ਕੌਮਾਂਤਰੀ ਸਫਰ ਲਈ ‘ਵੈਕਸੀਨ ਪਾਸਪੋਰਟ’ ਜਾਰੀ ਕਰਨ ਦਾ ਇਹ ਢੁੱਕਵਾਂ ਸਮਾਂ ਨਹੀਂ: ਡਬਲਯੂ.ਐੱਚ.ਓ.

307
Share

ਜਨੇਵਾ, 12 ਮਾਰਚ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਐਮਰਜੈਂਸੀ ਮਾਮਲਿਆਂ ਬਾਰੇ ਮੁਖੀ ਮਾਈਕਲ ਰਿਆਨ ਨੇ ਕਿਹਾ ਹੈ ਕਿ ਕੌਮਾਂਤਰੀ ਸਫ਼ਰ ਲਈ ਕਥਿਤ ‘ਵੈਕਸੀਨ ਪਾਸਪੋਰਟ’ ਜਾਰੀ ਕਰਨ ਦਾ ਇਹ ਢੁੱਕਵਾਂ ਸਮਾਂ ਨਹੀਂ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ’ਚ ਹਰ ਥਾਂ ’ਤੇ ਕਰੋਨਾਵਾਇਰਸ ਤੋਂ ਬਚਾਅ ਲਈ ਟੀਕਾਕਰਨ ਨਹੀਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ, ਜਦੋਂ ਕਈ ਮੁਲਕਾਂ ਵੱਲੋਂ ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਜਾਰੀ ਕਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਪਾਸਪੋਰਟਾਂ ਦੀ ਵਰਤੋਂ ਕਰਨ ਨਾਲ ਨਵਾਂ ਪਾੜਾ ਵੱਧ ਜਾਵੇਗਾ ਕਿਉਂਕਿ ਬਹੁਤੇ ਗਰੀਬ ਅਤੇ ਵਿਕਾਸਸ਼ੀਲ ਮੁਲਕਾਂ ’ਚ ਅਜੇ ਤੱਕ ਵੈਕਸੀਨ ਨਹੀਂ ਪਹੁੰਚੀ ਹੈ।

Share