ਕ੍ਰਾਈਮ ਬ੍ਰਾਂਚ ਵੱਲੋਂ ਬੱਚੇ ਵੇਚਣ ਵਾਲੇ ਗੈਂਗ ਦਾ ਪਰਦਾਫਾਸ਼

ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਕ੍ਰਾਈਮ ਬ੍ਰਾਂਚ ਨੇ ਇਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਗਰੀਬ ਪਰਿਵਾਰ ਦੇ ਨਵਜੰਮੇ ਬੱਚਿਆਂ ਨੂੰ ਘੱਟ ਦਾਮ ‘ਤੇ ਖਰੀਦ ਕੇ ਉਨ੍ਹਾਂ ਨੂੰ ਮਹਿੰਗੇ ਦਾਮਾਂ ‘ਤੇ ਵੇਚ ਦਿੱਤਾ ਜਾਂਦਾ ਹੈ। ਇਸ ਮਾਮਲੇ ‘ਚ ਸਾਊਥ ਦਿੱਲੀ ਦੇ ਆਈ.ਵੀ.ਐੱਫ. ਸੈਂਟਰ ਦੇ ਇਕ ਮੈਨੇਜਰ ਸਹਿਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ‘ਚ ਤਿੰਨ ਔਰਤਾਂ ਵੀ ਸ਼ਾਮਲ ਹੈ। ਉਂਝ ਹੀ ਉਨ੍ਹਾਂ ਦੇ ਕੋਲੋ ਚਾਰ ਬੱਚੇ ਵੀ ਬਰਾਮਦ ਕੀਤੇ ਗਏ।
ਪੁਲਿਸ ਨੇ ਦਾਅਵਾ ਕੀਤਾ ਕਿ ਗੈਂਗ 3 ਤੋਂ 4 ਲੱਖ ਰੁਪਏ ਲੈ ਕੇ ਨਵਜੰਮੇ ਬੱਚਿਆਂ ਨੂੰ ਬੇਔਲਾਦ ਜੋੜਿਆਂ ਨੂੰ ਵੇਚਦੇ ਸੀ। ਇਸ ਲਈ ਬੱਚਾ ਵੇਚਣ ਵਾਲਿਆਂ ਨੇ ਆਪਣੇ ਨੈੱਟਵਰਕ ਬਣਾ ਰੱਖਿਆ ਸੀ। ਹਾਲਾਂਕਿ ਆਈ.ਵੀ.ਐੱਫ, ਸੈਂਟਰ ਦਾ ਮਾਲਕਿਨ ਸਹਿਤ ਗੈਂਗ ਦੇ ਕਈ ਮੈਂਬਰ ਅਜੇ ਫਰਾਰ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ‘ਚ ਲੱਗੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਗੈਂਗ ਦੇ ਪੰਜ ਦੋਸ਼ੀਆਂ ਨੂੰ ਐਤਵਾਰ ਨੂੰ ਸਵੇਰ ਕੋਰਟ ‘ਚ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ 13 ਦਿਨਾਂ ਲਈ ਵਧਾ ਦਿੱਤੀ ਹੈ।
10-12 ਨਵਜੰਮੇ ਬੱਚੇ ਬਰਾਮਦ
ਕੁਝ ਦੇਰ ਬਾਅਦ ਦੋ ਕਾਰਾਂ ‘ਚ ਸਵਾਰ ਗੈਂਗ ਦੇ ਮੈਂਬਰ ਬੱਚਾ ਲੈ ਕੇ ਮੌਕੇ ‘ਤੇ ਪਹੁੰਚੇ। ਬਦਮਾਸ਼ਾਂ ਦੇ ਉੱਥੇ ਪਹੁੰਚਦੇ ਹੀ ਪੁਲਿਸ ਨੇ ਜਹਾਂਗੀਰ ਅਤੇ ਇਕ ਕਾਰ ‘ਚ ਸਵਾਰ ਗੈਂਗ ਦੀਆਂ ਤਿੰਨ ਔਰਤਾਂ ਨੂੰ ਫੜਿਆ। ਉਂਝ ਹੀ ਉਨ੍ਹਾਂ ਦੋ ਕੋਲ 10-12 ਦਿਨ ਦਾ ਇਕ ਬੱਚਾ ਵੀ ਬਰਾਮਦ ਹੋਇਆ। ਜਦਕਿ ਦੂਜੀ ਕਾਰ ‘ਚ ਸਵਾਰ ਲੋਕ ਭੱਜਣ ‘ਚ ਸਫਲ ਹੋ ਗਏ। ਨਵਜੰਮਾ ਬੱਚਾ ਕਾਫੀ ਕਮਜ਼ੋਰ ਲੱਗ ਰਿਹਾ ਸੀ। ਲਿਹਾਜਾ ਇਲਾਜ ਲਈ ਉਸ ਨੂੰ ਤੁਰੰਤ ਕਲਾਵੰਤੀ ਸਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਫੜਿਆ ਗਿਆ ਮੁਖ ਏਜੰਟ ਮੁਹੰਮਦ ਜਹਾਂਗੀਰ ਇੰਦਰਪੁਰੀ ਜੇਜੇ ਕਾਲੋਨੀ ਦਾ ਰਹਿਣ ਵਾਲਾ ਹੈ। ਪੁੱਛਗਿਛ ਤੋਂ ਪਤਾ ਲਗਾ ਕਿ ਤਾਰ ਸਾਊਥ ਦਿੱਲੀ ਸਥਿਤ ਇਕ ਆ.ਵੀ.ਐੱਫ. ਸੈਂਟਰ ਨਾਲ ਵੀ ਜੁੜੇ ਹਨ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਂਟਰ ਦੇ ਮੈਨੇਜਰ ਨੂੰ ਧਰ ਦਬੋਚਿਆ।
