PUNJABMAILUSA.COM

ਕ੍ਰਿਪਟੋਕਰੰਸੀ ਦੇ ਸੀ.ਈ.ਓ. ਦੀ ਮੌਤ ਨਾਲ ਨਿਵੇਸ਼ਕਾਂ ਦੇ 1300 ਕਰੋੜ ਰੁਪਏ ਫਸੇ

ਕ੍ਰਿਪਟੋਕਰੰਸੀ ਦੇ ਸੀ.ਈ.ਓ. ਦੀ ਮੌਤ ਨਾਲ ਨਿਵੇਸ਼ਕਾਂ ਦੇ 1300 ਕਰੋੜ ਰੁਪਏ ਫਸੇ

ਕ੍ਰਿਪਟੋਕਰੰਸੀ ਦੇ ਸੀ.ਈ.ਓ. ਦੀ ਮੌਤ ਨਾਲ ਨਿਵੇਸ਼ਕਾਂ ਦੇ 1300 ਕਰੋੜ ਰੁਪਏ ਫਸੇ
February 07
14:38 2019

ਓਟਵਾ, 7 ਫਰਵਰੀ (ਪੰਜਾਬ ਮੇਲ)-ਕੈਨੇਡਾ ਦੀ ਇਕ ਕ੍ਰਿਪਟੋਕਰੰਸੀ ਕੰਪਨੀ ਦੇ 30 ਸਾਲਾ ਸੀ.ਈ.ਓ. ਦੀ ਭਾਰਤ ਵਿਚ ਮੌਤ ਹੋ ਗਈ। ਸੀ.ਈ.ਓ. ਗੇਰਾਲਡ ਕੋਟੇਨ ਦੀ ਮੌਤ ਦੇ ਨਾਲ ਹੀ 190 ਮਿਲੀਅਨ ਡਾਲਰ (ਕਰੀਬ 1300 ਕਰੋੜ) ਕੀਮਤ ਦੀ ਕਰੰਸੀ ਦਾ ਪਾਸਵਰਡ ਵੀ ਪਹੇਲੀ ਬਣ ਗਿਆ ਹੈ। ਇਹ ਪਾਸਵਰਡ ਸਿਰਫ ਸੀ.ਈ.ਓ. ਨੂੰ ਹੀ ਪਤਾ ਸੀ। ਉੱਚ ਸੁਰੱਖਿਆ ਮਾਹਿਰ ਵੀ ਪਾਸਵਰਡ ਨੂੰ ਅਨਲੌਕ ਕਰਨ ਵਿਚ ਅਸਮਰੱਥ ਰਹੇ ਹਨ, ਜਿਸ ਨਾਲ ਲੋਕਾਂ ਦੇ ਕਰੋੜਾਂ ਰੁਪਏ ਫਸ ਗਏ ਹਨ। ਇਥੋਂ ਤੱਕ ਕਿ ਮ੍ਰਿਤਕ ਦੀ ਪਤਨੀ ਨੂੰ ਵੀ ਪਾਸਵਰਡ ਪਤਾ ਨਹੀਂ ਹੈ।
30 ਸਾਲਾ ਸੀ.ਈ.ਓ. ਗੇਰਾਲਡ ਕੋਟੇਨ ਦੀ ਮੌਤ ਬੀਤੇ ਸਾਲ ਦਸੰਬਰ ਮਹੀਨੇ ਦੇ ਅਖੀਰ ਵਿਚ ਅੰਤੜੀਆਂ ਸਬੰਧੀ ਬੀਮਾਰੀ ਕਾਰਨ ਹੋਈ ਸੀ। ਉਹ ਉਸ ਸਮੇਂ ਭਾਰਤ ਦੌਰੇ ‘ਤੇ ਸਨ। ਇਥੇ ਉਹ ਯਤੀਮ ਬੱਚਿਆਂ ਲਈ ਇਕ ਯਤੀਮਖਾਨਾ ਖੋਲ੍ਹਣ ਵਾਲੇ ਸਨ। ਕੰਪਨੀ ਦੇ ਸੋਸ਼ਲ ਮੀਡੀਆ ਪੇਜ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਗੇਰਾਲਡ ਦੀ ਕੰਪਨੀ ਦਾ ਨਾਂ ‘ਕਿਊਆਡ੍ਰਿਗਾ ਸੀ.ਐਕਸ’ ਹੈ। ਗੇਰਾਲਡ ਦੀ ਮੌਤ ਦੀ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਦੀ ਪਤਨੀ ਜੈਨੀਫਰ ਰੌਬਰਟਸਨ ਅਤੇ ਕੰਪਨੀ ਨੇ ਅਦਾਲਤ ਵਿਚ ਕ੍ਰੈਡਿਟ ਅਪੀਲ ਦਾਇਰ ਕੀਤੀ। ਇਸ ਵਿਚ ਕਿਹਾ ਗਿਆ ਕਿ ਉਹ ਗੇਰਾਲਡ ਦੇ ਇਨਕ੍ਰਿਪਟਿਡ ਅਕਾਊਂਟ ਨੂੰ ਅਨਲੌਕ ਨਹੀਂ ਕਰ ਪਾ ਰਹੇ ਹਨ। ਇਸ ਵਿਚ ਉਨ੍ਹਾਂ ਦੀ ਜਾਇਦਾਦ ਅਤੇ 190 ਮਿਲੀਅਨ ਡਾਲਰ ਦੀ ਕ੍ਰਿਪਟੋਕਰੰਸੀ ਲੌਕ ਹੈ। ਦੱਸਿਆ ਜਾ ਰਿਹਾ ਹੈ ਕਿ ਗੇਰਾਲਡ ਜਿਸ ਲੈਪਟਾਪ ਨਾਲ ਕੰਮ ਕਰਦੇ ਸਨ, ਉਹ ਇਨਕ੍ਰਿਪਟਿਡ ਹੈ।
31 ਜਨਵਰੀ ਨੂੰ ਵੈੱਬਸਾਈਟ ਜ਼ਰੀਏ ‘ਕਿਊਆਡ੍ਰਿਗਾ ਸੀ.ਐਕਸ’ ਨੇ ਨੋਵਾ ਸਕੋਸ਼ੀਆ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਆਰਥਿਕ ਸਮੱਸਿਆ ਦੇ ਹੱਲ ਦੀ ਇਜਾਜ਼ਤ ਦਿੱਤੀ ਜਾਵੇ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਹ ਪਾਸਵਰਡ ਪਤਾ ਨਹੀਂ ਲਾ ਪਾਏ ਹਨ। ਹੁਣ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਕਈ ਯੂਜ਼ਰਜ਼ ਨੇ ਖਦਸ਼ਾ ਜਤਾਇਆ ਕਿ ਕਿਤੇ ਇਹ ਮਾਮਲਾ ਧੋਖਾਦੇਹੀ ਦਾ ਤਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਗੇਰਾਲਡ ਨੂੰ ਅੰਤੜੀਆਂ ਸਬੰਧੀ ਬੀਮਾਰੀ ਸੀ ਤਾਂ ਉਹ ਭਾਰਤ ਕਿਉਂ ਆਏ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

