ਕ੍ਰਾਈਸਟਚਰਚ ਹਮਲੇ ਦੇ 29 ਸਾਲਾ ਦੋਸ਼ੀ ਨੂੰ ਸਜਾ ਸੁਨਾਉਣ ਦੀ ਅੱਜ ਸ਼ੁਰੂ ਹੋਵੇਗੀ ਕਾਰਵਾਈ

126
Share


ਔਕਲੈਂਡ, 24 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਬੀਤੇ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਦੇ ਵਿਚ ਸ਼ਰੇਆਮ ਗੋਲੀਆਂ ਚਲਾ ਕੇ 51 ਨਿਹੱਥੇ ਨਮਾਜੀਆਂ ਨੂੰ ਮਾਰਨ ਦੇ ਦੋਸ਼ ਵਿਚ, 40 ਹੋਰਾਂ ਨੂੰ ਮਾਰਨ ਦੇ ਇਰਾਦਾ ਕਤਲ ਵਿਚ ਅਤੇ ਇਕ ਅੱਤਵਾਦ ਨਾਲ ਸਬੰਧਿਤ ਕੇਸ ਵਿਚ 29 ਸਾਲਾ ਬ੍ਰੈਨਟਨ ਟਾਰੈਂਟ ਨੂੰ ਸਜਾ ਸੁਨਾਉਣ ਦੀ ਕਾਰਵਾਈ ਅੱਜ ਸ਼ੁਰੂ ਹੋ ਗਈ ਹੈ। ਇਹ ਸਜਾ ਤਿੰਨ ਤੋਂ ਚਾਰ ਦਿਨ ਤੱਕ ਜਾਰੀ ਰਹੇਗੀ ਕਿਉਂਕਿ ਇਸ ਦੌਰਾਨ ਸਾਰੇ ਪੀੜ੍ਹਤ ਪਰਿਵਾਰਾਂ ਦੇ ਦੁਖ ਬਿਆਨ ਕਰਦੇ ਪੱਤਰ ਵੀ ਪੜ੍ਹੇ ਜਾਣੇ ਹਨ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਕੋਰਟ ਨੂੰ ਜਾਣ ਵਾਲਾ ਰਸਤਾ ਬੰਦ ਹੈ। ਪੁਲਿਸ ਕੋਰਟ ਦੀ ਇਮਾਰਤ ਅਤੇ ਹੋਰ ਥਾਵਾਂ ਦੀਅੰ ਛੱਤਾਂ ਉਤੇ ਵੀ ਤਾਇਨਾਤ ਕੀਤੀ ਗਈ ਹੈ।  ਮਾਣਯੋਗ ਜੱਜ ਕੈਮਰਨ ਮੈਂਡਰ ਇਸ ਸਜ਼ਾ ਦਾ ਕਾਰਵਾਈ ਨੂੰ ਪੂਰਾ ਕਰਨਗੇ। ਬਹੁਤ ਸਾਰੇ ਲੋਕ  ਕੋਰਟ ਦੇ ਅੰਦਰ ਜਾਣ ਵਾਸਤੇ ਲਾਈਨਾਂ ਵਿਚ ਲੱਗੇ ਹਨ। ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਵੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਮੀਡੀਆ ਨੂੰ ਲਾਈਵ ਕਵਰੇਜ ਕਰਨ ਤੋਂ ਮਨਾਹੀ ਕੀਤੀ ਗਈ ਹੈ ਪਰ ਦੁਪਹਿਰ ਰੋਟੀ ਵਾਲੇ ਸਮੇਂ ਦੇ ਵਿਚ ਜਾਂ ਅੰਤ ਦੇ ਵਿਚ ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਕ ਦੋਸ਼ੀ ਨੂੰ 92 ਦੇ ਕਰੀਬ ਜਾਂ ਇਸ ਤੋਂ ਵੀ ਵੱਧ ਦੋਸ਼ਾਂ ਦੀਆਂ ਸਜਾਵਾਂ ਸੁਣਾਈਆਂ ਜਾਣਗੀਆਂ।


Share