ਇੰਝ ਹੋਇਆ ਸੌਦਾ ਤੈਅ
ਜਾਣਕਾਰੀ ਮੁਤਾਬਕ, ਡੀ.ਸੀ.ਪੀ. ਜਾਏ ਟਿਰਕੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਰਾਜਧਾਨੀ ‘ਚ ਕੁਝ ਲੋਕ ਨਵਜੰਮੇ ਬੱਚੇ ਵੇਚਣ ਦਾ ਗੈਂਗ ਚਲਾ ਰਹੇ ਸੀ। ਇਸ ‘ਚ ਇਕ ਆਈ.ਵੀ.ਐੱਫ.ਸੈਂਟਰ ਦੇ ਅਧਿਕਾਰੀ ਅਤੇ ਕਰਮੀ ਸ਼ਾਮਲ ਹਨ। ਇਸ ਜਾਣਕਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੈਂਗ ਨਾਲ ਜੁੜੇ ਬਦਮਾਸ਼ਾਂ ਨੂੰ ਫੜਣ ਲਈ ਟੀਮ ‘ਚ ਤਾਇਨਾਤ ਦੋ ਮਹਿਲਾ ਅਧਿਕਾਰਆਂ ਨੂੰ ਲਗਾਇਆ ਗਿਆ ਸੀ। ਉਨ੍ਹਾਂ ਗੈਂਗ ਦੇ ਇਕ ਮੈਂਬਰ ਨਾਲ ਬੱਚਾ ਖਰੀਦਣ ਦੇ ਬਾਰੇ ‘ਚ ਗੱਲ ਕੀਤੀ। ਏਜੰਟ ਨੇ ਉਨ੍ਹਾਂ ਨੂੰ 14 ਅਗਸਤ ਨੂੰ ਵੈਸਟ ਦਿੱਲੀ ਦੇ ਨਾਰਾਇਣ ਬਿਹਾਰ ਏਰੀਆ ‘ਚ ਬੁਲਾਇਆ। ਉੱਥੇ ਮਹਿਲਾਂ ਪੁਲਿਸ ਅਧਿਕਾਰੀ ਦੀ ਮੁਲਾਕਾਤ ਜਹਾਂਗੀਰ ਨਾਲ ਹੋਈ। ਉਸ ਤੋਂ ਬਾਅਦ ਉਸ ਵਿਅਕਤੀ ਨੇ ਬੱਚੇ ਲਈ 4.30 ਲੱਖ ਰੁਪਏ ਮੰਗੇ ਪਰ ਸੌਦਾ 3.30 ਲੱਖ ਰੁਪਏ ‘ਚ ਤੈਅ ਹੋ ਗਿਆ। ਫਿਰ ਗੈਂਗ ਦੇ ਲੀਡਰ ਨੇ ਕਾਲ ਕਰਕੇ ਆਪਣੇ ਸਾਥੀਆਂ ਨੂੰ ਬੱਚਾ ਲੈ ਕੇ ਆਉਣ ਲਈ ਕਿਹਾ।
ਪੇਰੇਂਟਸ ਤਕ ਪਹੁੰਚੀ ਕ੍ਰਾਈਮ ਬ੍ਰਾਂਚ
ਹਾਲਾਂਕਿ.ਆਈ.ਵੀ.ਐੱਫ.ਸੈਂਟਰ ਦੀ ਮਾਲਕਿਨ ਫਰਾਰ ਹੋਣ ‘ਚ ਸਫਲ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ,ਜਿਸ ‘ਚ ਦੋ ਬੱਚਾ ਖਰੀਦਣ ਵਾਲੇ ਸ਼ਾਮਲ ਹਨ। ਪੁਲਿਸ ਨੇ ਕੁੱਲ 4 ਬੱਚੇ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਬੱਚੇ ਖਰੀਦਦੇ ਅਤੇ ਵੇਚਦੇ ਸੀ। ਜਹਾਂਗੀਰ ਨੇ ਦੱਸਿਆ ਕਿ ਬੱਚਿਆਂ ਦੀ ਕੀਮਤ 2 ਤੋਂ 5 ਲੱਖ ਹੁੰਦੀ ਸੀ। ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਅਜਿਹੇ ਪੇਰੇਂਟਸ ਤਕ ਪਹੁੰਚ ਗਈ ਜਿਨ੍ਹਾਂ ਨੇ ਇਸ ਗੈਂਗ ਤੋਂ ਬੱਚੇ ਖਰੀਦੇ ਸੀ। ਹੁਣ ਇਸ ਕੇਸ ‘ਚ ਪੁਲਿਸ ਦੀ ਜਾਂਚ ਜਾਰੀ ਹੈ। ਪੁਲਿਸ ਦੀ ਟੀਮ ਇਸ ਪੂਰੇ ਰੈਕੇਟ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ ਇਸ ਲਈ ਹੁਣ ਖੁਲ੍ਹ ਕੇ ਕੁਝ ਨਹੀਂ ਬੋਲ ਰਹੇ ਹਨ।