ਕ੍ਰਾਈਸਟਚਰਚ ‘ਚ ਮਸਜਿਦਾਂ ‘ਤੇ ਹਮਲਾ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ

213
Share

ਕ੍ਰਾਈਸਟਚਰਚ, 27 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਦੋ ਮਸਜਿਦਾਂ ‘ਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰਿਸਨ ਟਾਰੈਂਟ ਨੂੰ ਵੀਰਵਾਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਇਸ ਦੌਰਾਨ ਪੈਰੋਲ ਵੀ ਨਹੀਂ ਮਿਲੇਗੀ। ਇਨ੍ਹਾਂ ਹਮਲਿਆਂ ‘ਚ 51 ਲੋਕਾਂ ਦੀ ਮੌਤ ਹੋ ਗਈ ਸੀ। ਜੱਜ ਕੈਮਰਨ ਮੈਂਡਰ ਨੇ ਆਸਟਰੇਲੀਆਈ ਹਮਲਾਵਰ ਬ੍ਰੈਂਟਨ ਹੈਰੀਸਨ (29) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਇਹ ਜੁਰਮ ਇੰਨਾ ਭਿਆਨਕ ਹੈ, ਇਸ ਦੀ ਸਜ਼ਾ ਲਈ ਮੁਲਜ਼ਮ ਲਈ ਉਮਰ ਕੈਦ ਵੀ ਕਾਫੀ ਨਹੀਂ।


Share