ਅਮਰੀਕਾ ‘ਚ 22 ਸਤੰਬਰ ਨੂੰ ਟਰੰਪ-ਮੋਦੀ ਕਰਨਗੇ ਮੁਲਾਕਾਤ

Read Full Article
    ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

ਭਾਰਤੀ ਮੂਲ ਦੇ ਡਾਕਟਰ ਜੋੜੇ ਨੇ ਮੈਡੀਕਲ ਕਾਲਜ ਨੂੰ 1775 ਕਰੋੜ ਰੁਪਏ ਦਾਨ ‘ਚ ਦਿੱਤੇ

Read Full Article
    9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

9/11 ‘ਤੇ ਟਰੰਪ ਦੇ ਟਵੀਟ ਨੇ ਮੇਲਾਨੀਆ ਨੂੰ ਦੁਚਿੱਤੀ ‘ਚ ਪਾਇਆ

Read Full Article
    ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

ਮਾਰਿਆ ਗਿਆ ਹਮਜ਼ਾ ਬਿਨ ਲਾਦੇਨ

Read Full Article
    ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

ਪ੍ਰਿੰਸ ਜੌਰਜ ਕਾਊਂਟੀ ਵਿਚ ਛੋਟਾ ਜਹਾਜ਼ ਹਾਈਵੇ ‘ਤੇ ਹਾਦਸਾਗ੍ਰਸਤ, ਦੋ ਜ਼ਖਮੀ

Read Full Article
    ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ ਅਲੱਗ ਅਲੱਗ ਘਟਨਾਵਾਂ ਵਿਚ ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

ਅਮਰੀਕਾ ਦੇ ਸਾਰੇ ਸੂਬਿਆਂ ਨੇ ਗੂਗਲ ਦੀ ਸੰਭਾਵੀ ਅਜ਼ਾਰੇਦਾਰੀ ਬਾਰੇ ਜਾਂਚ ਦਾ ਕੀਤਾ ਐਲਾਨ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ‘ਚ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਰਗਨਾ ਮੁਫਤੀ ਨੂਰ ਵਲੀ ਮਸੂਦ ਨੂੰ ਆਲਮੀ ਅੱਤਵਾਦੀ ਐਲਾਨਿਆ

Read Full Article
    ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

Read Full Article
    ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

ਟਰੰਪ ਪ੍ਰਸ਼ਾਸਨ ਨੂੰ ਨਵੇਂ ਸ਼ਰਨਾਰਥੀ ਨਿਯਮਾਂ ਦੀ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ

Read Full Article
    ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

ਪੰਜਾਬ ਵੀ ਆਇਆ ਆਰਥਿਕ ਮੰਦੀ ਦੀ ਮਾਰ ਹੇਠ

Read Full Article
    ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

ਵਿਦੇਸ਼ੀ ਕਰੰਸੀ ‘ਤੇ ਭਾਰਤ ‘ਚ ਲੱਗੇਗਾ 2 ਫੀਸਦੀ ਟੈਕਸ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

Read Full Article
    ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੂੰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਮਨੁੱਖੀ ਅਧਿਕਾਰਾਂ ਬਾਰੇ ਪੁੱਛਗਿੱਛ ਕਰਨ ਲਈ ਕਿਹਾ

Read Full Article
    ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

ਸਿੱਖ ਪੰਚਾਇਤ ਨੇ ਹੜ੍ਹਾਂ ਦੇ ਸ਼ਿਕਾਰ ਸਿੱਖਾਂ ਦੀ ਸਹਾਇਤਾ ਲਈ ਖਾਲਸਾ ਏਡ ਨੂੰ 31 ਹਜ਼ਾਰ ਡਾਲਰ ਭੇਜੇ

Read Full Article