ਕ੍ਰਿਸਮਿਸ ਦੌਰਾਨ ਸਾਨ ਫਰਾਂਸਿਸਕੋ ‘ਚ ਹਮਲਾ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਇਕ ਵਿਅਕਤੀ ਗ੍ਰਿਫਤਾਰ

December 27
11:01
2017
ਲਾਸ ਏਂਜਲਸ, 27 ਦਸੰਬਰ (ਪੰਜਾਬ ਮੇਲ)- ਅਮਰੀਕੀ ਖੁਫੀਆ ਏਜੰਟਾਂ ਨੇ ਕ੍ਰਿਸਮਿਸ ਦੌਰਾਨ ਸਾਨ ਫਰਾਂਸਿਸਕੋ ‘ਚ ਹਮਲਾ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਦਾਲਤੀ ਦਸਤਾਵੇਜ਼ਾਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਇਕ ਏਜੰਟ ਵੱਲੋਂ ਦਿੱਤੇ ਗਏ ਹਲਫਨਾਮੇ ਮੁਤਾਬਕ 26 ਸਾਲਾ ਟ੍ਰੋ ਟਰੱਕ ਡਰਾਈਵਰ ਐਵਰਿਟ ਜੈਨਸਨ ਸ਼ਹਿਰ ਦੇ ਭੀੜ ਵਾਲੇ ਸੈਲਾਨੀ ਸਥਾਨ ਪੀਅਰ 39 ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਸ਼ੱਕੀ ਨੇ ਖੁਫੀਆ ਏਜੰਟ ਨੂੰ ਦੱਸਿਆ ਕਿ ਕਿਵੇਂ ਇਹ ਧਮਾਕਾਖੇਜ਼ ਪਦਾਰਥਾਂ ਦੀ ਵਰਤੋਂ ਕਰਕੇ 18 ਤੋਂ 25 ਦਸੰਬਰ ਤੱਕ ਬੀਚ ਪੀਅਰ ‘ਚ ਲੋਕਾਂ ਦਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਉਸ ਨੂੰ ਲੱਗਦਾ ਸੀ ਕਿ ਕ੍ਰਿਸਮਿਸ ਮੌਕੇ ਹਮਲਾ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਹਲਫਨਾਮੇ ਮੁਤਾਬਕ ਜੇਮਸਨ ਨੇ ਦੱਸਿਆ ਕਿ ਉਸ ਨੇ ਬਚਣ ਦੀ ਕੋਈ ਯੋਜਨਾ ਨਹੀਂ ਬਣਾਈ ਸੀ ਕਿਉਂਕਿ ‘ਉਹ ਮਰਨ ਨੂੰ ਤਿਆਰ’ ਸੀ।