ਕੌਮੀ ਮੀਡੀਆ ਐਵਾਰਡਜ਼, 2020 ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਅਰਜ਼ੀਆਂ ਦੀ ਮੰਗ

169
Share

ਚੰਡੀਗੜ੍ਹ, 26 ਅਕਤੂਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਵੋਟਰ ਐਜ਼ੂਕੇਸ਼ਨ ਅਤੇ ਅਵੇਅਰਨੈੱਸ ਵਿਸ਼ੇ ‘ਤੇ ਮੀਡੀਆ ਦੀਆਂ ਚਾਰ ਕੈਟੇਗਰੀਜ਼ ਨੂੰ ਸਨਮਾਨਿਤ ਕਰਨ ਦੇ ਮਕਸਦ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ (ਟੈਲੀਵਿਜ਼ਨ ਮੀਡੀਆ), ਇਲੈਕਟ੍ਰਾਨਿਕਸ ਰੇਡੀਓ ਅਤੇ ਆਨਲਾਈਨ ਸ਼ੋਸ਼ਲ ਮੀਡੀਆ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਨ ਵਾਲੇ ਉਪਰੋਕਤ ਅਦਾਰਿਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜ਼ੀਆਂ ਸਿੱਧੇ ਤੌਰ `ਤੇ ਭਾਰਤੀ ਚੋਣ ਕਮਿਸ਼ਨ ਨੂੰ ਆਨਲਾਈਨ ਭੇਜਣ ਦੇ ਨਾਲ ਨਾਲ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਵੀ ਭੇਜਣੀ ਹੋਵੇਗੀ ਤਾਂ ਜੋ ਅਰਜ਼ੀ ਨੂੰ ਸਮੇਤ ਸਿਫ਼ਾਰਸ਼ ਕਮਿਸ਼ਨ ਨੂੰ ਭੇਜਿਆ ਜਾ ਸਕੇ। ਅਰਜ਼ੀਆਂ ਦਾਇਰ ਕਰਨ ਦੀ ਆਖ਼ਰੀ ਮਿਤੀ 20 ਨਵੰਬਰ, 2020 ਹੈ।


Share