਡੀ ਵੱਡੀ ਰਕਮ ਸਥਾਨਕ ਲੋਕਾਂ ਦੇ ਟੈਕਸਾਂ ‘ਚੋਂ ਖਰਚੀ ਜਾਣੀ ਹੈ। ਪਰ ਇਹ ਜ਼ਰੂਰ ਨਹੀਂ ਕਿ ਇਸ ਕੰਧ ਦੇ ਉਸਾਰੇ ਜਾਣ ਨਾਲ ਗੈਰ-ਕਾਨੂੰਨੀ ਲੋਕਾਂ ਨੂੰ ਅਮਰੀਕਾ ਆਉਣ ਤੋਂ ਰੋਕਿਆ ਜਾ ਸਕੇ। ਕਿਉਂਕਿ ਅਮਰੀਕਾ ‘ਚ ਗੈਰ ਕਾਨੂੰਨੀ ਲੋਕਾਂ ਦੇ ਪ੍ਰਵੇਸ਼ ਕਰਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ।
ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਪੈਦਾ ਹੋਇਆ ਇਹ ਟਕਰਾਅ ਅਮਰੀਕਾ ਦੇ ਆਰਥਿਕ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਹਿਲਾ ਕੇ ਰੱਖ ਦੇਣ ਵਾਲਾ ਹੈ। ਟਰੰਪ ਨੇ ਆਪਣੀ ਜ਼ਿੱਦ ਪੂਰੀ ਕਰਨ ਲਈ ਦੇਸ਼ ਅੰਦਰ ਐਮਰਜੰਸੀ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਰਾਸ਼ਟਰਪਤੀ ਵੱਲੋਂ ਐਮਰਜੰਸੀ ਦਾ ਐਲਾਨ ਕੀਤੇ ਜਾਣ ਨਾਲ ਸਾਰੀਆਂ ਤਾਕਤਾਂ ਉਨ੍ਹਾਂ ਦੇ ਹੱਥ ਆ ਜਾਂਦੀਆਂ ਹਨ। ਅਗਰ ਟਰੰਪ ਵੱਲੋਂ ਐਮਰਜੰਸੀ ਦਾ ਐਲਾਨ ਕੀਤਾ ਜਾਂਦਾ ਹੈ, ਤਾਂ ਇਹ ਬੇਹੱਦ ਮੰਦਭਾਗਾ ਹੋਵੇਗਾ ਅਤੇ ਅਮਰੀਕਾ ਲਈ ਇਸ ਦੇ ਦੂਰ-ਰਸ ਸਿੱਟੇ ਨਿਕਲ ਸਕਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article